ਪ੍ਰਭਾਤੀਮਹਲਾ੫॥
Prabhaatee, Fifth Mahalaa:
प्रभाती महला ५ ॥
ਗੁਰੁਪੂਰਾਪੂਰੀਤਾਕੀਕਲਾ॥
ਗੁਰੂ (ਸਾਰੇ ਗੁਣਾਂ ਨਾਲ) ਪੂਰਨ ਹੈ, ਗੁਰੂ ਦੀ (ਆਤਮਕ) ਸ਼ਕਤੀ ਹਰੇਕ ਸਮਰਥਾ ਵਾਲੀ ਹੈ,
The Guru is Perfect, and Perfect is His Power.
गुरु पूरा पूरी ता की कला ॥
ਗੁਰਕਾਸਬਦੁਸਦਾਸਦਅਟਲਾ॥
ਗੁਰੂ ਦਾ ਸ਼ਬਦ ਸਦਾ ਹੀ ਅਟੱਲ ਰਹਿੰਦਾ ਹੈ (ਕਦੇ ਉਕਾਈ ਵਾਲਾ ਨਹੀਂ)।
The Word of the Guru's Shabad is unchanging, forever and ever.
गुर का सबदु सदा सद अटला ॥
ਗੁਰਕੀਬਾਣੀਜਿਸੁਮਨਿਵਸੈ॥
ਜਿਸ (ਮਨੁੱਖ) ਦੇ ਮਨ ਵਿਚ ਸਤਿਗੁਰੂ ਦੀ ਬਾਣੀ ਟਿਕੀ ਰਹਿੰਦੀ ਹੈ,
All pains and afflictions run away from those,
गुर की बाणी जिसु मनि वसै ॥
ਦੂਖੁਦਰਦੁਸਭੁਤਾਕਾਨਸੈ॥੧॥
ਉਸ (ਮਨੁੱਖ) ਦਾ ਹਰੇਕ ਦਰਦ ਨਾਸ ਹੋ ਜਾਂਦਾ ਹੈ ॥੧॥
whose minds are filled with the Word of the Guru's Bani. ||1||
दूखु दरदु सभु ता का नसै ॥१॥
ਹਰਿਰੰਗਿਰਾਤਾਮਨੁਰਾਮਗੁਨਗਾਵੈ॥
(ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ (ਪਿਆਰ-) ਰੰਗ ਵਿਚ ਰੰਗਿਆ ਰਹਿੰਦਾ ਹੈ (ਜਿਹੜਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ,
Imbued with the Lord's Love, they sing the Glorious Praises of the Lord.
हरि रंगि राता मनु राम गुन गावै ॥
ਮੁਕਤੋੁਸਾਧੂਧੂਰੀਨਾਵੈ॥੧॥ਰਹਾਉ॥
(ਜਿਹੜਾ ਮਨੁੱਖ) ਗੁਰੂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ (ਉਹੀ ਹੈ 'ਮੁਕਤ') ॥੧॥ ਰਹਾਉ ॥
They are liberated, bathing in the dust of the feet of the Holy. ||1||Pause||
मुकतुो साधू धूरी नावै ॥१॥ रहाउ ॥
ਗੁਰਪਰਸਾਦੀਉਤਰੇਪਾਰਿ॥
ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ,
By Guru's Grace, they are carried across to the other shore;
गुर परसादी उतरे पारि ॥
ਭਉਭਰਮੁਬਿਨਸੇਬਿਕਾਰ॥
(ਉਹਨਾਂ ਦੇ ਅੰਦਰੋਂ) ਡਰ ਭਟਕਣਾ (ਆਦਿਕ ਸਾਰੇ) ਵਿਕਾਰ ਨਾਸ ਹੋ ਜਾਂਦੇ ਹਨ,
they are rid of fear, doubt and corruption.
भउ भरमु बिनसे बिकार ॥
ਮਨਤਨਅੰਤਰਿਬਸੇਗੁਰਚਰਨਾ॥
ਜਿਨ੍ਹਾਂ ਦੇ ਮਨ ਵਿਚ ਤਨ ਵਿਚ ਗੁਰੂ ਦੇ ਚਰਨ ਟਿਕੇ ਰਹਿੰਦੇ ਹਨ।
The Guru's Feet abide deep within their minds and bodies.
मन तन अंतरि बसे गुर चरना ॥
ਨਿਰਭੈਸਾਧਪਰੇਹਰਿਸਰਨਾ॥੨॥
ਉਹਨਾਂ ਸੰਤ ਜਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੨॥
The Holy are fearless; they take to the Sanctuary of the Lord. ||2||
निरभै साध परे हरि सरना ॥२॥
ਅਨਦਸਹਜਰਸਸੂਖਘਨੇਰੇ॥
(ਉਹਨਾਂ ਦੇ ਅੰਦਰ) ਆਤਮਕ ਅਡਲੋਤਾ ਦੇ ਅਨੇਕਾਂ ਆਨੰਦ ਤੇ ਸੁਖ ਬਣੇ ਰਹਿੰਦੇ ਹਨ।
They are blessed with abundant bliss, happiness, pleasure and peace.
अनद सहज रस सूख घनेरे ॥
ਦੁਸਮਨੁਦੂਖੁਨਆਵੈਨੇਰੇ॥
ਕੋਈ ਵੈਰੀ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ (ਉਹਨਾਂ ਉਤੇ ਆਪਣਾ ਦਬਾਉ ਨਹੀਂ ਪਾ ਸਕਦਾ)।
Enemies and pains do not even approach them.
दुसमनु दूखु न आवै नेरे ॥
ਗੁਰਿਪੂਰੈਅਪੁਨੇਕਰਿਰਾਖੇ॥
ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੇ ਬਣਾ ਕੇ (ਉਹਨਾਂ ਦੀ) ਰੱਖਿਆ ਕੀਤੀ,
The Perfect Guru makes them His Own, and protects them.
गुरि पूरै अपुने करि राखे ॥
ਹਰਿਨਾਮੁਜਪਤਕਿਲਬਿਖਸਭਿਲਾਥੇ॥੩॥
ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ) ਸਾਰੇ ਪਾਪ ਦੂਰ ਹੋ ਗਏ ॥੩॥
Chanting the Lord's Name, they are rid of all their sins. ||3||
हरि नामु जपत किलबिख सभि लाथे ॥३॥
ਸੰਤਸਾਜਨਸਿਖਭਏਸੁਹੇਲੇ॥
(ਉਹ) ਸੰਤ-ਜਨ ਸੱਜਣ ਸਿੱਖ ਸੁਖੀ ਜੀਵਨ ਵਾਲੇ ਹੋ ਗਏ,
The Saints, spiritual companions and Sikhs are exalted and uplifted.
संत साजन सिख भए सुहेले ॥
ਗੁਰਿਪੂਰੈਪ੍ਰਭਸਿਉਲੈਮੇਲੇ॥
ਜਿਨ੍ਹਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਲਿਆ ਜੋੜਿਆ।
The Perfect Guru leads them to meet God.
गुरि पूरै प्रभ सिउ लै मेले ॥
ਜਨਮਮਰਨਦੁਖਫਾਹਾਕਾਟਿਆ॥
ਉਹਨਾਂ ਦੇ ਜਨਮ ਮਰਨ ਦੇ ਗੇੜ ਦੇ ਦੁੱਖਾਂ ਦੀ ਫਾਹੀ (ਗੁਰੂ ਨੇ) ਕੱਟ ਦਿੱਤੀ ਹੈ
The painful noose of death and rebirth is snapped.
जनम मरन दुख फाहा काटिआ ॥
ਕਹੁਨਾਨਕਗੁਰਿਪੜਦਾਢਾਕਿਆ॥੪॥੮॥
ਨਾਨਕ ਆਖਦਾ ਹੈ- ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖ ਲਈ ॥੪॥੮॥
Says Nanak, the Guru covers their faults. ||4||8||
कहु नानक गुरि पड़दा ढाकिआ ॥४॥८॥
WWW.GURBANI.WORLD