ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਸਤਿਗੁਰੁਪੂਰਾਭਇਆਕ੍ਰਿਪਾਲੁ॥
(ਹੇ ਭਾਈ!) ਅਭੁੱਲ ਗੁਰੂ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ,
When the Perfect True Guru becomes merciful,
सतिगुरु पूरा भइआ क्रिपालु ॥
ਹਿਰਦੈਵਸਿਆਸਦਾਗੁਪਾਲੁ॥੧॥
ਸ੍ਰਿਸ਼ਟੀ ਦੇ ਰੱਖਿਅਕ ਪਰਮਾਤਮਾ (ਦਾ ਨਾਮ) ਸਦਾ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ ॥੧॥
the Lord of the World abides in the heart forever. ||1||
हिरदै वसिआ सदा गुपालु ॥१॥
ਰਾਮੁਰਵਤਸਦਹੀਸੁਖੁਪਾਇਆ॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਨੇ ਸਦਾ ਹੀ ਆਤਮਕ ਆਨੰਦ ਮਾਣਿਆ ਹੈ,
Meditating on the Lord, I have found eternal peace.
रामु रवत सद ही सुखु पाइआ ॥
ਮਇਆਕਰੀਪੂਰਨਹਰਿਰਾਇਆ॥੧॥ਰਹਾਉ॥
ਜਿਸ ਮਨੁੱਖ ਉੱਤੇ ਸਰਬ-ਵਿਆਪਕ ਪ੍ਰਭੂ-ਪਾਤਿਸ਼ਾਹ ਨੇ ਮਿਹਰ ਕੀਤੀ ਹੈ ॥੧॥ ਰਹਾਉ ॥
The Sovereign Lord, the Perfect King, has shown His Mercy to me. ||1||Pause||
मइआ करी पूरन हरि राइआ ॥१॥ रहाउ ॥
ਕਹੁਨਾਨਕਜਾਕੇਪੂਰੇਭਾਗ॥
ਨਾਨਕ ਆਖਦਾ ਹੈ- ਜਿਸ ਮਨੁੱਖ ਦੇ (ਮੱਥੇ ਉਤੇ) ਪੂਰੇ ਭਾਗ ਜਾਗ ਪੈਂਦੇ ਹਨ,
Says Nanak, one whose destiny is perfect,
कहु नानक जा के पूरे भाग ॥
ਹਰਿਹਰਿਨਾਮੁਅਸਥਿਰੁਸੋਹਾਗੁ॥੨॥੧੦੬॥
ਉਹ ਸਦਾ ਪਰਮਾਤਮਾ ਦਾ ਨਾਮ ਜਪਦਾ ਹੈ, (ਉਸ ਦੇ ਸਿਰ ਤੇ) ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਖਸਮ (ਆਪਣਾ ਹੱਥ ਰੱਖਦਾ ਹੈ) ॥੨॥੧੦੬॥
meditates on the Name of the Lord, Har, Har, the Everlasting Husband. ||2||106||
हरि हरि नामु असथिरु सोहागु ॥२॥१०६॥
WWW.GURBANI.WORLD