GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 999
Display Settings
Translations
ਮਾਰੂਮਹਲਾ
Maaroo, Fifth Mahalaa:
मारू महला ५ ॥
ਵਿਤਨਵਿਤਭ੍ਰਮਿਓਬਹੁਭਾਤੀਅਨਿਕਜਤਨਕਰਿਧਾਏ
ਜਿਹੜਾ ਮਨੁੱਖ ਧਨ ਦੀ ਖ਼ਾਤਰ (ਹੀ) ਕਈ ਤਰ੍ਹਾਂ ਭਟਕਦਾ ਰਿਹਾ, (ਧਨ ਦੀ ਖ਼ਾਤਰ) ਅਨੇਕਾਂ ਜਤਨ ਕਰ ਕੇ ਦੌੜ-ਭੱਜ ਕਰਦਾ ਰਿਹਾ;
For the sake of riches, I wandered around in so many ways; I rushed around, making all sorts of efforts.
वित नवित भ्रमिओ बहु भाती अनिक जतन करि धाए ॥
ਜੋਜੋਕਰਮਕੀਏਹਉਹਉਮੈਤੇਤੇਭਏਅਜਾਏ॥੧॥
'ਮੈਂ ਮੈਂ' ਦੇ ਆਸਰੇ ਉਹ ਜਿਹੜੇ ਜਿਹੜੇ ਕੰਮ ਕਰਦਾ ਰਿਹਾ, ਉਹ ਸਾਰੇ ਹੀ ਵਿਅਰਥ ਚਲੇ ਗਏ ॥੧॥
The deeds I did in egotism and pride, have all been done in vain. ||1||
जो जो करम कीए हउ हउमै ते ते भए अजाए ॥१॥
ਅਵਰਦਿਨਕਾਹੂਕਾਜਲਾਏ
ਹੇ ਪ੍ਰਭੂ ਜੀ! (ਜ਼ਿੰਦਗੀ ਦੇ) ਦਿਨਾਂ ਵਿਚ ਮੈਨੂੰ ਹੋਰ ਹੋਰ ਕੰਮਾਂ ਵਿਚ ਨਾਹ ਲਾਈ ਰੱਖ।
Other days are of no use to me;
अवर दिन काहू काज न लाए ॥
ਸੋਦਿਨੁਮੋਕਉਦੀਜੈਪ੍ਰਭਜੀਉਜਾਦਿਨਹਰਿਜਸੁਗਾਏ॥੧॥ਰਹਾਉ
ਮੈਨੂੰ ਉਹ ਦਿਨ ਦੇਹ, ਜਿਸ ਦਿਨ ਮੈਂ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਾਂ ॥੧॥ ਰਹਾਉ ॥
please bless me with those days, O Dear God, on which I may sing the Lord's Praises. ||1||Pause||
सो दिनु मो कउ दीजै प्रभ जीउ जा दिन हरि जसु गाए ॥१॥ रहाउ ॥
ਪੁਤ੍ਰਕਲਤ੍ਰਗ੍ਰਿਹਦੇਖਿਪਸਾਰਾਇਸਹੀਮਹਿਉਰਝਾਏ
ਪੁੱਤਰ ਇਸਤ੍ਰੀ ਘਰ ਦਾ ਖਿਲਾਰਾ ਵੇਖ ਕੇ ਜੀਵ ਇਸ (ਖਿਲਾਰੇ) ਵਿਚ ਹੀ ਰੁੱਝੇ ਰਹਿੰਦੇ ਹਨ।
Gazing upon children, spouse, household and possessions, one is entangled in these.
पुत्र कलत्र ग्रिह देखि पसारा इस ही महि उरझाए ॥
ਮਾਇਆਮਦਚਾਖਿਭਏਉਦਮਾਤੇਹਰਿਹਰਿਕਬਹੁਗਾਏ॥੨॥
ਮਾਇਆ ਦਾ ਨਸ਼ਾ ਚੱਖ ਕੇ ਮਸਤ ਰਹਿੰਦੇ ਹਨ, ਕਦੇ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦੇ ॥੨॥
Tasting the wine of Maya, one is intoxicated, and never sings of the Lord, Har, Har. ||2||
माइआ मद चाखि भए उदमाते हरि हरि कबहु न गाए ॥२॥
ਇਹਬਿਧਿਖੋਜੀਬਹੁਪਰਕਾਰਾਬਿਨੁਸੰਤਨਨਹੀਪਾਏ
ਇਸ ਤਰ੍ਹਾਂ ਕਈ ਕਿਸਮ ਦੀ ਖੋਜ ਕਰ ਵੇਖੀ ਹੈ (ਸਭ ਮਾਇਆ ਵਿਚ ਹੀ ਪਰਵਿਰਤ ਦਿੱਸਦੇ ਹਨ)। ਸੋ, ਸੰਤ ਜਨਾਂ ਤੋਂ ਬਿਨਾ (ਕਿਸੇ ਹੋਰ ਥਾਂ) ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ।
In this way, I have examined lots of methods, but without the Saints, it is not found.
इह बिधि खोजी बहु परकारा बिनु संतन नही पाए ॥
ਤੁਮਦਾਤਾਰਵਡੇਪ੍ਰਭਸੰਮ੍ਰਥਮਾਗਨਕਉਦਾਨੁਆਏ॥੩॥
ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ। (ਮੈਂ ਤੇਰੇ ਦਰ ਤੋਂ ਤੇਰੇ ਨਾਮ ਦਾ) ਦਾਨ ਮੰਗਣ ਆਇਆ ਹਾਂ ॥੩॥
You are the Great Giver, the great and almighty God; I have come to beg a gift from You. ||3||
तुम दातार वडे प्रभ संम्रथ मागन कउ दानु आए ॥३॥
ਤਿਆਗਿਓਸਗਲਾਮਾਨੁਮਹਤਾਦਾਸਰੇਣਸਰਣਾਏ
ਮੈਂ ਸਾਰਾ ਮਾਣ ਸਾਰੀ ਵਡਿਆਈ ਛੱਡ ਦਿੱਤੀ ਹੈ। ਮੈਂ ਉਹਨਾਂ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਉਹਨਾਂ ਦਾਸਾਂ ਦੀ ਸਰਨ ਆਇਆ ਹਾਂ,
Abandoning all pride and self-importance, I have sought the Sanctuary of the dust of the feet of the Lord's slave.
तिआगिओ सगला मानु महता दास रेण सरणाए ॥
ਕਹੁਨਾਨਕਹਰਿਮਿਲਿਭਏਏਕੈਮਹਾਅਨੰਦਸੁਖਪਾਏ॥੪॥੩॥
ਨਾਨਕ ਆਖਦਾ ਹੈ- ਜਿਹੜੇ ਪ੍ਰਭੂ ਨੂੰ ਮਿਲ ਕੇ ਪ੍ਰਭੂ ਨਾਲ ਇੱਕ-ਰੂਪ ਹੋ ਗਏ ਹਨ। ਉਹਨਾਂ ਦੀ ਸਰਨ ਵਿਚ ਹੀ ਵੱਡਾ ਸੁਖ ਵੱਡਾ ਆਨੰਦ ਮਿਲਦਾ ਹੈ ॥੪॥੩॥
Says Nanak, meeting with the Lord, I have become one with Him; I have found supreme bliss and peace. ||4||3||
कहु नानक हरि मिलि भए एकै महा अनंद सुख पाए ॥४॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ