GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 208
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਅਨੂਪਪਦਾਰਥੁਨਾਮੁਸੁਨਹੁਸਗਲਧਿਆਇਲੇਮੀਤਾ
ਹੇ ਮਿੱਤਰੋ! ਸੁਣੋ, ਪਰਮਾਤਮਾ ਦਾ ਨਾਮ ਇਕ ਐਸਾ ਪਦਾਰਥ ਹੈ ਜਿਸ ਵਰਗਾ ਕੋਈ ਹੋਰ ਨਹੀਂ। (ਇਸ ਵਾਸਤੇ, ਹੇ ਮਿੱਤਰੋ!) ਸਾਰੇ (ਇਸ ਨਾਮ ਨੂੰ) ਸਿਮਰੋ।
The Naam, the Name of the Lord, is an incomparably beautiful treasure. Listen, everyone, and meditate on it, O friends.
अनूप पदारथु नामु सुनहु सगल धिआइले मीता ॥
ਹਰਿਅਉਖਧੁਜਾਕਉਗੁਰਿਦੀਆਤਾਕੇਨਿਰਮਲਚੀਤਾ॥੧॥ਰਹਾਉ
ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦਿੱਤਾ ਉਹਨਾਂ ਦੇ ਚਿੱਤ (ਹਰੇਕ ਕਿਸਮ ਦੇ ਵਿਕਾਰ ਦੀ) ਮੈਲ ਤੋਂ ਸਾਫ਼ ਹੋ ਗਏ ॥੧॥ ਰਹਾਉ ॥
Those, unto whom the Guru has given the Lord's medicine - their minds become pure and immaculate. ||1||Pause||
हरि अउखधु जा कउ गुरि दीआ ता के निरमल चीता ॥१॥ रहाउ ॥
ਅੰਧਕਾਰੁਮਿਟਿਓਤਿਹਤਨਤੇਗੁਰਿਸਬਦਿਦੀਪਕੁਪਰਗਾਸਾ
(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਅੰਦਰ ਆਪਣੇ) ਸ਼ਬਦ ਦੀ ਰਾਹੀਂ (ਆਤਮਕ ਗਿਆਨ ਦਾ) ਦੀਵਾ ਜਗਾ ਦਿੱਤਾ, ਉਸ ਦੇ ਹਿਰਦੇ ਵਿਚੋਂ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ।
Darkness is dispelled from within that body, in which the Divine Light of the Guru's Shabad shines.
अंधकारु मिटिओ तिह तन ते गुरि सबदि दीपकु परगासा ॥
ਭ੍ਰਮਕੀਜਾਲੀਤਾਕੀਕਾਟੀਜਾਕਉਸਾਧਸੰਗਤਿਬਿਸ੍ਵਾਸਾ॥੧॥
(ਹੇ ਭਾਈ!) ਸਾਧ ਸੰਗਤਿ ਵਿਚ ਜਿਸ ਮਨੁੱਖ ਦੀ ਸਰਧਾ ਬਣ ਗਈ, (ਗੁਰੂ ਨੇ) ਉਸ (ਦੇ ਮਨ) ਦਾ (ਮਾਇਆ ਦੀ ਖ਼ਾਤਰ) ਭਟਕਣਾ ਦਾ ਜਾਲ ਕੱਟ ਦਿੱਤਾ ॥੧॥
The noose of doubt is cut away from those who place their faith in the Saadh Sangat, the Company of the Holy. ||1||
भ्रम की जाली ता की काटी जा कउ साधसंगति बिस्वासा ॥१॥
ਤਾਰੀਲੇਭਵਜਲੁਤਾਰੂਬਿਖੜਾਬੋਹਿਥਸਾਧੂਸੰਗਾ
(ਹੇ ਭਾਈ! ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ-ਰੂਪ ਜਹਾਜ਼ ਦਾ ਆਸਰਾ ਲਿਆ, ਉਹ ਇਸ ਅਥਾਹ ਤੇ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।
The treacherous and terrifying world-ocean is crossed over, in the boat of the Saadh Sangat.
तारीले भवजलु तारू बिखड़ा बोहिथ साधू संगा ॥
ਪੂਰਨਹੋਈਮਨਕੀਆਸਾਗੁਰੁਭੇਟਿਓਹਰਿਰੰਗਾ॥੨॥
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਗੁਰੂ ਮਿਲ ਪਿਆ, ਉਸ ਦੇ ਮਨ ਦੀ (ਹਰੇਕ) ਕਾਮਨਾ ਪੂਰੀ ਹੋ ਗਈ ॥੨॥
My mind's desires are fulfilled, meeting the Guru, in love with the Lord. ||2||
पूरन होई मन की आसा गुरु भेटिओ हरि रंगा ॥२॥
ਨਾਮਖਜਾਨਾਭਗਤੀਪਾਇਆਮਨਤਨਤ੍ਰਿਪਤਿਅਘਾਏ
(ਹੇ ਭਾਈ! ਜਿਨ੍ਹਾਂ) ਭਗਤ ਜਨਾਂ ਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ, ਉਹਨਾਂ ਦੇ ਮਨ (ਮਾਇਆ ਵਲੋਂ ਤ੍ਰਿਪਤ ਹੋ ਗਏ, ਉਹਨਾਂ ਦੇ ਤਨ (ਹਿਰਦੇ ਮਾਇਆ ਵਲੋਂ) ਰੱਜ ਗਏ।
The devotees have found the treasure of the Naam; their minds and bodies are satisfied and satiated.
नाम खजाना भगती पाइआ मन तन त्रिपति अघाए ॥
ਨਾਨਕਹਰਿਜੀਉਤਾਕਉਦੇਵੈਜਾਕਉਹੁਕਮੁਮਨਾਏ॥੩॥੧੨॥੧੩੩॥
ਹੇ ਨਾਨਕ! (ਆਖ-ਇਹ ਨਾਮ-ਖ਼ਜ਼ਾਨਾ) ਪਰਮਾਤਮਾ ਉਹਨਾਂ ਨੂੰ ਹੀ ਦੇਂਦਾ ਹੈ, ਜਿਨ੍ਹਾਂ ਨੂੰ ਪ੍ਰਭੂ ਆਪਣਾ ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ॥੩॥੧੨॥੧੩੩॥
O Nanak, the Dear Lord gives it only to those who surrender to the Lord's Command. ||3||12||133||
नानक हरि जीउ ता कउ देवै जा कउ हुकमु मनाए ॥३॥१२॥१३३॥
WWW.GURBANI.WORLD
ਪਿਛਲਾ Share ਹੋਮ Save ਅਗਲਾ