ਗਉੜੀ ਪੂਰਬੀ ॥

ਰਾਗੁ ਗਉੜੀ ਭਗਤ ਕਬੀਰ ਜੀ ਅੰਗ 337
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਪੂਰਬੀ
Gauree Poorbee:
गउड़ी पूरबी ॥
LINE 02
ਸੁਰਗਬਾਸੁਬਾਛੀਐਡਰੀਐਨਰਕਿਨਿਵਾਸੁ
ਨਾਹ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ (ਮਰਨ ਪਿਛੋਂ) ਸੁਰਗ ਦਾ ਵਸੇਬਾ ਮਿਲ ਜਾਏ ਅਤੇ ਨਾਹ ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿਚ ਹੀ ਨਿਵਾਸ ਨਾਹ ਮਿਲ ਜਾਏ।
Don't wish for a home in heaven, and don't be afraid to live in hell.
सुरग बासु न बाछीऐ डरीऐ न नरकि निवासु ॥
LINE 03
ਹੋਨਾਹੈਸੋਹੋਈਹੈਮਨਹਿਕੀਜੈਆਸ॥॥
ਜੋ ਕੁਝ (ਪ੍ਰਭੂ ਦੀ ਰਜ਼ਾ ਵਿਚ) ਹੋਣਾ ਹੈ ਉਹੀ ਹੋਵੇਗਾ। ਸੋ, ਮਨ ਵਿਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ ॥੧॥
Whatever will be will be, so don't get your hopes up in your mind. ||1||
होना है सो होई है मनहि न कीजै आस ॥१॥
LINE 04
ਰਮਈਆਗੁਨਗਾਈਐ
ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ,
Sing the Glorious Praises of the Lord,
रमईआ गुन गाईऐ ॥
LINE 05
ਜਾਤੇਪਾਈਐਪਰਮਨਿਧਾਨੁ॥॥ਰਹਾਉ
ਅਤੇ ਇਸੇ ਉੱਦਮ ਨਾਲ ਉਹ (ਨਾਮ-ਰੂਪ) ਖ਼ਜ਼ਾਨਾ ਮਿਲ ਜਾਂਦਾ ਹੈ, ਜੋ ਸਭ (ਸੁਖਾਂ) ਨਾਲੋਂ ਉੱਚਾ ਹੈ ॥੧॥ ਰਹਾਉ ॥
from whom the most excellent treasure is obtained. ||1||Pause||
जा ते पाईऐ परम निधानु ॥१॥ रहाउ ॥
LINE 06
ਕਿਆਜਪੁਕਿਆਤਪੁਸੰਜਮੋਕਿਆਬਰਤੁਕਿਆਇਸਨਾਨੁ
(ਉਦੋਂ ਤੱਕ) ਜਪ ਤਪ, ਸੰਜਮ, ਵਰਤ, ਇਸ਼ਨਾਨ-ਇਹ ਸਭ ਕਿਸੇ ਕੰਮ ਨਹੀਂ,
What good is chanting, penance or self-mortification? What good is fasting or cleansing baths,
किआ जपु किआ तपु संजमो किआ बरतु किआ इसनानु ॥
LINE 07
ਜਬਲਗੁਜੁਗਤਿਜਾਨੀਐਭਾਉਭਗਤਿਭਗਵਾਨ॥॥
ਜਦ ਤਕ ਅਕਾਲ ਪੁਰਖ ਨਾਲ ਪਿਆਰ ਤੇ ਉਸ ਦੀ ਭਗਤੀ ਦੀ ਜੁਗਤਿ ਨਹੀਂ ਸਮਝੀ (ਭਾਵ, ਜਦ ਤਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਰਨਾ, ਭਗਵਾਨ ਦੀ ਭਗਤੀ ਕਰਨਾ ਹੀ ਜੀਵਨ ਦੀ ਅਸਲ ਜੁਗਤੀ ਹੈ।) ॥੨॥
unless you know the way to worship the Lord God with loving devotion? ||2||
जब लगु जुगति न जानीऐ भाउ भगति भगवान ॥२॥
LINE 08
ਸੰਪੈਦੇਖਿਹਰਖੀਐਬਿਪਤਿਦੇਖਿਰੋਇ
ਰਾਜ-ਭਾਗ ਵੇਖ ਕੇ ਫੁੱਲੇ ਨਹੀਂ ਫਿਰਨਾ ਚਾਹੀਦਾ, ਮੁਸੀਬਤ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ।
Don't feel so delighted at the sight of wealth, and don't weep at the sight of suffering and adversity.
संपै देखि न हरखीऐ बिपति देखि न रोइ ॥
LINE 09
ਜਿਉਸੰਪੈਤਿਉਬਿਪਤਿਹੈਬਿਧਨੇਰਚਿਆਸੋਹੋਇ॥॥
ਜੋ ਕੁਝ ਪਰਮਾਤਮਾ ਕਰਦਾ ਹੈ ਉਹੀ ਹੁੰਦਾ ਹੈ, ਜਿਵੇਂ ਰਾਜ-ਭਾਗ (ਪ੍ਰਭੂ ਦਾ ਦਿੱਤਾ ਹੀ ਮਿਲਦਾ) ਹੈ ਤਿਵੇਂ ਬਿਪਤਾ (ਭੀ ਉਸੇ ਦੀ ਪਾਈ ਪੈਂਦੀ) ਹੈ ॥੩॥
As is wealth, so is adversity; whatever the Lord proposes, comes to pass. ||3||
जिउ संपै तिउ बिपति है बिध ने रचिआ सो होइ ॥३॥
LINE 10
ਕਹਿਕਬੀਰਅਬਜਾਨਿਆਸੰਤਨਰਿਦੈਮਝਾਰਿ
ਕਬੀਰ ਆਖਦਾ ਹੈ-ਹੁਣ ਇਹ ਸਮਝ ਆਈ ਹੈ (ਕਿ ਪਰਮਾਤਮਾ ਕਿਸੇ ਬੈਕੁੰਠ ਸੁਰਗ ਵਿਚ ਨਹੀਂ, ਪਰਮਾਤਮਾ) ਸੰਤਾਂ ਦੇ ਹਿਰਦੇ ਵਿਚ ਵੱਸਦਾ ਹੈ।
Says Kabeer, now I know that the Lord dwells within the hearts of His Saints;
कहि कबीर अब जानिआ संतन रिदै मझारि ॥
LINE 11
ਸੇਵਕਸੋਸੇਵਾਭਲੇਜਿਹਘਟਬਸੈਮੁਰਾਰਿ੪੧੧੨੬੩॥॥॥॥॥
ਉਹੀ ਸੇਵਕ ਸੇਵਾ ਕਰਦੇ ਸੁਹਣੇ ਲੱਗਦੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ॥੪॥੧॥੧੨॥੬੩॥
that servant performs the best service, whose heart is filled with the Lord. ||4||1||12||63||
सेवक सो सेवा भले जिह घट बसै मुरारि ॥४॥१॥१२॥६३॥
GURBANI.WORLD