ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਸਾਧਸੰਗਿਤਾਕੀਸਰਨੀਪਰਹੁ॥
(ਹੇ ਮੇਰੇ ਵੀਰ!) ਸਾਧ ਸੰਗਤਿ ਵਿਚ ਜਾ ਕੇ ਉਸ ਪਰਮਾਤਮਾ ਦਾ ਆਸਰਾ ਲੈ।
In the Saadh Sangat, the Company of the Holy, seek His Sanctuary.
साधसंगि ता की सरनी परहु ॥
ਮਨੁਤਨੁਅਪਨਾਆਗੈਧਰਹੁ॥੧॥
ਆਪਣਾ ਮਨ ਆਪਣਾ ਤਨ (ਭਾਵ, ਆਪਣਾ ਹਰੇਕ ਗਿਆਨ-ਇੰਦ੍ਰਾ) ਉਸ ਪਰਮਾਤਮਾ ਦੇ ਹਵਾਲੇ ਕਰ ਦੇਹ ॥੧॥
Place your mind and body in offering before Him. ||1||
मनु तनु अपना आगै धरहु ॥१॥
ਅੰਮ੍ਰਿਤਨਾਮੁਪੀਵਹੁਮੇਰੇਭਾਈ॥
ਹੇ ਮੇਰੇ ਵੀਰ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ (ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰ।
Drink in the Ambrosial Nectar of the Name, O my Siblings of Destiny.
अंम्रित नामु पीवहु मेरे भाई ॥
ਸਿਮਰਿਸਿਮਰਿਸਭਤਪਤਿਬੁਝਾਈ॥੧॥ਰਹਾਉ॥
ਜਿਸ ਨੇ ਨਾਮ ਸਿਮਰਿਆ ਹੈ) ਉਸ ਨੇ ਸਿਮਰ ਸਿਮਰ ਕੇ (ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਬੁਝਾ ਲਈ ਹੈ ॥੧॥ ਰਹਾਉ ॥
Meditating, meditating in remembrance on the Lord, the fire of desire is totally quenched. ||1||Pause||
सिमरि सिमरि सभ तपति बुझाई ॥१॥ रहाउ ॥
ਤਜਿਅਭਿਮਾਨੁਜਨਮਮਰਣੁਨਿਵਾਰਹੁ॥
(ਹੇ ਮੇਰੇ ਵੀਰ! ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਜਨਮ ਮਰਨ ਦਾ ਗੇੜ ਮੁਕਾ ਲੈ।
Renounce your arrogant pride, and end the cycle of birth and death.
तजि अभिमानु जनम मरणु निवारहु ॥
ਹਰਿਕੇਦਾਸਕੇਚਰਣਨਮਸਕਾਰਹੁ॥੨॥
ਪਰਮਾਤਮਾ ਦੇ ਸੇਵਕ ਦੇ ਚਰਨਾਂ ਉਤੇ ਆਪਣਾ ਸਿਰ ਰੱਖ ਦੇ ॥੨॥
Bow in humility to the feet of the Lord's slave. ||2||
हरि के दास के चरण नमसकारहु ॥२॥
ਸਾਸਿਸਾਸਿਪ੍ਰਭੁਮਨਹਿਸਮਾਲੇ॥
(ਹੇ ਮੇਰੇ ਭਾਈ!) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਸਾਂਭ ਰੱਖ।
Remember God in your mind, with each and every breath.
सासि सासि प्रभु मनहि समाले ॥
ਸੋਧਨੁਸੰਚਹੁਜੋਚਾਲੈਨਾਲੇ॥੩॥
ਉਹ (ਨਾਮ-) ਧਨ ਇਕੱਠਾ ਕਰ ਜੇਹੜਾ ਤੇਰੇ ਨਾਲ ਸਾਥ ਕਰੇ ॥੩॥
Gather only that wealth, which shall go with you. ||3||
सो धनु संचहु जो चालै नाले ॥३॥
ਤਿਸਹਿਪਰਾਪਤਿਜਿਸੁਮਸਤਕਿਭਾਗੁ॥
(ਪਰ ਇਹ ਨਾਮ-ਧਨ ਇਕੱਠਾ ਕਰਨਾ ਜੀਵਾਂ ਦੇ ਵੱਸ ਦੀ ਗੱਲ ਨਹੀਂ। ਇਹ ਨਾਮ-ਧਨ) ਉਸ ਮਨੁੱਖ ਨੂੰ ਹੀ ਮਿਲਦਾ ਹੈ, ਜਿਸ ਦੇ ਮੱਥੇ ਉਤੇ ਭਾਗ ਜਾਗੇ।
He alone obtains it, upon whose forehead such destiny is written.
तिसहि परापति जिसु मसतकि भागु ॥
ਕਹੁਨਾਨਕਤਾਕੀਚਰਣੀਲਾਗੁ॥੪॥੫੭॥੧੨੬॥
ਨਾਨਕ ਆਖਦਾ ਹੈ- (ਹੇ ਮੇਰੇ ਭਾਈ!) ਤੂੰ ਉਸ ਮਨੁੱਖ ਦੀ ਚਰਨੀਂ ਲੱਗ (ਜਿਸ ਨੂੰ ਨਾਮ-ਧਨ ਮਿਲਿਆ ਹੈ) ॥੪॥੫੭॥੧੨੬॥
Says Nanak, fall at the Feet of that Lord. ||4||57||126||
कहु नानक ता की चरणी लागु ॥४॥५७॥१२६॥
WWW.GURBANI.WORLD