ਰਾਗੁਗਉੜੀਮਾਝ₁ਮਹਲਾ੫॥
ਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Gauree Maajh, Fifth Mahalaa:
रागु गउड़ी माझ₁ महला ५ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਦੀਨਦਇਆਲਦਮੋਦਰਰਾਇਆਜੀਉ॥
ਹੇ ਗਰੀਬਾਂ ਉਤੇ ਤਰਸ ਕਰਨ ਵਾਲੇ ਪ੍ਰਭੂ ਪਾਤਿਸ਼ਾਹ ਜੀ!
O Merciful to the meek, O Dear Lord King,
दीन दइआल दमोदर राइआ जीउ ॥
ਕੋਟਿਜਨਾਕਰਿਸੇਵਲਗਾਇਆਜੀਉ॥
ਤੂੰ ਕ੍ਰੋੜਾਂ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ-ਭਗਤੀ ਵਿਚ ਲਾਇਆ ਹੋਇਆ ਹੈ।
You have engaged millions of people in Your Service.
कोटि जना करि सेव लगाइआ जीउ ॥
ਭਗਤਵਛਲੁਤੇਰਾਬਿਰਦੁਰਖਾਇਆਜੀਉ॥
ਭਗਤਾਂ ਦਾ ਪਿਆਰਾ ਹੋਣਾ-ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾ ਬਣਿਆ ਆ ਰਿਹਾ ਹੈ।
You are the Lover of Your devotees; this is Your Nature.
भगत वछलु तेरा बिरदु रखाइआ जीउ ॥
ਪੂਰਨਸਭਨੀਜਾਈਜੀਉ॥੧॥
ਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ ॥੧॥
You are totally pervading all places. ||1||
पूरन सभनी जाई जीउ ॥१॥
ਕਿਉਪੇਖਾਪ੍ਰੀਤਮੁਕਵਣਸੁਕਰਣੀਜੀਉ॥
(ਹੇ ਭਾਈ!) ਮੈਂ ਕਿਵੇਂ ਉਸ ਪ੍ਰਭੂ-ਪ੍ਰੀਤਮ ਦਾ ਦਰਸਨ ਕਰਾਂ? ਉਹ ਕੇਹੜੀ ਸ੍ਰੇਸ਼ਟ ਕਰਨੀ ਹੈ (ਜਿਸ ਨਾਲ ਮੈਂ ਉਸ ਨੂੰ ਵੇਖਾਂ)?
How can I behold my Beloved? What is that way of life?
किउ पेखा प्रीतमु कवण सुकरणी जीउ ॥
ਸੰਤਾਦਾਸੀਸੇਵਾਚਰਣੀਜੀਉ॥
(ਜਿਥੋਂ ਭੀ ਪੁੱਛਾਂ ਇਹੀ ਉੱਤਰ ਮਿਲਦਾ ਹੈ ਕਿ) ਮੈਂ ਸੰਤ ਜਨਾਂ ਦੀ ਦਾਸੀ ਬਣਾਂ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ।
Become the slave of the Saints, and serve at their feet.
संता दासी सेवा चरणी जीउ ॥
ਇਹੁਜੀਉਵਤਾਈਬਲਿਬਲਿਜਾਈਜੀਉ॥
ਮੈਂ ਆਪਣੀ ਇਹ ਜਿੰਦ ਉਸ ਪ੍ਰਭੂ-ਪਾਤਿਸ਼ਾਹ ਤੋਂ ਸਦਕੇ ਕਰਾਂ, ਤੇ, ਉਸ ਤੋਂ ਕੁਰਬਾਨ ਹੋ ਹੋ ਜਾਵਾਂ।
I dedicate this soul; I am a sacrifice, a sacrifice to them.
इहु जीउ वताई बलि बलि जाई जीउ ॥
ਤਿਸੁਨਿਵਿਨਿਵਿਲਾਗਉਪਾਈਜੀਉ॥੨॥
ਲਿਫ਼ ਲਿਫ਼ ਕੇ ਮੈਂ ਸਦਾ ਉਸ ਦੀ ਪੈਰੀਂ ਲੱਗਦੀ ਰਹਾਂ ॥੨॥
Bowing low, I fall at the Feet of the Lord. ||2||
तिसु निवि निवि लागउ पाई जीउ ॥२॥
ਪੋਥੀਪੰਡਿਤਬੇਦਖੋਜੰਤਾਜੀਉ॥
(ਹੇ ਭਾਈ!) ਕੋਈ ਪੰਡਿਤ (ਬਣ ਕੇ) ਵੇਦ ਆਦਿਕ ਧਰਮ-ਪੁਸਤਕਾਂ ਖੋਜਦਾ ਰਹਿੰਦਾ ਹੈ,
The Pandits, the religious scholars, study the books of the Vedas.
पोथी पंडित बेद खोजंता जीउ ॥
ਹੋਇਬੈਰਾਗੀਤੀਰਥਿਨਾਵੰਤਾਜੀਉ॥
ਕੋਈ (ਦੁਨੀਆ ਤੋਂ) ਵੈਰਾਗਵਾਨ ਹੋ ਕੇ (ਹਰੇਕ) ਤੀਰਥ ਉਤੇ ਇਸ਼ਨਾਨ ਕਰਦਾ ਫਿਰਦਾ ਹੈ,
Some become renunciates, and bathe at sacred shrines of pilgrimage.
होइ बैरागी तीरथि नावंता जीउ ॥
ਗੀਤਨਾਦਕੀਰਤਨੁਗਾਵੰਤਾਜੀਉ॥
ਕੋਈ ਗੀਤ ਗਾਂਦਾ ਹੈ ਨਾਦ ਵਜਾਂਦਾ ਹੈ ਕੀਰਤਨ ਕਰਦਾ ਹੈ,
Some sing tunes and melodies and songs.
गीत नाद कीरतनु गावंता जीउ ॥
ਹਰਿਨਿਰਭਉਨਾਮੁਧਿਆਈਜੀਉ॥੩॥
ਪਰ ਮੈਂ ਪਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ (ਮੇਰੇ ਅੰਦਰ) ਨਿਰਭੈਤਾ ਪੈਦਾ ਕਰਦਾ ਹੈ ॥੩॥
But I meditate on the Naam, the Name of the Fearless Lord. ||3||
हरि निरभउ नामु धिआई जीउ ॥३॥
ਭਏਕ੍ਰਿਪਾਲਸੁਆਮੀਮੇਰੇਜੀਉ॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਉਤੇ ਮੇਰੇ ਸੁਆਮੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ,
My Lord and Master has become merciful to me.
भए क्रिपाल सुआमी मेरे जीउ ॥
ਪਤਿਤਪਵਿਤਲਗਿਗੁਰਕੇਪੈਰੇਜੀਉ॥
ਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ (ਪਹਿਲਾਂ ਵਿਕਾਰਾਂ ਵਿਚ) ਡਿੱਗੇ ਹੋਏ (ਹੁੰਦੇ ਭੀ) ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ।
I was a sinner, and I have been sanctified, taking to the Guru's Feet.
पतित पवित लगि गुर के पैरे जीउ ॥
ਭ੍ਰਮੁਭਉਕਾਟਿਕੀਏਨਿਰਵੈਰੇਜੀਉ॥
ਗੁਰੂ (ਉਹਨਾਂ ਦੇ ਅੰਦਰੋਂ ਮਾਇਆ ਦੀ) ਭਟਕਣਾ ਦੂਰ ਕਰ ਕੇ (ਹਰੇਕ ਕਿਸਮ ਦਾ ਮਲੀਨ) ਡਰ ਦੂਰ ਕਰ ਕੇ ਉਹਨਾਂ ਮਨੁੱਖਾਂ ਨੂੰ ਨਿਰਵੈਰ ਬਣਾ ਦੇਂਦਾ ਹੈ।
Dispelling my doubts and fears, the Guru has rid me of hatred.
भ्रमु भउ काटि कीए निरवैरे जीउ ॥
ਗੁਰਮਨਕੀਆਸਪੂਰਾਈਜੀਉ॥੪॥
ਹੇ ਗੁਰੂ! ਤੂੰ ਹੀ ਮੇਰੇ ਮਨ ਦੀ ਭੀ (ਸਿਮਰਨ ਦੀ) ਆਸ ਪੂਰੀ ਕੀਤੀ ਹੈ ॥੪॥
The Guru has fulfilled the desires of my mind. ||4||
गुर मन की आस पूराई जीउ ॥४॥
ਜਿਨਿਨਾਉਪਾਇਆਸੋਧਨਵੰਤਾਜੀਉ॥
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਉਹ ਧਨਾਢ ਬਣ ਗਿਆ,
One who has obtained the Name is wealthy.
जिनि नाउ पाइआ सो धनवंता जीउ ॥
ਜਿਨਿਪ੍ਰਭੁਧਿਆਇਆਸੁਸੋਭਾਵੰਤਾਜੀਉ॥
ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਉਹ (ਲੋਕ ਪਰਲੋਕ ਵਿਚ) ਸੋਭਾ ਵਾਲਾ ਹੋ ਗਿਆ।
One who meditates on God is glorified.
जिनि प्रभु धिआइआ सु सोभावंता जीउ ॥
ਜਿਸੁਸਾਧੂਸੰਗਤਿਤਿਸੁਸਭਸੁਕਰਣੀਜੀਉ॥
ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਮਿਲ ਗਈ, ਉਸ ਦੀ ਸਾਰੀ ਸ੍ਰੇਸ਼ਟ ਕਰਨੀ ਬਣ ਗਈ,
Sublime are all the actions of those who join the Saadh Sangat, the Company of the Holy.
जिसु साधू संगति तिसु सभ सुकरणी जीउ ॥
ਜਨਨਾਨਕਸਹਜਿਸਮਾਈਜੀਉ॥੫॥੧॥੧੬੬॥
ਹੇ ਦਾਸ ਨਾਨਕ! (ਆਖ-) ਉਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੀਨਤਾ ਪ੍ਰਾਪਤ ਹੋ ਗਈ ॥੫॥੧॥੧੬੬॥
Servant Nanak is intuitively absorbed into the Lord. ||5||1||166||
जन नानक सहजि समाई जीउ ॥५॥१॥१६६॥
WWW.GURBANI.WORLD