ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਤੂੰਹੈਮਸਲਤਿਤੂੰਹੈਨਾਲਿ॥
ਹੇ ਪ੍ਰਭੂ! ਤੂੰ (ਹਰ ਥਾਂ ਮੇਰਾ) ਸਲਾਹਕਾਰ ਹੈਂ, ਤੂੰ ਹੀ (ਹਰ ਥਾਂ) ਮੇਰੇ ਨਾਲ ਵੱਸਦਾ ਹੈਂ।
You are my Advisor; You are always with me.
तूंहै मसलति तूंहै नालि ॥
ਤੂਹੈਰਾਖਹਿਸਾਰਿਸਮਾਲਿ॥੧॥
ਤੂੰ ਹੀ (ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰ ਕੇ ਰੱਖਿਆ ਕਰਦਾ ਹੈਂ ॥੧॥
You preserve, protect and care for me. ||1||
तूहै राखहि सारि समालि ॥१॥
ਐਸਾਰਾਮੁਦੀਨਦੁਨੀਸਹਾਈ॥
ਹੇ ਮੇਰੇ ਵੀਰ! ਪਰਮਾਤਮਾ ਇਸ ਲੋਕ ਤੇ ਪਰਲੋਕ ਵਿਚ ਅਜਿਹਾ ਸਾਥੀ ਹੈ,
Such is the Lord, our Help and Support in this world and the next.
ऐसा रामु दीन दुनी सहाई ॥
ਦਾਸਕੀਪੈਜਰਖੈਮੇਰੇਭਾਈ॥੧॥ਰਹਾਉ॥
ਕਿ ਉਹ ਆਪਣੇ ਸੇਵਕ ਦੀ ਇੱਜ਼ਤ (ਹਰ ਥਾਂ) ਰੱਖਦਾ ਹੈ ॥੧॥ ਰਹਾਉ ॥
He protects the honor of His slave, O my Sibling of Destiny. ||1||Pause||
दास की पैज रखै मेरे भाई ॥१॥ रहाउ ॥
ਆਗੈਆਪਿਇਹੁਥਾਨੁਵਸਿਜਾਕੈ॥
(ਹੇ ਭਾਈ!) ਜਿਸ ਪਰਮਾਤਮਾ ਦੇ ਵੱਸ ਵਿਚ ਸਾਡਾ ਇਹ ਲੋਕ ਹੈ, ਉਹੀ ਆਪ ਪਰਲੋਕ ਵਿਚ ਭੀ (ਸਾਡਾ ਰਾਖਾ) ਹੈ।
He alone exists hereafter; this place is in His Power.
आगै आपि इहु थानु वसि जा कै ॥
ਆਠਪਹਰਮਨੁਹਰਿਕਉਜਾਪੈ॥੨॥
(ਹੇ ਭਾਈ!) ਮੇਰਾ ਮਨ ਤਾਂ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪਦਾ ਹੈ ॥੨॥
Twenty-four hours a day, O my mind, chant and meditate on the Lord. ||2||
आठ पहर मनु हरि कउ जापै ॥२॥
ਪਤਿਪਰਵਾਣੁਸਚੁਨੀਸਾਣੁ॥
ਹੇ ਪ੍ਰਭੂ! ਉਸ ਨੂੰ (ਤੇਰੇ ਦਰਬਾਰ ਵਿਚ) ਇੱਜ਼ਤ ਮਿਲਦੀ ਹੈ, ਉਹ (ਤੇਰੇ ਦਰ ਤੇ) ਕਬੂਲ ਹੁੰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ, ਰਾਹਦਾਰੀ (ਵਜੋਂ) ਮਿਲਦਾ ਹੈ,
His honor is acknowledged, and he bears the True Insignia;
पति परवाणु सचु नीसाणु ॥
ਜਾਕਉਆਪਿਕਰਹਿਫੁਰਮਾਨੁ॥੩॥
ਜਿਸ (ਸੇਵਕ) ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈਂ ॥੩॥
the Lord Himself issues His Royal Command. ||3||
जा कउ आपि करहि फुरमानु ॥३॥
ਆਪੇਦਾਤਾਆਪਿਪ੍ਰਤਿਪਾਲਿ॥
ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈ, ਆਪ ਹੀ (ਸਭ ਦੀ) ਪਾਲਣਾ ਕਰਨ ਵਾਲਾ ਹੈ।
He Himself is the Giver; He Himself is the Cherisher.
आपे दाता आपि प्रतिपालि ॥
ਨਿਤਨਿਤਨਾਨਕਰਾਮਨਾਮੁਸਮਾਲਿ॥੪॥੧੦੫॥੧੭੪॥
ਹੇ ਨਾਨਕ! ਤੂੰ ਸਦਾ ਹੀ ਉਸ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ॥੪॥੧੦੫॥੧੭੪॥
Continually, continuously, O Nanak, dwell upon the Name of the Lord. ||4||105||174||
नित नित नानक राम नामु समालि ॥४॥१०५॥१७४॥
WWW.GURBANI.WORLD