ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 396
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਮਾਧਵਊਧਵਲੈਅਪਨੇਸੰਗਿਏਕਸਮੈਕੁਬਿਜਾਗ੍ਰਿਹਆਏ॥
ਇਕ ਵਾਰ ਸ੍ਰੀ ਕ੍ਰਿਸ਼ਨ ਊਧਵ ਨੂੰ ਨਾਲ ਲੈ ਕੇ ਕੁਬਜਾ ਦੇ ਘਰ ਆਏ।
Once Krishna, taking Udhava alongwith him, came to the house of Kubja
माधव ऊधव लै अपने संगि एक समै कुबिजा ग्रिह आए ॥
LINE 03
ਏਸੁਨਿਆਗੇਹੀਆਏਲਏਮਨਭਾਵਤਦੇਖਿਸਭੈਸੁਖਪਾਏ॥
(ਇਹ ਗੱਲ) ਸੁਣ ਕੇ ਅਗੋਂ ਹੀ ਆ ਕੇ (ਉਹ ਘਰ ਦੇ ਅੰਦਰ) ਲੈ ਆਈ ਅਤੇ ਪ੍ਰੀਤਮ ('ਮਨ ਭਾਵਤ') ਨੂੰ ਵੇਖ ਕੇ ਸਾਰੇ ਸੁਖ ਪ੍ਰਾਪਤ ਕਰ ਲਏ।
Kubja seeing Krishna coming, advanced and welcomed him, thereby getting great happiness
ए सुनि आगे ही आए लए मन भावत देखि सभै सुख पाए ॥
LINE 04
ਲੈਹਰਿਕੇਜੁਗਪੰਕਜਪਾਇਨਸੀਸਢੁਲਾਇਰਹੀਲਪਟਾਏ॥
(ਫਿਰ) ਸ੍ਰੀ ਕ੍ਰਿਸ਼ਨ ਦੇ ਦੋਹਾਂ ਚਰਨ ਕਮਲਾਂ ਨੂੰ (ਹੱਥ ਵਿਚ) ਲੈ ਕੇ (ਆਪਣਾ) ਸਿਰ ਰਖ ਦਿੱਤਾ (ਅਤੇ ਉਨ੍ਹਾਂ ਨਾਲ) ਲਿਪਟ ਗਈ।
लै हरि के जुग पंकज पाइन सीस ढुलाइ रही लपटाए ॥
LINE 05
ਐਸੋਹੁਲਾਸਬਢਿਯੋਜੀਯਮੋਜਿਮਚਾਤ੍ਰਿਕਮੋਰਘਟਾਘਹਰਾਏ੯੮੬॥॥
ਉਸ ਦੇ ਹਿਰਦੇ ਵਿਚ ਇਸ ਤਰ੍ਹਾਂ ਦਾ ਹੁਲਾਸ ਵਧਿਆ ਜਿਵੇਂ ਬਦਲ ਦੇ ਗਰਜਣ ਨਾਲ ਚਾਤ੍ਰਿਕ ਅਤੇ ਮੋਰ ਆਨੰਦਿਤ ਹੋ ਜਾਂਦੇ ਹਨ ॥੯੮੬॥
She bowed at the feet of Krishna and became so much pleased in her mind, just as the peacock is pleased on seeing the clouds.986.
ऐसो हुलास बढियो जीय मो जिम चात्रिक मोर घटा घहराए ॥९८६॥
LINE 06
ਊਚਅਵਾਸਬਨਿਯੋਅਤਿਸੁਭ੍ਰਮਈਗਰਰੰਗਕੇਚਿਤ੍ਰਬਨਾਏ॥
(ਉਸ ਦਾ) ਉੱਚਾ ਘਰ ਬਣਿਆ ਹੋਇਆ ਸੀ ਅਤੇ (ਉਸ ਉਤੇ) ਲਾਲ ਰੰਗ ਦੇ ਬੜੇ ਸੁੰਦਰ ਚਿਤਰ ਬਣੇ ਹੋਏ ਸਨ।
Her abode is extremely beautiful, having paintings of red colour
ऊच अवास बनियो अति सुभ्रम ईगर रंग के चित्र बनाए ॥
LINE 07
ਚੰਦਨਧੂਪਕਦੰਬਕਲੰਬਕਦੀਪਕਦੀਪਤਹਾਦਰਸਾਏ॥
ਚੰਦਨ, ਧੂਪ, ਕਦੰਬ ਅਤੇ ਕਲੰਬਕ (ਫੁਲਾਂ) ਨੂੰ ਲੈ ਕੇ ਅਤੇ ਦੀਪਕ ਬਾਲ ਕੇ ਉਸ ਨੇ (ਸ੍ਰੀ ਕ੍ਰਿਸ਼ਨ ਨੂੰ) ਵਿਖਾਏ (ਅਰਥਾਤ ਉਸ ਦੀ ਆਰਤੀ ਉਤਾਰੀ)।
There the sandalwood, aggar, trees of Kadamb and earthen lamps were also seen
चंदन धूप कदंब कलंबक दीपक दीप तहा दरसाए ॥
LINE 08
ਲੈਪਰਜੰਕਤਹਾਅਤਿਸੁੰਦਰਸਵਛਸੁਮਉਰਸੁਗੰਧਬਿਛਾਏ॥
(ਫਿਰ) ਇਕ ਸੁੰਦਰ ਪਲੰਘ ਲੈ ਕੇ ਬਹੁਤ ਸੁੰਦਰ ਬਿਸਤਰਾ ਵਿਛਾਇਆ (ਅਤੇ ਉਪਰ) ਸੁਗੰਧਿਤ ਫੁਲ (ਰਖ ਦਿੱਤੇ)।
There is a handsome sleeping couch, on which a fancy bed hs been spread
लै परजंक तहा अति सुंदर सवछ सु मउर सुगंध बिछाए ॥
LINE 09
ਦੋਕਰਜੋਰਿਪ੍ਰਨਾਮਕਰਿਯੋਤਬਕੇਸਵਤਾਪਰਆਨਿਬੈਠਾਏ੯੮੭॥॥
(ਇਸ ਮਗਰੋਂ) ਦੋਵੇਂ ਹੱਥ ਜੋੜ ਕੇ ਪ੍ਰਨਾਮ ਕੀਤਾ ਅਤੇ ਸ੍ਰੀ ਕ੍ਰਿਸ਼ਨ ਨੂੰ ਲਿਆ ਕੇ ਉਸ ਉਤੇ ਬਿਠਾ ਦਿੱਤਾ ॥੯੮੭॥
Kubja greeted Krishna with folded hands and got him seated on the couch.987.
दो कर जोरि प्रनाम करियो तब केसव ता पर आनि बैठाए ॥९८७॥
GURBANI.WORLD