GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 192
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਤੁਮਰੀਕ੍ਰਿਪਾਤੇਜਪੀਐਨਾਉ
(ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ (ਤੇਰਾ) ਨਾਮ ਜਪਿਆ ਜਾ ਸਕਦਾ ਹੈ।
By Your Grace, I chant Your Name.
तुमरी क्रिपा ते जपीऐ नाउ ॥
ਤੁਮਰੀਕ੍ਰਿਪਾਤੇਦਰਗਹਥਾਉ॥੧॥
ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ ॥੧॥
By Your Grace, I obtain a seat in Your Court. ||1||
तुमरी क्रिपा ते दरगह थाउ ॥१॥
ਤੁਝਬਿਨੁਪਾਰਬ੍ਰਹਮਨਹੀਕੋਇ
ਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ (ਜੀਵਾਂ ਦਾ ਹੋਰ) ਕੋਈ (ਆਸਰਾ) ਨਹੀਂ ਹੈ।
Without You, O Supreme Lord God, there is no one.
तुझ बिनु पारब्रहम नही कोइ ॥
ਤੁਮਰੀਕ੍ਰਿਪਾਤੇਸਦਾਸੁਖੁਹੋਇ॥੧॥ਰਹਾਉ
ਤੇਰੀ ਕਿਰਪਾ ਨਾਲ ਹੀ (ਜੀਵ ਨੂੰ) ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ ॥੧॥ ਰਹਾਉ ॥
By Your Grace, everlasting peace is obtained. ||1||Pause||
तुमरी क्रिपा ते सदा सुखु होइ ॥१॥ रहाउ ॥
ਤੁਮਮਨਿਵਸੇਤਉਦੂਖੁਲਾਗੈ
(ਹੇ ਪਾਰਬ੍ਰਹਮ ਪ੍ਰਭੂ!) ਜੇ ਤੂੰ (ਜੀਵ ਦੇ) ਮਨ ਵਿਚ ਆ ਵੱਸੇਂ ਤਾਂ (ਜੀਵ ਨੂੰ ਕੋਈ) ਦੁੱਖ ਪੋਹ ਨਹੀਂ ਸਕਦਾ।
If You abide in the mind, we do not suffer in sorrow.
तुम मनि वसे तउ दूखु न लागै ॥
ਤੁਮਰੀਕ੍ਰਿਪਾਤੇਭ੍ਰਮੁਭਉਭਾਗੈ॥੨॥
ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ-ਸਹਮ ਭੱਜ ਜਾਂਦਾ ਹੈ ॥੨॥
By Your Grace, doubt and fear run away. ||2||
तुमरी क्रिपा ते भ्रमु भउ भागै ॥२॥
ਪਾਰਬ੍ਰਹਮਅਪਰੰਪਰਸੁਆਮੀ
ਹੇ ਪਾਰਬ੍ਰਹਮ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਜਗਤ ਦੇ ਮਾਲਕ ਪ੍ਰਭੂ!
O Supreme Lord God, Infinite Lord and Master,
पारब्रहम अपरंपर सुआमी ॥
ਸਗਲਘਟਾਕੇਅੰਤਰਜਾਮੀ॥੩॥
ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ॥੩॥
You are the Inner-knower, the Searcher of all hearts. ||3||
सगल घटा के अंतरजामी ॥३॥
ਕਰਉਅਰਦਾਸਿਅਪਨੇਸਤਿਗੁਰਪਾਸਿ
(ਜੇ ਤੇਰੀ ਮਿਹਰ ਹੋਵੇ ਤਾਂ ਹੀ) ਮੈਂ ਆਪਣੇ ਗੁਰੂ ਅੱਗੇ (ਇਹ) ਅਰਦਾਸ ਕਰ ਸਕਦਾ ਹਾਂ,
I offer this prayer to the True Guru:
करउ अरदासि अपने सतिगुर पासि ॥
ਨਾਨਕਨਾਮੁਮਿਲੈਸਚੁਰਾਸਿ॥੪॥੬੪॥੧੩੩॥
ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ (ਨਾਨਕ ਵਾਸਤੇ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ॥੪॥੬੪॥੧੩੩॥
O Nanak, may I be blessed with the treasure of the True Name. ||4||64||133||
नानक नामु मिलै सचु रासि ॥४॥६४॥१३३॥
WWW.GURBANI.WORLD
ਪਿਛਲਾ Share ਹੋਮ Save ਅਗਲਾ