ਮਾਝਮਹਲਾ੩॥
Maajh, Third Mahalaa:
माझ महला ३ ॥
ਵਰਨਰੂਪਵਰਤਹਿਸਭਤੇਰੇ॥
(ਹੇ ਪ੍ਰਭੂ! ਜਗਤ ਵਿਚ ਬੇਅੰਤ ਜੀਵ ਹਨ ਇਹਨਾਂ) ਸਭਨਾਂ ਵਿਚ ਤੇਰੇ ਹੀ ਵਖ ਵਖ ਰੂਪ ਦਿੱਸ ਰਹੇ ਹਨ ਤੇਰੇ ਹੀ ਵਖ ਵਖ ਰੰਗ ਦਿੱਸ ਰਹੇ ਹਨ।
In all colors and forms, You are pervading.
वरन रूप वरतहि सभ तेरे ॥
ਮਰਿਮਰਿਜੰਮਹਿਫੇਰਪਵਹਿਘਣੇਰੇ॥
(ਇਹ ਬੇਅੰਤ ਜੀਵ) ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਇਹਨਾਂ ਨੂੰ ਜਨਮ ਮਰਨ ਦੇ ਕਈ ਗੇੜ ਪਏ ਰਹਿੰਦੇ ਹਨ।
People die over and over again; they are re-born, and make their rounds on the wheel of reincarnation.
मरि मरि जंमहि फेर पवहि घणेरे ॥
ਤੂੰਏਕੋਨਿਹਚਲੁਅਗਮਅਪਾਰਾਗੁਰਮਤੀਬੂਝਬੁਝਾਵਣਿਆ॥੧॥
(ਹੇ ਪ੍ਰਭੂ!) ਸਿਰਫ਼ ਤੂੰ ਹੀ ਅਟੱਲ ਹੈਂ ਅਪਹੁੰਚ ਹੈਂ, ਬੇਅੰਤ ਹੈਂ-ਇਹ ਸਮਝ ਤੂੰ ਹੀ ਗੁਰੂ ਦੀ ਮਤਿ ਤੇ ਤੋਰ ਕੇ ਜੀਵਾਂ ਨੂੰ ਦੇਂਦਾ ਹੈਂ ॥੧॥
You alone are Eternal and Unchanging, Inaccessible and Infinite. Through the Guru's Teachings, understanding is imparted. ||1||
तूं एको निहचलु अगम अपारा गुरमती बूझ बुझावणिआ ॥१॥
ਹਉਵਾਰੀਜੀਉਵਾਰੀਰਾਮਨਾਮੁਮੰਨਿਵਸਾਵਣਿਆ॥
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ।
I am a sacrifice, my soul is a sacrifice, to those who enshrine the Lord's Name in their minds.
हउ वारी जीउ वारी राम नामु मंनि वसावणिआ ॥
ਤਿਸੁਰੂਪੁਨਰੇਖਿਆਵਰਨੁਨਕੋਈਗੁਰਮਤੀਆਪਿਬੁਝਾਵਣਿਆ॥੧॥ਰਹਾਉ॥
ਉਸ ਪਰਮਾਤਮਾ ਦਾ ਕੋਈ ਖ਼ਾਸ ਰੂਪ ਨਹੀਂ, ਕੋਈ ਖ਼ਾਸ ਚਿਹਨ ਚੱਕਰ ਨਹੀਂ, ਕੋਈ ਖ਼ਾਸ ਰੰਗ ਨਹੀਂ। ਉਹ ਆਪ ਹੀ ਜੀਵਾਂ ਨੂੰ ਗੁਰੂ ਦੀ ਮਤਿ ਦੀ ਰਾਹੀਂ ਆਪਣੀ ਸੂਝ ਦੇਂਦਾ ਹੈ ॥੧॥ ਰਹਾਉ ॥
The Lord has no form, features or color. Through the Guru's Teachings, He inspires us to understand Him. ||1||Pause||
तिसु रूपु न रेखिआ वरनु न कोई गुरमती आपि बुझावणिआ ॥१॥ रहाउ ॥
ਸਭਏਕਾਜੋਤਿਜਾਣੈਜੇਕੋਈ॥
ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਦੀ ਹੀ ਜੋਤਿ ਮੌਜੂਦ ਹੈ। ਪਰ ਇਹ ਸਮਝ ਕਿਸੇ ਵਿਰਲੇ ਮਨੁੱਖ ਨੂੰ ਪੈਂਦੀ ਹੈ।
The One Light is all-pervading; only a few know this.
सभ एका जोति जाणै जे कोई ॥
ਸਤਿਗੁਰੁਸੇਵਿਐਪਰਗਟੁਹੋਈ॥
ਗੁਰੂ ਦੀ ਸਰਨ ਪਿਆਂ ਹੀ (ਸਭ ਜੀਵਾਂ ਵਿਚ ਵਿਆਪਕ ਜੋਤਿ) ਪ੍ਰਤੱਖ ਦਿੱਸਣ ਲੱਗ ਪੈਂਦੀ ਹੈ।
Serving the True Guru, this is revealed.
सतिगुरु सेविऐ परगटु होई ॥
ਗੁਪਤੁਪਰਗਟੁਵਰਤੈਸਭਥਾਈਜੋਤੀਜੋਤਿਮਿਲਾਵਣਿਆ॥੨॥
ਸਭ ਥਾਵਾਂ ਵਿਚ ਪਰਮਾਤਮਾ ਦੀ ਜੋਤਿ ਲੁਕਵੀਂ ਭੀ ਮੌਜੂਦ ਹੈ ਤੇ ਪ੍ਰੱਤਖ ਭੀ ਮੌਜੂਦ ਹੈ। ਪ੍ਰਭੂ ਦੀ ਜੋਤਿ ਹਰੇਕ ਜੀਵ ਦੀ ਜੋਤਿ ਵਿਚ ਮਿਲੀ ਹੋਈ ਹੈ ॥੨॥
In the hidden and in the obvious, He is pervading all places. Our light merges into the Light. ||2||
गुपतु परगटु वरतै सभ थाई जोती जोति मिलावणिआ ॥२॥
ਤਿਸਨਾਅਗਨਿਜਲੈਸੰਸਾਰਾ॥
(ਹੇ ਭਾਈ!) ਜਗਤ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ,
The world is burning in the fire of desire,
तिसना अगनि जलै संसारा ॥
ਲੋਭੁਅਭਿਮਾਨੁਬਹੁਤੁਅਹੰਕਾਰਾ॥
(ਇਸ ਉੱਤੇ) ਲੋਭ ਅਭਿਮਾਨ ਅਹੰਕਾਰ (ਆਪੋ ਆਪਣਾ) ਜ਼ੋਰ ਪਾ ਰਿਹਾ ਹੈ।
in greed, arrogance and excessive ego.
लोभु अभिमानु बहुतु अहंकारा ॥
ਮਰਿਮਰਿਜਨਮੈਪਤਿਗਵਾਏਅਪਣੀਬਿਰਥਾਜਨਮੁਗਵਾਵਣਿਆ॥੩॥
(ਤ੍ਰਿਸ਼ਨਾ ਦੀ ਅੱਗ ਦੇ ਕਾਰਨ) ਜਗਤ ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ, ਆਪਣੀ ਇੱਜ਼ਤ ਗਵਾ ਰਿਹਾ ਹੈ, ਤੇ ਆਪਣਾ ਮਨੁੱਖਾ ਜਨਮ ਵਿਅਰਥ ਜ਼ਾਇਆ ਕਰ ਰਿਹਾ ਹੈ ॥੩॥
People die over and over again; they are re-born, and lose their honor. They waste away their lives in vain. ||3||
मरि मरि जनमै पति गवाए अपणी बिरथा जनमु गवावणिआ ॥३॥
ਗੁਰਕਾਸਬਦੁਕੋਵਿਰਲਾਬੂਝੈ॥
ਕੋਈ ਵਿਰਲਾ (ਭਾਗਾਂ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨੂੰ ਸਮਝਦਾ ਹੈ।
Those who understand the Word of the Guru's Shabad are very rare.
गुर का सबदु को विरला बूझै ॥
ਆਪੁਮਾਰੇਤਾਤ੍ਰਿਭਵਣੁਸੂਝੈ॥
(ਜੇਹੜਾ ਸਮਝਦਾ ਹੈ, ਉਹ ਜਦੋਂ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਹ ਪਰਮਾਤਮਾ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਜਾਣ ਲੈਂਦਾ ਹੈ।
Those who subdue their egotism, come to know the three worlds.
आपु मारे ता त्रिभवणु सूझै ॥
ਫਿਰਿਓਹੁਮਰੈਨਮਰਣਾਹੋਵੈਸਹਜੇਸਚਿਸਮਾਵਣਿਆ॥੪॥
(ਇਸ ਅਵਸਥਾ ਤੇ ਪਹੁੰਚ ਕੇ) ਮੁੜ ਉਹ ਆਤਮਕ ਮੌਤ ਨਹੀਂ ਸਹੇੜਦਾ, ਆਤਮਕ ਮੌਤ ਉਸ ਦੇ ਨੇੜੇ ਨਹੀਂ ਆਉਂਦੀ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥
Then, they die, never to die again. They are intuitively absorbed in the True One. ||4||
फिरि ओहु मरै न मरणा होवै सहजे सचि समावणिआ ॥४॥
ਮਾਇਆਮਹਿਫਿਰਿਚਿਤੁਨਲਾਏ॥
(ਇਹੋ ਜਿਹੀ ਆਤਮਕ ਅਵਸਥਾ ਤੇ ਪਹੁੰਚਿਆ ਹੋਇਆ ਮਨੁੱਖ) ਮੁੜ ਕਦੇ ਮਾਇਆ (ਦੇ ਮੋਹ) ਵਿਚ ਆਪਣਾ ਮਨ ਨਹੀਂ ਜੋੜਦਾ,
They do not focus their consciousness on Maya again.
माइआ महि फिरि चितु न लाए ॥
ਗੁਰਕੈਸਬਦਿਸਦਰਹੈਸਮਾਏ॥
ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਦਾ ਪਰਮਾਤਮਾ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ।
They remain absorbed forever in the Word of the Guru's Shabad.
गुर कै सबदि सद रहै समाए ॥
ਸਚੁਸਲਾਹੇਸਭਘਟਅੰਤਰਿਸਚੋਸਚੁਸੁਹਾਵਣਿਆ॥੫॥
ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਇਹੀ ਦਿੱਸਦਾ ਹੈ ਕਿ ਸਾਰੇ ਸਰੀਰਾਂ ਵਿਚ ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸੋਭਾ ਦੇ ਰਿਹਾ ਹੈ ॥੫॥
They praise the True One, who is contained deep within all hearts. They are blessed and exalted by the Truest of the True. ||5||
सचु सलाहे सभ घट अंतरि सचो सचु सुहावणिआ ॥५॥
ਸਚੁਸਾਲਾਹੀਸਦਾਹਜੂਰੇ॥
(ਹੇ ਭਾਈ!) ਮੈਂ ਤਾਂ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਜੋ ਸਦਾ (ਸਭ ਜੀਵਾਂ ਦੇ) ਅੰਗ ਸੰਗ ਵੱਸਦਾ ਹੈ।
Praise the True One, who is Ever-present.
सचु सालाही सदा हजूरे ॥
ਗੁਰਕੈਸਬਦਿਰਹਿਆਭਰਪੂਰੇ॥
ਗੁਰੂ ਦੇ ਸ਼ਬਦ ਵਿਚ ਜੁੜਿਆਂ ਉਹ ਹਰ ਥਾਂ ਹੀ ਵੱਸਦਾ ਦਿੱਸਣ ਲੱਗ ਪੈਂਦਾ ਹੈ।
Through the Word of the Guru's Shabad, He is pervading everywhere.
गुर कै सबदि रहिआ भरपूरे ॥
ਗੁਰਪਰਸਾਦੀਸਚੁਨਦਰੀਆਵੈਸਚੇਹੀਸੁਖੁਪਾਵਣਿਆ॥੬॥
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ, ਉਹ ਉਸ ਸਦਾ-ਥਿਰ ਵਿਚ ਹੀ ਲੀਨ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੬॥
By Guru's Grace, we come to behold the True One; from the True One, peace is obtained. ||6||
गुर परसादी सचु नदरी आवै सचे ही सुखु पावणिआ ॥६॥
ਸਚੁਮਨਅੰਦਰਿਰਹਿਆਸਮਾਇ॥
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹਰੇਕ ਮਨੁੱਖ ਦੇ ਮਨ ਵਿਚ ਧੁਰ ਅੰਦਰ ਮੌਜੂਦ ਰਹਿੰਦਾ ਹੈ।
The True One permeates and pervades the mind within.
सचु मन अंदरि रहिआ समाइ ॥
ਸਦਾਸਚੁਨਿਹਚਲੁਆਵੈਨਜਾਇ॥
ਉਹ ਆਪ ਸਦਾ ਅਟੱਲ ਰਹਿੰਦਾ ਹੈ, ਨਾਹ ਕਦੇ ਜੰਮਦਾ ਹੈ ਨਾਹ ਮਰਦਾ ਹੈ।
The True One is Eternal and Unchanging; He does not come and go in reincarnation.
सदा सचु निहचलु आवै न जाइ ॥
ਸਚੇਲਾਗੈਸੋਮਨੁਨਿਰਮਲੁਗੁਰਮਤੀਸਚਿਸਮਾਵਣਿਆ॥੭॥
ਜੇਹੜਾ ਮਨ ਉਸ ਸਦਾ-ਥਿਰ ਪ੍ਰਭੂ ਵਿਚ ਪਿਆਰ ਪਾ ਲੈਂਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ, ਗੁਰੂ ਦੀ ਮਤਿ ਉੱਤੇ ਤੁਰ ਕੇ ਉਹ ਉਸ ਸਦਾ-ਥਿਰ ਰਹਿਣ ਵਾਲੇ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ ॥੭॥
Those who are attached to the True One are immaculate and pure. Through the Guru's Teachings, they merge in the True One. ||7||
सचे लागै सो मनु निरमलु गुरमती सचि समावणिआ ॥७॥
ਸਚੁਸਾਲਾਹੀਅਵਰੁਨਕੋਈ॥
(ਹੇ ਭਾਈ!) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ। ਮੈਨੂੰ ਕਿਤੇ ਉਸ ਵਰਗਾ ਕੋਈ ਹੋਰ ਨਹੀਂ ਦਿੱਸਦਾ।
Praise the True One, and no other.
सचु सालाही अवरु न कोई ॥
ਜਿਤੁਸੇਵਿਐਸਦਾਸੁਖੁਹੋਈ॥
ਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।
Serving Him, eternal peace is obtained.
जितु सेविऐ सदा सुखु होई ॥
ਨਾਨਕਨਾਮਿਰਤੇਵੀਚਾਰੀਸਚੋਸਚੁਕਮਾਵਣਿਆ॥੮॥੧੮॥੧੯॥
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਚੰਗੀ ਮੰਦੀ ਕਰਤੂਤਿ ਨੂੰ ਪਰਖਣ ਜੋਗੇ ਹੋ ਜਾਂਦਾ ਹਨ, ਤੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਕਰਦੇ ਹਨ ॥੮॥੧੮॥੧੯॥
O Nanak, those who are attuned to the Naam, reflect deeply on the Truth; they practice only Truth. ||8||18||19||
नानक नामि रते वीचारी सचो सचु कमावणिआ ॥८॥१८॥१९॥
WWW.GURBANI.WORLD