ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਓਅੰਕਾਰਿਏਕਧੁਨਿਏਕੈਏਕੈਰਾਗੁਅਲਾਪੈ॥
(ਹੇ ਭਾਈ! ਪ੍ਰਭੂ ਦੇ ਦਰ ਤੇ ਰਾਸ ਪਾਣ ਵਾਲਾ ਉਹ ਮਨੁੱਖ) ਸਿਰਫ਼ ਇਕ ਪਰਮਾਤਮਾ (ਦੇ ਚਰਨਾਂ) ਵਿਚ ਲਿਵ ਲਾਈ ਰੱਖਦਾ ਹੈ, ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ,
He sings the song of the One Universal Creator; he sings the tune of the One Lord.
ओअंकारि एक धुनि एकै एकै रागु अलापै ॥
ਏਕਾਦੇਸੀਏਕੁਦਿਖਾਵੈਏਕੋਰਹਿਆਬਿਆਪੈ॥
ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਇਕ ਪਰਮਾਤਮਾ ਦਾ ਹੀ ਉਪਦੇਸ਼ ਕਰਦਾ ਹੈ, (ਉਸ ਰਾਸਧਾਰੀਏ ਨੂੰ) ਇਕ ਪਰਮਾਤਮਾ ਹੀ ਹਰ ਥਾਂ ਵੱਸਦਾ ਦਿੱਸਦਾ ਹੈ।
He lives in the land of the One Lord, shows the way to the One Lord, and remains attuned to the One Lord.
एका देसी एकु दिखावै एको रहिआ बिआपै ॥
ਏਕਾਸੁਰਤਿਏਕਾਹੀਸੇਵਾਏਕੋਗੁਰਤੇਜਾਪੈ॥੧॥
ਉਸ ਦੀ ਸੁਰਤ ਸਿਰਫ਼ ਪਰਮਾਤਮਾ ਵਿਚ ਹੀ ਲੱਗੀ ਰਹਿੰਦੀ ਹੈ, ਉਹ ਸਿਰਫ਼ ਪ੍ਰਭੂ ਦੀ ਹੀ ਭਗਤੀ ਕਰਦਾ ਹੈ। ਗੁਰੂ ਪਾਸੋਂ (ਸਿੱਖਿਆ ਲੈ ਕੇ) ਉਹ ਸਿਰਫ਼ ਪਰਮਾਤਮਾ ਦਾ ਹੀ ਨਾਮ ਜਪਦਾ ਰਹਿੰਦਾ ਹੈ ॥੧॥
He centers his consciousness on the One Lord, and serves only the One Lord, who is known through the Guru. ||1||
एका सुरति एका ही सेवा एको गुर ते जापै ॥१॥
ਭਲੋਭਲੋਰੇਕੀਰਤਨੀਆ॥
ਹੇ ਭਾਈ! ਉਹੀ ਹੈ ਸਭ ਤੋਂ ਚੰਗਾ ਰਾਸਧਾਰੀਆ,
Blessed and good is such a kirtanee, who sings such Praises.
भलो भलो रे कीरतनीआ ॥
ਰਾਮਰਮਾਰਾਮਾਗੁਨਗਾਉ॥
ਜੇਹੜਾ ਮਨੁੱਖ ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦਾ ਹੈ,
He sings the Glorious Praises of the Lord,
राम रमा रामा गुन गाउ ॥
ਛੋਡਿਮਾਇਆਕੇਧੰਧਸੁਆਉ॥੧॥ਰਹਾਉ॥
ਅਤੇ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ) ॥੧॥ ਰਹਾਉ ॥
and renounces the entanglements and pursuits of Maya. ||1||Pause||
छोडि माइआ के धंध सुआउ ॥१॥ रहाउ ॥
ਪੰਚਬਜਿਤ੍ਰਕਰੇਸੰਤੋਖਾਸਾਤਸੁਰਾਲੈਚਾਲੈ॥
(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ ਸਤ) ਸੰਤੋਖ (ਆਦਿਕ ਗੁਣਾਂ) ਨੂੰ ਪੰਜ (ਕਿਸਮ ਦੇ) ਸਾਜ ਬਣਾਂਦਾ ਹੈ, ਪ੍ਰਭੂ-ਚਰਨਾਂ ਵਿਚ ਲੀਨ ਰਹਿ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੈ-ਇਹੀ ਉਸ ਵਾਸਤੇ (ਸਾ, ਰੇ ਆਦਿਕ) ਸੱਤ ਸੁਰਾਂ (ਦਾ ਆਲਾਪ ਹੈ)।
He makes the five virtues, like contentment, his musical instruments, and plays the seven notes of the love of the Lord.
पंच बजित्र करे संतोखा सात सुरा लै चालै ॥
ਬਾਜਾਮਾਣੁਤਾਣੁਤਜਿਤਾਨਾਪਾਉਨਬੀਗਾਘਾਲੈ॥
ਉਹ ਮਨੁੱਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ-ਇਹੀ ਉਸ ਦਾ ਵਾਜਾ (ਵਜਾਣਾ) ਹੈ। ਉਹ ਮਨੁੱਖ ਮੰਦੇ ਪਾਸੇ ਪੈਰ ਨਹੀਂ ਧਰਦਾ-ਇਹੀ ਉਸ ਵਾਸਤੇ ਤਾਨ-ਪਲਟਾ (ਆਲਾਪ) ਹੈ।
The notes he plays are the renunciation of pride and power; his feet keep the beat on the straight path.
बाजा माणु ताणु तजि ताना पाउ न बीगा घालै ॥
ਫੇਰੀਫੇਰੁਨਹੋਵੈਕਬਹੀਏਕੁਸਬਦੁਬੰਧਿਪਾਲੈ॥੨॥
ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨ੍ਹੀ ਰੱਖਦਾ ਹੈ (ਹਿਰਦੇ ਵਿਚ ਵਸਾਈ ਰੱਖਦਾ ਹੈ। ਇਸ ਸ਼ਬਦ ਦੀ ਬਰਕਤ ਨਾਲ ਉਸ ਨੂੰ) ਕਦੇ ਜਨਮ-ਮਰਨ ਦਾ ਗੇੜ ਨਹੀਂ ਹੁੰਦਾ-ਇਹੀ (ਰਾਸ ਪਾਣ ਵੇਲੇ) ਉਸ ਦੀ ਨਾਚ-ਭੁਆਂਟਣੀ ਹੈ ॥੨॥
He does not enter the cycle of reincarnation ever again; he keeps the One Word of the Shabad tied to the hem of his robe. ||2||
फेरी फेरु न होवै कब ही एकु सबदु बंधि पालै ॥२॥
ਨਾਰਦੀਨਰਹਰਜਾਣਿਹਦੂਰੇ॥
(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ) ਪਰਮਾਤਮਾ ਨੂੰ (ਸਦਾ ਆਪਣੇ) ਅੰਗ-ਸੰਗ ਜਾਣਦਾ ਹੈ-ਇਹ ਹੈ ਉਸ ਦੇ ਵਾਸਤੇ ਨਾਰਦ-ਭਗਤੀ ਵਾਲਾ ਨਾਚ।
To play like Naarad, is to know that the Lord is ever-present.
नारदी नरहर जाणि हदूरे ॥
ਘੂੰਘਰਖੜਕੁਤਿਆਗਿਵਿਸੂਰੇ॥
(ਇਸ ਤਰ੍ਹਾਂ) ਉਹ (ਦੁਨੀਆ ਦੇ ਸਾਰੇ) ਚਿੰਤਾ-ਝੋਰੇ ਤਿਆਗ ਦੇਂਦਾ ਹੈ-ਇਹ ਹੈ ਉਸ ਲਈ ਘੂੰਘਰੂਆਂ ਦੀ ਛਣਕਾਰ।
The tinkling of the ankle bells is the shedding of sorrows and worries.
घूंघर खड़कु तिआगि विसूरे ॥
ਸਹਜਅਨੰਦਦਿਖਾਵੈਭਾਵੈ॥
(ਪ੍ਰਭੂ ਦੇ ਦਰ ਦਾ ਰਾਸਧਾਰੀਆ) ਆਤਮਕ ਅਡੋਲਤਾ ਦਾ ਸੁਖ ਮਾਣਦਾ ਹੈ (ਮਾਨੋ, ਉਹ) ਨਿਰਤਕਾਰੀ ਦੇ ਕਲੋਲ ਵਿਖਾ ਰਿਹਾ ਹੈ।
The dramatic gestures of acting are celestial bliss.
सहज अनंद दिखावै भावै ॥
ਏਹੁਨਿਰਤਿਕਾਰੀਜਨਮਿਨਆਵੈ॥੩॥
ਹੇ ਭਾਈ! ਜੇਹੜਾ ਭੀ ਮਨੁੱਖ ਇਹ ਨਿਰਤਕਾਰੀ ਕਰਦਾ ਹੈ, ਉਹ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੩॥
Such a dancer is not reincarnated again. ||3||
एहु निरतिकारी जनमि न आवै ॥३॥
ਜੇਕੋਅਪਨੇਠਾਕੁਰਭਾਵੈ॥
ਹੇ ਭਾਈ! ਜੇ ਕ੍ਰੋੜਾਂ ਵਿਚੋਂ ਕੋਈ ਮਨੁੱਖ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ,
If anyone, out of millions of people, becomes pleasing to his Lord and Master,
जे को अपने ठाकुर भावै ॥
ਕੋਟਿਮਧਿਏਹੁਕੀਰਤਨੁਗਾਵੈ॥
ਤਾਂ ਉਹ (ਪ੍ਰਭੂ ਦਾ) ਇਹ ਕੀਰਤਨ ਗਾਂਦਾ ਹੈ।
he sings the Lord's Praises in this way.
कोटि मधि एहु कीरतनु गावै ॥
ਸਾਧਸੰਗਤਿਕੀਜਾਵਉਟੇਕ॥
ਮੈਂ ਤਾਂ ਸਾਧ ਸੰਗਤਿ ਦੀ ਸਰਨੀਂ ਪੈਂਦਾ ਹਾਂ,
I have taken the Support of the Saadh Sangat, the Company of the Holy.
साधसंगति की जावउ टेक ॥
ਕਹੁਨਾਨਕਤਿਸੁਕੀਰਤਨੁਏਕ॥੪॥੮॥
ਕਿਉਂਕਿ ਨਾਨਕ ਆਖਦਾ ਹੈ- (ਸਾਧ ਸੰਗਤਿ ਨੂੰ ਕੀਰਤਨ ਹੀ ਜ਼ਿੰਦਗੀ ਦਾ) ਇਕੋ ਇਕ ਸਹਾਰਾ ਹੈ ॥੪॥੮॥
Says Nanak, the Kirtan of the One Lord's Praises are sung there. ||4||8||
कहु नानक तिसु कीरतनु एक ॥४॥८॥
WWW.GURBANI.WORLD