ਮਲਾਰਮਹਲਾ੩॥
Malaar, Third Mahalaa:
मलार महला ३ ॥
ਜੀਉਪਿੰਡੁਪ੍ਰਾਣਸਭਿਤਿਸਕੇਘਟਿਘਟਿਰਹਿਆਸਮਾਈ॥
ਜਿਹੜਾ ਪਰਮਾਤਮਾ ਹਰੇਕ ਸਰੀਰ ਵਿਚ ਸਮਾ ਰਿਹਾ ਹੈ, ਉਸ ਦੇ ਹੀ ਦਿੱਤੇ ਹੋਏ ਇਹ ਜਿੰਦ ਇਹ ਸਰੀਰ ਇਹ ਪ੍ਰਾਣ ਇਹ ਸਾਰੇ ਅੰਗ ਹਨ।
Soul, body and breath of life are all His; He is permeating and pervading each and every heart.
जीउ पिंडु प्राण सभि तिस के घटि घटि रहिआ समाई ॥
ਏਕਸੁਬਿਨੁਮੈਅਵਰੁਨਜਾਣਾਸਤਿਗੁਰਿਦੀਆਬੁਝਾਈ॥੧॥
ਗੁਰੂ ਨੇ (ਮੈਨੂੰ) ਸਮਝ ਬਖ਼ਸ਼ੀ ਹੈ। ਉਸ ਇਕ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦਾ ॥੧॥
Except the One Lord, I do not know any other at all. The True Guru has revealed this to me. ||1||
एकसु बिनु मै अवरु न जाणा सतिगुरि दीआ बुझाई ॥१॥
ਮਨਮੇਰੇਨਾਮਿਰਹਉਲਿਵਲਾਈ॥
ਹੇ ਮੇਰੇ ਮਨ! ਮੈਂ (ਤਾਂ ਸਦਾ) ਪਰਮਾਤਮਾ ਦੇ ਨਾਮ ਵਿਚ ਲਗਨ ਲਾਈ ਰੱਖਦਾ ਹਾਂ।
O my mind, remain lovingly attuned to the Naam, the Name of the Lord.
मन मेरे नामि रहउ लिव लाई ॥
ਅਦਿਸਟੁਅਗੋਚਰੁਅਪਰੰਪਰੁਕਰਤਾਗੁਰਕੈਸਬਦਿਹਰਿਧਿਆਈ॥੧॥ਰਹਾਉ॥
ਜਿਹੜਾ ਕਰਤਾਰ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਹੜਾ ਬੇਅੰਤ ਹੀ ਬੇਅੰਤ ਹੈ, ਮੈਂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਧਿਆਉਂਦਾ ਹਾਂ ॥੧॥ ਰਹਾਉ ॥
Through the Word of the Guru's Shabad, I meditate on the Lord, the Unseen, Unfathomable and Infinite Creator. ||1||Pause||
अदिसटु अगोचरु अपरंपरु करता गुर कै सबदि हरि धिआई ॥१॥ रहाउ ॥
ਮਨੁਤਨੁਭੀਜੈਏਕਲਿਵਲਾਗੈਸਹਜੇਰਹੇਸਮਾਈ॥
(ਜਿਨ੍ਹਾਂ ਮਨੁੱਖਾਂ ਦੀ) ਲਗਨ ਇਕ ਪਰਮਾਤਮਾ ਨਾਲ ਲੱਗੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ (ਨਾਮ-ਰਸ ਨਾਲ) ਭਿੱਜਾ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦੇ ਹਨ।
Mind and body are pleased, lovingly attuned to the One Lord, intuitively absorbed in peace and poise.
मनु तनु भीजै एक लिव लागै सहजे रहे समाई ॥
ਗੁਰਪਰਸਾਦੀਭ੍ਰਮੁਭਉਭਾਗੈਏਕਨਾਮਿਲਿਵਲਾਈ॥੨॥
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਿਰਫ਼ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦਾ ਹੈ, ਉਸ ਦੀ ਭਟਕਣਾ ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ॥੨॥
By Guru's Grace, doubt and fear are dispelled, being lovingly attuned to the One Name. ||2||
गुर परसादी भ्रमु भउ भागै एक नामि लिव लाई ॥२॥
ਗੁਰਬਚਨੀਸਚੁਕਾਰਕਮਾਵੈਗਤਿਮਤਿਤਬਹੀਪਾਈ॥
(ਜਦੋਂ ਮਨੁੱਖ) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਤਦੋਂ ਹੀ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਣ ਵਾਲੀ ਅਕਲ ਸਿੱਖਦਾ ਹੈ।
When the mortal follows the Guru's Teachings, and lives the Truth, then he attains the state of emancipation.
गुर बचनी सचु कार कमावै गति मति तब ही पाई ॥
ਕੋਟਿਮਧੇਕਿਸਹਿਬੁਝਾਏਤਿਨਿਰਾਮਨਾਮਿਲਿਵਲਾਈ॥੩॥
ਕ੍ਰੋੜਾਂ ਵਿਚੋਂ ਜਿਸ ਕਿਸੇ ਵਿਰਲੇ ਮਨੁੱਖ ਨੂੰ (ਗੁਰੂ ਆਤਮਕ ਜੀਵਨ ਦੀ) ਸੂਝ ਦੇਂਦਾ ਹੈ, ਉਸ ਮਨੁੱਖ ਨੇ (ਸਦਾ ਲਈ) ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਲਈ ॥੩॥
Among millions, how rare is that one who understands, and is lovingly attuned to the Name of the Lord. ||3||
कोटि मधे किसहि बुझाए तिनि राम नामि लिव लाई ॥३॥
ਜਹਜਹਦੇਖਾਤਹਏਕੋਸੋਈਇਹਗੁਰਮਤਿਬੁਧਿਪਾਈ॥
ਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਇਕ ਪਰਮਾਤਮਾ ਹੀ ਵੱਸਦਾ (ਦਿੱਸਦਾ) ਹੈ-ਇਹ ਅਕਲ ਮੈਂ ਗੁਰੂ ਦੀ ਮੱਤ ਦੀ ਰਾਹੀਂ ਸਿੱਖੀ ਹੈ।
Wherever I look, there I see the One. This understanding has come through the Guru's Teachings.
जह जह देखा तह एको सोई इह गुरमति बुधि पाई ॥
ਮਨੁਤਨੁਪ੍ਰਾਨਧਰਂੀਤਿਸੁਆਗੈਨਾਨਕਆਪੁਗਵਾਈ॥੪॥੭॥
ਹੇ ਨਾਨਕ! ਉਸ (ਗੁਰੂ) ਦੇ ਅੱਗੇ ਮੈਂ ਆਪਾ-ਭਾਵ ਗਵਾ ਕੇ ਆਪਣਾ ਮਨ ਆਪਣਾ ਸਰੀਰ ਆਪਣੇ ਪ੍ਰਾਣ ਭੇਟ ਧਰਦਾ ਹਾਂ ॥੪॥੭॥
I place my mind, body and breath of life in offering before Him; O Nanak, self-conceit is gone. ||4||7||
मनु तनु प्रान धरीं तिसु आगै नानक आपु गवाई ॥४॥७॥
WWW.GURBANI.WORLD