ਭੈਰਉਮਹਲਾ੩॥
Bhairao, Third Mahalaa:
भैरउ महला ३ ॥
ਦੁਖਵਿਚਿਜੰਮੈਦੁਖਿਮਰੈਦੁਖਵਿਚਿਕਾਰਕਮਾਇ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦੁਖ ਵਿਚ ਜੰਮਦਾ ਹੈ ਦੁਖ ਵਿਚ ਮਰਦਾ ਹੈ ਦੁਖ ਵਿਚ (ਸਾਰੀ ਉਮਰ) ਕਾਰ-ਵਿਹਾਰ ਕਰਦਾ ਹੈ।
In pain he is born, in pain he dies, and in pain he does his deeds.
दुख विचि जंमै दुखि मरै दुख विचि कार कमाइ ॥
ਗਰਭਜੋਨੀਵਿਚਿਕਦੇਨਨਿਕਲੈਬਿਸਟਾਮਾਹਿਸਮਾਇ॥੧॥
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, (ਜਦ ਤਕ ਉਹ ਮਨ ਦਾ ਮੁਰੀਦ ਹੈ ਤਦ ਤਕ) ਕਦੇ ਭੀ ਉਹ (ਇਸ ਗੇੜ ਵਿਚੋਂ) ਨਿਕਲ ਨਹੀਂ ਸਕਦਾ (ਕਿਉਂਕਿ ਉਹ) ਸਦਾ ਵਿਕਾਰਾਂ ਦੇ ਗੰਦ ਵਿਚ ਜੁੜਿਆ ਰਹਿੰਦਾ ਹੈ ॥੧॥
He is never released from the womb of reincarnation; he rots away in manure. ||1||
गरभ जोनी विचि कदे न निकलै बिसटा माहि समाइ ॥१॥
ਧ੍ਰਿਗੁਧ੍ਰਿਗੁਮਨਮੁਖਿਜਨਮੁਗਵਾਇਆ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣਾ ਜੀਵਨ ਗਵਾ ਲੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਫਿਟਕਾਰਾਂ ਹੀ ਪੈਂਦੀਆਂ ਹਨ।
Cursed, cursed is the self-willed manmukh, who wastes his life away.
ध्रिगु ध्रिगु मनमुखि जनमु गवाइआ ॥
ਪੂਰੇਗੁਰਕੀਸੇਵਨਕੀਨੀਹਰਿਕਾਨਾਮੁਨਭਾਇਆ॥੧॥ਰਹਾਉ॥
(ਉਸ ਨੇ ਸਾਰੀ ਉਮਰ) ਨਾਹ ਪੂਰੇ ਗੁਰੂ ਦਾ ਆਸਰਾ ਲਿਆ ਅਤੇ ਨਾਹ ਹੀ ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਾ ॥੧॥ ਰਹਾਉ ॥
He does not serve the Perfect Guru; he does not love the Name of the Lord. ||1||Pause||
पूरे गुर की सेव न कीनी हरि का नामु न भाइआ ॥१॥ रहाउ ॥
ਗੁਰਕਾਸਬਦੁਸਭਿਰੋਗਗਵਾਏਜਿਸਨੋਹਰਿਜੀਉਲਾਏ॥
ਗੁਰੂ ਦਾ ਸ਼ਬਦ ਸਾਰੇ ਰੋਗ ਦੂਰ ਕਰ ਦੇਂਦਾ ਹੈ, (ਪਰ ਗੁਰ-ਸ਼ਬਦ ਵਿਚ ਉਹੀ ਜੁੜਦਾ ਹੈ) ਜਿਸ ਨੂੰ ਪਰਮਾਤਮਾ (ਸਬਦ ਦੀ ਲਗਨ) ਲਾਂਦਾ ਹੈ।
The Word of the Guru's Shabad cures all diseases; he alone is attached to it, whom the Dear Lord attaches.
गुर का सबदु सभि रोग गवाए जिस नो हरि जीउ लाए ॥
ਨਾਮੇਨਾਮਿਮਿਲੈਵਡਿਆਈਜਿਸਨੋਮੰਨਿਵਸਾਏ॥੨॥
ਜਿਸ ਮਨੁੱਖ ਨੂੰ (ਸ਼ਬਦ ਦੀ ਲਗਨ ਲਾ ਕੇ ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ, ਸਦਾ ਹਰਿ-ਨਾਮ ਵਿਚ ਟਿਕੇ ਰਹਿਣ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ॥੨॥
Through the Naam, glorious greatness is obtained; he alone obtains it, whose mind is filled with the Lord. ||2||
नामे नामि मिलै वडिआई जिस नो मंनि वसाए ॥२॥
ਸਤਿਗੁਰੁਭੇਟੈਤਾਫਲੁਪਾਏਸਚੁਕਰਣੀਸੁਖਸਾਰੁ॥
ਸਦਾ-ਥਿਰ ਹਰਿ-ਨਾਮ ਦਾ ਸਿਮਰਨ ਹੀ (ਅਸਲ) ਕਰਤੱਬ ਹੈ, (ਨਾਮ-ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਸੁਖ ਹੈ, ਪਰ ਇਹ (ਹਰਿ-ਨਾਮ-ਸਿਮਰਨ) ਫਲ ਮਨੁੱਖ ਨੂੰ ਤਦੋਂ ਹੀ ਮਿਲਦਾ ਹੈ ਜਦੋਂ ਇਸ ਨੂੰ ਗੁਰੂ ਮਿਲਦਾ ਹੈ।
Meeting the True Guru, the fruitful rewards are obtained. This true lifestyle brings sublime peace.
सतिगुरु भेटै ता फलु पाए सचु करणी सुख सारु ॥
ਸੇਜਨਨਿਰਮਲਜੋਹਰਿਲਾਗੇਹਰਿਨਾਮੇਧਰਹਿਪਿਆਰੁ॥੩॥
ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦੇ ਹਨ, ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੇ ਹਨ, ਉਹ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੩॥
Those humble beings who are attached to the Lord are immaculate; they enshrine love for the Lord's Name. ||3||
से जन निरमल जो हरि लागे हरि नामे धरहि पिआरु ॥३॥
ਤਿਨਕੀਰੇਣੁਮਿਲੈਤਾਂਮਸਤਕਿਲਾਈਜਿਨਸਤਿਗੁਰੁਪੂਰਾਧਿਆਇਆ॥
ਜਿਹੜੇ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿਚ ਵਸਾਂਦੇ ਹਨ, ਜੇ ਮੈਨੂੰ ਉਹਨਾਂ ਦੀ ਚਰਨ-ਧੂੜ ਮਿਲ ਜਾਏ, ਤਾਂ ਉਹ ਧੂੜ ਮੈਂ ਆਪਣੇ ਮੱਥੇ ਉਤੇ ਲਾਵਾਂ।
If I obtain the dust of their feet, I apply it to my forehead. They meditate on the Perfect True Guru.
तिन की रेणु मिलै तां मसतकि लाई जिन सतिगुरु पूरा धिआइआ ॥
ਨਾਨਕਤਿਨਕੀਰੇਣੁਪੂਰੈਭਾਗਿਪਾਈਐਜਿਨੀਰਾਮਨਾਮਿਚਿਤੁਲਾਇਆ॥੪॥੩॥੧੩॥
ਹੇ ਨਾਨਕ! ਜਿਹੜੇ ਮਨੁੱਖ ਸਦਾ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜੀ ਰੱਖਦੇ ਹਨ, ਉਹਨਾਂ ਦੇ ਚਰਨਾਂ ਦੀ ਧੂੜ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ॥੪॥੩॥੧੩॥
O Nanak, this dust is obtained only by perfect destiny. They focus their consciousness on the Lord's Name. ||4||3||13||
नानक तिन की रेणु पूरै भागि पाईऐ जिनी राम नामि चितु लाइआ ॥४॥३॥१३॥
WWW.GURBANI.WORLD