GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਅਮਰਦਾਸ ਜੀ
ਅੰਗ 1259
Display Settings
Translations
ਮਲਾਰਮਹਲਾਦੁਤੁਕੇ
Malaar, Third Mahalaa, Du-Tukas:
मलार महला ३ दुतुके ॥
ਸਤਿਗੁਰਤੇਪਾਵੈਘਰੁਦਰੁਮਹਲੁਸੁਥਾਨੁ
ਮਨੁੱਖ ਗੁਰੂ ਪਾਸੋਂ ਹੀ ਪਰਮਾਤਮਾ ਦਾ ਘਰ ਪ੍ਰਭੂ ਦਾ ਦਰ ਪ੍ਰਭੂ ਦਾ ਮਹਲ ਅਤੇ ਥਾਂ ਲੱਭ ਸਕਦਾ ਹੈ।
Through the True Guru, the mortal obtains the special place, the Mansion of the Lord's Presence in his own home.
सतिगुर ते पावै घरु दरु महलु सु थानु ॥
ਗੁਰਸਬਦੀਚੂਕੈਅਭਿਮਾਨੁ॥੧॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਮਨੁੱਖ ਦੇ ਅੰਦਰੋਂ) ਅਹੰਕਾਰ ਮੁੱਕਦਾ ਹੈ ॥੧॥
Through the Word of the Guru's Shabad, his egotistical pride is dispelled. ||1||
गुर सबदी चूकै अभिमानु ॥१॥
ਜਿਨਕਉਲਿਲਾਟਿਲਿਖਿਆਧੁਰਿਨਾਮੁ
ਜਿਨ੍ਹਾਂ ਮਨੁੱਖਾਂ ਵਾਸਤੇ (ਉਹਨਾਂ ਦੇ) ਮੱਥੇ ਉਤੇ ਧੁਰ ਦਰਗਾਹ ਤੋਂ ਨਾਮ (ਦਾ ਸਿਮਰਨ) ਲਿਖਿਆ ਹੁੰਦਾ ਹੈ,
Those who have the Naam inscribed on their foreheads,
जिन कउ लिलाटि लिखिआ धुरि नामु ॥
ਅਨਦਿਨੁਨਾਮੁਸਦਾਸਦਾਧਿਆਵਹਿਸਾਚੀਦਰਗਹਪਾਵਹਿਮਾਨੁ॥੧॥ਰਹਾਉ
ਉਹ ਮਨੁੱਖ ਹਰ ਵੇਲੇ ਸਦਾ ਹੀ ਸਦਾ ਹੀ ਨਾਮ ਸਿਮਰਦੇ ਰਹਿੰਦੇ ਹਨ, ਅਤੇ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹ ਆਦਰ ਪ੍ਰਾਪਤ ਕਰਦੇ ਹਨ ॥੧॥ ਰਹਾਉ ॥
meditate on the Naam night and day, forever and ever. They are honored in the True Court of the Lord. ||1||Pause||
अनदिनु नामु सदा सदा धिआवहि साची दरगह पावहि मानु ॥१॥ रहाउ ॥
ਮਨਕੀਬਿਧਿਸਤਿਗੁਰਤੇਜਾਣੈਅਨਦਿਨੁਲਾਗੈਸਦਹਰਿਸਿਉਧਿਆਨੁ
(ਜਿਹੜਾ ਮਨੁੱਖ) ਗੁਰੂ ਪਾਸੋਂ ਮਨ (ਨੂੰ ਜਿੱਤਣ) ਦਾ ਢੰਗ ਸਿੱਖ ਲੈਂਦਾ ਹੈ, ਉਸ ਦੀ ਸੁਰਤ ਹਰ ਵੇਲੇ ਸਦਾ ਹੀ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ।
From the True Guru, they learn the ways and means of the mind. Night and day, they focus their meditation on the Lord forever.
मन की बिधि सतिगुर ते जाणै अनदिनु लागै सद हरि सिउ धिआनु ॥
ਗੁਰਸਬਦਿਰਤੇਸਦਾਬੈਰਾਗੀਹਰਿਦਰਗਹਸਾਚੀਪਾਵਹਿਮਾਨੁ॥੨॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦੇ ਹਨ ॥੨॥
Imbued with the Word of the Guru's Shabad, they remain forever detached. They are honored in the True Court of the Lord. ||2||
गुर सबदि रते सदा बैरागी हरि दरगह साची पावहि मानु ॥२॥
ਇਹੁਮਨੁਖੇਲੈਹੁਕਮਕਾਬਾਧਾਇਕਖਿਨਮਹਿਦਹਦਿਸਫਿਰਿਆਵੈ
(ਮਨੁੱਖ ਦਾ) ਇਹ ਮਨ (ਪਰਮਾਤਮਾ ਦੇ) ਹੁਕਮ ਦਾ ਬੱਝਾ ਹੋਇਆ ਹੀ (ਮਾਇਆ ਦੀਆਂ ਖੇਡਾਂ) ਖੇਡਦਾ ਰਹਿੰਦਾ ਹੈ, ਅਤੇ ਇਕ ਖਿਨ ਵਿਚ ਹੀ ਦਸੀਂ ਪਾਸੀਂ ਦੌੜ ਭੱਜ ਆਉਂਦਾ ਹੈ।
This mind plays, subject to the Lord's Will; in an instant, it wanders out in the ten directions and returns home again.
इहु मनु खेलै हुकम का बाधा इक खिन महि दह दिस फिरि आवै ॥
ਜਾਂਆਪੇਨਦਰਿਕਰੇਹਰਿਪ੍ਰਭੁਸਾਚਾਤਾਂਇਹੁਮਨੁਗੁਰਮੁਖਿਤਤਕਾਲਵਸਿਆਵੈ॥੩॥
ਜਦੋਂ ਸਦਾ-ਥਿਰ ਪ੍ਰਭੂ ਆਪ ਹੀ (ਕਿਸੇ ਮਨੁੱਖ ਉਤੇ) ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਉਸ ਦਾ ਇਹ ਮਨ ਗੁਰੂ ਦੀ ਸਰਨ ਦੀ ਬਰਕਤਿ ਨਾਲ ਬੜੀ ਛੇਤੀ ਵੱਸ ਵਿਚ ਆ ਜਾਂਦਾ ਹੈ ॥੩॥
When the True Lord God Himself bestows His Glance of Grace, then this mind is instantly brought under control by the Gurmukh. ||3||
जां आपे नदरि करे हरि प्रभु साचा तां इहु मनु गुरमुखि ततकाल वसि आवै ॥३॥
ਇਸੁਮਨਕੀਬਿਧਿਮਨਹੂਜਾਣੈਬੂਝੈਸਬਦਿਵੀਚਾਰਿ
ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਆਪਣੇ ਮਨ ਵਿਚ ਵਸਾ ਕੇ (ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਤਾਂ ਉਹ ਆਪਣੇ ਅੰਦਰੋਂ ਹੀ ਇਸ ਮਨ ਨੂੰ ਵੱਸ ਵਿਚ ਰੱਖਣ ਦੀ ਜਾਚ ਸਿੱਖ ਲੈਂਦਾ ਹੈ।
The mortal comes to know the ways and means of the mind, realizing and contemplating the Shabad.
इसु मन की बिधि मन हू जाणै बूझै सबदि वीचारि ॥
ਨਾਨਕਨਾਮੁਧਿਆਇਸਦਾਤੂਭਵਸਾਗਰੁਜਿਤੁਪਾਵਹਿਪਾਰਿ॥੪॥੬॥
ਹੇ ਨਾਨਕ! ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜਿਸ ਨਾਮ ਦੀ ਰਾਹੀਂ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੪॥੬॥
O Nanak, meditate forever on the Naam, and cross over the terrifying world-ocean. ||4||6||
नानक नामु धिआइ सदा तू भव सागरु जितु पावहि पारि ॥४॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ