GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਮਰਦਾਸ ਜੀ
ਅੰਗ 121
Display Settings
Translations
ਮਾਝਮਹਲਾ
Maajh, Third Mahalaa:
माझ महला ३ ॥
ਨਿਰਮਲਸਬਦੁਨਿਰਮਲਹੈਬਾਣੀ
ਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਸਭ ਨੂੰ) ਪਵਿਤ੍ਰ ਕਰਨ ਵਾਲਾ ਹੈ।
The Word of the Shabad is Immaculate and Pure; the Bani of the Word is Pure.
निरमल सबदु निरमल है बाणी ॥
ਨਿਰਮਲਜੋਤਿਸਭਮਾਹਿਸਮਾਣੀ
ਪਰਮਾਤਮਾ ਦੀ ਪਵਿੱਤ੍ਰ ਜੋਤਿ ਸਭ ਜੀਵਾਂ ਵਿਚ ਸਮਾਈ ਹੋਈ ਹੈ।
The Light which is pervading among all is Immaculate.
निरमल जोति सभ माहि समाणी ॥
ਨਿਰਮਲਬਾਣੀਹਰਿਸਾਲਾਹੀਜਪਿਹਰਿਨਿਰਮਲੁਮੈਲੁਗਵਾਵਣਿਆ॥੧॥
(ਹੇ ਭਾਈ!) ਮੈਂ ਉਸ ਹਰੀ ਦੀ ਪਵਿਤ੍ਰ ਬਾਣੀ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ। ਪਰਮਾਤਮਾ ਦਾ ਨਾਮ ਜਪ ਕੇ ਪਵਿਤ੍ਰ ਹੋ ਜਾਈਦਾ ਹੈ, (ਵਿਕਾਰਾਂ ਦੀ) ਮੈਲ (ਮਨ ਵਿਚੋਂ) ਦੂਰ ਕਰ ਲਈਦੀ ਹੈ ॥੧॥
So praise the Immaculate Word of the Lord's Bani; chanting the Immaculate Name of the Lord, all filth is washed away. ||1||
निरमल बाणी हरि सालाही जपि हरि निरमलु मैलु गवावणिआ ॥१॥
ਹਉਵਾਰੀਜੀਉਵਾਰੀਸੁਖਦਾਤਾਮੰਨਿਵਸਾਵਣਿਆ
ਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਸੁੱਖ ਦੇਣ ਵਾਲੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ।
I am a sacrifice, my soul is a sacrifice, to those who enshrine the Giver of peace within their minds.
हउ वारी जीउ वारी सुखदाता मंनि वसावणिआ ॥
ਹਰਿਨਿਰਮਲੁਗੁਰਸਬਦਿਸਲਾਹੀਸਬਦੋਸੁਣਿਤਿਸਾਮਿਟਾਵਣਿਆ॥੧॥ਰਹਾਉ
ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਵਿਤ੍ਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ। ਗੁਰੂ ਦਾ ਸ਼ਬਦ ਹੀ ਸੁਣ ਕੇ ਮੈਂ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਮਿਟਾਂਦਾ ਹਾਂ ॥੧॥ ਰਹਾਉ ॥
Praise the Immaculate Lord, through the Word of the Guru's Shabad. Listen to the Shabad, and quench your thirst. ||1||Pause||
हरि निरमलु गुर सबदि सलाही सबदो सुणि तिसा मिटावणिआ ॥१॥ रहाउ ॥
ਨਿਰਮਲਨਾਮੁਵਸਿਆਮਨਿਆਏ
(ਜਿਸ ਮਨੁੱਖ ਦੇ) ਮਨ ਵਿਚ ਪਵਿਤ੍ਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ,
When the Immaculate Naam comes to dwell in the mind,
निरमल नामु वसिआ मनि आए ॥
ਮਨੁਤਨੁਨਿਰਮਲੁਮਾਇਆਮੋਹੁਗਵਾਏ
ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਤਨ ਪਵਿਤ੍ਰ ਹੋ ਜਾਂਦਾ ਹੈ। (ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ।
the mind and body become Immaculate, and emotional attachment to Maya departs.
मनु तनु निरमलु माइआ मोहु गवाए ॥
ਨਿਰਮਲਗੁਣਗਾਵੈਨਿਤਸਾਚੇਕੇਨਿਰਮਲਨਾਦੁਵਜਾਵਣਿਆ॥੨॥
ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪਵਿਤ੍ਰ ਗੁਣ ਸਦਾ ਗਾਂਦਾ ਹੈ (ਜਿਵੇਂ ਜੋਗੀ ਨਾਦ ਵਜਾਂਦਾ ਹੈ) ਉਹ ਮਨੁੱਖ ਸਿਫ਼ਤ-ਸਾਲਾਹ ਦਾ (ਮਾਨੋ) ਨਾਦ ਵਜਾਂਦਾ ਹੈ ॥੨॥
Sing the Glorious Praises of the Immaculate True Lord forever, and the Immaculate Sound-current of the Naad shall vibrate within. ||2||
निरमल गुण गावै नित साचे के निरमल नादु वजावणिआ ॥२॥
ਨਿਰਮਲਅੰਮ੍ਰਿਤੁਗੁਰਤੇਪਾਇਆ
ਜਿਸ ਮਨੁੱਖ ਨੇ ਗੁਰੂ ਪਾਸੋਂ ਪਵਿਤ੍ਰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ,
The Immaculate Ambrosial Nectar is obtained from the Guru.
निरमल अंम्रितु गुर ते पाइआ ॥
ਵਿਚਹੁਆਪੁਮੁਆਤਿਥੈਮੋਹੁਮਾਇਆ
ਉਸ ਦੇ ਅੰਦਰੋਂ ਆਪਾ-ਭਾਵ ਮੁੱਕ ਜਾਂਦਾ ਹੈ, ਉਸ ਦੇ ਹਿਰਦੇ ਵਿਚ, ਮਾਇਆ ਦਾ ਮੋਹ ਨਹੀਂ ਰਹਿ ਜਾਂਦਾ।
When selfishness and conceit are eradicated from within, then there is no attachment to Maya.
विचहु आपु मुआ तिथै मोहु न माइआ ॥
ਨਿਰਮਲਗਿਆਨੁਧਿਆਨੁਅਤਿਨਿਰਮਲੁਨਿਰਮਲਬਾਣੀਮੰਨਿਵਸਾਵਣਿਆ॥੩॥
(ਜਿਉਂ ਜਿਉਂ ਉਹ ਮਨੁੱਖ) ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਪਵਿਤ੍ਰ ਬਾਣੀ ਆਪਣੇ ਮਨ ਵਿਚ ਵਸਾਂਦਾ ਹੈ, ਪਰਮਾਤਮਾ ਨਾਲ ਉਸ ਦੀ ਪਵਿਤ੍ਰ ਡੂੰਘੀ ਸਾਂਝ ਬਣਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਨਾਲ ਜੁੜਦੀ ਹੈ ਜੋ ਉਸ ਨੂੰ (ਹੋਰ) ਪਵਿਤ੍ਰ ਕਰਦੀ ਹੈ ॥੩॥
Immaculate is the spiritual wisdom, and utterly immaculate is the meditation, of those whose minds are filled with the Immaculate Bani of the Word. ||3||
निरमल गिआनु धिआनु अति निरमलु निरमल बाणी मंनि वसावणिआ ॥३॥
ਜੋਨਿਰਮਲੁਸੇਵੇਸੁਨਿਰਮਲੁਹੋਵੈ
ਜੇਹੜਾ ਮਨੁੱਖ ਪਵਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ (ਆਪ ਭੀ) ਪਵਿਤ੍ਰ ਹੋ ਜਾਂਦਾ ਹੈ।
One who serves the Immaculate Lord becomes immaculate.
जो निरमलु सेवे सु निरमलु होवै ॥
ਹਉਮੈਮੈਲੁਗੁਰਸਬਦੇਧੋਵੈ
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ (ਆਪਣੇ ਮਨ ਵਿਚੋਂ) ਹਉਮੈ ਦੀ ਮੈਲ ਧੋ ਲੈਂਦਾ ਹੈ।
Through the Word of the Guru's Shabad, the filth of egotism is washed away.
हउमै मैलु गुर सबदे धोवै ॥
ਨਿਰਮਲਵਾਜੈਅਨਹਦਧੁਨਿਬਾਣੀਦਰਿਸਚੈਸੋਭਾਪਾਵਣਿਆ॥੪॥
ਉਸ ਮਨੁੱਖ ਦੇ ਅੰਦਰ ਇਕ-ਰਸ ਲਗਨ ਪੈਦਾ ਕਰਨ ਵਾਲੀ ਸਿਫ਼ਤ-ਸਾਲਾਹ ਦੀ ਪਵਿਤ੍ਰ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੪॥
The Immaculate Bani and the Unstruck Melody of the Sound-current vibrate, and in the True Court, honor is obtained. ||4||
निरमल वाजै अनहद धुनि बाणी दरि सचै सोभा पावणिआ ॥४॥
ਨਿਰਮਲਤੇਸਭਨਿਰਮਲਹੋਵੈ
ਪਵਿਤ੍ਰ ਪਰਮਾਤਮਾ ਦੀ (ਨਾਮ-) ਛੁਹ ਨਾਲ ਸਾਰੀ ਲੁਕਾਈ ਪਵਿਤ੍ਰ ਹੋ ਜਾਂਦੀ ਹੈ।
Through the Immaculate Lord, all become immaculate.
निरमल ते सभ निरमल होवै ॥
ਨਿਰਮਲੁਮਨੂਆਹਰਿਸਬਦਿਪਰੋਵੈ
(ਜਿਉਂ ਜਿਉਂ ਮਨੁੱਖ ਆਪਣੇ ਮਨ ਨੂੰ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਪ੍ਰੋਂਦਾ ਹੈ (ਤਿਉਂ ਤਿਉਂ ਉਸ ਦਾ) ਮਨ ਪਵਿਤ੍ਰ ਹੁੰਦਾ ਜਾਂਦਾ ਹੈ।
Immaculate is the mind which weaves the Word of the Lord's Shabad into itself.
निरमलु मनूआ हरि सबदि परोवै ॥
ਨਿਰਮਲਨਾਮਿਲਗੇਬਡਭਾਗੀਨਿਰਮਲੁਨਾਮਿਸੁਹਾਵਣਿਆ॥੫॥
ਵੱਡੇ ਭਾਗਾਂ ਵਾਲੇ ਮਨੁੱਖ ਹੀ ਪਵਿਤ੍ਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦੇ ਹਨ। ਜੇਹੜਾ ਮਨੁੱਖ ਨਾਮ ਵਿਚ ਜੁੜਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ, ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੫॥
Blessed and very fortunate are those who are committed to the Immaculate Name; through the Immaculate Name, they are blessed and beautified. ||5||
निरमल नामि लगे बडभागी निरमलु नामि सुहावणिआ ॥५॥
ਸੋਨਿਰਮਲੁਜੋਸਬਦੇਸੋਹੈ
ਉਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਬਣਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ।
Immaculate is the one who is adorned with the Shabad.
सो निरमलु जो सबदे सोहै ॥
ਨਿਰਮਲਨਾਮਿਮਨੁਤਨੁਮੋਹੈ
ਪਵਿਤ੍ਰ ਪ੍ਰਭੂ ਦੇ ਨਾਮ ਵਿਚ ਉਸ ਦਾ ਮਨ ਮਸਤ ਰਹਿੰਦਾ ਹੈ, ਉਸ ਦਾ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਮਸਤ ਰਹਿੰਦਾ ਹੈ।
The Immaculate Naam, the Name of the Lord, entices the mind and body.
निरमल नामि मनु तनु मोहै ॥
ਸਚਿਨਾਮਿਮਲੁਕਦੇਲਾਗੈਮੁਖੁਊਜਲੁਸਚੁਕਰਾਵਣਿਆ॥੬॥
ਸਦਾ-ਥਿਰ ਪਰਮਾਤਮਾ ਦੇ ਨਾਮ ਵਿਚ ਜੁੜਨ ਕਰ ਕੇ ਉਸ ਨੂੰ (ਵਿਕਾਰਾਂ ਦੀ) ਮੈਲ ਕਦੇ ਨਹੀਂ ਲਗਦੀ। ਸਦਾ-ਥਿਰ ਰਹਿਣ ਵਾਲਾ ਪ੍ਰਭੂ ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉਜਲਾ ਕਰ ਦੇਂਦਾ ਹੈ ॥੬॥
No filth ever attaches itself to the True Name; one's face is made radiant by the True One. ||6||
सचि नामि मलु कदे न लागै मुखु ऊजलु सचु करावणिआ ॥६॥
ਮਨੁਮੈਲਾਹੈਦੂਜੈਭਾਇ
ਪਰ ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ (ਵਿਕਾਰਾਂ ਦੀ ਮੈਲ ਨਾਲ) ਮੈਲਾ (ਹੀ) ਰਹਿੰਦਾ ਹੈ।
The mind is polluted by the love of duality.
मनु मैला है दूजै भाइ ॥
ਮੈਲਾਚਉਕਾਮੈਲੈਥਾਇ
(ਉਹ ਲਕੀਰਾਂ ਕੱਢ ਕੱਢ ਕੇ ਬੇਸ਼ੱਕ ਸੁੱਚੇ ਚੌਂਕੇ ਬਣਾਏ, ਪਰ ਉਸ ਦੇ ਹਿਰਦੇ ਦਾ) ਚੌਂਕਾ ਮੈਲਾ ਹੀ ਰਹਿੰਦਾ ਹੈ (ਉਹ ਦੀ ਸੁਰਤ ਸਦਾ) ਮੈਲੇ ਥਾਂ ਵਿਚ ਹੀ ਟਿਕੀ ਰਹਿੰਦੀ ਹੈ।
Filthy is that kitchen, and filthy is that dwelling;
मैला चउका मैलै थाइ ॥
ਮੈਲਾਖਾਇਫਿਰਿਮੈਲੁਵਧਾਏਮਨਮੁਖਮੈਲੁਦੁਖੁਪਾਵਣਿਆ॥੭॥
ਉਹ ਮਨੁੱਖ (ਵਿਕਾਰਾਂ ਦੀ) ਮੈਲ ਨੂੰ ਹੀ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦਾ ਹੈ, (ਜਿਸ ਕਰਕੇ ਉਹ ਆਪਣੇ ਅੰਦਰ) ਹੋਰ ਹੋਰ (ਵਿਕਾਰਾਂ ਦੀ) ਮੈਲ ਵਧਾਂਦਾ ਜਾਂਦਾ ਹੈ। (ਇਸ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਮੈਲ (ਵਧਾ ਵਧਾ ਕੇ) ਦੁੱਖ ਸਹਾਰਦਾ ਹੈ ॥੭॥
eating filth, the self-willed manmukhs become even more filthy. Because of their filth, they suffer in pain. ||7||
मैला खाइ फिरि मैलु वधाए मनमुख मैलु दुखु पावणिआ ॥७॥
ਮੈਲੇਨਿਰਮਲਸਭਿਹੁਕਮਿਸਬਾਏ
(ਪਰ ਜੀਵਾਂ ਦੇ ਕੀਹ ਵੱਸ?) ਵਿਕਾਰੀ ਜੀਵ ਤੇ ਪਵਿਤ੍ਰ-ਆਤਮਾ ਜੀਵ ਸਾਰੇ ਪਰਮਾਤਮਾ ਦੇ ਹੁਕਮ ਵਿਚ (ਹੀ ਤੁਰ ਰਹੇ ਹਨ)।
The filthy, and the immaculate as well, are all subject to the Hukam of God's Command.
मैले निरमल सभि हुकमि सबाए ॥
ਸੇਨਿਰਮਲਜੋਹਰਿਸਾਚੇਭਾਏ
ਜੇਹੜੇ ਬੰਦੇ ਸਦਾ-ਥਿਰ ਹਰੀ ਨੂੰ ਪਿਆਰੇ ਲੱਗ ਪੈਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।
They alone are immaculate, who are pleasing to the True Lord.
से निरमल जो हरि साचे भाए ॥
ਨਾਨਕਨਾਮੁਵਸੈਮਨਅੰਤਰਿਗੁਰਮੁਖਿਮੈਲੁਚੁਕਾਵਣਿਆ॥੮॥੧੯॥੨੦॥
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ (ਆਪਣੇ ਅੰਦਰੋਂ ਵਿਕਾਰ ਆਦਿਕਾਂ ਦੀ) ਮੈਲ ਦੂਰ ਕਰ ਲੈਂਦਾ ਹੈ ॥੮॥੧੯॥੨੦॥
O Nanak, the Naam abides deep within the minds of the Gurmukhs, who are cleansed of all their filth. ||8||19||20||
नानक नामु वसै मन अंतरि गुरमुखि मैलु चुकावणिआ ॥८॥१९॥२०॥
WWW.GURBANI.WORLD
ਪਿਛਲਾ Share ਹੋਮ Save ਅਗਲਾ