GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 191
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਸੂਕੇਹਰੇਕੀਏਖਿਨਮਾਹੇ
ਗੁਰੂ ਇਕ ਖਿਨ ਵਿਚ ਆਤਮਕ ਜੀਵਨ ਦੇ ਰਸ ਤੋਂ ਸੁੰਞੇ ਹੋ ਚੁੱਕੇ ਮਨੁੱਖਾਂ ਨੂੰ ਹਰੇ (ਭਾਵ, ਆਤਮਕ ਜੀਵਨ ਵਾਲੇ) ਬਣਾ ਦੇਂਦਾ ਹੈ।
The dried branches are made green again in an instant.
सूके हरे कीए खिन माहे ॥
ਅੰਮ੍ਰਿਤਦ੍ਰਿਸਟਿਸੰਚਿਜੀਵਾਏ॥੧॥
ਗੁਰੂ ਨਾਮ-ਜਲ ਸਿੰਜ ਕੇ ਉਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਆਤਮਕ ਜੀਵਨ ਬਖ਼ਸ਼ਦਾ ਹੈ ॥੧॥
His Ambrosial Glance irrigates and revives them. ||1||
अंम्रित द्रिसटि संचि जीवाए ॥१॥
ਕਾਟੇਕਸਟਪੂਰੇਗੁਰਦੇਵ
ਪੂਰੇ ਗੁਰੂ ਨੇ ਉਸ ਦੇ ਸਾਰੇ ਕਸ਼ਟ ਕੱਟ ਦਿੱਤੇ,
The Perfect Divine Guru has removed my sorrow.
काटे कसट पूरे गुरदेव ॥
ਸੇਵਕਕਉਦੀਨੀਅਪੁਨੀਸੇਵ॥੧॥ਰਹਾਉ
ਜਿਸ ਸੇਵਕ ਨੂੰ (ਪਰਮਾਤਮਾ ਨੇ) ਆਪਣੀ ਸੇਵਾ-ਭਗਤੀ (ਦੀ ਦਾਤਿ) ਦਿੱਤੀ ॥੧॥ ਰਹਾਉ ॥
He blesses His servant with His service. ||1||Pause||
सेवक कउ दीनी अपुनी सेव ॥१॥ रहाउ ॥
ਮਿਟਿਗਈਚਿੰਤਪੁਨੀਮਨਆਸਾ
ਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ, ਉਸ ਦੇ ਮਨ ਦੀ (ਹਰੇਕ) ਆਸ ਪੂਰੀ ਹੋ ਗਈ,
Anxiety is removed, and the desires of the mind are fulfilled,
मिटि गई चिंत पुनी मन आसा ॥
ਕਰੀਦਇਆਸਤਿਗੁਰਿਗੁਣਤਾਸਾ॥੨॥
ਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ ॥੨॥
when the True Guru, the Treasure of Excellence, shows His Kindness. ||2||
करी दइआ सतिगुरि गुणतासा ॥२॥
ਦੁਖਨਾਠੇਸੁਖਆਇਸਮਾਏ
ਉਸ ਦੇ ਸਾਰੇ ਦੁੱਖ ਦੂਰ ਹੋ ਗਏ, ਉਸ ਦੇ ਅੰਦਰ (ਸਾਰੇ) ਸੁਖ ਆ ਕੇ ਟਿਕ ਗਏ।
Pain is driven far away, and peace comes in its place;
दुख नाठे सुख आइ समाए ॥
ਢੀਲਪਰੀਜਾਗੁਰਿਫੁਰਮਾਏ॥੩॥
ਜਦੋਂ ਗੁਰੂ ਨੇ ਜਿਸ ਮਨੁੱਖ ਉਤੇ ਬਖ਼ਸ਼ਸ਼ ਹੋਣ ਦਾ ਹੁਕਮ ਕੀਤਾ, ਰਤਾ ਭੀ ਢਿੱਲ ਨਾਹ ਹੋਈ ॥੩॥
there is no delay, when the Guru gives the Order. ||3||
ढील न परी जा गुरि फुरमाए ॥३॥
ਇਛਪੁਨੀਪੂਰੇਗੁਰਮਿਲੇ
ਜੇਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਗਈ,
Desires are fulfilled, when one meets the True Guru;
इछ पुनी पूरे गुर मिले ॥
ਨਾਨਕਤੇਜਨਸੁਫਲਫਲੇ॥੪॥੫੮॥੧੨੭॥
ਹੇ ਨਾਨਕ! ਉਹਨਾਂ ਨੂੰ ਉੱਚੇ ਆਤਮਕ ਗੁਣਾਂ ਦੇ ਸੋਹਣੇ ਫਲ ਲੱਗ ਪਏ ॥੪॥੫੮॥੧੨੭॥
O Nanak, His humble servant is fruitful and prosperous. ||4||58||127||
नानक ते जन सुफल फले ॥४॥५८॥१२७॥
WWW.GURBANI.WORLD
ਪਿਛਲਾ Share ਹੋਮ Save ਅਗਲਾ