ਗਉੜੀਮਾਝਮਹਲਾ੪॥
Gauree Maajh, Fourth Mahalaa:
गउड़ी माझ महला ४ ॥
ਮੇਰਾਬਿਰਹੀਨਾਮੁਮਿਲੈਤਾਜੀਵਾਜੀਉ॥
ਮੈਂ ਤਦੋਂ ਹੀ ਆਤਮਕ ਜੀਵਨ ਪ੍ਰਾਪਤ ਕਰ ਸਕਦਾ ਹਾਂ ਜਦੋਂ ਮੈਨੂੰ (ਮੈਥੋਂ) ਵਿੱਛੁੜਿਆ ਹੋਇਆ ਮੇਰਾ ਹਰਿ-ਨਾਮ (ਮਿੱਤਰ) ਮਿਲ ਪਏ।
If I receive my Love, the Naam, then I live.
मेरा बिरही नामु मिलै ता जीवा जीउ ॥
ਮਨਅੰਦਰਿਅੰਮ੍ਰਿਤੁਗੁਰਮਤਿਹਰਿਲੀਵਾਜੀਉ॥
ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਮੇਰੇ) ਮਨ ਵਿਚ ਹੀ (ਵੱਸਦਾ ਹੈ, ਪਰ) ਉਹ ਹਰਿ-ਨਾਮ-ਅੰਮ੍ਰਿਤ ਗੁਰੂ ਦੀ ਮਤਿ ਦੀ ਰਾਹੀਂ ਹੀ ਮੈਂ ਲੈ ਸਕਦਾ ਹਾਂ।
In the temple of the mind, is the Ambrosial Nectar of the Lord; through the Guru's Teachings, we drink it in.
मन अंदरि अंम्रितु गुरमति हरि लीवा जीउ ॥
ਮਨੁਹਰਿਰੰਗਿਰਤੜਾਹਰਿਰਸੁਸਦਾਪੀਵਾਜੀਉ॥
(ਜੇ ਮੇਰਾ) ਮਨ (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ ਰੰਗਿਆ ਜਾਏ, ਤਾਂ ਮੈਂ ਸਦਾ ਹਰਿ-ਨਾਮ ਦਾ ਰਸ ਪੀਂਦਾ ਰਹਾਂ।
My mind is drenched with the Love of the Lord. I continually drink in the sublime essence of the Lord.
मनु हरि रंगि रतड़ा हरि रसु सदा पीवा जीउ ॥
ਹਰਿਪਾਇਅੜਾਮਨਿਜੀਵਾਜੀਉ॥੧॥
ਜਦੋਂ (ਗੁਰੂ ਦੀ ਕਿਰਪਾ ਨਾਲ ਮੈਨੂੰ) ਹਰੀ ਮਿਲ ਪਏ ਤਾਂ ਮੈਂ ਆਪਣੇ ਮਨ ਵਿਚ ਜੀਊ ਪੈਂਦਾ ਹਾਂ ॥੧॥
I have found the Lord within my mind, and so I live. ||1||
हरि पाइअड़ा मनि जीवा जीउ ॥१॥
ਮੇਰੈਮਨਿਤਨਿਪ੍ਰੇਮੁਲਗਾਹਰਿਬਾਣੁਜੀਉ॥
(ਹੇ ਭਾਈ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪ੍ਰੇਮ-ਤੀਰ ਵਿੱਝਾ ਹੋਇਆ ਹੈ।
The arrow of the Lord's Love has pierced by mind and body.
मेरै मनि तनि प्रेमु लगा हरि बाणु जीउ ॥
ਮੇਰਾਪ੍ਰੀਤਮੁਮਿਤ੍ਰੁਹਰਿਪੁਰਖੁਸੁਜਾਣੁਜੀਉ॥
(ਮੈਨੂੰ ਯਕੀਨ ਬਣ ਚੁਕਾ ਹੈ ਕਿ) ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ ਮੇਰਾ ਮਿੱਤਰ ਹੈ।
The Lord, the Primal Being, is All-knowing; He is my Beloved and my Best Friend.
मेरा प्रीतमु मित्रु हरि पुरखु सुजाणु जीउ ॥
ਗੁਰੁਮੇਲੇਸੰਤਹਰਿਸੁਘੜੁਸੁਜਾਣੁਜੀਉ॥
ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ,
The Saintly Guru has united me with the All-knowing and All-seeing Lord.
गुरु मेले संत हरि सुघड़ु सुजाणु जीउ ॥
ਹਉਨਾਮਵਿਟਹੁਕੁਰਬਾਣੁਜੀਉ॥੨॥
ਤੇ ਤਦੋਂ ਮੈਂ ਹਰਿ-ਨਾਮ ਤੋਂ ਸਦਕੇ ਜਾਂਦਾ ਹਾਂ ॥੨॥
I am a sacrifice to the Naam, the Name of the Lord. ||2||
हउ नाम विटहु कुरबाणु जीउ ॥२॥
ਹਉਹਰਿਹਰਿਸਜਣੁਹਰਿਮੀਤੁਦਸਾਈਜੀਉ॥
ਹੇ ਸੰਤ ਜਨੋ! ਮੈਂ (ਤੁਹਾਥੋਂ) ਹਰਿ-ਸੱਜਣ ਹਰਿ-ਮਿੱਤਰ (ਦਾ ਪਤਾ) ਪੁੱਛਦਾ ਹਾਂ।
I seek my Lord, Har, Har, my Intimate, my Best Friend.
हउ हरि हरि सजणु हरि मीतु दसाई जीउ ॥
ਹਰਿਦਸਹੁਸੰਤਹੁਜੀਹਰਿਖੋਜੁਪਵਾਈਜੀਉ॥
ਹੇ ਸੰਤ ਜਨੋ! (ਮੈਨੂੰ ਉਸ ਦਾ ਪਤਾ) ਦੱਸੋ, ਮੈਂ ਉਸ ਹਰੀ-ਸੱਜਣ ਦੀ ਭਾਲ ਕਰਦਾ ਫਿਰਦਾ ਹਾਂ।
Show me the way to the Lord, Dear Saints; I am searching all over for Him.
हरि दसहु संतहु जी हरि खोजु पवाई जीउ ॥
ਸਤਿਗੁਰੁਤੁਠੜਾਦਸੇਹਰਿਪਾਈਜੀਉ॥
ਹੇ ਸੰਤ ਜਨੋ! ਮੈਂ ਤਦੋਂ ਹੀ ਹਰਿ-ਮਿੱਤਰ ਨੂੰ ਮਿਲ ਸਕਦਾ ਹਾਂ ਜਦੋਂ ਪ੍ਰਸੰਨ ਹੋਇਆ ਸਤਿਗੁਰੂ (ਉਸ ਦਾ ਪਤਾ) ਦੱਸੇ,
The Kind and Compassionate True Guru has shown me the Way, and I have found the Lord.
सतिगुरु तुठड़ा दसे हरि पाई जीउ ॥
ਹਰਿਨਾਮੇਨਾਮਿਸਮਾਈਜੀਉ॥੩॥
ਤਦੋਂ ਹੀ ਮੈਂ ਸਦਾ ਉਸ ਹਰੀ ਦੇ ਨਾਮ ਵਿਚ ਲੀਨ ਹੋ ਸਕਦਾ ਹਾਂ ॥੩॥
Through the Name of the Lord, I am absorbed in the Naam. ||3||
हरि नामे नामि समाई जीउ ॥३॥
ਮੈਵੇਦਨਪ੍ਰੇਮੁਹਰਿਬਿਰਹੁਲਗਾਈਜੀਉ॥
ਹੇ ਸਤਿਗੁਰੂ! ਮੇਰੇ ਅੰਦਰ ਪ੍ਰਭੂ ਤੋਂ ਵਿਛੋੜੇ ਦੀ ਪੀੜ ਉੱਠ ਰਹੀ ਹੈ, ਮੇਰੇ ਅੰਦਰ ਪ੍ਰਭੂ ਦਾ ਪ੍ਰੇਮ ਜਾਗ ਪਿਆ ਹੈ, ਮੇਰੇ ਅੰਦਰ ਹਰੀ ਦੇ ਮਿਲਣ ਦੀ ਸਿੱਕ ਪੈਦਾ ਹੋ ਰਹੀ ਹੈ।
I am consumed with the pain of separation from the Love of the Lord.
मै वेदन प्रेमु हरि बिरहु लगाई जीउ ॥
ਗੁਰਸਰਧਾਪੂਰਿਅੰਮ੍ਰਿਤੁਮੁਖਿਪਾਈਜੀਉ॥
ਹੇ ਗੁਰੂ! ਮੇਰੀ ਸਰਧਾ ਪੂਰੀ ਕਰ (ਤਾ ਕਿ) ਮੈਂ ਉਸ ਦਾ ਨਾਮ-ਅੰਮ੍ਰਿਤ (ਆਪਣੇ) ਮੂੰਹ ਵਿਚ ਪਾਵਾਂ।
The Guru has fulfilled my desire, and I have received the Ambrosial Nectar in my mouth.
गुर सरधा पूरि अंम्रितु मुखि पाई जीउ ॥
ਹਰਿਹੋਹੁਦਇਆਲੁਹਰਿਨਾਮੁਧਿਆਈਜੀਉ॥
ਹੇ ਹਰੀ! ਮੇਰੇ ਉਤੇ ਦਿਆਲ ਹੋ, ਮੈਂ ਤੇਰਾ ਹਰਿ-ਨਾਮ ਧਿਆਵਾਂ,
The Lord has become merciful, and now I meditate on the Name of the Lord.
हरि होहु दइआलु हरि नामु धिआई जीउ ॥
ਜਨਨਾਨਕਹਰਿਰਸੁਪਾਈਜੀਉ॥੪॥੬॥੨੦॥੧੮॥੩੨॥੭੦॥
ਤੇ ਹੇ ਦਾਸ ਨਾਨਕ! (ਆਖ-) ਮੈਂ ਤੇਰਾ ਹਰਿ-ਨਾਮ-ਰਸ ਪ੍ਰਾਪਤ ਕਰਾਂ ॥੪॥੬॥੨੦॥੧੮॥੩੨॥੭੦॥
Servant Nanak has obtained the sublime essence of the Lord. ||4||6||20||18||32||70||
जन नानक हरि रसु पाई जीउ ॥४॥६॥२०॥१८॥३२॥७०॥
WWW.GURBANI.WORLD