ਛੰਤੁ॥
ਛੰਤੁ।
Chhant:
छंतु ॥
ਦੂਸਰਨਾਹੀਠਾਉਕਾਪਹਿਜਾਈਐ॥
ਹੇ ਭਾਈ! ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਹੈ, (ਪਰਮਾਤਮਾ ਦਾ ਦਰ ਛੱਡ ਕੇ) ਅਸੀਂ ਹੋਰ ਕਿਸ ਦੇ ਪਾਸ ਜਾ ਸਕਦੇ ਹਾਂ?
There is no other place at all - where else should I go?
दूसर नाही ठाउ का पहि जाईऐ ॥
ਆਠਪਹਰਕਰਜੋੜਿਸੋਪ੍ਰਭੁਧਿਆਈਐ॥
ਦੋਵੇਂ ਹੱਥ ਜੋੜ ਕੇ ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ।
Twenty-four hours a day, with my palms pressed together, I meditate on God.
आठ पहर कर जोड़ि सो प्रभु धिआईऐ ॥
ਧਿਆਇਸੋਪ੍ਰਭੁਸਦਾਅਪੁਨਾਮਨਹਿਚਿੰਦਿਆਪਾਈਐ॥
ਹੇ ਭਾਈ! ਆਪਣੇ ਉਸ ਪ੍ਰਭੂ ਦਾ ਧਿਆਨ ਧਰ ਕੇ (ਉਸ ਦੇ ਦਰ ਤੋਂ) ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ।
Meditating forever on my God, I receive the fruits of my mind's desires.
धिआइ सो प्रभु सदा अपुना मनहि चिंदिआ पाईऐ ॥
ਤਜਿਮਾਨਮੋਹੁਵਿਕਾਰੁਦੂਜਾਏਕਸਿਉਲਿਵਲਾਈਐ॥
(ਆਪਣੇ ਅੰਦਰੋਂ) ਅਹੰਕਾਰ, ਮੋਹ, ਅਤੇ ਕੋਈ ਹੋਰ ਆਸਰਾ ਭਾਲਣ ਦਾ ਭੈੜ ਤਿਆਗ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਹੀ ਸੁਰਤ ਜੋੜਨੀ ਚਾਹੀਦੀ ਹੈ।
Renouncing pride, attachment, corruption and duality, I lovingly center my attention on the One Lord.
तजि मान मोहु विकारु दूजा एक सिउ लिव लाईऐ ॥
ਅਰਪਿਮਨੁਤਨੁਪ੍ਰਭੂਆਗੈਆਪੁਸਗਲਮਿਟਾਈਐ॥
ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ (ਆਪਣੇ ਅੰਦਰੋਂ) ਸਾਰਾ ਆਪਾ-ਭਾਵ ਮਿਟਾ ਦੇਣਾ ਚਾਹੀਦਾ ਹੈ।
Dedicate your mind and body to God; eradicate all your self-conceit.
अरपि मनु तनु प्रभू आगै आपु सगल मिटाईऐ ॥
ਬਿਨਵੰਤਿਨਾਨਕੁਧਾਰਿਕਿਰਪਾਸਾਚਿਨਾਮਿਸਮਾਈਐ॥੨॥
ਨਾਨਕ (ਤਾਂ ਪ੍ਰਭੂ ਦੇ ਦਰ ਤੇ ਹੀ) ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਪ੍ਰਭੂ!) ਮੇਹਰ ਕਰ (ਤੇਰੀ ਮੇਹਰ ਨਾਲ ਹੀ ਤੇਰੇ) ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਹੋ ਸਕੀਦਾ ਹੈ ॥੨॥
Prays Nanak, shower me with Your mercy, Lord, that I may be absorbed in Your True Name. ||2||
बिनवंति नानकु धारि किरपा साचि नामि समाईऐ ॥२॥
WWW.GURBANI.WORLD