ਗਉੜੀਮਾਲਾ੫॥
Gauree Maalaa, Fifth Mahalaa:
गउड़ी माला ५ ॥
ਮਾਧਉਹਰਿਹਰਿਹਰਿਮੁਖਿਕਹੀਐ॥
ਹੇ ਮਾਇਆ ਦੇ ਪਤੀ ਪ੍ਰਭੂ! ਹੇ ਹਰੀ! (ਮਿਹਰ ਕਰ, ਤਾ ਕਿ ਅਸੀ) ਤੇਰਾ ਨਾਮ ਮੂੰਹੋਂ ਉਚਾਰ ਸਕੀਏ।
O Lord, I chant Your Name, Har, Har, Har.
माधउ हरि हरि हरि मुखि कहीऐ ॥
ਹਮਤੇਕਛੂਨਹੋਵੈਸੁਆਮੀਜਿਉਰਾਖਹੁਤਿਉਰਹੀਐ॥੧॥ਰਹਾਉ॥
ਹੇ ਸੁਆਮੀ ਪ੍ਰਭੂ! ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ ॥੧॥ ਰਹਾਉ ॥
I cannot do anything by myself, O Lord and Master. As You keep me, so I remain. ||1||Pause||
हम ते कछू न होवै सुआमी जिउ राखहु तिउ रहीऐ ॥१॥ रहाउ ॥
ਕਿਆਕਿਛੁਕਰੈਕਿਕਰਣੈਹਾਰਾਕਿਆਇਸੁਹਾਥਿਬਿਚਾਰੇ॥
ਹੇ ਮੇਰੇ ਸਰਬ-ਵਿਆਪਕ ਖਸਮ-ਪ੍ਰਭੂ! ਇਹ ਜੀਵ ਕੀਹ ਕਰੇ? ਇਹ ਕੀਹ ਕਰਨ-ਜੋਗਾ ਹੈ? ਇਸ ਵਿਚਾਰੇ ਦੇ ਹੱਥ ਵਿਚ ਕੀਹ ਹੈ? (ਇਹ ਜੀਵ ਆਪਣੇ ਆਪ ਕੁਝ ਨਹੀਂ ਕਰਦਾ, ਕੁਝ ਨਹੀਂ ਕਰ ਸਕਦਾ, ਇਸ ਦੇ ਹੱਥ ਵਿਚ ਕੋਈ ਤਾਕਤ ਨਹੀਂ)।
What can the mere mortal do? What is in the hands of this poor creature?
किआ किछु करै कि करणैहारा किआ इसु हाथि बिचारे ॥
ਜਿਤੁਤੁਮਲਾਵਹੁਤਿਤੁਹੀਲਾਗਾਪੂਰਨਖਸਮਹਮਾਰੇ॥੧॥
ਜਿਸ ਪਾਸੇ ਤੂੰ ਇਸ ਨੂੰ ਲਾਂਦਾ ਹੈਂ, ਉਸੇ ਪਾਸੇ ਹੀ ਇਹ ਲੱਗਾ ਫਿਰਦਾ ਹੈ ॥੧॥
As You attach us, so we are attached, O my Perfect Lord and Master. ||1||
जितु तुम लावहु तितु ही लागा पूरन खसम हमारे ॥१॥
ਕਰਹੁਕ੍ਰਿਪਾਸਰਬਕੇਦਾਤੇਏਕਰੂਪਲਿਵਲਾਵਹੁ॥
ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ! ਮਿਹਰ ਕਰ, ਮੈਨੂੰ ਸਿਰਫ਼ ਆਪਣੇ ਹੀ ਸਰੂਪ ਦੀ ਲਗਨ ਬਖ਼ਸ਼।
Take pity on me, O Great Giver of all, that I may enshrine love for Your Form alone.
करहु क्रिपा सरब के दाते एक रूप लिव लावहु ॥
ਨਾਨਕਕੀਬੇਨੰਤੀਹਰਿਪਹਿਅਪੁਨਾਨਾਮੁਜਪਾਵਹੁ॥੨॥੭॥੧੬੫॥
ਮੈਂ ਨਾਨਕ ਦੀ ਪਰਮਾਤਮਾ ਪਾਸ (ਇਹੀ) ਬੇਨਤੀ ਹੈ (-ਹੇ ਪ੍ਰਭੂ!) ਮੈਥੋਂ ਆਪਣਾ ਨਾਮ ਜਪਾ ॥੨॥੭॥੧੬੫॥
Nanak offers this prayer to the Lord, that he may chant the Naam, the Name of the Lord. ||2||7||165||
नानक की बेनंती हरि पहि अपुना नामु जपावहु ॥२॥७॥१६५॥
WWW.GURBANI.WORLD