ਗੂਜਰੀ ਮਹਲਾ ੫ ॥

ਰਾਗੁ ਗੂਜਰੀ ਗੁਰੂ ਅਰਜਨ ਦੇਵ ਜੀ ਅੰਗ 501
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 02
ਗੁਰਪ੍ਰਸਾਦੀਪ੍ਰਭੁਧਿਆਇਆਗਈਸੰਕਾਤੂਟਿ
ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਿਆ (ਉਸ ਦੇ ਅੰਦਰੋਂ) ਡੱਕੇ-ਡੋਲੇ ਖ਼ਤਮ ਹੋ ਗਏ,
By Guru's Grace, I meditate on God, and my doubts are gone.
गुर प्रसादी प्रभु धिआइआ गई संका तूटि ॥
LINE 03
ਦੁਖਅਨੇਰਾਭੈਬਿਨਾਸੇਪਾਪਗਏਨਿਖੂਟਿ॥॥
ਉਸ ਦੇ ਸਾਰੇ ਦੁੱਖ, ਮਾਇਆ ਦੇ ਮੋਹ ਦਾ ਹਨੇਰਾ ਤੇ ਸਾਰੇ ਡਰ ਦੂਰ ਹੋ ਗਏ, ਅਤੇ ਉਸ ਦੇ ਸਾਰੇ ਪਾਪ ਮੁੱਕ ਗਏ ॥੧॥
Pain, ignorance and fear have left me, and my sins have been dispelled. ||1||
दुख अनेरा भै बिनासे पाप गए निखूटि ॥१॥
LINE 04
ਹਰਿਹਰਿਨਾਮਕੀਮਨਿਪ੍ਰੀਤਿ
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ,
My mind is filled with love for the Name of the Lord, Har, Har.
हरि हरि नाम की मनि प्रीति ॥
LINE 05
ਮਿਲਿਸਾਧਬਚਨਗੋਬਿੰਦਧਿਆਏਮਹਾਨਿਰਮਲਰੀਤਿ॥॥ਰਹਾਉ
ਤੇ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਗੁਰੂ ਦੀ ਬਾਣੀ ਦੀ ਰਾਹੀਂ ਗੋਬਿੰਦ ਦਾ ਧਿਆਨ ਧਰਦਾ ਹੈ, ਉਸ ਦੀ ਜੀਵਨ-ਜੁਗਤਿ ਬਹੁਤ ਪਵਿਤ੍ਰ ਹੋ ਜਾਂਦੀ ਹੈ ॥੧॥ ਰਹਾਉ ॥
Meeting the Holy Saint, under His Instruction, I meditate on the Lord of the Universe, in the most immaculate way. ||1||Pause||
मिलि साध बचन गोबिंद धिआए महा निरमल रीति ॥१॥ रहाउ ॥
LINE 06
ਜਾਪਤਾਪਅਨੇਕਕਰਣੀਸਫਲਸਿਮਰਤਨਾਮ
ਜੀਵਨ-ਸਫਲਤਾ ਦੇਣ ਵਾਲਾ ਪ੍ਰਭੂ-ਨਾਮ ਸਿਮਰਦਿਆਂ ਸਾਰੇ ਜਪ ਤਪ ਤੇ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕੰਮ ਵਿਚੇ ਹੀ ਆ ਜਾਂਦੇ ਹਨ।
Chanting, deep meditation and various rituals are contained in the fruitful meditative remembrance of the Naam, the Name of the Lord.
जाप ताप अनेक करणी सफल सिमरत नाम ॥
LINE 07
ਕਰਿਅਨੁਗ੍ਰਹੁਆਪਿਰਾਖੇਭਏਪੂਰਨਕਾਮ॥॥
ਪਰਮਾਤਮਾ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ ਟਿਕਾਈ) ਰੱਖਦਾ ਹੈ ਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥
Showing His Mercy, the Lord Himself has protected me, and all my works have been brought to fruition. ||2||
करि अनुग्रहु आपि राखे भए पूरन काम ॥२॥
LINE 08
ਸਾਸਿਸਾਸਿਬਿਸਰੁਕਬਹੂੰਬ੍ਰਹਮਪ੍ਰਭਸਮਰਥ
ਆਪਣੇ ਹਰੇਕ ਸਾਹ ਦੇ ਨਾਲ ਸਮਰੱਥ ਬ੍ਰਹਮ ਪਰਮਾਤਮਾ ਨੂੰ ਯਾਦ ਕਰਦਾ ਰਹੁ, ਉਸ ਨੂੰ ਕਦੇ ਨਾਹ ਵਿਸਾਰ।
With each and every breath, may I never forget You, O God, Almighty Lord and Master.
सासि सासि न बिसरु कबहूं ब्रहम प्रभ समरथ ॥
LINE 09
ਗੁਣਅਨਿਕਰਸਨਾਕਿਆਬਖਾਨੈਅਗਨਤਸਦਾਅਕਥ॥॥
ਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਗਿਣੇ ਨਹੀਂ ਜਾ ਸਕਦੇ, ਮਨੁੱਖ ਦੀ ਜੀਭ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੀ। ਉਸ ਪਰਮਾਤਮਾ ਦਾ ਸਰੂਪ ਸਦਾ ਹੀ ਬਿਆਨ ਤੋਂ ਪਰੇ ਹੈ ॥੩॥
How can my tongue describe Your countless virtues? They are uncountable, and forever indescribable. ||3||
गुण अनिक रसना किआ बखानै अगनत सदा अकथ ॥३॥
LINE 10
ਦੀਨਦਰਦਨਿਵਾਰਿਤਾਰਣਦਇਆਲਕਿਰਪਾਕਰਣ
ਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਹੈ, ਦਇਆ ਦਾ ਘਰ ਹੈ, ਉਹ ਹਰੇਕ ਉੱਤੇ ਕਿਰਪਾ ਕਰਨ ਵਾਲਾ ਹੈ,
You are the Remover of the pains of the poor, the Savior, the Compassionate Lord, the Bestower of Mercy.
दीन दरद निवारि तारण दइआल किरपा करण ॥
LINE 11
ਅਟਲਪਦਵੀਨਾਮਸਿਮਰਣਦ੍ਰਿੜੁਨਾਨਕਹਰਿਹਰਿਸਰਣ੪੩੨੯॥॥॥॥
ਉਸ ਦਾ ਨਾਮ ਸਿਮਰਿਆਂ ਅਟੱਲ ਆਤਮਕ ਜੀਵਨ ਦਾ ਦਰਜਾ ਮਿਲ ਜਾਂਦਾ ਹੈ। ਹੇ ਨਾਨਕ! ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਟਿਕਾਈ ਰੱਖ, ਪਰਮਾਤਮਾ ਦੀ ਸਰਨ ਪਿਆ ਰਹੁ ॥੪॥੩॥੨੯॥
Remembering the Naam in meditation, the state of eternal dignity is obtained; Nanak has grasped the protection of the Lord, Har, Har. ||4||3||29||
अटल पदवी नाम सिमरण द्रिड़ु नानक हरि हरि सरण ॥४॥३॥२९॥
GURBANI.WORLD