LINE 01
ਰੂਆਲਛੰਦ॥
ਰੂਆਲ ਛੰਦ:
ROOAAL STANZA
रूआल छंद ॥
LINE 02
ਸ੍ਵਾਮਿਘਾਤਕ੍ਰਿਤਘਨਤਾਦੋਊਬੀਰਹੈਦੁਰਧਰਖ॥
'ਸ੍ਵਾਮਿਘਾਤ' ਅਤੇ 'ਕ੍ਰਿਤਘਨਤਾ' (ਨਾਂ ਦੇ) ਦੋਵੇਂ ਭਰਾ ਭਿਆਨਕ ਯੋਧੇ ਹਨ।
स्वामिघात क्रितघनता दोऊ बीर है दुर धरख ॥
LINE 03
ਸਤ੍ਰੁਸੂਰਨਕੇਸੰਘਾਰਕਸੈਨਕੇਭਰਤਰਖ॥
(ਇਹ) ਵੈਰੀ ਸੂਰਮਿਆਂ ਨੂੰ ਨਸ਼ਟ ਕਰਨ ਵਾਲੇ (ਅਤੇ ਆਪਣੀ) ਸੈਨਾ ਦੇ ਰਖਵਾਲੇ ਹਨ।
Vishwasghaat (deception) and Akritghanta (Ungratefulness) are also two horrible warriors, who are the killers of the brave enemies and the army
सत्रु सूरन के संघारक सैन के भरतरख ॥
LINE 04
ਕਉਨਦੋਥਨਸੋਜਨਾਜੁਨਮਾਨਿਹੈਤਿਹੰਤ੍ਰਾਸ॥
(ਉਹ) ਕਿਹੜਾ ਦੋ ਥਣਾਂ ਵਾਲੀ ਇਸਤਰੀ ਤੋਂ (ਮਾਂ ਦਾ ਲਾਲ) ਜੰਮਿਆ ਹੈ ਜੋ ਇਨ੍ਹਾਂ ਦਾ ਡਰ ਨਹੀਂ ਮੰਨਦਾ ਹੈ।
Who is such a special individual, who does not fear them
कउन दो थन सो जना जु न मानि है तिहं त्रास ॥
LINE 05
ਰੂਪਅਨੂਪਬਿਲੋਕਿਕੈਭਟਭਜੈਹੋਇਉਦਾਸ੨੧੪॥॥
(ਉਨ੍ਹਾਂ ਦੇ) ਅਨੂਪਮ ਰੂਪ ਨੂੰ ਵੇਖ ਕੇ ਯੋਧੇ ਉਦਾਸ (ਨਿਰਾਸ਼) ਹੋ ਕੇ ਭਜ ਜਾਂਦੇ ਹਨ ॥੨੧੪॥
Seeing their unique form, the warriors, getting dejected, run away.214.
रूप अनूप बिलोकि कै भट भजै होइ उदास ॥२१४॥
LINE 06
ਮਿਤ੍ਰਦੋਖਅਰੁਰਾਜਦੋਖਸੁਏਕਹੀਹੈਭ੍ਰਾਤ॥
'ਮਿਤ੍ਰਦੋਖ' ਅਤੇ 'ਰਾਜਦੋਖ' (ਦੋਵੇਂ) ਭਰਾ ਇਕੋ ਹੀ ਹਨ।
Mittar-dosh (blaming of friend) and Raaj-dosh (blaming of the administration), both are brothers
मित्र दोख अरु राज दोख सु एक ही है भ्रात ॥
LINE 07
ਏਕਬੰਸਦੁਹੂੰਨਕੋਅਰਏਕਹੀਤਿਹਮਾਤ॥
ਦੋਹਾਂ ਦੀ ਇਕੋ ਹੀ ਬੰਸ ਅਤੇ ਇਕੋ ਹੀ ਉਨ੍ਹਾਂ ਦੀ ਮਾਤਾ ਹੈ।
Both belong to the same family, both gave the same mother
एक बंस दुहूंन को अर एक ही तिह मात ॥
LINE 08
ਛਤ੍ਰਿਧਰਮਧਰੇਹਠੀਰਣਧਾਇਹੈਜਿਹਓਰ॥
ਛਤ੍ਰੀ ਧਰਮ ਧਾਰਨ ਕਰ ਕੇ (ਦੋਵੇਂ) ਹਠੀ ਰਣਭੂਮੀ ਵਿਚ ਜਿਸ ਪਾਸੇ ਵਲ ਧਾਵਾ ਕਰਦੇ ਹਨ,
Adopting the Kshatriya discipline, when these warriors will go for war,
छत्रि धरम धरे हठी रण धाइ है जिह ओर ॥
LINE 09
ਕਉਨਧੀਰਧਰਭਟਾਬਰਲੇਤਹੈਝਕਝੋਰ੨੧੫॥॥
(ਤਾਂ) ਸੂਰਮਿਆਂ ਦੀ ਲਾਜ ਰਖਣ ਵਾਲਾ ਕਿਹੜਾ (ਯੋਧਾ) ਧੀਰਜ ਧਾਰਨ ਕਰ ਸਕਦਾ ਹੈ। (ਇਹ) ਝੰਝੋੜ ਕੇ (ਯੁੱਧ ਜਿਤ) ਲੈਂਦੇ ਹਨ ॥੨੧੫॥
Then which warrior will be able to keep patience before them?215.
कउन धीर धर भटाबर लेत है झकझोर ॥२१५॥
LINE 10
ਈਰਖਾਅਰੁਉਚਾਟਏਦੋਊਜੰਗਜੋਧਾਸੂਰ॥
'ਈਰਖਾ' ਅਤੇ 'ਉਚਾਟ' ਇਹ ਦੋਵੇਂ ਜੰਗ ਦੇ ਸੂਰਮੇਂ ਯੋਧੇ ਹਨ।
Irsha (jealousy) and Ucchatan (indifference), both of them are warriors
ईरखा अरु उचाट ए दोऊ जंग जोधा सूर ॥
LINE 11
ਭਾਜਿਹੈਅਵਿਲੋਕਕੈਅਰੁਰੀਝਿਹੈਲਖਿਹੂਰ॥
(ਇਨ੍ਹਾਂ ਨੂੰ) ਵੇਖ ਕੇ (ਵੈਰੀ) ਭਜ ਜਾਂਦੇ ਹਨ ਅਤੇ ਹੂਰਾਂ ਵੇਖ ਕੇ ਪ੍ਰਸੰਨ ਹੁੰਦੀਆਂ ਹਨ।
They are pleased on seeing the heavenly damsels and flee
भाजि है अविलोक कै अरु रीझि है लखि हूर ॥
LINE 12
ਕਉਨਧੀਰਧਰੈਭਟਾਬਰਜੀਤਿਹੈਸਬਸਤ੍ਰੁ॥
ਕਿਹੜਾ ਪ੍ਰਤਾਪੀ ਯੋਧਾ ਧੀਰਜ ਨੂੰ ਧਾਰਨ ਕਰੇਗਾ (ਕਿਉਂਕਿ ਇਹ) ਸਾਰੇ ਵੈਰੀਆਂ ਨੂੰ ਜਿਤ ਲੈਂਦੇ ਹਨ।
They conquer all enemies and no fighter stays in front of them
कउन धीर धरै भटाबर जीति है सब सत्रु ॥
LINE 13
ਦੰਤਲੈਤ੍ਰਿਣਭਾਜਿਹੈਭਟਕੋਨਗਹਿਹੈਅਤ੍ਰ੨੧੬॥॥
ਯੋਧੇ ਦੰਦਾਂ ਵਿਚ ਘਾਹ ਲੈ ਕੇ ਭਜ ਜਾਂਦੇ ਹਨ, (ਫਿਰ) ਕੋਈ ਵੀ (ਯੋਧਾ) ਅਸਤ੍ਰ-ਸ਼ਸਤ੍ਰ ਧਾਰਨ ਨਹੀਂ ਕਰਦਾ ॥੨੧੬॥
No one can use his weapons in front of them and the warriors pressing straws within their teeth, run away.216.
दंत लै त्रिण भाजि है भट को न गहि है अत्र ॥२१६॥
LINE 14
ਘਾਤਅਉਰਬਸੀਕਰਣਬਡਬੀਰਧੀਰਅਪਾਰ॥
'ਘਾਤ' ਅਤੇ 'ਬਸੀਕਰਣ' ਅਪਾਰ ਧੀਰਜ ਵਾਲੇ ਵੱਡੇ ਸੂਰਮੇ ਹਨ।
Ghaat (ambush) and Vashikaran (control) are also great warriors
घात अउर बसीकरण बड बीर धीर अपार ॥
LINE 15
ਕ੍ਰੂਰਕਰਮਕੁਠਾਰਪਾਣਿਕਰਾਲਦਾੜਬਰਿਆਰ॥
ਕਠੋਰ ਕਰਮ ਰੂਪੀ ਕੁਹਾੜਾ (ਇਨ੍ਹਾਂ ਦੇ) ਹੱਥ ਵਿਚ ਹੈ ਅਤੇ ਭਿਆਨਕ ਦਾੜ੍ਹਾਂ ਵਾਲੇ ਜਰਵਾਣੇ ਹਨ।
Their actions hard-hearted they have axed in their hands and their teeth are terrible
क्रूर करम कुठार पाणि कराल दाड़ बरिआर ॥
LINE 16
ਬਿਜਤੇਜਅਛਿਜਗਾਤਿਅਭਿਜਰੂਪਦੁਰੰਤ॥
(ਇਨ੍ਹਾਂ ਦਾ) ਬਿਜਲੀ ਵਰਗਾ ਤੇਜ ਹੈ, ਨਾ ਛਿਜਣ ਵਾਲਾ ਸ਼ਰੀਰ ਹੈ ਅਤੇ ਨਾ ਭਿਜਣ ਵਾਲਾ ਡਰਾਉਣਾ ਰੂਪ ਹੈ।
Their brilliance is like lightning, their body is imperishable and their figures are horrible
बिज तेज अछिज गाति अभिज रूप दुरंत ॥
LINE 17
ਕਉਨਕਉਨਨਜੀਤਿਏਜਿਨਿਜੀਵਜੰਤਮਹੰਤ੨੧੭॥॥
(ਇਨ੍ਹਾਂ ਨੇ) ਜਿੰਨੇ ਵੀ ਵੱਡੇ ਵੱਡੇ ਜੀਵ ਜੰਤੂ ਹਨ (ਉਨ੍ਹਾਂ ਵਿਚੋਂ) ਕਿਹੜਾ ਕਿਹੜਾ ਨਹੀਂ ਜਿਤਿਆ ਹੈ ॥੨੧੭॥
Which being or which great creature they have not conquered?217.
कउन कउन न जीतिए जिनि जीव जंत महंत ॥२१७॥
LINE 18
ਆਪਦਾਅਰੁਝੂਠਤਾਅਰੁਬੀਰਬੰਸਕੁਠਾਰ॥
'ਅਪਦਾ' (ਬਿਪਤਾ) ਅਤੇ 'ਝੂਠਤਾ' ਵੀ ਸੂਰਮਿਆਂ ਦੇ ਬੰਸ ਨੂੰ (ਨਸ਼ਟ ਕਰਨ ਲਈ) ਕੁਹਾੜੇ ਵਰਗੇ ਹਨ।
Vipda (adversity) and Jhooth (falsehood) are like the axe for the warrior clan
आपदा अरु झूठता अरु बीर बंस कुठार ॥
LINE 19
ਪਰਮਰੂਪਦੁਰਧਰਖਗਾਤਅਮਰਖਤੇਜਅਪਾਰ॥
(ਇਨ੍ਹਾਂ ਦਾ) ਮਹਾਨ ਰੂਪ ਹੈ, ਦ੍ਰਿੜ੍ਹ ਸ਼ਰੀਰ ਹੈ, (ਇਹ) ਬਹੁਤ ਗੁੱਸੇ ਵਾਲੇ ਅਤੇ ਅਪਾਰ ਤੇਜ ਵਾਲੇ ਹਨ।
They are pretty in form, sturdy in body and have infinite brilliance
परम रूप दुर धरख गात अमरख तेज अपार ॥
LINE 20
ਅੰਗਅੰਗਨਿਨੰਗਬਸਤ੍ਰਨਅੰਗਬਲਕੁਲਪਾਤ॥
(ਇਹ) ਬਿਨਾ ਬਸਤ੍ਰਾਂ ਦੇ ਅੰਗ ਪ੍ਰਤਿ ਅੰਗ ਤੋਂ ਨੰਗੇ ਹਨ ਅਤੇ ਸ਼ਰੀਰ ਤੋਂ ਬ੍ਰਿਛਾਂ ਦੀਆਂ ਛਿਲਾਂ ਅਤੇ ਪਤਿਆਂ ਦੇ ਬਸਤ੍ਰ (ਪਾਏ ਹੋਏ ਹਨ)।
They are long in stature, without clothes and have powerful limbs
अंग अंगनि नंग बसत्र न अंग बलकुल पात ॥
LINE 21
ਦੁਸਟਰੂਪਦਰਿਦ੍ਰਧਾਮਸੁਬਾਣਸਾਧੇਸਾਤ੨੧੮॥॥
(ਇਹ) ਦੁਸ਼ਟ ਰੂਪ ਵਾਲੇ ਦਰਿਦ੍ਰਤਾ ਦਾ ਘਰ ਹਨ ਅਤੇ (ਉਪਦ੍ਰਵ ਜਾਂ ਵਿਘਨ ਦੇ) ਸੱਤ ਬਾਣ ਸਾਧੇ ਹੋਏ ਹਨ ॥੨੧੮॥
They are tyrannical and lethargic and are ever ready to discharge their arrows from the seven sides.218.
दुसट रूप दरिद्र धाम सु बाण साधे सात ॥२१८॥
LINE 22
ਬਿਯੋਗਅਉਰਅਪਰਾਧਨਾਮਸੁਧਾਰਹੈਜਬਕੋਪ॥
'ਬਿਯੋਗ' ਅਤੇ 'ਅਪਰਾਧ' ਨਾਂ ਦੇ (ਸੂਰਮੇ) ਜਦ ਕ੍ਰੋਧ ਧਾਰਨ ਕਰਨਗੇ,
बियोग अउर अपराध नाम सु धार है जब कोप ॥
LINE 23
ਕਉਨਠਾਢਸਕੈਮਹਾਬਲਿਭਾਜਿਹੈਬਿਨੁਓਪ॥
(ਤਦ) ਕਿਹੜਾ ਮਹਾ ਬਲੀ (ਉਨ੍ਹਾਂ ਦੇ ਸਾਹਮਣੇ) ਖੜੋ ਸਕੇਗਾ ਅਤੇ ਬਿਨਾ ਮਰਯਾਦਾ ਦੇ ਭਜ ਜਾਣਗੇ।
When the warriors named Viyog (separation) and Apradh (guilt) will get infuriated, then who be able to stay before them ? All run away
कउन ठाढ सकै महा बलि भाजि है बिनु ओप ॥
LINE 24
ਸੂਲਸੈਥਨਪਾਨਿਬਾਨਸੰਭਾਰਿਹੈਤਵਸੂਰ॥
(ਹੇ ਰਾਜਨ!) ਤੇਰੇ ਸੂਰਮੇ ਹੱਥ ਵਿਚ ਸੂਲ, ਬਰਛੀ ਅਤੇ ਬਾਣ ਧਾਰਨ ਕਰ ਲੈਣਗੇ,
सूल सैथन पानि बान संभारि है तव सूर ॥
LINE 25
ਭਾਜਿਹੈਤਜਿਲਾਜਕੋਬਿਸੰਭਾਰਹ੍ਵੈਸਬਕੂਰ੨੧੯॥॥
(ਪਰ) ਸਾਰੇ ਹੀ ਬੇਸੁਧ ਹੋ ਕੇ ਝੂਠੇ ਹੋਣਗੇ ਅਤੇ ਲਾਜ ਨੂੰ ਛਡ ਕੇ ਭਜ ਜਾਣਗੇ ॥੨੧੯॥
Your warriors will hold their spikes, arrows, lances etc., but before these cruel persons they will get ashamed and run away.219.
भाजि है तजि लाज को बिसंभार ह्वै सब कूर ॥२१९॥
LINE 26
ਭਾਨੁਕੀਸਰਭੇਦਜਾਦਿਨਤਪਿਹੈਰਣਸੂਰ॥
ਜਿਸ ਦਿਨ ਰਣ ਵਿਚ ਸੂਰਜ ਵਾਂਗ ਤਪ ਕੇ (ਤੀਰਾਂ ਨਾਲ) ਵਿੰਨ੍ਹਣਗੇ,
Like the blazing sun, when the war will be fought in full fury, then which warrior will keep patience?
भानु की सर भेद जा दिन तपि है रण सूर ॥
LINE 27
ਕਉਨਧੀਰਧਰੈਮਹਾਭਟਭਾਜਿਹੈਸਭਕੂਰ॥
(ਉਦੋਂ) ਕਿਹੜਾ ਸੂਰਮਾ ਧੀਰਜ ਧਾਰਨ ਕਰੇਗਾ, ਸਾਰੇ ਮਹਾਨ ਯੋਧੇ ਝੂਠੇ ਪੈ ਕੇ ਭਜ ਜਾਣਗੇ।
All of them will flee like a dog
कउन धीर धरै महा भट भाजि है सभ कूर ॥
LINE 28
ਸਸਤ੍ਰਅਸਤ੍ਰਨਛਾਡਿਕੈਅਰੁਬਾਜਰਾਜਬਿਸਾਰਿ॥
ਅਸਤ੍ਰਾਂ ਸ਼ਸਤ੍ਰਾਂ ਨੂੰ ਛਡ ਕੇ ਅਤੇ ਰਾਜ ਤੇ ਘੋੜਿਆਂ ਨੂੰ ਭੁਲਾ ਕੇ,
All of them will run away leaving their arms, weapons and
ससत्र असत्रन छाडि कै अरु बाज राज बिसारि ॥
LINE 29
ਕਾਟਿਕਾਟਿਸਨਾਹਤਵਭਟਭਾਜਿਹੈਬਿਸੰਭਾਰ੨੨੦॥॥
ਤੇਰੇ ਯੋਧੇ ਕਵਚਾਂ ਨੂੰ ਕਟ ਕਟ ਕੇ ਬੇਸੁਧ ਹੋਏ ਭਜ ਜਾਣਗੇ ॥੨੨੦॥
Horses and your warriors breaking their armour will flee immediately.220.
काटि काटि सनाह तव भट भाजि है बिसंभार ॥२२०॥
LINE 30
ਧੂਮ੍ਰਬਰਣਅਉਧੂਮ੍ਰਨੈਨਸੁਸਾਤਧੂਮ੍ਰਜੁਆਲ॥
ਧੂੰਏਂ ਵਰਗਾ ਰੰਗ ਹੈ, ਧੂੰਏਂ ਦੇ ਸਮਾਨ ਅੱਖਾਂ ਹਨ ਅਤੇ ਸੱਤਾਂ ਧੂਣਿਆਂ ਦੀ (ਮੂੰਹ ਵਿਚੋਂ) ਅੱਗ ਕੱਢਣ ਵਾਲਾ ਹੈ।
धूम्र बरण अउ धूम्र नैन सु सात धूम्र जुआल ॥
LINE 31
ਛੀਨਬਸਤ੍ਰਧਰੇਸਬੈਤਨਕ੍ਰੂਰਬਰਣਕਰਾਲ॥
(ਜਿਸ ਨੇ) ਸਾਰੇ ਸ਼ਰੀਰ ਉਤੇ ਬਾਰੀਕ ਬਸਤ੍ਰ ਧਾਰਨ ਕੀਤੇ ਹੋਏ ਹਨ ਅਤੇ (ਜਿਸ ਦਾ) ਭਿਆਨਕ ਅਤੇ ਕਠੋਰ ਰੰਗ ਹੈ।
He is cruel and dreadful and is wearing the torn clothes with seven twists
छीन बसत्र धरे सबै तन क्रूर बरण कराल ॥
LINE 32
ਨਾਮਆਲਸਤਵਨਕੋਸੁਨਿਰਾਜਰਾਜਵਤਾਰ॥
ਉਸ ਦਾ ਨਾਂ 'ਆਲਸ' ਹੈ, ਹੇ ਰਾਜਿਆਂ ਦੇ ਅਵਤਾਰ ਰੂਪ ਰਾਜਨ! ਸੁਣੋ,
O king! the name of this warrior is Aalas (idleness) who has black body and black eyes
नाम आलस तवन को सुनि राज राज वतार ॥
LINE 33
ਕਉਨਸੂਰਸੰਘਾਰਿਹੈਤਿਹਸਸਤ੍ਰਅਸਤ੍ਰਪ੍ਰਹਾਰ੨੨੧॥॥
ਅਸਤ੍ਰਾਂ ਸ਼ਸਤ੍ਰਾਂ ਦਾ ਵਾਰ ਕਰ ਕੇ ਕਿਹੜਾ ਸੂਰਮਾ ਉਸ ਨੂੰ ਸੰਘਾਰ ਸਕਦਾ ਹੈ ॥੨੨੧॥
Which warrior will be able to kill him with the blows of his weapons and arms?221.
कउन सूर संघारि है तिह ससत्र असत्र प्रहार ॥२२१॥
GURBANI.WORLD