ਪਦਮਾਵਤੀ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 560
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਦਮਾਵਤੀਛੰਦ॥
ਪਦਮਾਵਤੀ ਛੰਦ:
PADMAVATI STANZA
पदमावती छंद ॥
LINE 02
ਦੇਖੀਅਤਸਬਪਾਪੀਨਹਹਰਿਜਾਪੀਤਦਿਪਮਹਾਰਿਸਠਾਨੈ॥
ਸਾਰੇ ਪਾਪੀ ਦਿਖਣਗੇ, (ਕੋਈ ਵੀ) ਹਰਿ ਦਾ ਜਪ ਕਰਨ ਵਾਲਾ ਨਹੀਂ ਹੋਵੇਗਾ; ਤਾਂ ਵੀ ਬਹੁਤ ਕ੍ਰੋਧ ਧਾਰਨ ਕੀਤਾ ਹੋਵੇਗਾ।
The sinners will be seen on all sides, there will be no meditation on the Lord
देखीअत सब पापी नह हरि जापी तदिप महा रिस ठानै ॥
LINE 03
ਅਤਿਬਿਭਚਾਰੀਪਰਤ੍ਰਿਅਭਾਰੀਦੇਵਪਿਤ੍ਰਨਹੀਮਾਨੈ॥
(ਸਭ) ਅਤਿ ਵਿਭਚਾਰੀ ਹੋਣਗੇ, ਪਰ ਇਸਤਰੀਆਂ ਨੂੰ ਭੋਗਣ ਵਾਲੇ ਹੋਣਗੇ ਅਤੇ ਦੇਵਤੇ ਤੇ ਪਿਤਰਾਂ ਨੂੰ ਨਹੀਂ ਮੰਨਣਗੇ।
Even then there will be great jealousy with one another those who go to the wives of others and commit sinful acts will have no beliefs in gods and manes
अति बिभचारी परत्रिअ भारी देव पित्र नही मानै ॥
LINE 04
ਤਦਿਪਮਹਾਬਰਕਹਤੇਧਰਮਧਰਪਾਪਕਰਮਅਧਿਕਾਰੀ॥
ਤਦ ਵੀ (ਆਪਣੇ ਆਪ ਨੂੰ) ਸ੍ਰੇਸ਼ਠ ਧਰਮ-ਧਾਰੀ ਕਹਿਣਗੇ ਪਰ ਪਾਪ ਕਰਮ ਕਰਨ ਦੇ ਅਧਿਕਾਰੀ ਹੋਣਗੇ।
Even then the sinners will remain religious leader
तदिप महा बर कहते धरम धर पाप करम अधिकारी ॥
LINE 05
ਧ੍ਰਿਗਧ੍ਰਿਗਸਭਆਖੈਮੁਖਪਰਨਹੀਭਾਖੈਦੇਹਿਪ੍ਰਿਸਟਚੜਿਗਾਰੀ੯੨॥॥
ਸਭ ਨੂੰ ਧ੍ਰਿਗ ਧ੍ਰਿਗ ਕਹਿਣਗੇ, ਪਰ ਮੁਖ ਸਾਹਮਣੇ ਕੁਝ ਨਹੀਂ ਕਹਿਣਗੇ, ਪਰ ਪਿਠ ਪਿਛੇ ਗਾਲ੍ਹਾਂ ਦੇਣਗੇ ॥੯੨॥
None will talk on the face, but slander others at the back.92.
ध्रिग ध्रिग सभ आखै मुख पर नही भाखै देहि प्रिसट चड़ि गारी ॥९२॥
LINE 06
ਦੇਖੀਅਤਬਿਨਕਰਮੰਤਜਕੁਲਧਰਮੰਤਦਿਪਕਹਾਤਸੁਮਾਨਸ॥
ਕਰਮਾਂ ਤੋਂ ਬਿਨਾ ਵੇਖੇ ਜਾਣਗੇ, ਕੁਲ ਧਰਮ ਨੂੰ ਛਡ ਦੇਣਗੇ, ਪਰ ਫਿਰ ਵੀ (ਆਪਣੇ ਆਪ ਨੂੰ) ਮਨੁੱਖ ਅਖਵਾਉਣਗੇ।
Without doing good work and forsaking the traditional religion of the clan, the people even then will be called good persons
देखीअत बिन करमं तज कुल धरमं तदिप कहात सु मानस ॥
LINE 07
ਅਤਿਰਤਿਲੋਭੰਰਹਤਸਛੋਭੰਲੋਕਸਗਲਭਲੁਜਾਨਸ॥
ਲੋਭ ਵਿਚ ਬਹੁਤ ਲੀਨ ਹੋਣਗੇ, ਕ੍ਰੋਧ ਨਾਲ (ਭਰੇ) ਰਹਿਣਗੇ, ਪਰ ਸਾਰੇ ਲੋਕ (ਉਨ੍ਹਾਂ ਨੂੰ) ਭਲੇ ਪੁਰਸ਼ ਮੰਨਣਗੇ।
The people will consider those persons good, who will always remain anxious, coveting in their mind for the sexual enjoyment
अति रति लोभं रहत सछोभं लोक सगल भलु जानस ॥
LINE 08
ਤਦਿਪਬਿਨਾਗਤਿਚਲਤਬੁਰੀਮਤਿਲੋਭਮੋਹਬਸਿਭਾਰੀ॥
ਤਾਂ ਵੀ ਬਿਨਾ ਕਿਸੇ ਮਰਯਾਦਾ ਬੁਰੀ ਚਾਲ ਚਲਣਗੇ ਅਤੇ ਲੋਭ ਮੋਹ ਦੇ ਬਹੁਤ ਵਸ ਵਿਚ ਹੋਣਗੇ।
The people will follow the vicious doctrines under the impact of great greed and attachment
तदिप बिना गति चलत बुरी मति लोभ मोह बसि भारी ॥
LINE 09
ਪਿਤਮਾਤਨਮਾਨੈਕਛੂਨਜਾਨੈਲੈਹਘਰਣਤੇਗਾਰੀ੯੩॥॥
ਮਾਤਾ ਪਿਤਾ ਨੂੰ ਨਹੀਂ ਮੰਨਣਗੇ, (ਉਨ੍ਹਾਂ ਨੂੰ) ਕੁਝ ਵੀ ਨਹੀਂ ਸਮਝਣਗੇ ਅਤੇ ਘਰ ਵਾਲੀਆਂ ਤੋਂ ਗਾਲ੍ਹੀਆਂ ਲੈਣਗੇ ॥੯੩॥
They will have no love for their parents and will be rebuked by their wives.93.
पित मात न मानै कछू न जानै लैह घरण ते गारी ॥९३॥
LINE 10
ਦੇਖਅਤਜੇਧਰਮੀਤੇਭਏਅਕਰਮੀਤਦਿਪਕਹਾਤਮਹਾਮਤਿ॥
ਜਿਹੜੇ ਧਰਮੀ ਦਿਸਦੇ ਹੋਣਗੇ, ਉਹ ਕਰਮ-ਹੀਨ ਹੋਣਗੇ, ਪਰ ਫਿਰ ਵੀ (ਆਪਣੇ ਆਪ ਨੂੰ) ਮਹਾਂ ਪੁਰਸ਼ ਅਖਵਾਉਣਗੇ।
The pious ones will be seen performing bad acts and even then they would like to be called good ones
देखअत जे धरमी ते भए अकरमी तदिप कहात महा मति ॥
LINE 11
ਅਤਿਬਸਨਾਰੀਅਬਗਤਿਭਾਰੀਜਾਨਤਸਕਲਬਿਨਾਜਤ॥
ਇਸਤਰੀਆਂ ਦੇ ਬਹੁਤ ਵਸ ਵਿਚ ਹੋਣਗੇ, ਬਹੁਤ ਖੁਆਰੀ ਹੋਵੇਗੀ ਅਤੇ ਸਾਰੇ ਬਿਨਾ ਜੱਤ (ਸੱਤ) ਦੇ ਹੋ ਜਾਣਗੇ।
All of them will be under the impact of their women and remaining without restraint, they will be in decadence
अति बस नारी अबगति भारी जानत सकल बिना जत ॥
LINE 12
ਤਦਿਪਨਮਾਨਤਕੁਮਤਿਪ੍ਰਠਾਨਤਮਤਿਅਰੁਗਤਿਕੇਕਾਚੇ॥
ਤਦ ਵੀ ਮੰਨਣਗੇ ਨਹੀਂ, ਖੋਟੀ ਮਤ ਦਾ ਪ੍ਰਚਾਰ ਕਰਨਗੇ ਅਤੇ ਬੁੱਧੀ ਤੇ ਮਰਯਾਦਾ ਦੇ ਕੱਚੇ ਹੋਣਗੇ।
Even then, the people without intellect, will not shirk from the performance of bad karmas
तदिप न मानत कुमति प्रठानत मति अरु गति के काचे ॥
LINE 13
ਜਿਹਤਿਹਘਰਿਡੋਲਤਭਲੇਨਬੋਲਤਲੋਗਲਾਜਤਜਿਨਾਚੇ੯੪॥॥
ਜਿਥੇ ਕਿਥੇ ਘਰਾਂ ਵਿਚ ਡੋਲਣਗੇ, ਚੰਗਾ ਨਹੀਂ ਬੋਲਣਗੇ ਅਤੇ ਲੋਕ-ਲਾਜ ਨੂੰ ਛਡ ਕੇ ਨੱਚਣਗੇ ॥੯੪॥
They will roam here and there uttering uncivilized words and will also dance unashamedly.94.
जिह तिह घरि डोलत भले न बोलत लोग लाज तजि नाचे ॥९४॥
GURBANI.WORLD