ਮੈਲਾਬ੍ਰਹਮਾਮੈਲਾਇੰਦੁ॥
ਬ੍ਰਹਮਾ (ਭਾਵੇਂ ਜਗਤ ਦਾ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਪਰ) ਬ੍ਰਹਮਾ ਭੀ ਮੈਲਾ, ਇੰਦਰ ਭੀ ਮੈਲਾ (ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ)।
Brahma is polluted, and Indra is polluted.
मैला ब्रहमा मैला इंदु ॥
ਰਵਿਮੈਲਾਮੈਲਾਹੈਚੰਦੁ॥੧॥
(ਦੁਨੀਆ ਨੂੰ ਚਾਨਣ ਦੇਣ ਵਾਲੇ) ਸੂਰਜ ਤੇ ਚੰਦ੍ਰਮਾ ਭੀ ਮੈਲੇ ਹਨ ॥੧॥
The sun is polluted, and the moon is polluted. ||1||
रवि मैला मैला है चंदु ॥१॥
ਮੈਲਾਮਲਤਾਇਹੁਸੰਸਾਰੁ॥
ਇਹ (ਸਾਰਾ) ਸੰਸਾਰ ਮੈਲਾ ਹੈ, ਮਲੀਨ ਹੈ,
This world is polluted with pollution.
मैला मलता इहु संसारु ॥
ਇਕੁਹਰਿਨਿਰਮਲੁਜਾਕਾਅੰਤੁਨਪਾਰੁ॥੧॥ਰਹਾਉ॥
ਕੇਵਲ ਪਰਮਾਤਮਾ ਹੀ ਪਵਿੱਤਰ ਹੈ, (ਇਤਨਾ ਪਵਿੱਤਰ ਹੈ ਕਿ ਉਸ ਦੀ ਪਵਿੱਤ੍ਰਤਾ ਦਾ) ਅੰਤ ਨਹੀਂ ਪਾਇਆ ਜਾ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥
Only the One Lord is Immaculate; He has no end or limitation. ||1||Pause||
इकु हरि निरमलु जा का अंतु न पारु ॥१॥ रहाउ ॥
ਮੈਲੇਬ੍ਰਹਮੰਡਾਇਕੈਈਸ॥
ਬ੍ਰਹਿਮੰਡਾਂ ਦੇ ਰਾਜੇ (ਭੀ ਹੋ ਜਾਣ ਤਾਂ ਭੀ) ਮੈਲੇ ਹਨ;
The rulers of kingdoms are polluted.
मैले ब्रहमंडा इकै ईस ॥
ਮੈਲੇਨਿਸਿਬਾਸੁਰਦਿਨਤੀਸ॥੨॥
ਰਾਤ ਦਿਨ, ਮਹੀਨੇ ਦੇ ਤ੍ਰੀਹੇ ਦਿਨ ਸਭ ਮੈਲੇ ਹਨ (ਬੇਅੰਤ ਜੀਅ-ਜੰਤ ਵਿਕਾਰਾਂ ਨਾਲ ਇਹਨਾਂ ਨੂੰ ਮੈਲਾ ਕਰੀ ਜਾ ਰਹੇ ਹਨ) ॥੨॥
Nights and days, and the days of the month are polluted. ||2||
मैले निसि बासुर दिन तीस ॥२॥
ਮੈਲਾਮੋਤੀਮੈਲਾਹੀਰੁ॥
(ਇਤਨੇ ਕੀਮਤੀ ਹੁੰਦੇ ਹੋਏ ਭੀ) ਮੋਤੀ ਤੇ ਹੀਰੇ ਭੀ ਮੈਲੇ ਹਨ,
The pearl is polluted, the diamond is polluted.
मैला मोती मैला हीरु ॥
ਮੈਲਾਪਉਨੁਪਾਵਕੁਅਰੁਨੀਰੁ॥੩॥
ਹਵਾ, ਅੱਗ ਤੇ ਪਾਣੀ ਭੀ ਮੈਲੇ ਹਨ ॥੩॥
Wind, fire and water are polluted. ||3||
मैला पउनु पावकु अरु नीरु ॥३॥
ਮੈਲੇਸਿਵਸੰਕਰਾਮਹੇਸ॥
ਸ਼ਿਵ-ਸ਼ੰਕਰ-ਮਹੇਸ਼ ਭੀ ਮੈਲੇ ਹਨ (ਭਾਵੇਂ ਇਹ ਵੱਡੇ ਦੇਵਤੇ ਮਿਥੇ ਗਏ ਹਨ)।
Shiva, Shankara and Mahaysh are polluted.
मैले सिव संकरा महेस ॥
ਮੈਲੇਸਿਧਸਾਧਿਕਅਰੁਭੇਖ॥੪॥
ਸਿੱਧ, ਸਾਧਕ ਤੇ ਭੇਖਧਾਰੀ ਸਾਧੂ ਸਭ ਮੈਲੇ ਹਨ ॥੪॥
The Siddhas, seekers and strivers, and those who wear religious robes, are polluted. ||4||
मैले सिध साधिक अरु भेख ॥४॥
ਮੈਲੇਜੋਗੀਜੰਗਮਜਟਾਸਹੇਤਿ॥
ਜੋਗੀ, ਜੰਗਮ, ਜਟਾਧਾਰੀ ਸਭ ਅਪਵਿੱਤਰ ਹਨ;
The Yogis and wandering hermits with their matted hair are polluted.
मैले जोगी जंगम जटा सहेति ॥
ਮੈਲੀਕਾਇਆਹੰਸਸਮੇਤਿ॥੫॥
ਇਹ ਸਰੀਰ ਭੀ ਮੈਲਾ ਤੇ ਜੀਵਾਤਮਾ ਭੀ ਮੈਲਾ ਹੋਇਆ ਪਿਆ ਹੈ ॥੫॥
The body, along with the swan-soul, is polluted. ||5||
मैली काइआ हंस समेति ॥५॥
ਕਹਿਕਬੀਰਤੇਜਨਪਰਵਾਨ॥
ਕਬੀਰ ਆਖਦਾ ਹੈ ਕਿ ਸਿਰਫ਼ ਉਹ ਮਨੁੱਖ (ਪ੍ਰਭੂ ਦੇ ਦਰ ਤੇ) ਕਬੂਲ ਹਨ,
Says Kabeer, those humble beings are approved and pure,
कहि कबीर ते जन परवान ॥
ਨਿਰਮਲਤੇਜੋਰਾਮਹਿਜਾਨ॥੬॥੩॥
ਸਿਰਫ਼ ਉਹ ਮਨੁੱਖ ਪਵਿੱਤਰ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਸਾਂਝ ਪਾਈ ਹੈ ॥੬॥੩॥
who know the Lord. ||6||3||
निरमल ते जो रामहि जान ॥६॥३॥
WWW.GURBANI.WORLD