ਮਲਾਰਮਹਲਾ੩॥
Malaar, Third Mahalaa:
मलार महला ३ ॥
ਬੇਦਬਾਣੀਜਗੁਵਰਤਦਾਤ੍ਰੈਗੁਣਕਰੇਬੀਚਾਰੁ॥
ਜਗਤ (ਕਰਮ ਕਾਂਡ ਵਿਚ ਹੀ ਰੱਖਣ ਵਾਲੀ ਸ਼ਾਸਤ੍ਰਾਂ) ਵੇਦਾਂ ਦੀ ਬਾਣੀ ਵਿਚ ਪਰਚਿਆ ਰਹਿੰਦਾ ਹੈ, ਮਾਇਆ ਦੇ ਤਿੰਨਾਂ ਗੁਣਾਂ ਦੀ (ਹੀ) ਵਿਚਾਰ ਕਰਦਾ ਰਹਿੰਦਾ ਹੈ (ਪ੍ਰਭੂ ਦਾ ਨਾਮ ਨਹੀਂ ਸਿਮਰਦਾ)।
The world is involved with the words of the Vedas, thinking about the three gunas - the three dispositions.
बेद बाणी जगु वरतदा त्रै गुण करे बीचारु ॥
ਬਿਨੁਨਾਵੈਜਮਡੰਡੁਸਹੈਮਰਿਜਨਮੈਵਾਰੋਵਾਰ॥
ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ) ਜਮਦੂਤਾਂ ਦੀ ਸਜ਼ਾ ਸਹਾਰਦਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
Without the Name, it suffers punishment by the Messenger of Death; it comes and goes in reincarnation, over and over again.
बिनु नावै जम डंडु सहै मरि जनमै वारो वार ॥
ਸਤਿਗੁਰਭੇਟੇਮੁਕਤਿਹੋਇਪਾਏਮੋਖਦੁਆਰੁ॥੧॥
(ਜਿਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ, ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਜਾਂਦੀ ਹੈ ਉਹ ਮਨੁੱਖ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥੧॥
Meeting with the True Guru, the world is liberated, and finds the Door of Salvation. ||1||
सतिगुर भेटे मुकति होइ पाए मोख दुआरु ॥१॥
ਮਨਰੇਸਤਿਗੁਰੁਸੇਵਿਸਮਾਇ॥
ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਇਆ ਰਹੁ।
O mortal, immerse yourself in service to the True Guru.
मन रे सतिगुरु सेवि समाइ ॥
ਵਡੈਭਾਗਿਗੁਰੁਪੂਰਾਪਾਇਆਹਰਿਹਰਿਨਾਮੁਧਿਆਇ॥੧॥ਰਹਾਉ॥
(ਜਿਸ ਮਨੁੱਖ ਨੇ) ਵੱਡੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ, ਉਹ ਸਦਾ ਹਰੀ ਦਾ ਨਾਮ ਧਿਆਉਂਦਾ ਰਹਿੰਦਾ ਹੈ ॥੧॥ ਰਹਾਉ ॥
By great good fortune, the mortal finds the Perfect Guru, and meditates on the Name of the Lord, Har, Har. ||1||Pause||
वडै भागि गुरु पूरा पाइआ हरि हरि नामु धिआइ ॥१॥ रहाउ ॥
ਹਰਿਆਪਣੈਭਾਣੈਸ੍ਰਿਸਟਿਉਪਾਈਹਰਿਆਪੇਦੇਇਅਧਾਰੁ॥
ਪਰਮਾਤਮਾ ਨੇ ਆਪਣੀ ਰਜ਼ਾ ਵਿਚ ਇਹ ਜਗਤ ਪੈਦਾ ਕੀਤਾ ਹੈ, ਪਰਮਾਤਮਾ ਆਪ ਹੀ (ਜੀਵਾਂ ਨੂੰ) ਆਸਰਾ ਦੇਂਦਾ ਹੈ।
The Lord, by the Pleasure of His Own Will, created the Universe, and the Lord Himself gives it sustenance and support.
हरि आपणै भाणै स्रिसटि उपाई हरि आपे देइ अधारु ॥
ਹਰਿਆਪਣੈਭਾਣੈਮਨੁਨਿਰਮਲੁਕੀਆਹਰਿਸਿਉਲਾਗਾਪਿਆਰੁ॥
(ਜਿਸ ਮਨੁੱਖ ਦਾ) ਮਨ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਗੁਰੂ ਦੀ ਰਾਹੀਂ) ਪਵਿੱਤਰ ਕਰ ਦਿੱਤਾ ਹੈ, ਉਸ ਮਨੁੱਖ ਦਾ ਪਿਆਰ ਪ੍ਰਭੂ ਚਰਨਾਂ ਨਾਲ ਬਣ ਗਿਆ।
The Lord, by His Own Will, makes the mortal's mind immaculate, and lovingly attunes him to the Lord.
हरि आपणै भाणै मनु निरमलु कीआ हरि सिउ लागा पिआरु ॥
ਹਰਿਕੈਭਾਣੈਸਤਿਗੁਰੁਭੇਟਿਆਸਭੁਜਨਮੁਸਵਾਰਣਹਾਰੁ॥੨॥
ਸਾਰੇ ਮਨੁੱਖਾ ਜੀਵਨ ਨੂੰ ਚੰਗਾ ਬਣਾ ਸਕਣ ਵਾਲਾ ਗੁਰੂ (ਉਸ ਮਨੁੱਖ ਨੂੰ) ਪਰਮਾਤਮਾ ਦੀ ਰਜ਼ਾ ਅਨੁਸਾਰ ਮਿਲ ਪਿਆ ॥੨॥
The Lord, by His Own Will, leads the mortal to meet the True Guru, the Embellisher of all his lives. ||2||
हरि कै भाणै सतिगुरु भेटिआ सभु जनमु सवारणहारु ॥२॥
ਵਾਹੁਵਾਹੁਬਾਣੀਸਤਿਹੈਗੁਰਮੁਖਿਬੂਝੈਕੋਇ॥
ਗੁਰੂ ਦੀ ਸਰਨ ਪੈ ਕੇ (ਹੀ) ਕੋਈ ਵਿਰਲਾ ਮਨੁੱਖ (ਇਹ) ਸਮਝਦਾ ਹੈ (ਕਿ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਹੀ ਸਦਾ ਕਾਇਮ ਰਹਿਣ ਵਾਲੀ ਹੈ।
Waaho! Waaho! Blessed and Great is the True Word of His Bani. Only a few, as Gurmukh, understand.
वाहु वाहु बाणी सति है गुरमुखि बूझै कोइ ॥
ਵਾਹੁਵਾਹੁਕਰਿਪ੍ਰਭੁਸਾਲਾਹੀਐਤਿਸੁਜੇਵਡੁਅਵਰੁਨਕੋਇ॥
(ਪ੍ਰਭੂ) 'ਅਸਚਰਜ ਹੈ ਅਸਚਰਜ ਹੈ'-ਇਹ ਆਖ ਆਖ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
Waaho! Waaho! Praise God as Great! No one else is as Great as He.
वाहु वाहु करि प्रभु सालाहीऐ तिसु जेवडु अवरु न कोइ ॥
ਆਪੇਬਖਸੇਮੇਲਿਲਏਕਰਮਿਪਰਾਪਤਿਹੋਇ॥੩॥
ਪ੍ਰਭੂ ਆਪ ਹੀ ਜਿਸ ਮਨੁੱਖ ਉਤੇ) ਬਖ਼ਸ਼ਸ਼ ਕਰਦਾ ਹੈ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ। (ਉਸ ਦੀ) ਮਿਹਰ ਨਾਲ (ਹੀ ਉਸ ਦਾ) ਮਿਲਾਪ ਹੁੰਦਾ ਹੈ ॥੩॥
When God's Grace is received, He Himself forgives the mortal, and unites him with Himself. ||3||
आपे बखसे मेलि लए करमि परापति होइ ॥३॥
ਸਾਚਾਸਾਹਿਬੁਮਾਹਰੋਸਤਿਗੁਰਿਦੀਆਦਿਖਾਇ॥
ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਸਾਰੇ ਜਗਤ ਦਾ) ਪ੍ਰਧਾਨ ਹੈ ਮਾਲਕ ਹੈ। ਜਿਸ (ਮਨੁੱਖ ਨੂੰ) ਗੁਰੂ ਨੇ ਉਸ ਦਾ ਦਰਸਨ ਕਰਾ ਦਿੱਤਾ;
The True Guru has revealed our True, Supreme Lord and Master.
साचा साहिबु माहरो सतिगुरि दीआ दिखाइ ॥
ਅੰਮ੍ਰਿਤੁਵਰਸੈਮਨੁਸੰਤੋਖੀਐਸਚਿਰਹੈਲਿਵਲਾਇ॥
(ਉਸ ਦੇ ਅੰਦਰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੋਣ ਲੱਗ ਪੈਂਦੀ ਹੈ, (ਉਸ ਦਾ) ਮਨ ਸੰਤੋਖੀ ਹੋ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਹਰਿ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।
The Ambrosial Nectar rains down and the mind is satisfied, remaining lovingly attuned to the True Lord.
अंम्रितु वरसै मनु संतोखीऐ सचि रहै लिव लाइ ॥
ਹਰਿਕੈਨਾਇਸਦਾਹਰੀਆਵਲੀਫਿਰਿਸੁਕੈਨਾਕੁਮਲਾਇ॥੪॥
(ਜਿਵੇਂ ਪਾਣੀ ਨਾਲ ਖੇਤੀ ਹਰੀ ਹੋ ਜਾਂਦੀ ਹੈ, ਨਾਹ ਸੁੱਕਦੀ ਹੈ ਨਾਹ ਕੁਮਲਾਂਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ; ਉਸ ਦੀ ਜਿੰਦ) ਪਰਮਾਤਮਾ ਦੇ ਨਾਮ (-ਜਲ) ਦੀ ਬਰਕਤਿ ਨਾਲ ਸਦਾ ਹਰੀ-ਭਰੀ (ਆਤਮਕ ਜੀਵਨ ਵਾਲੀ) ਰਹਿੰਦੀ ਹੈ, ਨਾਹ ਕਦੇ ਸੁੱਕਦੀ ਹੈ (ਨਾਹ ਕਦੇ ਆਤਮਕ ਮੌਤ ਸਹੇੜਦੀ ਹੈ) ਨਾਹ ਕਦੇ ਕੁਮਲਾਂਦੀ ਹੈ (ਨਾਹ ਕਦੇ ਡੋਲਦੀ ਹੈ) ॥੪॥
In the Lord's Name, it is forever rejuvenated; it shall never wither and dry up again. ||4||
हरि कै नाइ सदा हरीआवली फिरि सुकै ना कुमलाइ ॥४॥
ਬਿਨੁਸਤਿਗੁਰਕਿਨੈਨਪਾਇਓਮਨਿਵੇਖਹੁਕੋਪਤੀਆਇ॥
ਬੇਸ਼ੱਕ ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੇ, ਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਭੀ (ਪਰਮਾਤਮਾ ਦਾ ਨਾਮ-ਧਨ) ਹਾਸਲ ਨਹੀਂ ਕੀਤਾ।
Without the True Guru, no one finds the Lord; anyone can try and see.
बिनु सतिगुर किनै न पाइओ मनि वेखहु को पतीआइ ॥
ਹਰਿਕਿਰਪਾਤੇਸਤਿਗੁਰੁਪਾਈਐਭੇਟੈਸਹਜਿਸੁਭਾਇ॥
ਗੁਰੂ (ਭੀ) ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ, ਆਤਮਕ ਅਡੋਲਤਾ ਵਿਚ ਮਿਲਦਾ ਹੈ ਪਿਆਰ ਵਿਚ ਮਿਲਦਾ ਹੈ।
By the Lord's Grace, the True Guru is found, and then the Lord is met with intuitive ease.
हरि किरपा ते सतिगुरु पाईऐ भेटै सहजि सुभाइ ॥
ਮਨਮੁਖਭਰਮਿਭੁਲਾਇਆਬਿਨੁਭਾਗਾਹਰਿਧਨੁਨਪਾਇ॥੫॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਭਟਕਣਾ ਨੇ ਕੁਰਾਹੇ ਪਾ ਰੱਖਿਆ ਹੁੰਦਾ ਹੈ। ਕਿਸਮਤ ਤੋਂ ਬਿਨਾ ਪਰਮਾਤਮਾ ਦਾ ਨਾਮ-ਧਨ ਨਹੀਂ ਲੱਭ ਸਕਦਾ ॥੫॥
The self-willed manmukh is deluded by doubt; without good destiny, the Lord's wealth is not obtained. ||5||
मनमुख भरमि भुलाइआ बिनु भागा हरि धनु न पाइ ॥५॥
ਤ੍ਰੈਗੁਣਸਭਾਧਾਤੁਹੈਪੜਿਪੜਿਕਰਹਿਵੀਚਾਰੁ॥
(ਪੰਡਿਤ ਲੋਕ ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਤਿੰਨਾਂ ਗੁਣਾਂ ਵਿਚ ਰੱਖਣ ਵਾਲੇ ਕਰਮ-ਕਾਂਡ ਦਾ ਹੀ) ਵਿਚਾਰ ਕਰਦੇ ਹਨ, ਤੇ, ਇਹ ਤਿੰਨਾਂ ਗੁਣਾਂ ਦੀ ਵਿਚਾਰ ਨਿਰੀ ਮਾਇਆ ਹੀ ਹੈ।
The three dispositions are completely distracting; people read and study and contemplate them.
त्रै गुण सभा धातु है पड़ि पड़ि करहि वीचारु ॥
ਮੁਕਤਿਕਦੇਨਹੋਵਈਨਹੁਪਾਇਨਿੑਮੋਖਦੁਆਰੁ॥
(ਇਸ ਉੱਦਮ ਨਾਲ) ਕਦੇ ਭੀ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ, (ਉਹ ਲੋਕ) ਮਾਇਆ ਤੋਂ ਖ਼ਲਾਸੀ ਪਾਣ ਦਾ ਰਸਤਾ ਨਹੀਂ ਲੱਭ ਸਕਦੇ।
Those people are never liberated; they do not find the Door of Salvation.
मुकति कदे न होवई नहु पाइनि मोख दुआरु ॥
ਬਿਨੁਸਤਿਗੁਰਬੰਧਨਨਤੁਟਹੀਨਾਮਿਨਲਗੈਪਿਆਰੁ॥੬॥
ਗੁਰੂ (ਦੀ ਸਰਨ) ਤੋਂ ਬਿਨਾ (ਮਾਇਆ ਦੇ ਮੋਹ ਦੀਆਂ) ਫਾਹੀਆਂ ਨਹੀਂ ਟੁੱਟਦੀਆਂ, ਪਰਮਾਤਮਾ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ ॥੬॥
Without the True Guru, they are never released from bondage; they do not embrace love for the Naam, the Name of the Lord. ||6||
बिनु सतिगुर बंधन न तुटही नामि न लगै पिआरु ॥६॥
ਪੜਿਪੜਿਪੰਡਿਤਮੋਨੀਥਕੇਬੇਦਾਂਕਾਅਭਿਆਸੁ॥
ਪੰਡਿਤ ਲੋਕ ਮੁਨੀ ਲੋਕ (ਸ਼ਾਸਤ੍ਰਾਂ ਨੂੰ) ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ (ਕਰਮ ਕਾਂਡ ਦੇ ਗੇੜ ਵਿਚ ਪਾਈ ਰੱਖਣ ਵਾਲੇ) ਵੇਦ (ਆਦਿਕ ਧਰਮ-ਪੁਸਤਕਾਂ ਦਾ ਹੀ) ਅਭਿਆਸ ਕਰਦੇ ਰਹਿੰਦੇ ਹਨ,
The Pandits, the religious scholars, and the silent sages, reading and studying the Vedas, have grown weary.
पड़ि पड़ि पंडित मोनी थके बेदां का अभिआसु ॥
ਹਰਿਨਾਮੁਚਿਤਿਨਆਵਈਨਹਨਿਜਘਰਿਹੋਵੈਵਾਸੁ॥
(ਪਰ ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਚਿੱਤ ਵਿਚ ਨਹੀਂ ਵੱਸਦਾ, ਪ੍ਰਭੂ ਚਰਨਾਂ ਵਿਚ ਨਿਵਾਸ ਨਹੀਂ ਹੁੰਦਾ।
They do not even think of the Lord's Name; they do not dwell in the home of their own inner being.
हरि नामु चिति न आवई नह निज घरि होवै वासु ॥
ਜਮਕਾਲੁਸਿਰਹੁਨਉਤਰੈਅੰਤਰਿਕਪਟਵਿਣਾਸੁ॥੭॥
ਸਿਰ ਤੋਂ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਮਨ ਵਿਚ (ਮਾਇਆ ਦੀ ਖ਼ਾਤਰ) ਠੱਗੀ (ਟਿਕੀ ਰਹਿਣ ਕਰਕੇ) ਆਤਮਕ ਮੌਤ ਬਣੀ ਰਹਿੰਦੀ ਹੈ ॥੭॥
The Messenger of Death hovers over their heads; they are ruined by the deceit within themselves. ||7||
जमकालु सिरहु न उतरै अंतरि कपट विणासु ॥७॥
ਹਰਿਨਾਵੈਨੋਸਭੁਕੋਪਰਤਾਪਦਾਵਿਣੁਭਾਗਾਂਪਾਇਆਨਜਾਇ॥
(ਉਂਞ ਤਾਂ) ਹਰੇਕ ਪ੍ਰਾਣੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਲਈ ਤਾਂਘਦਾ ਹੈ, ਪਰ ਚੰਗੀ ਕਿਸਮਤ ਤੋਂ ਬਿਨਾ ਮਿਲਦਾ ਨਹੀਂ ਹੈ।
Everyone longs for the Name of the Lord; without good destiny, it is not obtained.
हरि नावै नो सभु को परतापदा विणु भागां पाइआ न जाइ ॥
ਨਦਰਿਕਰੇਗੁਰੁਭੇਟੀਐਹਰਿਨਾਮੁਵਸੈਮਨਿਆਇ॥
ਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਗੁਰੂ ਮਿਲਦਾ ਹੈ (ਤੇ, ਗੁਰੂ ਦੀ ਰਾਹੀਂ) ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ।
When the Lord bestows His Glance of Grace, the mortal meets the True Guru, and the Lord's Name comes to dwell within the mind.
नदरि करे गुरु भेटीऐ हरि नामु वसै मनि आइ ॥
ਨਾਨਕਨਾਮੇਹੀਪਤਿਊਪਜੈਹਰਿਸਿਉਰਹਾਂਸਮਾਇ॥੮॥੨॥
ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ (ਮੈਂ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਨਾਲ ਸਦਾ ਜੁੜਿਆ ਰਹਿੰਦਾ ਹਾਂ ॥੮॥੨॥
O Nanak, through the Name, honor wells up, and the mortal remains immersed in the Lord. ||8||2||
नानक नामे ही पति ऊपजै हरि सिउ रहां समाइ ॥८॥२॥
WWW.GURBANI.WORLD