GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1101
Display Settings
Translations
ਪਉੜੀ
Pauree:
पउड़ी ॥
ਹਰਿਜੀਮਾਤਾਹਰਿਜੀਪਿਤਾਹਰਿਜੀਉਪ੍ਰਤਿਪਾਲਕ
ਪਰਮਾਤਮਾ ਮੇਰਾ ਮਾਤਾ ਪਿਤਾ ਹੈ (ਮਾਪਿਆਂ ਵਾਂਗ ਮੈਨੂੰ) ਪਾਲਣ ਵਾਲਾ ਹੈ।
The Dear Lord is my mother, the Dear Lord is my father; the Dear Lord cherishes and nurtures me.
हरि जी माता हरि जी पिता हरि जीउ प्रतिपालक ॥
ਹਰਿਜੀਮੇਰੀਸਾਰਕਰੇਹਮਹਰਿਕੇਬਾਲਕ
ਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀਂ ਪ੍ਰਭੂ ਦੇ ਬੱਚੇ ਹਾਂ।
The Dear Lord takes care of me; I am the child of the Lord.
हरि जी मेरी सार करे हम हरि के बालक ॥
ਸਹਜੇਸਹਜਿਖਿਲਾਇਦਾਨਹੀਕਰਦਾਆਲਕ
ਮੈਨੂੰ ਮੇਰਾ ਹਰੀ ਅਡੋਲ ਅਵਸਥਾ ਵਿਚ ਟਿਕਾ ਕੇ ਜੀਵਨ-ਖੇਡ ਖਿਡਾ ਰਿਹਾ ਹੈ, (ਇਸ ਗੱਲੋਂ ਰਤਾ ਭੀ) ਆਲਸ ਨਹੀਂ ਕਰਦਾ।
Slowly and steadily, He feeds me; He never fails.
सहजे सहजि खिलाइदा नही करदा आलक ॥
ਅਉਗਣੁਕੋਚਿਤਾਰਦਾਗਲਸੇਤੀਲਾਇਕ
ਮੇਰੇ ਕਿਸੇ ਔਗੁਣ ਨੂੰ ਚੇਤੇ ਨਹੀਂ ਰੱਖਦਾ, (ਸਦਾ) ਆਪਣੇ ਗਲ ਨਾਲ (ਮੈਨੂੰ) ਲਾਈ ਰੱਖਦਾ ਹੈ।
He does not remind me of my faults; He hugs me close in His embrace.
अउगणु को न चितारदा गल सेती लाइक ॥
ਮੁਹਿਮੰਗਾਂਸੋਈਦੇਵਦਾਹਰਿਪਿਤਾਸੁਖਦਾਇਕ
ਜੋ ਕੁਝ ਮੈਂ ਮੂੰਹੋਂ ਮੰਗਦਾ ਹਾਂ, ਮੇਰਾ ਸੁਖ-ਦਾਈ ਪਿਤਾ-ਪ੍ਰਭੂ ਉਹੀ ਉਹੀ ਦੇ ਦੇਂਦਾ ਹੈ।
Whatever I ask for, He gives me; the Lord is my peace-giving father.
मुहि मंगां सोई देवदा हरि पिता सुखदाइक ॥
ਗਿਆਨੁਰਾਸਿਨਾਮੁਧਨੁਸਉਪਿਓਨੁਇਸੁਸਉਦੇਲਾਇਕ
ਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ, ਤੇ ਮੈਨੂੰ ਇਹ ਸੌਦਾ ਵਿਹਾਝਣ ਦੇ ਲਾਇਕ ਬਣਾ ਦਿੱਤਾ ਹੈ।
He has blessed me with the capital, the wealth of spiritual wisdom; He has made me worthy of this merchandise.
गिआनु रासि नामु धनु सउपिओनु इसु सउदे लाइक ॥
ਸਾਝੀਗੁਰਨਾਲਿਬਹਾਲਿਆਸਰਬਸੁਖਪਾਇਕ
ਪ੍ਰਭੂ ਨੇ ਮੈਨੂੰ ਸਤਿਗੁਰੂ ਦੇ ਨਾਲ ਭਾਈਵਾਲ ਬਣਾ ਦਿੱਤਾ ਹੈ, (ਹੁਣ) ਸਾਰੇ ਸੁਖ ਮੇਰੇ ਦਾਸ ਬਣ ਗਏ ਹਨ।
He has made me a partner with the Guru; I have obtained all peace and comforts.
साझी गुर नालि बहालिआ सरब सुख पाइक ॥
ਮੈਨਾਲਹੁਕਦੇਵਿਛੁੜੈਹਰਿਪਿਤਾਸਭਨਾਗਲਾਲਾਇਕ॥੨੧॥
ਮੇਰਾ ਪਿਤਾ-ਪ੍ਰਭੂ ਕਦੇ ਭੀ ਮੇਰੇ ਨਾਲੋਂ ਵਿਛੁੜਦਾ ਨਹੀਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ॥੨੧॥
He is with me, and shall never separate from me; the Lord, my father, is potent to do everything. ||21||
मै नालहु कदे न विछुड़ै हरि पिता सभना गला लाइक ॥२१॥
WWW.GURBANI.WORLD
ਪਿਛਲਾ Share ਹੋਮ Save ਅਗਲਾ