ਪਵੜੀ॥
ਪਵੜੀ
Pauree:
पवड़ी ॥
ਯਯਾਜਤਨਕਰਤਬਹੁਬਿਧੀਆ॥
ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਪਾਣ ਲਈ) ਕਈ ਤਰ੍ਹਾਂ ਦੇ ਜਤਨ ਕਰਦਾ ਹੈ,
YAYYA: People try all sorts of things,
यया जतन करत बहु बिधीआ ॥
ਏਕਨਾਮਬਿਨੁਕਹਲਉਸਿਧੀਆ॥
ਪਰ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਬਿਲਕੁਲ ਕਾਮਯਾਬੀ ਨਹੀਂ ਹੋ ਸਕਦੀ।
but without the One Name, how far can they succeed?
एक नाम बिनु कह लउ सिधीआ ॥
ਯਾਹੂਜਤਨਕਰਿਹੋਤਛੁਟਾਰਾ॥
ਜੇਹੜੇ ਜਤਨਾਂ ਨਾਲ (ਇਹਨਾਂ ਬੰਧਨਾਂ ਤੋਂ) ਖ਼ਲਾਸੀ ਹੋ ਸਕਦੀ ਹੈ,
Those efforts, by which emancipation may be attained
याहू जतन करि होत छुटारा ॥
ਉਆਹੂਜਤਨਸਾਧਸੰਗਾਰਾ॥
ਉਹ ਜਤਨ ਇਹੀ ਹਨ ਕਿ ਸਾਧ ਸੰਗਤਿ ਕਰੋ।
those efforts are made in the Saadh Sangat, the Company of the Holy.
उआहू जतन साध संगारा ॥
ਯਾਉਬਰਨਧਾਰੈਸਭੁਕੋਊ॥
ਉਸ ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਖ਼ਲਾਸੀ ਹੋ ਨਹੀਂ ਸਕਦੀ,
Everyone has this idea of salvation,
या उबरन धारै सभु कोऊ ॥
ਉਆਹਿਜਪੇਬਿਨੁਉਬਰਨਹੋਊ॥
(ਭਾਵੇਂ ਕਿ) ਹਰ ਕੋਈ (ਮਾਇਆ ਦੇ ਬੰਧਨਾਂ ਤੋਂ) ਬਚਣ ਦੇ ਉਪਰਾਲੇ (ਆਪਣੇ ਮਨ ਵਿਚ) ਧਾਰਦਾ ਹੈ।
but without meditation, there can be no salvation.
उआहि जपे बिनु उबर न होऊ ॥
ਯਾਹੂਤਰਨਤਾਰਨਸਮਰਾਥਾ॥
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈਂ, ਤੂੰ ਹੀ ਤਾਰਨ ਲਈ ਸਮਰੱਥ ਹੈਂ।
The All-powerful Lord is the boat to carry us across.
याहू तरन तारन समराथा ॥
ਰਾਖਿਲੇਹੁਨਿਰਗੁਨਨਰਨਾਥਾ॥
(ਹੇ ਭਾਈ! ਪ੍ਰਭੂ-ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਜੀਵਾਂ ਦੇ ਨਾਥ! ਸਾਨੂੰ ਗੁਣ-ਹੀਨਾਂ ਨੂੰ ਬਚਾ ਲੈ।
O Lord, please save these worthless beings!
राखि लेहु निरगुन नरनाथा ॥
ਮਨਬਚਕ੍ਰਮਜਿਹਆਪਿਜਨਾਈ॥
ਜਿਨ੍ਹਾਂ ਬੰਦਿਆਂ ਦੇ ਮਨ ਵਿਚ ਬਚਨਾਂ ਵਿਚ ਤੇ ਕਰਮਾਂ ਵਿਚ ਪ੍ਰਭੂ ਆਪ (ਮਾਇਆ ਦੇ ਮੋਹ ਤੋਂ ਬਚਣ ਵਾਲੀ) ਸੂਝ ਪੈਦਾ ਕਰਦਾ ਹੈ,
Those whom the Lord Himself instructs in thought, word and deed
मन बच क्रम जिह आपि जनाई ॥
ਨਾਨਕਤਿਹਮਤਿਪ੍ਰਗਟੀਆਈ॥੪੩॥
ਹੇ ਨਾਨਕ! ਉਹਨਾਂ ਦੀ ਮਤਿ ਉੱਜਲ ਹੋ ਜਾਂਦੀ ਹੈ (ਤੇ ਉਹ ਬੰਧਨਾਂ ਤੋਂ ਬਚ ਨਿਕਲਦੇ ਹਨ) ॥੪੩॥
- O Nanak, their intellect is enlightened. ||43||
नानक तिह मति प्रगटी आई ॥४३॥
WWW.GURBANI.WORLD