ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 501
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧੰਧਾਕਰਤਬਿਹਾਨੀਅਉਧਹਿਗੁਣਨਿਧਿਨਾਮੁਗਾਇਓ॥॥ਰਹਾਉ
(ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਨਹੀਂ ਜਪਦਾ ॥੧॥ ਰਹਾਉ ॥
You have spent your life engaged in worldly pursuits; you have not sung the Glorious Praises of the treasure of the Naam. ||1||Pause||
धंधा करत बिहानी अउधहि गुण निधि नामु न गाइओ ॥१॥ रहाउ ॥
LINE 02
ਕਉਡੀਕਉਡੀਜੋਰਤਕਪਟੇਅਨਿਕਜੁਗਤਿਕਰਿਧਾਇਓ
ਠੱਗੀ ਨਾਲ ਇਕ ਇਕ ਕੌਡੀ ਕਰ ਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖ਼ਾਤਰ ਦੌੜਿਆ ਫਿਰਦਾ ਹੈ।
Shell by shell, you accumulate money; in various ways, you work for this.
कउडी कउडी जोरत कपटे अनिक जुगति करि धाइओ ॥
LINE 03
ਬਿਸਰਤਪ੍ਰਭਕੇਤੇਦੁਖਗਨੀਅਹਿਮਹਾਮੋਹਨੀਖਾਇਓ॥॥
ਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਇਸ ਨੂੰ ਅਨੇਕਾਂ ਹੀ ਦੁੱਖ ਆ ਵਾਪਰਦੇ ਹਨ। ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ ॥੧॥
Forgetting God, you suffer awful pain beyond measure, and you are consumed by the Great Enticer, Maya. ||1||
बिसरत प्रभ केते दुख गनीअहि महा मोहनी खाइओ ॥१॥
LINE 04
ਕਰਹੁਅਨੁਗ੍ਰਹੁਸੁਆਮੀਮੇਰੇਗਨਹੁਮੋਹਿਕਮਾਇਓ
ਹੇ ਨਾਨਕ! (ਆਖ-) ਹੇ ਗੋਬਿੰਦ! ਹੇ ਦਇਆਲ! ਹੇ ਕ੍ਰਿਪਾਲ! ਹੇ ਸੁਖਾਂ ਦੇ ਸਮੁੰਦਰ! ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ।
Show Mercy to me, O my Lord and Master, and do not hold me to account for my actions.
करहु अनुग्रहु सुआमी मेरे गनहु न मोहि कमाइओ ॥
LINE 05
ਗੋਬਿੰਦਦਇਆਲਕ੍ਰਿਪਾਲਸੁਖਸਾਗਰਨਾਨਕਹਰਿਸਰਣਾਇਓ੨੧੬੨੫॥॥॥॥
ਹੇ ਮੇਰੇ ਮਾਲਕ! ਮੇਰੇ ਉਤੇ ਮੇਹਰ ਕਰ, ਮੇਰੇ ਕੀਤੇ ਕਰਮਾਂ ਵਲ ਧਿਆਨ ਨਾਹ ਕਰੀਂ ॥੨॥੧੬॥੨੫॥
O merciful and compassionate Lord God, ocean of peace, Nanak has taken to Your Sanctuary, Lord. ||2||16||25||
गोबिंद दइआल क्रिपाल सुख सागर नानक हरि सरणाइओ ॥२॥१६॥२५॥
LINE 06
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 07
ਰਸਨਾਰਾਮਰਾਮਰਵੰਤ
ਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਰਹੁ।
With your tongue, chant the Lord's Name, Raam, Raam.
रसना राम राम रवंत ॥
LINE 08
ਛੋਡਿਆਨਬਿਉਹਾਰਮਿਥਿਆਭਜੁਸਦਾਭਗਵੰਤ॥॥ਰਹਾਉ
ਹੋਰ ਝੂਠੇ ਵਿਹਾਰਾਂ (ਦੇ ਮੋਹ) ਨੂੰ ਛੱਡ ਕੇ ਸਦਾ ਭਗਵਾਨ ਦਾ ਭਜਨ ਕਰਿਆ ਕਰ ॥੧॥ ਰਹਾਉ ॥
Renounce other false occupations, and vibrate forever on the Lord God. ||1||Pause||
छोडि आन बिउहार मिथिआ भजु सदा भगवंत ॥१॥ रहाउ ॥
LINE 09
ਨਾਮੁਏਕੁਅਧਾਰੁਭਗਤਾਈਤਆਗੈਟੇਕ
ਉਨ੍ਹਾਂ ਲਈ ਤੇਰਾ ਨਾਮ ਹੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ, ਇਸ ਲੋਕ ਤੇ ਪਰਲੋਕ ਵਿਚ ਉਹਨਾਂ ਨੂੰ ਤੇਰਾ ਹੀ ਸਹਾਰਾ ਹੈ,
The One Name is the support of His devotees; in this world, and in the world hereafter, it is their anchor and support.
नामु एकु अधारु भगता ईत आगै टेक ॥
LINE 10
ਕਰਿਕ੍ਰਿਪਾਗੋਬਿੰਦਦੀਆਗੁਰਗਿਆਨੁਬੁਧਿਬਿਬੇਕ॥॥
ਜਿਨ੍ਹਾਂ ਆਪਣੇ ਭਗਤਾਂ ਨੂੰ ਤੂੰ ਕਿਰਪਾ ਕਰ ਕੇ ਗੁਰੂ ਦਾ ਗਿਆਨ ਬਖ਼ਸ਼ਿਆ ਹੈ, ਤੇ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਦਿੱਤੀ ਹੈ, ਹੇ ਗੋਬਿੰਦ! ॥੧॥
In His mercy and kindness, the Guru has given me the divine wisdom of God, and a discriminating intellect. ||1||
करि क्रिपा गोबिंद दीआ गुर गिआनु बुधि बिबेक ॥१॥
LINE 11
ਕਰਣਕਾਰਣਸੰਮ੍ਰਥਸ੍ਰੀਧਰਸਰਣਿਤਾਕੀਗਹੀ
ਉਸ ਪਰਮਾਤਮਾ ਦੀ ਸਰਨ ਲਈ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ, ਜੋ ਲਖਮੀ (ਮਾਇਆ) ਦਾ ਪਤੀ ਹੈ,
The all-powerful Lord is the Creator, the Cause of causes; He is the Master of wealth - I seek His Sanctuary.
करण कारण संम्रथ स्रीधर सरणि ता की गही ॥
LINE 12
ਮੁਕਤਿਜੁਗਤਿਰਵਾਲਸਾਧੂਨਾਨਕਹਰਿਨਿਧਿਲਹੀ੨੧੭੨੬॥॥॥॥
ਤੇ, ਹੇ ਨਾਨਕ! ਮਾਇਕ ਬੰਧਨਾਂ ਤੋਂ ਖ਼ਲਾਸੀ ਪਾਣ ਦਾ ਵਸੀਲਾ (ਸਿਰਫ਼) ਗੁਰੂ ਦੀ ਚਰਨ-ਧੂੜ ਹੈ, ਗੁਰੂ ਦੀ ਸਰਨ ਪੈਣ ਵਾਲੇ ਨੇ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਾਸਲ ਕੀਤਾ ਹੈ ॥੨॥੧੭॥੨੬॥
Liberation and worldly success come from the dust of the feet of the Holy Saints; Nanak has obtained the Lord's treasure. ||2||17||26||
मुकति जुगति रवाल साधू नानक हरि निधि लही ॥२॥१७॥२६॥
LINE 13
ਗੂਜਰੀਮਹਲਾਘਰੁਚਉਪਦੇ
ਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Goojaree, Fifth Mahalaa, Fourth House, Chau-Padas:
गूजरी महला ५ घरु ४ चउपदे ॥
LINE 14
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 15
ਛਾਡਿਸਗਲਸਿਆਣਪਾਸਾਧਸਰਣੀਆਉ
(ਹੇ ਮਨ! ਜੀਵਨ-ਜੁਗਤਿ ਪ੍ਰਾਪਤ ਕਰਨ ਵਾਸਤੇ) ਸਾਰੀਆਂ ਸਿਆਣਪਾਂ ਛੱਡ ਦੇਹ, ਗੁਰੂ ਦਾ ਆਸਰਾ ਲੈ,
Give up all your clever tricks, and seek the Sanctuary of the Holy Saint.
छाडि सगल सिआणपा साध सरणी आउ ॥
LINE 16
ਪਾਰਬ੍ਰਹਮਪਰਮੇਸਰੋਪ੍ਰਭੂਕੇਗੁਣਗਾਉ॥॥
(ਤੇ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ) ਪਰਮੇਸਰ ਪਾਰਬ੍ਰਹਮ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ ॥੧॥
Sing the Glorious Praises of the Supreme Lord God, the Transcendent Lord. ||1||
पारब्रहम परमेसरो प्रभू के गुण गाउ ॥१॥
LINE 17
ਰੇਚਿਤਚਰਣਕਮਲਅਰਾਧਿ
ਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਆਰਾਧਨਾ ਕਰਿਆ ਕਰ,
O my consciousness, contemplate and adore the Lotus Feet of the Lord.
रे चित चरण कमल अराधि ॥
LINE 18
ਸਰਬਸੂਖਕਲਿਆਣਪਾਵਹਿਮਿਟੈਸਗਲਉਪਾਧਿ॥॥ਰਹਾਉ
ਸਾਰੇ ਸੁਖ ਆਨੰਦ ਹਾਸਲ ਕਰ ਲਏਂਗਾ, (ਸਿਮਰਨ ਦੀ ਬਰਕਤਿ ਨਾਲ) ਹਰੇਕ ਰੋਗ ਮਿਟ ਜਾਂਦਾ ਹੈ ॥੧॥ ਰਹਾਉ ॥
You shall obtain total peace and salvation, and all troubles shall depart. ||1||Pause||
सरब सूख कलिआण पावहि मिटै सगल उपाधि ॥१॥ रहाउ ॥
LINE 19
ਮਾਤਪਿਤਾਸੁਤਮੀਤਭਾਈਤਿਸੁਬਿਨਾਨਹੀਕੋਇ
ਹੇ ਮਨ! ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਪਰਮਾਤਮਾ ਤੋਂ ਬਿਨਾ ਕੋਈ ਭੀ (ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ।
Mother, father, children, friends and siblings - without the Lord, none of them are real.
मात पिता सुत मीत भाई तिसु बिना नही कोइ ॥
LINE 20
ਈਤਊਤਜੀਅਨਾਲਿਸੰਗੀਸਰਬਰਵਿਆਸੋਇ॥॥
ਜੇਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਉਹੀ ਇਸ ਲੋਕ ਤੇ ਪਰਲੋਕ ਵਿਚ ਜਿੰਦ ਦੇ ਨਾਲ ਰਹਿਣ ਵਾਲਾ ਸਾਥੀ ਹੈ ॥੨॥
Here and hereafter, He is the companion of the soul; He is pervading everywhere. ||2||
ईत ऊत जीअ नालि संगी सरब रविआ सोइ ॥२॥
LINE 21
ਕੋਟਿਜਤਨਉਪਾਵਮਿਥਿਆਕਛੁਆਵੈਕਾਮਿ
(ਹੇ ਮਨ! ਆਤਮਕ ਪਵਿਤ੍ਰਤਾ ਵਾਸਤੇ ਗੁਰੂ ਦੀ ਸਰਨ ਤੋਂ ਬਿਨਾ ਹੋਰ) ਕ੍ਰੋੜਾਂ ਹੀ ਜਤਨ ਤੇ ਉਪਾਵ ਵਿਅਰਥ ਹਨ, (ਤੇ ਇਹਨਾਂ ਵਿਚੋਂ) ਕੋਈ ਭੀ ਕੰਮ ਨਹੀਂ ਆ ਸਕਦਾ।
Millions of plans, tricks, and efforts are of no use, and serve no purpose.
कोटि जतन उपाव मिथिआ कछु न आवै कामि ॥
LINE 22
ਸਰਣਿਸਾਧੂਨਿਰਮਲਾਗਤਿਹੋਇਪ੍ਰਭਕੈਨਾਮਿ॥॥
ਗੁਰੂ ਦੀ ਸਰਨ ਪਿਆਂ ਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਸਕਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ॥੩॥
In the Sanctuary of the Holy, one becomes immaculate and pure, and obtains salvation, through the Name of God. ||3||
सरणि साधू निरमला गति होइ प्रभ कै नामि ॥३॥
LINE 23
ਅਗਮਦਇਆਲਪ੍ਰਭੂਊਚਾਸਰਣਿਸਾਧੂਜੋਗੁ
ਅਪਹੁੰਚ ਦਇਆਵਾਨ ਪਰਮਾਤਮਾ ਸਭ (ਵਿਅਕਤੀਆਂ) ਤੋਂ ਉੱਚਾ ਹੈ, ਗੁਰਮੁਖਾਂ ਨੂੰ ਆਪਣੀ ਸਰਨ ਵਿਚ ਰੱਖਣ (ਤੇ ਉਪਾਧੀਆਂ ਤੋਂ ਬਚਾਣ) ਦੀ ਸਮਰਥਾ ਵਾਲਾ ਹੈ।
God is profound and merciful, lofty and exalted; He gives Sanctuary to the Holy.
अगम दइआल प्रभू ऊचा सरणि साधू जोगु ॥
LINE 24
ਤਿਸੁਪਰਾਪਤਿਨਾਨਕਾਜਿਸੁਲਿਖਿਆਧੁਰਿਸੰਜੋਗੁ੪੧੨੭॥॥॥॥
ਹੇ ਨਾਨਕ! ਉਹ ਪਰਮਾਤਮਾ ਉਸੇ ਮਨੁੱਖ ਨੂੰ ਮਿਲ ਸਕਦਾ ਹੈ ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਮਿਲਾਪ ਦਾ ਸੰਜੋਗ ਲਿਖਿਆ ਹੁੰਦਾ ਹੈ ॥੪॥੧॥੨੭॥
He alone obtains the Lord, O Nanak, who is blessed with such pre-ordained destiny to meet Him. ||4||1||27||
तिसु परापति नानका जिसु लिखिआ धुरि संजोगु ॥४॥१॥२७॥
LINE 25
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 26
ਆਪਨਾਗੁਰੁਸੇਵਿਸਦਹੀਰਮਹੁਗੁਣਗੋਬਿੰਦ
ਆਪਣੇ ਗੁਰੂ ਦੀ ਸਰਨ ਪੈ ਕੇ ਸਦਾ ਹੀ ਗੋਵਿੰਦ ਦੇ ਗੁਣ ਯਾਦ ਕਰਦਾ ਰਹੁ,
Serve your Guru forever, and chant the Glorious Praises of the Lord of the Universe.
आपना गुरु सेवि सद ही रमहु गुण गोबिंद ॥
LINE 27
ਸਾਸਿਸਾਸਿਅਰਾਧਿਹਰਿਹਰਿਲਹਿਜਾਇਮਨਕੀਚਿੰਦ॥॥
ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹੁ, ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਇਗੀ ॥੧॥
With each and every breath, worship the Lord, Har, Har, in adoration, and the anxiety of your mind will be dispelled. ||1||
सासि सासि अराधि हरि हरि लहि जाइ मन की चिंद ॥१॥
LINE 28
ਮੇਰੇਮਨਜਾਪਿਪ੍ਰਭਕਾਨਾਉ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਾ ਰਹੁ,
O my mind, chant the Name of God.
मेरे मन जापि प्रभ का नाउ ॥
LINE 29
ਸੂਖਸਹਜਅਨੰਦਪਾਵਹਿਮਿਲੀਨਿਰਮਲਥਾਉ॥॥ਰਹਾਉ
ਇਸ ਤਰ੍ਹਾਂ; ਸੁਖ, ਆਤਮਕ ਅਡੋਲਤਾ, ਅਨੰਦ ਪ੍ਰਾਪਤ ਕਰੇਂਗਾ, ਤੈਨੂੰ ਉਹ ਥਾਂ ਮਿਲਿਆ ਰਹੇਗਾ ਜੇਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ ॥੧॥ ਰਹਾਉ ॥
You shall be blessed with peace, poise and pleasure, and you shall find the immaculate place. ||1||Pause||
सूख सहज अनंद पावहि मिली निरमल थाउ ॥१॥ रहाउ ॥
LINE 30
ਸਾਧਸੰਗਿਉਧਾਰਿਇਹੁਮਨੁਆਠਪਹਰਆਰਾਧਿ
ਗੁਰੂ ਦੀ ਸੰਗਤ ਵਿਚ ਟਿਕ ਕੇ ਆਪਣੇ ਇਸ ਮਨ ਨੂੰ (ਵਿਕਾਰਾਂ ਤੋਂ) ਬਚਾਈ ਰੱਖ, ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹੁ,
In the Saadh Sangat, the Company of the Holy, redeem your mind, and adore the Lord, twenty-four hours a day.
साधसंगि उधारि इहु मनु आठ पहर आराधि ॥
LINE 31
ਕਾਮੁਕ੍ਰੋਧੁਅਹੰਕਾਰੁਬਿਨਸੈਮਿਟੈਸਗਲਉਪਾਧਿ॥॥
ਇਸ ਤਰ੍ਹਾਂ; (ਤੇਰੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਾਸ ਹੋ ਜਾਇਗਾ, ਤੇਰਾ ਹਰੇਕ ਰੋਗ ਦੂਰ ਹੋ ਜਾਇਗਾ ॥੨॥
Sexual desire, anger and egotism will be dispelled, and all troubles shall end. ||2||
कामु क्रोधु अहंकारु बिनसै मिटै सगल उपाधि ॥२॥
LINE 32
ਅਟਲਅਛੇਦਅਭੇਦਸੁਆਮੀਸਰਣਿਤਾਕੀਆਉ
ਉਸ ਮਾਲਕ-ਪ੍ਰਭੂ ਦੀ ਸਰਨ ਵਿਚ ਟਿਕਿਆ ਰਹੁ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ-ਰਹਿਤ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।
The Lord Master is immovable, immortal and inscrutable; seek His Sanctuary.
अटल अछेद अभेद सुआमी सरणि ता की आउ ॥
LINE 33
ਚਰਣਕਮਲਅਰਾਧਿਹਿਰਦੈਏਕਸਿਉਲਿਵਲਾਉ॥॥
ਆਪਣੇ ਹਿਰਦੇ ਵਿਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ, ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ ॥੩॥
Worship in adoration the lotus feet of the Lord in your heart, and center your consciousness lovingly on Him alone. ||3||
चरण कमल अराधि हिरदै एक सिउ लिव लाउ ॥३॥
LINE 34
ਪਾਰਬ੍ਰਹਮਿਪ੍ਰਭਿਦਇਆਧਾਰੀਬਖਸਿਲੀਨੑੇਆਪਿ
ਪਾਰਬ੍ਰਹਮ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖ਼ਸ਼ ਲਿਆ (ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ),
The Supreme Lord God has shown mercy to me, and He Himself has forgiven me.
पारब्रहमि प्रभि दइआ धारी बखसि लीने आपि ॥
LINE 35
ਸਰਬਸੁਖਹਰਿਨਾਮੁਦੀਆਨਾਨਕਸੋਪ੍ਰਭੁਜਾਪਿ੪੨੨੮॥॥॥॥
ਤੇ ਉਹਨਾਂ ਨੂੰ ਉਸਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਆਪਣਾ ਹਰਿ-ਨਾਮ ਦੇ ਦਿੱਤਾ। ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਜਪਿਆ ਕਰ ॥੪॥੨॥੨੮॥
The Lord has given me His Name, the treasure of peace; O Nanak, meditate on that God. ||4||2||28||
सरब सुख हरि नामु दीआ नानक सो प्रभु जापि ॥४॥२॥२८॥
LINE 36
ਗੂਜਰੀਮਹਲਾ
Goojaree, Fifth Mahalaa:
गूजरी महला ५ ॥
LINE 37
ਗੁਰਪ੍ਰਸਾਦੀਪ੍ਰਭੁਧਿਆਇਆਗਈਸੰਕਾਤੂਟਿ
ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਿਆ (ਉਸ ਦੇ ਅੰਦਰੋਂ) ਡੱਕੇ-ਡੋਲੇ ਖ਼ਤਮ ਹੋ ਗਏ,
By Guru's Grace, I meditate on God, and my doubts are gone.
गुर प्रसादी प्रभु धिआइआ गई संका तूटि ॥