GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 204
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਨਿਕਸੁਰੇਪੰਖੀਸਿਮਰਿਹਰਿਪਾਂਖ
ਹੇ ਜੀਵ-ਪੰਛੀ! (ਮਾਇਆ ਦੇ ਮੋਹ ਦੇ ਆਲ੍ਹਣੇ ਵਿਚੋਂ ਬਾਹਰ) ਨਿਕਲ। ਪਰਮਾਤਮਾ ਦਾ ਸਿਮਰਨ ਕਰ। (ਪ੍ਰਭੂ ਦਾ ਸਿਮਰਨ) ਖੰਭ ਹਨ (ਇਹਨਾਂ ਖੰਭਾਂ ਦੀ ਸਹਾਇਤਾ ਨਾਲ ਹੀ ਤੂੰ ਮੋਹ ਦੇ ਆਲ੍ਹਣੇ ਵਿਚੋਂ ਬਾਹਰ ਉੱਡ ਕੇ ਜਾ ਸਕੇਂਗਾ)।
Come out, O soul-bird, and let the meditative remembrance of the Lord be your wings.
निकसु रे पंखी सिमरि हरि पांख ॥
ਮਿਲਿਸਾਧੂਸਰਣਿਗਹੁਪੂਰਨਰਾਮਰਤਨੁਹੀਅਰੇਸੰਗਿਰਾਖੁ॥੧॥ਰਹਾਉ
(ਹੇ ਭਾਈ!) ਗੁਰੂ ਨੂੰ ਮਿਲ ਕੇ ਪੂਰਨ-ਪ੍ਰਭੂ ਦਾ ਆਸਰਾ ਲੈ, ਪਰਮਾਤਮਾ ਦਾ ਨਾਮ-ਰਤਨ ਆਪਣੇ ਹਿਰਦੇ ਨਾਲ (ਸਾਂਭ ਕੇ) ਰੱਖ ॥੧॥ ਰਹਾਉ ॥
Meet the Holy Saint, take to His Sanctuary, and keep the perfect jewel of the Lord enshrined in your heart. ||1||Pause||
मिलि साधू सरणि गहु पूरन राम रतनु हीअरे संगि राखु ॥१॥ रहाउ ॥
ਭ੍ਰਮਕੀਕੂਈਤ੍ਰਿਸਨਾਰਸਪੰਕਜਅਤਿਤੀਖੵਣਮੋਹਕੀਫਾਸ
(ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣ ਦੀ ਖੂਹੀ ਹੈ, ਮਾਇਆ ਦੀ ਤ੍ਰਿਸ਼ਨਾ ਤੇ ਵਿਕਾਰਾਂ ਦੇ ਚਸਕੇ (ਉਸ ਖੂਹੀ ਵਿਚ) ਚਿੱਕੜ ਹੈ, (ਜੀਵਾਂ ਦੇ ਗਲ ਵਿਚ ਪਈ ਹੋਈ) ਮੋਹ ਦੀ ਫਾਹੀ ਬੜੀ ਪੱਕੀ (ਤ੍ਰਿੱਖੀ) ਹੈ।
Superstition is the well, thirst for pleasure is the mud, and emotional attachment is the noose, so tight around your neck.
भ्रम की कूई त्रिसना रस पंकज अति तीख्यण मोह की फास ॥
ਕਾਟਨਹਾਰਜਗਤਗੁਰਗੋਬਿਦਚਰਨਕਮਲਤਾਕੇਕਰਹੁਨਿਵਾਸ॥੧॥
ਇਸ ਫਾਹੀ ਨੂੰ ਕੱਟਣ-ਜੋਗਾ ਜਗਤ ਦਾ ਗੁਰੂ ਗੋਬਿੰਦ ਹੀ ਹੈ। (ਹੇ ਭਾਈ!) ਉਸ ਗੋਬਿੰਦ ਦੇ ਚਰਨ-ਕਮਲਾਂ ਵਿਚ ਨਿਵਾਸ ਕਰੀ ਰੱਖ ॥੧॥
The only one who can cut this is the Guru of the World, the Lord of the Universe. So let yourself dwell at His Lotus Feet. ||1||
काटनहार जगत गुर गोबिद चरन कमल ता के करहु निवास ॥१॥
ਕਰਿਕਿਰਪਾਗੋਬਿੰਦਪ੍ਰਭਪ੍ਰੀਤਮਦੀਨਾਨਾਥਸੁਨਹੁਅਰਦਾਸਿ
ਹੇ ਗੋਬਿੰਦ! ਹੇ ਪ੍ਰੀਤਮ ਪ੍ਰਭੂ! ਹੇ ਗਰੀਬਾਂ ਦੇ ਮਾਲਕ! ਹੇ ਨਾਨਕ ਦੇ ਸੁਆਮੀ! ਮਿਹਰ ਕਰ, ਮੇਰੀ ਬੇਨਤੀ ਸੁਣ,
Bestow Your Mercy, O Lord of the Universe, O God, My Beloved, Master of the meek - please, listen to my prayer.
करि किरपा गोबिंद प्रभ प्रीतम दीना नाथ सुनहु अरदासि ॥
ਕਰੁਗਹਿਲੇਹੁਨਾਨਕਕੇਸੁਆਮੀਜੀਉਪਿੰਡੁਸਭੁਤੁਮਰੀਰਾਸਿ॥੨॥੩॥੧੨੦॥
ਹੇ ਨਾਨਕ ਦੇ ਮਾਲਕ ਪ੍ਰਭੂ! ਮੇਰਾ ਹੱਥ ਫੜ ਲੈ (ਤੇ ਮੈਨੂੰ ਇਸ ਖੂਹੀ ਵਿਚੋਂ ਕੱਢ ਲੈ) ਮੇਰੀ ਇਹ ਜਿੰਦ ਤੇਰਾ ਦਿੱਤਾ ਹੋਇਆ ਸਰਮਾਇਆ ਹੈ, ਮੇਰਾ ਇਹ ਸਰੀਰ ਤੇਰੀ ਬਖ਼ਸ਼ੀ ਹੋਈ ਪੂੰਜੀ ਹੈ (ਇਸ ਰਾਸਿ-ਪੂੰਜੀ ਨੂੰ ਮੋਹ ਦੇ ਹੱਥੀਂ ਉਜੜਨ ਤੋਂ ਤੂੰ ਆਪ ਹੀ ਬਚਾ ਲੈ) ॥੨॥੩॥੧੨੦॥
Take my hand, O Lord and Master of Nanak; my body and soul all belong to You. ||2||3||120||
करु गहि लेहु नानक के सुआमी जीउ पिंडु सभु तुमरी रासि ॥२॥३॥१२०॥
WWW.GURBANI.WORLD
ਪਿਛਲਾ Share ਹੋਮ Save ਅਗਲਾ