LINE 01
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 02
ਰਾਗੁਬਿਹਾਗੜਾਮਹਲਾ੯॥
ਰਾਗ ਬੇਹਾਗੜਾ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
Raag Bihaagraa, Ninth Mahalaa:
रागु बिहागड़ा महला ९ ॥
LINE 03
ਹਰਿਕੀਗਤਿਨਹਿਕੋਊਜਾਨੈ॥
ਕੋਈ ਭੀ ਮਨੁੱਖ ਇਹ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ,
No one knows the state of the Lord.
हरि की गति नहि कोऊ जानै ॥
LINE 04
ਜੋਗੀਜਤੀਤਪੀਪਚਿਹਾਰੇਅਰੁਬਹੁਲੋਗਸਿਆਨੇ੧॥॥ਰਹਾਉ॥
ਅਨੇਕਾਂ ਜੋਗੀ, ਅਨੇਕਾਂ ਤਪੀ, ਅਤੇ ਹੋਰ ਬਥੇਰੇ ਸਿਆਣੇ ਮਨੁੱਖ ਖਪ ਖਪ ਕੇ ਹਾਰ ਗਏ ਹਨ ॥੧॥ ਰਹਾਉ ॥
The Yogis, the celibates, the penitents, and all sorts of clever people have failed. ||1||Pause||
जोगी जती तपी पचि हारे अरु बहु लोग सिआने ॥१॥ रहाउ ॥
LINE 05
ਛਿਨਮਹਿਰਾਉਰੰਕਕਉਕਰਈਰਾਉਰੰਕਕਰਿਡਾਰੇ॥
ਉਹ ਪਰਮਾਤਮਾ ਇਕ ਛਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ, ਤੇ, ਰਾਜੇ ਨੂੰ ਕੰਗਾਲ ਕਰ ਦੇਂਦਾ ਹੈ,
In an instant, He changes the beggar into a king, and the king into a beggar.
छिन महि राउ रंक कउ करई राउ रंक करि डारे ॥
LINE 06
ਰੀਤੇਭਰੇਭਰੇਸਖਨਾਵੈਯਹਤਾਕੋਬਿਵਹਾਰੇ੧॥॥
ਖ਼ਾਲੀ ਭਾਂਡਿਆਂ ਨੂੰ ਭਰ ਦੇਂਦਾ ਹੈ ਤੇ ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ (ਭਾਵ, ਗ਼ਰੀਬਾਂ ਨੂੰ ਅਮੀਰ ਤੇ ਅਮੀਰਾਂ ਨੂੰ ਗ਼ਰੀਬ ਬਣਾ ਦੇਂਦਾ ਹੈ) ਇਹ ਉਸ ਦਾ ਨਿੱਤ ਦਾ ਕੰਮ ਹੈ ॥੧॥
He fills what is empty, and empties what is full - such are His ways. ||1||
रीते भरे भरे सखनावै यह ता को बिवहारे ॥१॥
LINE 07
ਅਪਨੀਮਾਇਆਆਪਿਪਸਾਰੀਆਪਹਿਦੇਖਨਹਾਰਾ॥
(ਇਸ ਦਿੱਸਦੇ ਜਗਤ-ਰੂਪ ਤਮਾਸ਼ੇ ਵਿਚ) ਪਰਮਾਤਮਾ ਨੇ ਆਪਣੀ ਮਾਇਆ ਆਪ ਖਿਲਾਰੀ ਹੋਈ ਹੈ, ਉਹ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈ।
He Himself spread out the expanse of His Maya, and He Himself beholds it.
अपनी माइआ आपि पसारी आपहि देखनहारा ॥
LINE 08
ਨਾਨਾਰੂਪਧਰੇਬਹੁਰੰਗੀਸਭਤੇਰਹੈਨਿਆਰਾ੨॥॥
ਉਹ ਅਨੇਕਾਂ ਰੰਗਾਂ ਦਾ ਮਾਲਕ ਪ੍ਰਭੂ ਕਈ ਤਰ੍ਹਾਂ ਦੇ ਰੂਪ ਧਾਰ ਲੈਂਦਾ ਹੈ, ਤੇ ਸਾਰਿਆਂ ਰੂਪਾਂ ਤੋਂ ਵੱਖਰਾ ਭੀ ਰਹਿੰਦਾ ਹੈ ॥੨॥
He assumes so many forms, and plays so many games, and yet, He remains detached from it all. ||2||
नाना रूप धरे बहु रंगी सभ ते रहै निआरा ॥२॥
LINE 09
ਅਗਨਤਅਪਾਰੁਅਲਖੁਨਿਰੰਜਨੁਜਿਹਸਭੁਜਗੁਭਰਮਾਇਓ॥
ਉਸ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ ਬੇਅੰਤ ਹੈ, ਉਹ ਅਦ੍ਰਿਸ਼ਟ ਹੈ, ਉਹ ਨਿਰਲੇਪ ਹੈ, ਉਸ ਪਰਮਾਤਮਾ ਨੇ ਹੀ ਸਾਰੇ ਜਗਤ ਨੂੰ (ਮਾਇਆ ਦੀ) ਭਟਕਣਾ ਵਿਚ ਪਾਇਆ ਹੋਇਆ ਹੈ।
Incalculable, infinite, incomprehensible and immaculate is He, who has misled the entire world.
अगनत अपारु अलखु निरंजनु जिह सभु जगु भरमाइओ ॥
LINE 10
ਸਗਲਭਰਮਤਜਿਨਾਨਕਪ੍ਰਾਣੀਚਰਨਤਾਹਿਚਿਤੁਲਾਇਓ੩੧੨॥॥॥॥
ਹੇ ਨਾਨਕ! ਜਿਸ ਮਨੁੱਖ ਨੇ ਉਸ ਦੇ ਚਰਨਾਂ ਵਿਚ ਮਨ ਜੋੜਿਆ ਹੈ, ਇਹ ਮਾਇਆ ਦੀਆਂ ਸਾਰੀਆਂ ਭਟਕਣਾਂ ਤਿਆਗ ਕੇ ਹੀ ਜੋੜਿਆ ਹੈ ॥੩॥੧॥੨॥
Cast off all your doubts; prays Nanak, O mortal, focus your consciousness on His Feet. ||3||1||2||
सगल भरम तजि नानक प्राणी चरन ताहि चितु लाइओ ॥३॥१॥२॥
GURBANI.WORLD