ਨਟਮਹਲਾ੪॥
Nat, Fourth Mahalaa:
नट महला ४ ॥
ਮੇਰੇਮਨਜਪਿਹਰਿਹਰਿਰਾਮਰੰਗੇ॥
ਹੇ ਮੇਰੇ ਮਨ! ਪਿਆਰ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ।
O my mind, chant the Name of the Lord, Har, Har, with love.
मेरे मन जपि हरि हरि राम रंगे ॥
ਹਰਿਹਰਿਕ੍ਰਿਪਾਕਰੀਜਗਦੀਸੁਰਿਹਰਿਧਿਆਇਓਜਨਪਗਿਲਗੇ॥੧॥ਰਹਾਉ॥
ਹੇ ਮਨ! ਜਿਸ ਮਨੁੱਖ ਉਤੇ ਜਗਤ ਦੇ ਮਾਲਕ ਪ੍ਰਭੂ ਨੇ ਕਿਰਪਾ ਕੀਤੀ, ਉਸ ਨੇ ਸੰਤ ਜਨਾਂ ਦੀ ਚਰਨੀਂ ਲੱਗ ਕੇ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ ॥੧॥ ਰਹਾਉ ॥
When the Lord of the Universe, Har, Har, granted His Grace, then I fell at the feet of the humble, and I meditate on the Lord. ||1||Pause||
हरि हरि क्रिपा करी जगदीसुरि हरि धिआइओ जन पगि लगे ॥१॥ रहाउ ॥
ਜਨਮਜਨਮਕੇਭੂਲਚੂਕਹਮਅਬਆਏਪ੍ਰਭਸਰਨਗੇ॥
ਹੇ ਪ੍ਰਭੂ! ਅਸੀਂ ਅਨੇਕਾਂ ਜਨਮਾਂ ਤੋਂ ਗ਼ਲਤੀਆਂ ਕਰਦੇ ਆ ਰਹੇ ਹਾਂ, ਹੁਣ ਅਸੀਂ ਤੇਰੀ ਸਰਨ ਆਏ ਹਾਂ।
Mistaken and confused for so many past lives, I have now come and entered the Sanctuary of God.
जनम जनम के भूल चूक हम अब आए प्रभ सरनगे ॥
ਤੁਮਸਰਣਾਗਤਿਪ੍ਰਤਿਪਾਲਕਸੁਆਮੀਹਮਰਾਖਹੁਵਡਪਾਪਗੇ॥੧॥
ਹੇ ਸੁਆਮੀ! ਤੂੰ ਸਰਨ ਪਿਆਂ ਦੀ ਪਾਲਣਾ ਕਰਨ ਵਾਲਾ ਹੈਂ, ਅਸਾਡੀ ਪਾਪੀਆਂ ਦੀ ਭੀ ਰੱਖਿਆ ਕਰ ॥੧॥
O my Lord and Master, You are the Cherisher of those who come to Your Sanctuary. I am such a great sinner - please save me! ||1||
तुम सरणागति प्रतिपालक सुआमी हम राखहु वड पापगे ॥१॥
ਤੁਮਰੀਸੰਗਤਿਹਰਿਕੋਕੋਨਉਧਰਿਓਪ੍ਰਭਕੀਏਪਤਿਤਪਵਗੇ॥
ਹੇ ਪ੍ਰਭੂ! ਜਿਹੜਾ ਭੀ ਤੇਰੀ ਸੰਗਤ ਵਿਚ ਆਇਆ, ਉਹੀ (ਪਾਪਾਂ ਵਿਕਾਰਾਂ ਤੋਂ) ਬਚ ਨਿਕਲਿਆ, ਤੂੰ ਪਾਪਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈਂ।
Associating with You, Lord, who would not be saved? Only God sanctifies the sinners.
तुमरी संगति हरि को को न उधरिओ प्रभ कीए पतित पवगे ॥
ਗੁਨਗਾਵਤਛੀਪਾਦੁਸਟਾਰਿਓਪ੍ਰਭਿਰਾਖੀਪੈਜਜਨਗੇ॥੨॥
ਪ੍ਰਭੂ ਦੇ ਗੁਣ ਗਾ ਰਹੇ (ਨਾਮਦੇਵ) ਛੀਂਬੇ ਨੂੰ (ਬ੍ਰਾਹਮਣਾਂ ਨੇ) ਦੁਸ਼ਟ ਦੁਸ਼ਟ ਆਖ ਕੇ ਦੁਰਕਾਰਿਆ, ਪਰ ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ॥੨॥
Naam Dayv, the calico printer, was driven out by the evil villains, as he sang Your Glorious Praises; O God, You protected the honor of Your humble servant. ||2||
गुन गावत छीपा दुसटारिओ प्रभि राखी पैज जनगे ॥२॥
ਜੋਤੁਮਰੇਗੁਨਗਾਵਹਿਸੁਆਮੀਹਉਬਲਿਬਲਿਬਲਿਤਿਨਗੇ॥
ਹੇ ਸੁਆਮੀ! ਜਿਹੜੇ ਭੀ ਮਨੁੱਖ ਤੇਰੇ ਗੁਣ ਗਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ।
Those who sing Your Glorious Praises, O my Lord and Master - I am a sacrifice, a sacrifice, a sacrifice to them.
जो तुमरे गुन गावहि सुआमी हउ बलि बलि बलि तिनगे ॥
ਭਵਨਭਵਨਪਵਿਤ੍ਰਸਭਿਕੀਏਜਹਧੂਰਿਪਰੀਜਨਪਗੇ॥੩॥
ਹੇ ਪ੍ਰਭੂ! ਜਿੱਥੇ ਜਿੱਥੇ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਲੱਗ ਗਈ, ਤੂੰ ਉਹ ਸਾਰੇ ਥਾਂ ਪਵਿੱਤਰ ਕਰ ਦਿੱਤੇ ॥੩॥
Those houses and homes are sanctified, upon which the dust of the feet of the humble settles. ||3||
भवन भवन पवित्र सभि कीए जह धूरि परी जन पगे ॥३॥
ਤੁਮਰੇਗੁਨਪ੍ਰਭਕਹਿਨਸਕਹਿਹਮਤੁਮਵਡਵਡਪੁਰਖਵਡਗੇ॥
ਹੇ ਪ੍ਰਭੂ! ਤੂੰ ਵੱਡਾ ਹੈਂ, ਤੂੰ ਬਹੁਤ ਵੱਡਾ ਅਕਾਲ ਪੁਰਖ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ।
I cannot describe Your Glorious Virtues, God; You are the greatest of the great, O Great Primal Lord God.
तुमरे गुन प्रभ कहि न सकहि हम तुम वड वड पुरख वडगे ॥
ਜਨਨਾਨਕਕਉਦਇਆਪ੍ਰਭਧਾਰਹੁਹਮਸੇਵਹਤੁਮਜਨਪਗੇ॥੪॥੪॥
ਹੇ ਪ੍ਰਭੂ! ਆਪਣੇ ਸੇਵਕ ਨਾਨਕ ਉਤੇ ਮਿਹਰ ਕਰ, ਤਾਂ ਕਿ ਮੈਂ ਭੀ ਤੇਰੇ ਸੇਵਕਾਂ ਦੇ ਚਰਨਾਂ ਦੀ ਸੇਵਾ ਕਰ ਸਕਾਂ ॥੪॥੪॥
Please shower Your Mercy upon servant Nanak, God; I serve at the feet of Your humble servants. ||4||4||
जन नानक कउ दइआ प्रभ धारहु हम सेवह तुम जन पगे ॥४॥४॥
WWW.GURBANI.WORLD