ਪਉੜੀ ॥

ਰਾਗੁ ਬਿਲਾਵਲੁ ਗੁਰੂ ਰਾਮਦਾਸ ਜੀ ਅੰਗ 853
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਹਰਿਧਨੁਰਤਨਜਵੇਹਰੀਸੋਗੁਰਿਹਰਿਧਨੁਹਰਿਪਾਸਹੁਦੇਵਾਇਆ॥
ਹੇ ਭਾਈ! ਪਰਮਾਤਮਾ ਦਾ ਨਾਮ-ਧਨ ਰਤਨ ਹੀਰੇ ਹਨ। ਇਹ ਹਰਿ-ਨਾਮ-ਧਨ (ਜਿਸ ਨੂੰ) ਪਰਮਾਤਮਾ ਪਾਸੋਂ ਦਿਵਾਇਆ ਹੈ ਗੁਰੂ ਨੇ (ਹੀ) ਦਿਵਾਇਆ ਹੈ।
The wealth of the Lord is a jewel, a gem; the Guru has caused the Lord to grant that wealth of the Lord.
हरि धनु रतन जवेहरी सो गुरि हरि धनु हरि पासहु देवाइआ ॥
LINE 03
ਜੇਕਿਸੈਕਿਹੁਦਿਸਿਆਵੈਤਾਕੋਈਕਿਹੁਮੰਗਿਲਏਅਕੈਕੋਈਕਿਹੁਦੇਵਾਏਏਹੁਹਰਿਧਨੁਜੋਰਿਕੀਤੈਕਿਸੈਨਾਲਿਨਜਾਇਵੰਡਾਇਆ॥
ਜੇ ਕਿਸੇ ਮਨੁੱਖ ਨੂੰ (ਗੁਰੂ ਤੋਂ ਬਿਨਾ ਕਿਸੇ ਹੋਰ ਕੋਲ) ਕੁਝ ਦਿੱਸ ਪਏ ਤਾਂ (ਉਸ ਪਾਸੋਂ ਕੋਈ) ਕੁਝ ਮੰਗ ਭੀ ਲਏ, ਜਾਂ, ਕੋਈ ਕੁਝ ਦਿਵਾ ਦੇਵੇ। ਪਰ ਇਹ ਨਾਮ-ਧਨ ਧੱਕਾ ਕਰ ਕੇ (ਭੀ) ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ (ਇਹ ਤਾਂ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ)।
If someone sees something, he may ask for it; or, someone may cause it to be given to him. But no one can take a share of this wealth of the Lord by force.
जे किसै किहु दिसि आवै ता कोई किहु मंगि लए अकै कोई किहु देवाए एहु हरि धनु जोरि कीतै किसै नालि न जाइ वंडाइआ ॥
LINE 04
ਜਿਸਨੋਸਤਿਗੁਰਨਾਲਿਹਰਿਸਰਧਾਲਾਏਤਿਸੁਹਰਿਧਨਕੀਵੰਡਹਥਿਆਵੈਜਿਸਨੋਕਰਤੈਧੁਰਿਲਿਖਿਪਾਇਆ॥
ਹੇ ਭਾਈ! ਪਰਮਾਤਮਾ ਨੇ ਧੁਰੋਂ ਜਿਸ ਮਨੁੱਖ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਪਰਮਾਤਮਾ ਉਸ ਮਨੁੱਖ ਦੀ ਗੁਰੂ ਵਿਚ ਸਰਧਾ ਬਣਾਂਦਾ ਹੈ, ਤੇ (ਗੁਰੂ ਦੀ ਰਾਹੀਂ) ਉਸ ਮਨੁੱਖ ਨੂੰ ਨਾਮ-ਧਨ ਦਾ ਹਿੱਸਾ ਮਿਲਦਾ ਹੈ।
He alone obtains a share of the wealth of the Lord, who is blessed by the Creator with faith and devotion to the True Guru, according to his pre-ordained destiny.
जिस नो सतिगुर नालि हरि सरधा लाए तिसु हरि धन की वंड हथि आवै जिस नो करतै धुरि लिखि पाइआ ॥
LINE 05
ਇਸੁਹਰਿਧਨਕਾਕੋਈਸਰੀਕੁਨਾਹੀਕਿਸੈਕਾਖਤੁਨਾਹੀਕਿਸੈਕੈਸੀਵਬੰਨੈਰੋਲੁਨਾਹੀਜੇਕੋਹਰਿਧਨਕੀਬਖੀਲੀਕਰੇਤਿਸਕਾਮੁਹੁਹਰਿਚਹੁਕੁੰਡਾਵਿਚਿਕਾਲਾਕਰਾਇਆ॥
ਹੇ ਭਾਈ! ਇਹ ਨਾਮ-ਧਨ (ਐਸੀ ਜਾਇਦਾਦ ਹੈ ਕਿ) ਇਸ ਦਾ ਕੋਈ ਸ਼ਰੀਕ ਨਹੀਂ ਬਣ ਸਕਦਾ (ਇਸ ਉਤੇ) ਕੋਈ ਜੱਦੀ ਹੱਕ ਨਹੀਂ ਬਣਾ ਸਕਦਾ, ਕਿਸੇ ਕੋਲ ਇਸ ਦੀ ਮਲਕੀਅਤ ਦਾ ਪਟਾ ਭੀ ਨਹੀਂ ਹੋ ਸਕਦਾ। (ਜਿਵੇਂ ਜ਼ਿਮੀਂਦਾਰਾਂ ਦਾ ਜ਼ਮੀਨ ਦੇ) ਵੱਟੇ-ਬੰਨੇ ਦਾ ਰੌਲਾ (ਪੈ ਸਕਦਾ ਹੈ), ਇਸ ਹਰਿ-ਧਨ ਦਾ ਕੋਈ ਅਜਿਹਾ ਰੌਲਾ ਭੀ ਨਹੀਂ ਹੋ ਸਕਦਾ। (ਕਿਸੇ ਗੁਰਮੁਖ ਨੂੰ ਵੇਖ ਕੇ) ਜੇ ਕੋਈ ਮਨੁੱਖ ਇਸ ਨਾਮ-ਧਨ ਦੀ (ਖ਼ਾਤਰ) ਈਰਖਾ ਕਰਦਾ ਹੈ, ਉਸ ਨੂੰ ਸਗੋਂ ਹਰ ਪਾਸੇ ਫਿਟਕਾਰ ਹੀ ਪੈਂਦੀ ਹੈ।
No one is a share-holder in this wealth of the Lord, and no one owns any of it. It has no boundaries or borders to be disputed. If anyone speaks ill of the wealth of the Lord, his face will be blackened in the four directions.
इसु हरि धन का कोई सरीकु नाही किसै का खतु नाही किसै कै सीव बंनै रोलु नाही जे को हरि धन की बखीली करे तिस का मुहु हरि चहु कुंडा विचि काला कराइआ ॥
LINE 06
ਹਰਿਕੇਦਿਤੇਨਾਲਿਕਿਸੈਜੋਰੁਬਖੀਲੀਨਚਲਈਦਿਹੁਦਿਹੁਨਿਤਨਿਤਚੜੈਸਵਾਇਆ੯॥॥
(ਹੇ ਭਾਈ! ਇਹ ਨਾਮ-ਧਨ ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ ਦੇਂਦਾ ਹੈ, ਤੇ) ਜੇ ਪਰਮਾਤਮਾ ਕਿਸੇ ਨੂੰ ਇਹ ਨਾਮ-ਧਨ ਦੇਵੇ ਤਾਂ ਕਿਸੇ ਹੋਰ ਦਾ ਜ਼ੋਰ ਨਹੀਂ ਚੜ੍ਹ ਸਕਦਾ, ਕਿਸੇ ਦੀ ਈਰਖਾ ਕੁਝ ਵਿਗਾੜ ਨਹੀਂ ਸਕਦੀ (ਇਹ ਐਸੀ ਦਾਤ ਹੈ ਕਿ) ਇਹ ਹਰ ਰੋਜ਼ ਸਦਾ ਵਧਦੀ ਹੀ ਜਾਂਦੀ ਹੈ ॥੯॥
No one's power or slander can prevail against the gifts of the Lord; day by day they continually, continuously increase. ||9||
हरि के दिते नालि किसै जोरु बखीली न चलई दिहु दिहु नित नित चड़ै सवाइआ ॥९॥
GURBANI.WORLD