ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਹਰਿਪੇਖਨਕਉਸਿਮਰਤਮਨੁਮੇਰਾ॥
(ਹੇ ਭੈਣ!) ਪ੍ਰਭੂ-ਪਤੀ ਦਾ ਦਰਸਨ ਕਰਨ ਵਾਸਤੇ ਮੇਰਾ ਮਨ ਉਸ ਦਾ ਸਿਮਰਨ ਕਰ ਰਿਹਾ ਹੈ।
My mind yearns to behold the Lord in meditation.
हरि पेखन कउ सिमरत मनु मेरा ॥
ਆਸਪਿਆਸੀਚਿਤਵਉਦਿਨੁਰੈਨੀਹੈਕੋਈਸੰਤੁਮਿਲਾਵੈਨੇਰਾ॥੧॥ਰਹਾਉ॥
ਉਸ ਦੇ ਦਰਸਨ ਦੀ ਆਸ ਨਾਲ ਵਿਆਕੁਲ ਹੋਈ ਮੈਂ ਦਿਨ ਰਾਤ ਉਸ ਦਾ ਨਾਮ ਚਿਤਾਰਦੀ ਰਹਿੰਦੀ ਹਾਂ। (ਹੇ ਭੈਣ! ਮੈਨੂੰ) ਕੋਈ ਐਸਾ ਸੰਤ (ਮਿਲ ਜਾਏ, ਜੇਹੜਾ ਮੈਨੂੰ ਉਸ ਪ੍ਰਭੂ-ਪਤੀ ਨਾਲ) ਨੇੜੇ ਹੀ ਮਿਲਾ ਦੇਵੇ ॥੧॥ ਰਹਾਉ ॥
I think of Him, I hope and thirst for Him, day and night; is there any Saint who may bring Him near me? ||1||Pause||
आस पिआसी चितवउ दिनु रैनी है कोई संतु मिलावै नेरा ॥१॥ रहाउ ॥
ਸੇਵਾਕਰਉਦਾਸਦਾਸਨਕੀਅਨਿਕਭਾਂਤਿਤਿਸੁਕਰਉਨਿਹੋਰਾ॥
(ਹੇ ਭੈਣ! ਜੇ ਉਹ ਗੁਰੂ-ਸੰਤ ਮਿਲ ਪਏ ਤਾਂ) ਮੈਂ ਉਸ ਦੇ ਦਾਸਾਂ ਦੀ ਸੇਵਾ ਕਰਾਂ, ਮੈਂ ਅਨੇਕਾਂ ਤਰੀਕਿਆਂ ਨਾਲ ਉਸ ਅੱਗੇ ਤਰਲੇ ਕਰਾਂ।
I serve the slaves of His slaves; in so many ways, I beg of Him.
सेवा करउ दास दासन की अनिक भांति तिसु करउ निहोरा ॥
ਤੁਲਾਧਾਰਿਤੋਲੇਸੁਖਸਗਲੇਬਿਨੁਹਰਿਦਰਸਸਭੋਹੀਥੋਰਾ॥੧॥
(ਹੇ ਭੈਣ!) ਤੱਕੜੀ ਉਤੇ ਰੱਖ ਕੇ ਮੈਂ (ਦੁਨੀਆ ਦੇ) ਸਾਰੇ ਸੁਖ ਤੋਲੇ ਹਨ, ਪ੍ਰਭੂ-ਪਤੀ ਦੇ ਦਰਸਨ ਤੋਂ ਬਿਨਾ ਇਹ ਸਾਰੇ ਹੀ ਸੁਖ (ਦਰਸਨ ਦੇ ਸੁਖ ਨਾਲੋਂ) ਹੌਲੇ ਹਨ ॥੧॥
Setting them upon the scale, I have weighed all comforts and pleasures; without the Lord's Blessed Vision, they are all totally inadequate. ||1||
तुला धारि तोले सुख सगले बिनु हरि दरस सभो ही थोरा ॥१॥
ਸੰਤਪ੍ਰਸਾਦਿਗਾਏਗੁਨਸਾਗਰਜਨਮਜਨਮਕੋਜਾਤਬਹੋਰਾ॥
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਗੁਣਾਂ ਦੇ ਸਮੁੰਦਰ ਪਰਮਾਤਮਾ ਦੇ ਗੁਣ ਗਾਂਦਾ ਹੈ (ਗੁਰੂ ਪਰਮੇਸਰ ਉਸ ਨੂੰ) ਅਨੇਕਾਂ ਜਨਮਾਂ ਦੇ ਭਟਕਦੇ ਨੂੰ (ਜਨਮ ਮਰਨ ਦੇ ਗੇੜ ਵਿਚੋਂ) ਮੋੜ ਲਿਆਉਂਦਾ ਹੈ।
By the Grace of the Saints, I sing the Praises of the Ocean of virtue; after countless incarnations, I have been released.
संत प्रसादि गाए गुन सागर जनम जनम को जात बहोरा ॥
ਆਨਦਸੂਖਭੇਟਤਹਰਿਨਾਨਕਜਨਮੁਕ੍ਰਿਤਾਰਥੁਸਫਲੁਸਵੇਰਾ॥੨॥੪॥੧੨੧॥
ਹੇ ਨਾਨਕ! ਪਰਮਾਤਮਾ ਨੂੰ ਮਿਲਿਆਂ ਬੇਅੰਤ ਸੁਖ ਆਨੰਦ ਪ੍ਰਾਪਤ ਹੋ ਜਾਂਦੇ ਹਨ, ਮਨੁੱਖਾ ਜਨਮ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਜਨਮ ਵੇਲੇ-ਸਿਰ (ਇਸੇ ਜਨਮ ਵਿਚ) ਸਫਲ ਹੋ ਜਾਂਦਾ ਹੈ ॥੨॥੪॥੧੨੧॥
Meeting the Lord, Nanak has found peace and bliss; his life is redeemed, and prosperity dawns for him. ||2||4||121||
आनद सूख भेटत हरि नानक जनमु क्रितारथु सफलु सवेरा ॥२॥४॥१२१॥
WWW.GURBANI.WORLD