LINE 01
ਰਾਮਬਾਚਸੀਤਾਪ੍ਰਤਿ॥
ਰਾਮ ਨੇ ਸੀਤਾ ਪ੍ਰਤਿ ਕਿਹਾ-
Speech of Ram addressed to Sita :
राम बाच सीता प्रति ॥
LINE 02
ਮਨੋਹਰਛੰਦ॥
ਮਨੋਹਰ ਛੰਦ
MANOHAR STANZA
मनोहर छंद ॥
LINE 03
ਜਉਨਰਹਉਸਸੁਰਾਰਕ੍ਰਿਸੋਦਰਜਾਹਿਪਿਤਾਗ੍ਰਿਹਤੋਹਿਪਠੈਦਿਉ॥
ਹੇ ਪਤਲੇ ਲੱਕ ਵਾਲੀਏ! ਜੇ (ਤੂੰ ਇਥੋਂ) ਸਹੁਰੇ ਘਰ ਰਹਿਣਾ ਪਸੰਦ ਨ ਕਰੇਂ ਤਾਂ ਪਿਤਾ ਦੇ ਘਰ ਚਲੀ ਜਾ। (ਮੈਂ ਹੁਣੇ ਹੀ) ਤੈਨੂੰ ਭੇਜ ਦਿੰਦਾ ਹਾਂ।
“O lady of slim waist! If you do not like to stay with your in-laws, then I shall send you to your father’s house,
जउ न रहउ ससुरार क्रिसोदर जाहि पिता ग्रिह तोहि पठै दिउ ॥
LINE 04
ਨੈਕਸੇਭਾਨਨਤੇਹਮਕਉਜੋਈਠਾਟਕਹੋਸੋਈਗਾਠਗਿਠੈਦਿਉ॥
ਤੂੰ ਆਪਣੇ ਮੁਖ ਤੋਂ ਥੋੜ੍ਹਾ ਜਿਹਾ (ਸੰਕੇਤ ਕਰ ਦੇ), ਜਿਵੇਂ ਕਹੇਂ ਮੈਂ ਉਵੇਂ ਪ੍ਰਬੰਧ ਕਰ ਦਿਆਂਗਾ।
“And I shall make the arrangements that you like, there shall be no objection on my part
नैक से भानन ते हम कउ जोई ठाट कहो सोई गाठ गिठै दिउ ॥
LINE 05
ਜੇਕਿਛੁਚਾਹਕਰੋਧਨਕੀਟੁਕਮੋਹਕਹੋਸਭਤੋਹਿਉਠੈਦਿਉ॥
ਜੇ ਧਨ ਦੀ ਕੁਝ ਚਾਹ ਹੈ, ਤਾਂ ਜ਼ਰਾ ਜਿੰਨਾ ਕਹਿ, ਸਭ ਕੁਝ ਤੈਨੂੰ ਚੁਕਵਾ ਦਿਆਂ।
“If you want to have some wealth, then tell me clearly, I shall give you wealth according to your wishes
जे किछु चाह करो धन की टुक मोह कहो सभ तोहि उठै दिउ ॥
LINE 06
ਕੇਤਕਅਉਧਕੋਰਾਜਸਲੋਚਨਰੰਕਕੋਲੰਕਨਿਸੰਕਲੁਟੈਦਿਉ੨੪੭॥॥
ਹੇ ਸੁਲੋਚਨੀ! ਅਯੁੱਧਿਆ ਦਾ ਰਾਜ ਕੀ ਹੈ, ਜੇ ਤੂੰ ਕਹੇਂ ਤਾਂ ਨਿਸੰਗ ਹੋ ਕੇ ਲੰਕਾਂ ਦਾ ਰਾਜ ਕੰਗਾਲਾਂ ਤੋਂ ਲੁਟਵਾ ਦਿਆਂ ॥੨੪੭॥
“O lady of beautiful eyes! There is only a time factor. If you agree, I shall give in charity to the poor a city full of riches like the city of Lanka.247.
केतक अउध को राज सलोचन रंक को लंक निसंक लुटै दिउ ॥२४७॥
LINE 07
ਘੋਰਸੀਆਬਨਤੂੰਸੁਕੁਮਾਰਕਹੋਹਮਸੋਂਕਸਤੈਨਿਬਹੈਹੈ॥
ਹੇ ਸੀਤਾ! ਜੰਗਲ ਡਰਾਉਣਾ ਹੈ, ਤੂੰ ਕੋਮਲ ਹੈਂ, ਮੈਨੂੰ ਦਸ, ਤੂੰ ਕਿਸ ਤਰ੍ਹਾਂ ਨਿਭੇਗੀ?
“O Sita! The forest life is full of troubles and you are a princess you may tell me, how will you carry on there?
घोर सीआ बन तूं सु कुमार कहो हम सों कस तै निबहै है ॥
LINE 08
ਗੁੰਜਤਸਿੰਘਡਕਾਰਤਕੋਲਭਯਾਨਕਭੀਲਲਖੈਭ੍ਰਮਐਹੈ॥
ਸ਼ੇਰ ਬੁਕਦੇ ਹਨ, ਸੂਰ ਡਕਾਰਦੇ ਹਨ, ਡਰੌਣੇ ਭੀਲਾਂ ਨੂੰ ਵੇਖ ਕੇ ਡਰ ਲੱਗਦਾ ਹੈ।
“The lions roar there, there are dreadful Kauls, Bhils, seeing whom one is frightened.
गुंजत सिंघ डकारत कोल भयानक भील लखै भ्रम ऐहै ॥
LINE 09
ਸੁੰਕਤਸਾਪਬਕਾਰਤਬਾਘਭਕਾਰਤਭੂਤਮਹਾਦੁਖਪੈਹੈ॥
ਸੱਪ ਸ਼ੂਕਦੇ ਹਨ, ਬਾਘ ਘੁਰਾਂਦੇ ਹਨ, ਭੂਤ ਭਕਾਰਦੇ ਹਨ, (ਇਸ ਲਈ) ਬਹੁਤ ਦੁਖ ਪਾਏਂਗੀ।
“The serpents hiss there, the tiger thunder and there are also extremely agonizing ghosts and fiends.
सुंकत साप बकारत बाघ भकारत भूत महा दुख पैहै ॥
LINE 10
ਤੂੰਸੁਕੁਮਾਰਰਚੀਕਰਤਾਰਬਿਚਾਰਚਲੇਤੁਹਿਕਿਉਾਂਬਨਿਐਹੈ੨੪੮॥॥
ਤੈਨੂੰ ਕਰਤਾਰ ਨੇ ਬਹੁਤ ਕੋਮਲ ਬਣਾਇਆ ਹੈ, ਵਿਚਾਰ ਕਰਕੇ ਵੇਖ ਕਿ (ਬਣ ਵੱਲ) ਜਾਣ ਨਾਲ ਤੇਰੀ ਕਿਵੇਂ ਬਣ ਆਏਗੀ ॥੨੪੮॥
“The Lord had made you a delicate one, think for a little while, why should you go to the forest?”248.
तूं सु कुमार रची करतार बिचार चले तुहि किउां बनि ऐहै ॥२४८॥
GURBANI.WORLD