LINE 01
ਸਾਰਗਮਹਲਾ੫॥
Saarang, Fifth Mahalaa:
सारग महला ५ ॥
LINE 02
ਅਬਮੋਹਿਧਨੁਪਾਇਓਹਰਿਨਾਮਾ॥
(ਗੁਰੂ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ।
Now I have obtained the wealth of the Lord's Name.
अब मोहि धनु पाइओ हरि नामा ॥
LINE 03
ਭਏਅਚਿੰਤਤ੍ਰਿਸਨਸਭਬੁਝੀਹੈਇਹੁਲਿਖਿਓਲੇਖੁਮਥਾਮਾ੧॥॥ਰਹਾਉ॥
(ਇਸ ਧਨ ਦੀ ਬਰਕਤਿ ਨਾਲ) ਮੈਂ ਬੇ-ਫ਼ਿਕਰ ਹੋ ਗਿਆ ਹਾਂ, (ਮੇਰੇ ਅੰਦਰੋਂ) ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ (ਧੁਰ ਦਰਗਾਹ ਤੋਂ ਹੀ) ਇਹ (ਪ੍ਰਾਪਤੀ ਦਾ) ਲੇਖ ਮੱਥੇ ਉੱਤੇ ਲਿਖਿਆ ਹੋਇਆ ਸੀ ॥੧॥ ਰਹਾਉ ॥
I have become carefree, and all my thirsty desires are satisfied. Such is the destiny written on my forehead. ||1||Pause||
भए अचिंत त्रिसन सभ बुझी है इहु लिखिओ लेखु मथामा ॥१॥ रहाउ ॥
LINE 04
ਖੋਜਤਖੋਜਤਭਇਓਬੈਰਾਗੀਫਿਰਿਆਇਓਦੇਹਗਿਰਾਮਾ॥
ਭਾਲ ਕਰਦਾ ਕਰਦਾ ਮੈਂ ਤਾਂ ਵੈਰਾਗੀ ਹੀ ਹੋ ਗਿਆ ਸਾਂ, ਆਖ਼ਿਰ ਭਟਕ ਭਟਕ ਕੇ (ਗੁਰੂ ਦੀ ਕਿਰਪਾ ਨਾਲ) ਮੈਂ ਸਰੀਰ-ਪਿੰਡ ਵਿਚ ਆ ਪਹੁੰਚਿਆ।
Searching and searching, I became depressed; I wandered all around, and finally came back to my body-village.
खोजत खोजत भइओ बैरागी फिरि आइओ देह गिरामा ॥
LINE 05
ਗੁਰਿਕ੍ਰਿਪਾਲਿਸਉਦਾਇਹੁਜੋਰਿਓਹਥਿਚਰਿਓਲਾਲੁਅਗਾਮਾ੧॥॥
ਕਿਰਪਾਲ ਗੁਰੂ ਨੇ ਇਹ ਵਣਜ ਕਰਾ ਦਿੱਤਾ ਕਿ (ਸਰੀਰ ਦੇ ਅੰਦਰੋਂ ਹੀ) ਮੈਨੂੰ ਪਰਮਾਤਮਾ ਦਾ ਨਾਮ ਅਮੋਲਕ ਲਾਲ ਮਿਲ ਗਿਆ ॥੧॥
The Merciful Guru made this deal, and I have obtained the priceless jewel. ||1||
गुरि क्रिपालि सउदा इहु जोरिओ हथि चरिओ लालु अगामा ॥१॥
LINE 06
ਆਨਬਾਪਾਰਬਨਜਜੋਕਰੀਅਹਿਤੇਤੇਦੂਖਸਹਾਮਾ॥
(ਪਰਮਾਤਮਾ ਦੇ ਨਾਮ ਤੋਂ ਬਿਨਾ) ਹੋਰ ਜਿਹੜੇ ਜਿਹੜੇ ਭੀ ਵਣਜ ਵਪਾਰ ਕਰੀਦੇ ਹਨ, ਉਹ ਸਾਰੇ ਦੁੱਖ ਸਹਾਰਨ (ਦਾ ਸਬਬ ਬਣਦੇ ਹਨ)।
The other deals and trades which I did, brought only sorrow and suffering.
आन बापार बनज जो करीअहि तेते दूख सहामा ॥
LINE 07
ਗੋਬਿਦਭਜਨਕੇਨਿਰਭੈਵਾਪਾਰੀਹਰਿਰਾਸਿਨਾਨਕਰਾਮਨਾਮਾ੨੧੨੩੫॥॥॥॥
ਹੇ ਨਾਨਕ! ਪਰਮਾਤਮਾ ਦੇ ਭਜਨ ਦੇ ਵਪਾਰੀ ਬੰਦੇ (ਦੁਨੀਆ ਦੇ) ਡਰਾਂ ਤੋਂ ਬਚੇ ਰਹਿੰਦੇ ਹਨ। ਉਹਨਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਸਰਮਾਇਆ ਟਿਕਿਆ ਰਹਿੰਦਾ ਹੈ ॥੨॥੧੨॥੩੫॥
Fearless are those traders who deal in meditation on the Lord of the Universe. O Nanak, the Lord's Name is their capital. ||2||12||35||
गोबिद भजन के निरभै वापारी हरि रासि नानक राम नामा ॥२॥१२॥३५॥
GURBANI.WORLD