ਗਉੜੀ₅ਮਹਲਾ੫॥
Gauree, Fifth Mahalaa:
गउड़ी₅ महला ५ ॥
ਦਇਆਮਇਆਕਰਿਪ੍ਰਾਨਪਤਿਮੋਰੇਮੋਹਿਅਨਾਥਸਰਣਿਪ੍ਰਭਤੋਰੀ॥
ਹੇ ਮੇਰੀ ਜਿੰਦ ਦੇ ਮਾਲਕ! (ਮੇਰੇ ਉਤੇ) ਦਇਆ ਕਰ ਮਿਹਰ ਕਰ। ਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ।
Please be kind and compassionate, O Lord of my life; I am helpless, and I seek Your Sanctuary, God.
दइआ मइआ करि प्रानपति मोरे मोहि अनाथ सरणि प्रभ तोरी ॥
ਅੰਧਕੂਪਮਹਿਹਾਥਦੇਰਾਖਹੁਕਛੂਸਿਆਨਪਉਕਤਿਨਮੋਰੀ॥੧॥ਰਹਾਉ॥
(ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚ ਡਿੱਗਾ ਪਿਆ ਹਾਂ, ਆਪਣਾ) ਹੱਥ ਦੇ ਕੇ ਮੈਨੂੰ (ਇਸ ਹਨੇਰੇ ਖੂਹ ਵਿਚੋਂ) ਬਚਾ ਲੈ। ਮੇਰੀ ਕੋਈ ਸਿਆਣਪ ਮੇਰੀ ਕੋਈ ਦਲੀਲ (ਇਥੇ) ਨਹੀਂ ਚੱਲ ਸਕਦੀ ॥੧॥ ਰਹਾਉ ॥
Please, give me Your Hand, and lift me up, out of the deep dark pit. I have no clever tricks at all. ||1||Pause||
अंध कूप महि हाथ दे राखहु कछू सिआनप उकति न मोरी ॥१॥ रहाउ ॥
ਕਰਨਕਰਾਵਨਸਭਕਿਛੁਤੁਮਹੀਤੁਮਸਮਰਥਨਾਹੀਅਨਹੋਰੀ॥
ਹੇ ਮੇਰੇ ਪ੍ਰਭੂ! (ਸਭ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਸਭ ਕੁਝ ਕਰ ਰਿਹਾ ਹੈਂ, ਤੂੰ ਆਪ ਹੀ ਸਭ ਕੁਝ ਕਰਾ ਰਿਹਾ ਹੈਂ, ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਤੇਰੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ।
You are the Doer, the Cause of causes - You are everything. You are All-powerful; there is no other than You.
करन करावन सभ किछु तुम ही तुम समरथ नाही अन होरी ॥
ਤੁਮਰੀਗਤਿਮਿਤਿਤੁਮਹੀਜਾਨੀਸੇਸੇਵਕਜਿਨਭਾਗਮਥੋਰੀ॥੧॥
(ਹੇ ਪ੍ਰਭੂ!) ਤੂੰ ਕਿਹੋ ਜਿਹਾ ਹੈਂ ਤੂੰ ਕੇਡਾ ਵੱਡਾ ਹੈਂ-ਇਹ ਭੇਦ ਤੂੰ ਆਪ ਹੀ ਜਾਣਦਾ ਹੈਂ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਤੇਰੀ ਬਖ਼ਸ਼ਸ਼ ਦੇ) ਭਾਗ ਜਾਗਦੇ ਹਨ, ਉਹ ਤੇਰੇ ਸੇਵਕ ਬਣ ਜਾਂਦੇ ਹਨ ॥੧॥
You alone know Your condition and extent. They alone become Your servants, upon whose foreheads such good destiny is recorded. ||1||
तुमरी गति मिति तुम ही जानी से सेवक जिन भाग मथोरी ॥१॥
ਅਪੁਨੇਸੇਵਕਸੰਗਿਤੁਮਪ੍ਰਭਰਾਤੇਓਤਿਪੋਤਿਭਗਤਨਸੰਗਿਜੋਰੀ॥
ਹੇ ਮੇਰੇ ਪ੍ਰਭੂ! ਤੂੰ ਆਪਣੇ ਸੇਵਕਾਂ ਨਾਲ ਸਦਾ ਪਿਆਰ ਕਰਦਾ ਹੈਂ, ਆਪਣੇ ਭਗਤਾਂ ਨਾਲ ਤੂੰ ਆਪਣੀ ਪ੍ਰੀਤਿ ਇਉਂ ਜੋੜੀ ਹੋਈ ਹੈ ਜਿਵੇਂ ਤਾਣੇ ਪੇਟੇ ਵਿਚ ਧਾਗੇ ਮਿਲੇ ਹੁੰਦੇ ਹਨ,
You are imbued with Your servant, God; Your devotees are woven into Your Fabric, through and through.
अपुने सेवक संगि तुम प्रभ राते ओति पोति भगतन संगि जोरी ॥
ਪ੍ਰਿਉਪ੍ਰਿਉਨਾਮੁਤੇਰਾਦਰਸਨੁਚਾਹੈਜੈਸੇਦ੍ਰਿਸਟਿਓਹਚੰਦਚਕੋਰੀ॥੨॥
ਜਿਵੇਂ ਚਕੋਰ ਦੀ ਨਿਗਾਹ ਚੰਦ ਵਲ ਰਹਿੰਦੀ ਹੈ, ਉਹੀ ਨਿਗਾਹ ਤੇਰੇ ਭਗਤ ਦੀ ਹੁੰਦੀ ਹੈ। ਤੇਰਾ ਭਗਤ ਤੈਨੂੰ 'ਪਿਆਰਾ ਪਿਆਰਾ' ਆਖ ਆਖ ਕੇ ਤੇਰਾ ਨਾਮ ਜਪਦਾ ਹੈ, ਤੇ ਤੇਰਾ ਦੀਦਾਰ ਲੋਚਦਾ ਹੈ ॥੨॥
O Darling Beloved, they yearn for Your Name and the Blessed Vision of Your Darshan, like the chakvee bird which longs to see the moon. ||2||
प्रिउ प्रिउ नामु तेरा दरसनु चाहै जैसे द्रिसटि ओह चंद चकोरी ॥२॥
ਰਾਮਸੰਤਮਹਿਭੇਦੁਕਿਛੁਨਾਹੀਏਕੁਜਨੁਕਈਮਹਿਲਾਖਕਰੋਰੀ॥
(ਹੇ ਭਾਈ!) ਪਰਮਾਤਮਾ ਤੇ ਪਰਮਾਤਮਾ ਦੇ ਸੰਤ ਵਿਚ ਕੋਈ ਫ਼ਰਕ ਨਹੀਂ ਹੁੰਦਾ, ਪਰ ਇਹੋ ਜਿਹਾ ਮਨੁੱਖ ਕਈ ਲੱਖਾਂ ਕ੍ਰੋੜਾਂ ਵਿਚੋਂ ਕੋਈ ਇੱਕ ਹੀ ਹੁੰਦਾ ਹੈ।
Between the Lord and His Saint, there is no difference at all. Among hundreds of thousands and millions, there is scarcely one humble being.
राम संत महि भेदु किछु नाही एकु जनु कई महि लाख करोरी ॥
ਜਾਕੈਹੀਐਪ੍ਰਗਟੁਪ੍ਰਭੁਹੋਆਅਨਦਿਨੁਕੀਰਤਨੁਰਸਨਰਮੋਰੀ॥੩॥
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਰਕਾਸ਼ ਕਰਦਾ ਹੈ, ਉਹ ਮਨੁੱਖ ਹਰ ਵੇਲੇ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਉਚਾਰਦਾ ਰਹਿੰਦਾ ਹੈ ॥੩॥
Those whose hearts are illuminated by God, sing the Kirtan of His Praises night and day with their tongues. ||3||
जा कै हीऐ प्रगटु प्रभु होआ अनदिनु कीरतनु रसन रमोरी ॥३॥
ਤੁਮਸਮਰਥਅਪਾਰਅਤਿਊਚੇਸੁਖਦਾਤੇਪ੍ਰਭਪ੍ਰਾਨਅਧੋਰੀ॥
ਹੇ ਮੇਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ! ਹੇ ਬੇਅੰਤ ਉੱਚੇ! ਹੇ ਸਭ ਨੂੰ ਸੁਖ ਦੇਣ ਵਾਲੇ! ਤੂੰ ਸਭ ਤਾਕਤਾਂ ਦਾ ਮਾਲਕ ਹੈਂ।
You are All-powerful and Infinite, the most lofty and exalted, the Giver of peace; O God, You are the Support of the breath of life.
तुम समरथ अपार अति ऊचे सुखदाते प्रभ प्रान अधोरी ॥
ਨਾਨਕਕਉਪ੍ਰਭਕੀਜੈਕਿਰਪਾਉਨਸੰਤਨਕੈਸੰਗਿਸੰਗੋਰੀ॥੪॥੧੩॥੧੩੪॥
ਹੇ ਪ੍ਰਭੂ! ਮੈਂ ਨਾਨਕ ਉਤੇ ਕਿਰਪਾ ਕਰ, ਮੈਨੂੰ ਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਥਾਂ ਦੇਈ ਰੱਖ ॥੪॥੧੩॥੧੩੪॥
Please show mercy to Nanak, O God, that he may remain in the Society of the Saints. ||4||13||134||
नानक कउ प्रभ कीजै किरपा उन संतन कै संगि संगोरी ॥४॥१३॥१३४॥
WWW.GURBANI.WORLD