ਨਟਮਹਲਾ੪॥
Nat, Fourth Mahalaa:
नट महला ४ ॥
ਮੇਰੇਮਨਜਪਿਹਰਿਹਰਿਨਾਮੁਸਖੇ॥
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਹਰਿ-ਨਾਮਿ ਹੀ ਅਸਲ) ਮਿੱਤਰ ਹੈ।
O my mind, chant the Name of the Lord, Har, Har, your only Friend.
मेरे मन जपि हरि हरि नामु सखे ॥
ਗੁਰਪਰਸਾਦੀਹਰਿਨਾਮੁਧਿਆਇਓਹਮਸਤਿਗੁਰਚਰਨਪਖੇ॥੧॥ਰਹਾਉ॥
(ਪਰ ਜਿਸ ਨੇ ਭੀ) ਪਰਮਾਤਮਾ ਦਾ ਨਾਮ (ਜਪਿਆ ਹੈ) ਗੁਰੂ ਦੀ ਕਿਰਪਾ ਨਾਲ ਹੀ ਜਪਿਆ ਹੈ। (ਇਸ ਵਾਸਤੇ) ਮੈਂ ਭੀ ਸਤਿਗੁਰੂ ਦੇ ਚਰਨ ਹੀ ਧੋਂਦਾ ਹਾਂ (ਗੁਰੂ ਦੀ ਸਰਨ ਹੀ ਪਿਆ ਹਾਂ) ॥੧॥ ਰਹਾਉ ॥
By Guru's Grace, I meditate on the Name of the Lord; I wash the Feet of the True Guru. ||1||Pause||
गुर परसादी हरि नामु धिआइओ हम सतिगुर चरन पखे ॥१॥ रहाउ ॥
ਊਤਮਜਗੰਨਾਥਜਗਦੀਸੁਰਹਮਪਾਪੀਸਰਨਿਰਖੇ॥
ਹੇ ਸਭ ਤੋਂ ਸ੍ਰੇਸ਼ਟ! ਹੇ ਜਗਤ ਦੇ ਨਾਥ! ਹੇ ਜਗਤ ਈਸ਼੍ਵਰ! ਮੈਂ ਪਾਪੀ ਹਾਂ, ਪਰ ਤੇਰੀ ਸਰਨ ਆ ਪਿਆ ਹਾਂ, ਮੇਰੀ ਰੱਖਿਆ ਕਰ।
The Exalted Lord of the World, the Master of the Universe, keeps a sinner like me in His Sanctuary
ऊतम जगंनाथ जगदीसुर हम पापी सरनि रखे ॥
ਤੁਮਵਡਪੁਰਖਦੀਨਦੁਖਭੰਜਨਹਰਿਦੀਓਨਾਮੁਮੁਖੇ॥੧॥
ਤੂੰ ਵੱਡਾ ਪੁਰਖ ਹੈਂ, ਤੂੰ ਦੀਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ। ਹੇ ਹਰੀ! (ਜਿਸ ਉਤੇ ਤੂੰ ਮਿਹਰ ਕਰਦਾ ਹੈਂ, ਉਸ ਦੇ) ਮੂੰਹ ਵਿਚ ਤੂੰ ਆਪਣਾ ਨਾਮ ਦੇਂਦਾ ਹੈਂ ॥੧॥
You are the Greatest Being, Lord, Destroyer of the pains of the meek; You have placed Your Name in my mouth, Lord. ||1||
तुम वड पुरख दीन दुख भंजन हरि दीओ नामु मुखे ॥१॥
ਹਰਿਗੁਨਊਚਨੀਚਹਮਗਾਏਗੁਰਸਤਿਗੁਰਸੰਗਿਸਖੇ॥
ਪਰਮਾਤਮਾ ਦੇ ਗੁਣ ਬਹੁਤ ਉੱਚੇ ਹਨ, ਅਸੀਂ ਜੀਵ ਨੀਵੇਂ ਹਾਂ। ਪਰ ਗੁਰੂ ਸਤਿਗੁਰ ਮਿੱਤਰ ਦੀ ਸੰਗਤ ਵਿਚ ਮੈਂ ਪ੍ਰਭੂ ਦੇ ਗੁਣ ਗਾਂਦਾ ਹਾਂ।
I am lowly, but I sing the Lofty Praises of the Lord, meeting with the Guru, the True Guru, my Friend.
हरि गुन ऊच नीच हम गाए गुर सतिगुर संगि सखे ॥
ਜਿਉਚੰਦਨਸੰਗਿਬਸੈਨਿੰਮੁਬਿਰਖਾਗੁਨਚੰਦਨਕੇਬਸਖੇ॥੨॥
ਜਿਵੇਂ (ਜੇ) ਚੰਦਨ ਦੇ ਨਾਲ ਨਿੰਮ (ਦਾ) ਰੁੱਖ ਉਗਿਆ ਹੋਇਆ ਹੋਵੇ, ਤਾਂ ਉਸ ਵਿਚ ਚੰਦਨ ਦੇ ਗੁਣ ਆ ਵੱਸਦੇ ਹਨ (ਤਿਵੇਂ ਮੇਰਾ ਹਾਲ ਹੋਇਆ ਹੈ) ॥੨॥
Like the bitter nimm tree, growing near the sandalwood tree, I am permeated with the fragrance of sandalwood. ||2||
जिउ चंदन संगि बसै निंमु बिरखा गुन चंदन के बसखे ॥२॥
ਹਮਰੇਅਵਗਨਬਿਖਿਆਬਿਖੈਕੇਬਹੁਬਾਰਬਾਰਨਿਮਖੇ॥
ਅਸੀਂ ਜੀਵ ਮਾਇਆ ਦੇ ਵਿਸ਼ਿਆਂ ਦੇ ਵਿਕਾਰ ਅਨੇਕਾਂ ਵਾਰੀ ਘੜੀ ਮੁੜੀ ਕਰਦੇ ਰਹਿੰਦੇ ਹਾਂ।
My faults and sins of corruption are countless; over and over again, I commit them.
हमरे अवगन बिखिआ बिखै के बहु बार बार निमखे ॥
ਅਵਗਨਿਆਰੇਪਾਥਰਭਾਰੇਹਰਿਤਾਰੇਸੰਗਿਜਨਖੇ॥੩॥
ਅਸੀਂ ਔਗੁਣਾਂ ਨਾਲ ਇਤਨੇ ਭਰ ਜਾਂਦੇ ਹਾਂ ਕਿ (ਮਾਨੋ) ਪੱਥਰ ਬਣ ਜਾਂਦੇ ਹਾਂ। ਪਰ ਪਰਮਾਤਮਾ ਆਪਣੇ ਸੰਤ ਜਨਾਂ ਦੀ ਸੰਗਤ ਵਿਚ (ਮਹਾਂ ਪਾਪੀਆਂ ਨੂੰ ਭੀ) ਤਾਰ ਲੈਂਦਾ ਹੈ ॥੩॥
I am unworthy, I am a heavy stone sinking down; but the Lord has carried me across, in association with His humble servants. ||3||
अवगनिआरे पाथर भारे हरि तारे संगि जनखे ॥३॥
ਜਿਨਕਉਤੁਮਹਰਿਰਾਖਹੁਸੁਆਮੀਸਭਤਿਨਕੇਪਾਪਕ੍ਰਿਖੇ॥
ਹੇ ਹਰੀ! ਹੇ ਸੁਆਮੀ! ਜਿਨ੍ਹਾਂ ਦੀ ਤੂੰ ਰੱਖਿਆ ਕਰਦਾ ਹੈਂ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ।
Those whom You save, Lord - all their sins are destroyed.
जिन कउ तुम हरि राखहु सुआमी सभ तिन के पाप क्रिखे ॥
ਜਨਨਾਨਕਕੇਦਇਆਲਪ੍ਰਭਸੁਆਮੀਤੁਮਦੁਸਟਤਾਰੇਹਰਣਖੇ॥੪॥੩॥
ਹੇ ਦਇਆ ਦੇ ਸੋਮੇ ਪ੍ਰਭੂ! ਹੇ ਦਾਸ ਨਾਨਕ ਦੇ ਸੁਆਮੀ! ਤੂੰ ਹਰਣਾਖਸ਼ ਵਰਗੇ ਦੁਸ਼ਟਾਂ ਨੂੰ ਭੀ ਤਾਰ ਦੇਂਦਾ ਹੈਂ ॥੪॥੩॥
O Merciful God, Lord and Master of servant Nanak, You have carried across even evil villains like Harnaakhash. ||4||3||
जन नानक के दइआल प्रभ सुआमी तुम दुसट तारे हरणखे ॥४॥३॥
WWW.GURBANI.WORLD