ਪਉੜੀ ੧੦

ਵਾਰ ੧੮ ਭਾਈ ਗੁਰਦਾਸ ਜੀ ਅੰਗ 18
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੦
पउड़ी १०
LINE 02
ਪਰਵਦਗਾਰੁਸਲਾਹੀਐਸਿਰਠਿਉਪਾਈਰੰਗਬਿਰੰਗੀ।
ਪਾਲਣਾ ਕਰਨਹਾਰੇ ਦੀ ਸ਼ਲਾਘਾ ਕਰੀਏ (ਜਿਸ ਨੇ) ਨਾਨਾ ਰੰਗਾਂ ਦੀ ਸ੍ਰਿਸ਼ਟੀ ਰਚੀ ਹੈ।
That sustainer Lord ought to be praised who has created the multicoloured creation.
परवदगारु सलाहीऐ सिरठि उपाई रंग बिरंगी ।
LINE 03
ਰਾਜਿਕੁਰਿਜਕੁਸਬਾਹਿਦਾਸਭਨਾਦਾਤਿਕਰੇਅਣਮੰਗੀ।
ਰੋਟੀ ਸਭ ਨੂੰ ਪਹੁੰਚਾਉਂਦਾ ਹੈ, ਸਭਨਾ ਨੂੰ ਅਣਮੰਗੀ ਦਾਤ ਕਰਦਾ ਹੈ।
He is bestower of livelihood to everyone and giver of charity unasked for.
राजिकु रिजकु सबाहिदा सभना दाति करे अणमंगी ।
LINE 04
ਕਿਸੈਜਿਵੇਹਾਨਾਹਿਕੋਦੁਬਿਧਾਅੰਦਰਿਮੰਦੀਚੰਗੀ।
ਇਕ ਦੂਜੇ ਨਾਲ ਕਿਸੇ ਦਾ ਰੰਗ ਰੂਪ ਨਹੀਂ ਮਿਲ ਸਕਦਾ, ਦ੍ਵੈਤ ਦੇ ਅੰਦਰ (ਕੋਈ ਤਾਂ) ਮੰਦੀ (ਸ੍ਰਿਸ਼ਟੀ ਹੈ ਭਾਵ ਆਸੁਰੀ ਸੰਪਦਾ ਵਾਲੀ ਕੋਈ) ਚੰਗੀ ਦੈਵੀ ਸੰਪਦਾ ਵਾਲੀ ਹੈ (ਯਥਾ:-'ਅਸੰਖ ਜਪ ਅਸੰਖ ਭਾਉ' ਦੀਆਂ ਪੌੜੀਆਂ ਹਨ)।
None resembles anyone and the jiva (creative) is good or bad according to the ratio of perplexity in him.
किसै जिवेहा नाहि को दुबिधा अंदरि मंदी चंगी ।
LINE 05
ਪਾਰਬ੍ਰਹਮੁਨਿਰਲੇਪੁਹੈਪੂਰਨੁਬ੍ਰਹਮੁਸਦਾਸਹਲੰਗੀ।
(ਰਚਨਹਾਰ) ਪਰਮਾਤਮਾ ਸਭ ਤੋਂ ਨਿਰਲੇਪ ਹੈ, ਸਰਬ ਵਿਖੇ ਪੂਰਣ ਹੈ, ਅਰ ਸਰਬ ਨਾਲ ਸਦਾ ਮਿਲਿਆ ਹੋਇਆ ਹੈ।
Being transcendent, He is detached from every thing and being perfect Brahm. He is always with everybody.
पारब्रहमु निरलेपु है पूरनु ब्रहमु सदा सहलंगी ।
LINE 06
ਵਰਨਾਂਚਿਹਨਾਂਬਾਹਰਾਸਭਨਾਅੰਦਰਿਹੈਸਰਬੰਗੀ।
(ਫੇਰ) ਵਰਨਾਂ ਚਿਹਨਾਂ ਤੋਂ ਬਾਹਰ ਹੈ ਸਭਨਾਂ ਦੇ ਅੰਦਰ ਸਰਬੰਗੀ (ਭਾਵ ਨਖ ਥੋਂ ਸ਼ਿਖਾ ਤੀਕ ਵ੍ਯਾਪਕ ਹੋਕੇ ਫੈਲ ਰਿਹਾ) ਹੈ।
He is beyond caste and symbols etc. but side by side He pervades one and all.
वरनां चिहनां बाहरा सभना अंदरि है सरबंगी ।
LINE 07
ਪਉਣੁਪਾਣੀਬੈਸੰਤਰੁਸੰਗੀ੧੦।।
ਪਉਣ ਪਾਣੀ, ਅਤੇ ਬੈਸੰਤਰ (ਆਦਿ ਸਾਰਿਆਂ ਪੰਜਾਂ ਭੂਤਾਂ ਦਾ) 'ਸੰਗੀ' ਹੈ, (ਭਾਵ ਸਭ ਨਾਲ ਮਿਲਿਆ ਹੋਇਆ ਹੈ)।
He is in air, water and fire i.e. He is the power of these elements.
पउणु पाणी बैसंतरु संगी ।१०।
GURBANI.WORLD