LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਸੁੰਭਨਿਸੁੰਭਹਨਿਓਸੁਨਿਕੈਬਰਬੀਰਨਕੇਚਿਤਿਛੋਭਸਮਾਇਓ॥
ਸ਼ੁੰਭ ਨੇ ਨਿਸ਼ੁੰਭ ਦਾ ਮਾਰਿਆ ਜਾਣਾ ਸੁਣਿਆ (ਤਾਂ ਉਸ) ਬਲਵਾਨ ਦੇ ਚਿਤ ਵਿਚ ਕ੍ਰੋਧ ਭਰ ਗਿਆ।
When Sumbh heard about the death of Nisumbh, the anger of that mighty warrior knew no bounds.,
सुंभ निसुंभ हनिओ सुनि कै बर बीरन के चिति छोभ समाइओ ॥
LINE 03
ਸਾਜਿਚੜਿਓਗਜਬਾਜਸਮਾਜਕੈਦਾਨਵਪੁੰਜਲੀਏਰਨਆਇਓ॥
(ਉਹ) ਹਾਥੀਆਂ ਅਤੇ ਘੋੜਿਆਂ ਦੇ ਸਮੂਹ ਨੂੰ ਸਜਾ ਕੇ ਚੜ੍ਹ ਚਲਿਆ ਅਤੇ ਦੈਂਤਾਂ ਦੇ ਦਲ ਨਾਲ ਲੈ ਕੇ ਰਣ-ਭੂਮੀ ਵਿਚ ਆ ਡਟਿਆ।
Filled with great fury, he bedecked all the paraphernalia of elephants and horses, and taking the divisions of his army, he entered the battlefield.,
साजि चड़िओ गज बाज समाज कै दानव पुंज लीए रन आइओ ॥
LINE 04
ਭੂਮਿਭਇਆਨਕਲੋਥਪਰੀਲਖਿਸ੍ਰਉਨਸਮੂਹਮਹਾਬਿਸਮਾਇਓ॥
(ਉਸ) ਭਿਆਨਕ ਯੁੱਧਭੂਮੀ ਵਿਚ ਪਈਆਂ ਲੋਥਾਂ ਅਤੇ ਲਹੂ ਦੇ ਛਪੜ (ਸਮੂਹ) ਨੂੰ ਵੇਖ ਕੇ (ਰਾਜਾ ਸ਼ੁੰਭ ਆਪਣੇ ਮਨ ਵਿਚ) ਬਹੁਤ ਹੈਰਾਨ ਹੋਇਆ।
In that frightening field, seeing the corpses and the amassed blood, he was greatly astonished.,
भूमि भइआनक लोथ परी लखि स्रउन समूह महा बिसमाइओ ॥
LINE 05
ਮਾਨਹੁਸਾਰਸੁਤੀਉਮਡੀਜਲੁਸਾਗਰਕੇਮਿਲਿਬੇਕਹੁਧਾਇਓ੨੦੫॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਲਹੂ ਨਾਲ ਭਰੀ) ਸਰਸਵਤੀ ਨਦੀ ਉਮਡ ਕੇ ਸਾਗਰ ਦੇ ਜਲ ਵਿਚ ਮਿਲਣ ਜਾ ਰਹੀ ਹੋਵੇ ॥੨੦੫॥
It seemed that the surging Saraswati is running to meet the ocean.205.,
मानहु सारसुती उमडी जलु सागर के मिलिबे कहु धाइओ ॥२०५॥
LINE 06
ਚੰਡਪ੍ਰਚੰਡਿਸੁਕੇਹਰਿਕਾਲਿਕਾਅਉਸਕਤੀਮਿਲਿਜੁਧਕਰਿਓਹੈ॥
ਪ੍ਰਚੰਡ ਚੰਡੀ, ਸ਼ੇਰ, ਕਾਲੀ ਅਤੇ ਦੇਵ-ਸ਼ਕਤੀਆਂ ਨੇ ਮਿਲ ਕੇ ਯੁੱਧ ਕੀਤਾ ਹੈ।
The fierce Chandi, Lion Kalika other powers have waged a violent war together.,
चंड प्रचंडि सु केहरि कालिका अउ सकती मिलि जुध करिओ है ॥
LINE 07
ਦਾਨਵਸੈਨਹਤੀਇਨਹੂੰਸਭਇਉਕਹਿਕੈਮਨਿਕੋਪਭਰਿਓਹੈ॥
'ਇਨ੍ਹਾਂ ਨੇ ਦੈਂਤਾਂ ਦੀ ਸਾਰੀ ਸੈਨਾ ਮਾਰ ਦਿੱਤੀ ਹੈ। ' ਇਹ ਕਹਿ ਕੇ (ਸ਼ੁੰਭ ਦਾ) ਮਨ ਕ੍ਰੋਧ ਨਾਲ ਭਰ ਗਿਆ।
“They have killed all the army of the demons,” saying this the mind of Sumbh was filled with rage.,
दानव सैन हती इनहूं सभ इउ कहि कै मनि कोप भरिओ है ॥
LINE 08
ਬੰਧੁਕਬੰਧਪਰਿਓਅਵਲੋਕਕੈਸੋਕਕੈਪਾਇਨਆਗੈਧਰਿਓਹੈ॥
ਭਰਾ (ਨਿਸ਼ੁੰਭ) ਦਾ ਪਿਆ ਹੋਇਆ ਧੜ ਵੇਖ ਕੇ ਦੁਖ ਨਾਲ (ਉਸ ਨੇ) ਅਗੇ ਪੈਰ ਨਹੀਂ ਧਰਿਆ।
Seeing the trunk of the body of his brother on one side, and in deep sorrow he could not move a step forward.,
बंधु कबंध परिओ अवलोक कै सोक कै पाइ न आगै धरिओ है ॥
LINE 09
ਧਾਇਸਕਿਓਨਭਇਓਭਇਭੀਤਹਚੀਤਹਮਾਨਹੁਲੰਗੁਪਰਿਓਹੈ੨੦੬॥॥
(ਉਹ ਇਤਨਾ) ਭੈ ਭੀਤ ਹੋ ਗਿਆ ਕਿ (ਅਗੇ) ਚਲ ਨਾ ਸਕਿਆ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਚਿਤਰੇ ਨੂੰ ਲੰਗ ਪੈ ਗਿਆ ਹੋਵੇ ॥੨੦੬॥
He was so much frightened that he could not speedily go forward, it seemed that the leopard had become lame.206.
धाइ सकिओ न भइओ भइ भीतह चीतह मानहु लंगु परिओ है ॥२०६॥
LINE 10
ਫੇਰਿਕਹਿਓਦਲਕੋਜਬਸੁੰਭਸੁਮਾਨਿਚਲੇਤਬਦੈਤਘਨੇ॥
ਜਦੋਂ ਫਿਰ ਸ਼ੁੰਭ ਨੇ ਫ਼ੌਜ ਨੂੰ ਹੁਕਮ ਦਿੱਤਾ ਤਦੋਂ ਬਹੁਤ ਸਾਰੇ ਦੈਂਤ ਮੰਨ ਕੇ (ਯੁੱਧ ਨੂੰ) ਚਲ ਪਏ।
When Sumbh commanded his army, many demons marched forward, obeying the orders.,
फेरि कहिओ दल को जब सुंभ सु मानि चले तब दैत घने ॥
LINE 11
ਗਜਰਾਜਸੁਬਾਜਨਕੇਅਸਵਾਰਰਥੀਰਥੁਪਾਇਕਕਉਨਗਨੈ॥
ਵਡੇ ਵਡੇ ਹਾਥੀਆਂ ਅਤੇ ਘੋੜਿਆਂ ਦੇ ਸਵਾਰ, ਰਥਾਂ ਵਾਲੇ, ਰਥ ਅਤੇ ਪੈਦਲ ਸੈਨਾ (ਦੀ ਕੌਣ) ਗਿਣਤੀ ਕਰ ਸਕਦਾ ਹੈ।
Who could count the riders of great elephants and horses, the chariots, warriors on chariots and warriors on foot?,
गजराज सु बाजन के असवार रथी रथु पाइक कउन गनै ॥
LINE 12
ਤਹਾਘੇਰਲਈਚਹੂੰਓਰਤੇਚੰਡਿਮਹਾਤਨਕੇਤਨਦੀਹਬਨੈ॥
ਵੱਡੇ ਸ਼ਰੀਰਾਂ ਵਾਲੇ ਦੈਂਤਾਂ ਨੇ ਉਥੇ ਚੌਹਾਂ ਪਾਸਿਆਂ ਤੋਂ ਮਹਾਨ ਚੰਡੀ ਨੂੰ ਘੇਰ ਲਿਆ ਹੈ
They, of very huge bodies, besieged Chandi from all the four sides.,
तहा घेर लई चहूं ओर ते चंडि महा तन के तन दीह बनै ॥
LINE 13
ਮਨੋਭਾਨੁਕੋਛਾਇਲਇਓਉਮਡੈਘਨਘੋਰਘਮੰਡਘਟਾਨਿਸਨੈ੨੦੭॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਮਡੇ ਹੋਏ ਘਣੇ ਬਦਲਾਂ ਦੀਆਂ ਗਜਦੀਆਂ ਹੋਈਆਂ ਘਟਾਵਾਂ ਨੇ ਸੂਰਜ ਨੂੰ ਢਕ ਲਿਆ ਹੋਵੇ ॥੨੦੭॥
It seemed that the overflowing proud and thundering dark clouds have enshrouded the sun.207.,
मनो भानु को छाइ लइओ उमडै घन घोर घमंड घटानि सनै ॥२०७॥
GURBANI.WORLD