ਪਉੜੀ ੬
Share
Save Shabad
Display
Design Studio
Focus
Reading DisplayA− A+
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ ੬
पउड़ी ६
LINE 02
ਪਾਰਸੁ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰੁ ਕਹਣਾ ।
(ਗੁਰੂ ਨਾਨਕ) ਪਾਰਸ ਥੋਂ (ਲਹਿਣਾ) ਪਾਰਸ ਹੋਯਾ, ਸਤਿਗੁਰੂ ਨਾਲ ਪ੍ਰੇਮ ਲਾਕੇ ਸਤਿਗੁਰ ਕਹਾਇਆ।
Meeting paras (the philosopher's stone Guru Nanak) Guru Angad became paras himself and because of his love for the Guru he was called the true Guru.
पारसु होआ पारसहु सतिगुर परचे सतिगुरु कहणा ।
LINE 03
ਚੰਦਨੁ ਹੋਇਆ ਚੰਦਨਹੁ ਗੁਰ ਉਪਦੇਸ ਰਹਤ ਵਿਚਿ ਰਹਣਾ ।
ਚੰਦਨ ਥੋਂ ਚੰਦਨ ਹੋਕੇ ਗੁਰੂ ਉਪਦੇਸ਼ ਦੀ ਰਹਿਤ ਵਿਖੇ ਰਹਿਣ ਲਗਾ।
Living according to the preachings and code of conduct laid down by the Guru, he became sandal by meeting the sandal (Guru Nanak).
चंदनु होइआ चंदनहु गुर उपदेस रहत विचि रहणा ।
LINE 04
ਜੋਤਿ ਸਮਾਣੀ ਜੋਤਿ ਵਿਚਿ ਗੁਰਮਤਿ ਸੁਖੁ ਦੁਰਮਤਿ ਦੁਖ ਦਹਣਾ ।
ਜੋਤ ਵਿਖੇ ਜੋਤ ਸਮਾ ਗਈ ਗੁਰਮਤ ਦੇ ਸੁਖ ਨੇ ਦੁਰਮਤ ਦਾ ਦੁਖ ਦੂਰ ਕਰਨ (ਵਾਲੀ ਤਾਕਤ ਪਾ ਦਿਤੀ। ਭਾਵ ਦੋ ਹੋ ਸਕਦੇ ਹਨ, ਇਕ ਤਾਂ ਇਹ ਹੈ ਕਿ ਪੱਥਰ ਪੂਜਾ ਆਦਿ ਹਟ ਗਈ। ਤੇ ਦੂਜਾ ਜੋ ਵਧੀਕ ਯੋਗ ਪ੍ਰਤੀਤ ਦੇਂਦਾ ਹੈ ਇਹ ਹੈ ਕਿ ਗੁਰੂ ਨਾਨਕ ਦੀ ਜੋ ਗੁਰਮਤਿ ਸੀ, ਜੋ ਦੁਰਮਤ ਨੂੰ ਦੂਰ ਕਰਦੀ ਸੀ ਉਹੋ ਤਾਕਤ ਗੁਰੂ ਅੰਗਦ ਨੂੰ ਹੋ
The light immersed in the light; the delight of the wisdom of Guru (gurmat) was attained and the sufferings of evil mindedness got burnt and wiped out.
जोति समाणी जोति विचि गुरमति सुखु दुरमति दुख दहणा ।
LINE 05
ਅਚਰਜ ਨੋ ਅਚਰਜੁ ਮਿਲੈ ਵਿਸਮਾਦੈ ਵਿਸਮਾਦੁ ਸਮਹਣਾ ।
ਅਚਰਜ ਨੂੰ ਅਚਰਜ ਮਿਲਿਆ, ਵਿਸਮਾਦ ਵਿਖ ਵਿਸਮਾਦ ਸਮਾਇਆ। (ਭਾਵ ਗੁਰੂ ਅੰਗਦ ਜੀ ਜੋ ਆਪ ਬੀ ਅਵਤਾਰ ਹੀ ਸੇ, ਅਰ ਜਾਣਕੇ ਪਰਦੇ ਵਿਚ ਰਖੇ ਗਏ ਸੇ ਕਿ ਜੀਵਾਂ ਵਾਂਗੂੰ ਰਹਿਕੇ ਗੁਰੂ ਨਾਨਕ ਦੀ ਭਗਤੀ ਕਰ ਕੇ ਪ੍ਰਸਿੱਧ ਹੋਣ, ਤਾਂ ਸੰਸਾਰ ਨੂੰ ਭਗਤੀ ਦਾ ਵੱਲ ਆਵੇ, ਉਹ ਭੇਤ ਖੋਲ੍ਹਦੇ ਹਨ ਕਿ ਗੁਰੂ ਅੰਗਦ ਜੀ ਬੀ ਅਚਰਜ ਰੂਪ ਸੇ; ਅ
The wonder met the wonder and becoming wondrous got imbued with the wonder (Guru Nanak).
अचरज नो अचरजु मिलै विसमादै विसमादु समहणा ।
LINE 06
ਅਪਿਉ ਪੀਅਣ ਨਿਝਰੁ ਝਰਣੁ ਅਜਰੁ ਜਰਣੁ ਅਸਹੀਅਣੁ ਸਹਣਾ ।
(ਗੁਰੂ ਅੰਗਦ ਜੀ) ਅੰਮ੍ਰਿਤ ਪੀਣ, (ਕਿਕੂੰ ਕਹਿੰਦੇ ਉਨ੍ਹਾਂ ਥੋਂ ਨਾਮ ਅੰਮ੍ਰਿਤ ਦੇ) ਝਰਣੇ ਵਹਿ ਤੁਰੇ। ਅਜਰ ਨੂੰ (ਫੇਰ) ਜਰਨ, ਨਾ ਸਹੀ ਜਾਣ ਵਾਲੀ ਦਾਤ ਨੂੰ ਆਪ ਉਹੋ ਰੂਪ ਹੋਣ ਕਰ ਕੇ ਸਹਿਣ (ਭਾਵ ਸਮਾਉਣ)।
After quaffing the nectar the fountain of joy emerges to flew and then the power of bearing the unbearable is obtained
अपिउ पीअण निझरु झरणु अजरु जरणु असहीअणु सहणा ।
LINE 07
ਸਚੁ ਸਮਾਣਾ ਸਚੁ ਵਿਚਿ ਗਾਡੀ ਰਾਹੁ ਸਾਧਸੰਗਿ ਵਹਣਾ ।
(ਫੇਰ ਉਸੇ ਗੱਲ ਦੀ ਪੁਸ਼ਟੀ ਹੈ) ਸਚ ਵਿਚ ਸਚ ਸਮਾ ਗਿਆ, (ਉਹੋ) ਗਾਡੀ ਰਾਹ ਸਾਧ ਸੰਗ ਦਾ ਵਹਿ ਰਿਹਾ (ਜਾਰੀ ਰਿਹਾ) (ਭਾਵ ਗੁਰੂ ਅੰਗਦ ਜੀ ਸੱਚੇ ਸੇ। ਗੁਰੂ ਨਾਨਕ ਜੀ ਸੱਚ ਨੇ ਇਕ ਥਾਂ ਸਿਖੀ ਦੀ ਅਵਧੀ ਦੂਜੇ ਥਾਂ ਗੁਰਿਆਈ ਦੀ ਅਵਧੀ ਕਰ ਦਿਖਾਉਣੀ ਸੀ ਸੋ ਕਰ ਵਿਖਾਈ। ਜੇ ਅੰਗਦ ਜੀ ਸੱਚ ਪਹਿਲੇ ਹੀ ਸਨ ਤਾਂ ਸਚ ਨਾਨਕ ਨੇ ਮਥਾ
Moving on the highway of the holy congregation, the truth has merged into the truth.
सचु समाणा सचु विचि गाडी राहु साधसंगि वहणा ।
LINE 08
ਬਾਬਾਣੈ ਘਰਿ ਚਾਨਣੁ ਲਹਣਾ ੬ ।।
ਬਾਬੇ (ਦੇ) ਸਰੂਪ (ਦਾ) ਪ੍ਰਕਾਸ਼ ਲਹਿਣਾ ਹੈ। (ਭਾਵ, ਬਾਬਾ ਭੀ ਪ੍ਰਕਾਸ਼ ਸਰੂਪ ਹੈ, ਲਹਿਣਾ ਭੀ ਪ੍ਰਕਾਸ਼ ਸਰੂਪ ਹੈ)।
In fact Lahana became the light of Baba Nanak's house.
बाबाणै घरि चानणु लहणा ।६।
GURBANI.WORLD