ਸ੍ਵੈਯਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 78
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ
ਸ੍ਵੈਯਾ:
SWAYYA
स्वैया ॥
LINE 02
ਬਾਤਸੁਨੀਪ੍ਰਭਕੀਸਭਸੈਨਹਿਸੂਰਮਿਲੇਇਕੁਮੰਤ੍ਰਕਰਿਓਹੈ
ਸਾਰੀ ਸੈਨਾ ਨੇ ਆਪਣੇ ਸੁਆਮੀ (ਮਹਿਖਾਸੁਰ) ਦੀ ਗੱਲ ਸੁਣੀ ਅਤੇ ਸਾਰੇ ਸੂਰਮਿਆਂ ਨੇ ਮਿਲ ਕੇ ਇਕ ਸਲਾਹ ਕੀਤੀ।
Listening to the words of their king, all the warriors together took this decision.
बात सुनी प्रभ की सभ सैनहि सूर मिले इकु मंत्र करिओ है ॥
LINE 03
ਜਾਇਪਰੇਚਹੂੰਓਰਤੇਧਾਇਕੈਠਾਟਇਹੈਮਨਮਧਿਕਰਿਓਹੈ
(ਉਨ੍ਹਾਂ) ਮਨ ਵਿਚ ਇਹ ਦ੍ਰਿੜ੍ਹ ਨਿਰਣਾ ਕੀਤਾ ਕਿ ਚੌਹਾਂ ਪਾਸਿਆਂ ਤੋਂ ਧਾ ਕੇ (ਦੇਵੀ ਉਤੇ) ਜਾ ਪਈਏ।
That with firm determination in the mind, the goddess be attacked from all the four directions.
जाइ परे चहूं ओर ते धाइ कै ठाट इहै मन मधि करिओ है ॥
LINE 04
ਮਾਰਹੀਮਾਰਪੁਕਾਰਪਰੇਅਸਿਲੈਕਰਿਮੈਦਲੁਇਉਬਿਹਰਿਓਹੈ
(ਬਸ ਫਿਰ) ਹੱਥ ਵਿਚ ਤਲਵਾਰਾਂ ਲੈ ਕੇ 'ਮਾਰ ਲੌ, ਮਾਰ ਲੌ' ਪੁਕਾਰਦੀ ਹੋਈ (ਦੈਂਤ) ਸੈਨਾ ਇਉਂ ਵਿਚਰਨ ਲਗੀ
With swords in their hands, and uttering loud shouts of “Kill, Kill”, the army of demons swarmed from all directions.
मार ही मार पुकार परे असि लै करि मै दलु इउ बिहरिओ है ॥
LINE 05
ਘੇਰਿਲਈਚਹੂੰਓਰਤੇਚੰਡਿਸੁਚੰਦਮਨੋਪਰਵੇਖਪਰਿਓਹੈ੪੦॥॥
ਅਤੇ ਚੌਹਾਂ ਪਾਸਿਆਂ ਤੋਂ ਚੰਡੀ ਨੂੰ ਘੇਰ ਲਿਆ ਮਾਨੋ ਚੰਦ੍ਰਮਾ ਨੂੰ ਪਰਵਾਰ ਪਿਆ ਹੋਵੇ ॥੪੦॥
They all besieged Chandi from all the four sides, like the moon encircled amongst clouds.40.
घेरि लई चहूं ओर ते चंडि सु चंद मनो परवेख परिओ है ॥४०॥
LINE 06
ਦੇਖਿਚਮੂੰਮਹਖਾਸੁਰਕੀਕਰਿਚੰਡਕੁਵੰਡਪ੍ਰਚੰਡਧਰਿਓਹੈ
ਮਹਿਖਾਸੁਰ ਦੀ ਸੈਨਾ ਨੂੰ ਵੇਖ ਕੇ ਚੰਡੀ ਨੇ ਹੱਥ ਵਿਚ ਮਜ਼ਬੂਤ ਧਨੁਸ਼ ਧਾਰਨ ਕਰ ਲਿਆ।
Scanning the army of Mahishasura, Chandika caught hold of her fierce bow.
देखि चमूं महखासुर की करि चंड कुवंड प्रचंड धरिओ है ॥
LINE 07
ਦਛਨਬਾਮਚਲਾਇਘਨੇਸਰਕੋਪਭਯਾਨਕਜੁਧੁਕਰਿਓਹੈ
(ਚੰਡੀ ਨੇ) ਸਜੇ ਅਤੇ ਖਬੇ ਹੱਥ ਨਾਲ ਬਹੁਤ ਤੀਰ ਚਲਾ ਕੇ ਕ੍ਰੋਧ ਨਾਲ ਭਿਆਨਕ ਯੁੱਧ ਕੀਤਾ।
With anger, she waged the terrible war by showering the rain of her innumerable shafts.
दछन बाम चलाइ घने सर कोप भयानक जुधु करिओ है ॥
LINE 08
ਭੰਜਨਭੇਅਰਿਕੇਤਨਤੇਛੁਟਸ੍ਰਉਨਸਮੂਹਧਰਾਨਿਪਰਿਓਹੈ
ਵੈਰੀਆਂ ਦੇ ਸ਼ਰੀਰਾਂ ਦੇ ਵਿੰਨ੍ਹੇ ਜਾਣ ਤੇ (ਉਨ੍ਹਾਂ ਵਿਚੋਂ ਨਿਕਲਿਆ) ਲਹੂ ਸਾਰੀ ਧਰਤੀ ਉਤੇ ਆਣ ਪਿਆ
By chopping the forces of the enemy, such a great quantity of blood fell on the ground.
भंजन भे अरि के तन ते छुट स्रउन समूह धरानि परिओ है ॥
LINE 09
ਆਠਵੋਸਿੰਧੁਪਚਾਯੋਹੁਤੋਮਨੋਯਾਰਨਮੈਬਿਧਿਨੇਉਗਰਿਓਹੈ੪੧॥॥
ਮਾਨੋ ਵਿਧਾਤਾ ਨੇ ਜੋ ਅੱਠਵਾਂ ਸਮੁੰਦਰ (ਆਪਣੇ ਅੰਦਰ) ਪਚਾਇਆ ਹੋਇਆ ਸੀ, ਉਹ ਇਸ ਯੁੱਧ ਵਿਚ ਉਗਲ ਦਿੱਤਾ ਹੋਵੇ ॥੪੧॥
As though the Lord-God hath created the eighth ocean alongwith already created seven oceans.41.
आठवो सिंधु पचायो हुतो मनो या रन मै बिधि ने उगरिओ है ॥४१॥
GURBANI.WORLD