ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਕਰਕਰਿਤਾਲਪਖਾਵਜੁਨੈਨਹੁਮਾਥੈਵਜਹਿਰਬਾਬਾ॥
ਹੇ ਭਾਈ! (ਹਰੇਕ ਜੀਵ ਦੇ) ਮੱਥੇ ਉਤੇ (ਲਿਖੇ ਲੇਖ, ਮਾਨੋ,) ਰਬਾਬ ਵੱਜ ਰਹੇ ਹਨ। ਹੱਥਾਂ ਨੂੰ ਛੈਣੇ ਬਣਾ ਕੇ ਅਤੇ ਅੱਖਾਂ ਨੂੰ ਤਬਲਾ ਬਣਾ ਕੇ (ਹਰ ਮਨੁੱਖ ਮਾਇਆ ਦਾ ਨਾਚ ਨੱਚ ਰਿਹਾ ਹੈ। ਹੱਥ ਮਾਇਆ ਕਮਾਣ ਵਿਚ ਲੱਗੇ ਪਏ ਹਨ, ਅੱਖਾਂ ਮਾਇਕ ਪਦਾਰਥਾਂ ਨੂੰ ਹੀ ਵੇਖ ਰਹੀਆਂ ਹਨ)।
Make your hands the cymbals, your eyes the tambourines, and your forehead the guitar you play.
कर करि ताल पखावजु नैनहु माथै वजहि रबाबा ॥
ਕਰਨਹੁਮਧੁਬਾਸੁਰੀਬਾਜੈਜਿਹਵਾਧੁਨਿਆਗਾਜਾ॥
(ਹਰੇਕ ਜੀਵ ਦੇ) ਕੰਨਾਂ ਵਿਚ (ਮਾਇਆ ਦੀ ਹੀ ਸ੍ਰੋਤ ਮਾਨੋ,) ਮਿੱਠੀ (ਸੁਰ ਵਾਲੀ) ਬੰਸਰੀ ਵੱਜ ਰਹੀ ਹੈ, (ਹਰੇਕ ਜੀਵ ਨੂੰ) ਜੀਭ ਦਾ ਚਸਕਾ (ਮਾਨੋ) ਰਾਗ ਹੋ ਰਿਹਾ ਹੈ।
Let the sweet flute music resound in your ears, and with your tongue, vibrate this song.
करनहु मधु बासुरी बाजै जिहवा धुनि आगाजा ॥
ਨਿਰਤਿਕਰੇਕਰਿਮਨੂਆਨਾਚੈਆਣੇਘੂਘਰਸਾਜਾ॥੧॥
(ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ) ਘੁੰਘਰੂ ਆਦਿਕ ਸਾਜ ਬਣਾ ਕੇ ਹਰ ਵੇਲੇ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ ॥੧॥
Move your mind like the rhythmic hand-motions; do the dance, and shake your ankle bracelets. ||1||
निरति करे करि मनूआ नाचै आणे घूघर साजा ॥१॥
ਰਾਮਕੋਨਿਰਤਿਕਾਰੀ॥
(ਹੇ ਭਾਈ! ਜਗਤ ਵਿਚ) ਪਰਮਾਤਮਾ (ਦੀ ਰਚੀ ਰਚਨਾ) ਦਾ ਨਾਚ ਹੋ ਰਿਹਾ ਹੈ।
This is the rhythmic dance of the Lord.
राम को निरतिकारी ॥
ਪੇਖੈਪੇਖਨਹਾਰੁਦਇਆਲਾਜੇਤਾਸਾਜੁਸੀਗਾਰੀ॥੧॥ਰਹਾਉ॥
(ਇਸ ਨਾਚ ਨੂੰ) ਵੇਖਣ ਦੀ ਸਮਰਥਾ ਵਾਲਾ ਦਇਆਵਾਨ ਪ੍ਰਭੂ (ਨਾਚ ਦੇ) ਇਸ ਸਾਰੇ ਸਾਜ ਸਿੰਗਾਰ ਨੂੰ ਆਪ ਵੇਖ ਰਿਹਾ ਹੈ ॥੧॥ ਰਹਾਉ ॥
The Merciful Audience, the Lord, sees all your make-up and decorations. ||1||Pause||
पेखै पेखनहारु दइआला जेता साजु सीगारी ॥१॥ रहाउ ॥
ਆਖਾਰਮੰਡਲੀਧਰਣਿਸਬਾਈਊਪਰਿਗਗਨੁਚੰਦੋਆ॥
(ਹੇ ਭਾਈ! ਸਭ ਜੀਵਾਂ ਦੇ ਮਨਾਂ ਦੇ ਨੱਚਣ ਵਾਸਤੇ) ਸਾਰੀ ਧਰਤੀ ਅਖਾੜਾ ਬਣੀ ਹੋਈ ਹੈ, ਇਸ ਦੇ ਉੱਪਰ ਆਕਾਸ਼-ਚੰਦੋਆ ਬਣਿਆ ਤਣਿਆ ਹੋਇਆ ਹੈ।
The whole earth is the stage, with the canopy of the sky overhead.
आखार मंडली धरणि सबाई ऊपरि गगनु चंदोआ ॥
ਪਵਨੁਵਿਚੋਲਾਕਰਤਇਕੇਲਾਜਲਤੇਓਪਤਿਹੋਆ॥
(ਜੇਹੜਾ ਸਰੀਰ) ਪਾਣੀ ਤੋਂ ਪੈਦਾ ਹੁੰਦਾ ਹੈ (ਉਸ ਦਾ ਅਤੇ ਜਿੰਦ ਦਾ) ਮਿਲਾਪ ਕਰਾਈ ਰੱਖਣ ਵਾਲਾ (ਹਰੇਕ ਜੀਵ ਦੇ ਅੰਦਰ ਚੱਲ ਰਿਹਾ ਹਰੇਕ) ਸੁਆਸ ਹੈ।
The wind is the director; people are born of water.
पवनु विचोला करत इकेला जल ते ओपति होआ ॥
ਪੰਚਤਤੁਕਰਿਪੁਤਰਾਕੀਨਾਕਿਰਤਮਿਲਾਵਾਹੋਆ॥੨॥
ਪੰਜ ਤੱਤਾਂ ਨੂੰ ਮਿਲਾ ਕੇ (ਪਰਮਾਤਮਾ ਨੇ ਹਰੇਕ ਜੀਵ ਦਾ) ਸਰੀਰ ਬਣਾਇਆ ਹੋਇਆ ਹੈ। (ਜੀਵ ਦੇ ਪਿਛਲੇ ਕੀਤੇ ਹੋਏ) ਕਰਮਾਂ ਅਨੁਸਾਰ ਸਰੀਰ ਦਾ ਮਿਲਾਪ ਪ੍ਰਾਪਤ ਹੋਇਆ ਹੋਇਆ ਹੈ ॥੨॥
From the five elements, the puppet was created with its actions. ||2||
पंच ततु करि पुतरा कीना किरत मिलावा होआ ॥२॥
ਚੰਦੁਸੂਰਜੁਦੁਇਜਰੇਚਰਾਗਾਚਹੁਕੁੰਟਭੀਤਰਿਰਾਖੇ॥
(ਹੇ ਭਾਈ! ਨਿਰਤ-ਕਾਰੀ ਵਾਲੇ ਇਸ ਧਰਤਿ-ਅਖਾੜੇ ਵਿਚ) ਚੰਦ ਅਤੇ ਸੂਰਜ ਦੋ ਦੀਵੇ ਬਲ ਰਹੇ ਹਨ, ਚੌਹੀਂ ਪਾਸੀਂ (ਚਾਨਣ ਦੇਣ ਲਈ) ਟਿਕਾਏ ਹੋਏ ਹਨ।
The sun and the moon are the two lamps which shine, with the four corners of the world placed between them.
चंदु सूरजु दुइ जरे चरागा चहु कुंट भीतरि राखे ॥
ਦਸਪਾਤਉਪੰਚਸੰਗੀਤਾਏਕੈਭੀਤਰਿਸਾਥੇ॥
(ਹਰੇਕ ਜੀਵ ਦੇ) ਦਸ ਇੰਦ੍ਰੇ ਅਤੇ ਪੰਜ (ਕਾਮਾਦਿਕ) ਡੂੰਮ ਇਕੋ ਸਰੀਰ ਵਿਚ ਹੀ ਇਕੱਠੇ ਹਨ।
The ten senses are the dancing girls, and the five passions are the chorus; they sit together within the one body.
दस पातउ पंच संगीता एकै भीतरि साथे ॥
ਭਿੰਨਭਿੰਨਹੋਇਭਾਵਦਿਖਾਵਹਿਸਭਹੁਨਿਰਾਰੀਭਾਖੇ॥੩॥
ਇਹ ਸਾਰੇ ਵੱਖ-ਵੱਖ ਹੋ ਕੇ ਆਪੋ ਆਪਣੇ ਭਾਵ (ਕਲੋਲ) ਵਿਖਾ ਰਹੇ ਹਨ, ਸਭਨਾਂ ਵਿਚ ਵੱਖਰੀ ਵੱਖਰੀ ਪ੍ਰੇਰਨਾ (ਕਾਮਨਾ) ਹੈ ॥੩॥
They all put on their own shows, and speak in different languages. ||3||
भिंन भिंन होइ भाव दिखावहि सभहु निरारी भाखे ॥३॥
ਘਰਿਘਰਿਨਿਰਤਿਹੋਵੈਦਿਨੁਰਾਤੀਘਟਿਘਟਿਵਾਜੈਤੂਰਾ॥
ਹੇ ਭਾਈ! ਦਿਨ ਰਾਤ ਹਰੇਕ (ਜੀਵ ਦੇ ਹਰੇਕ) ਇੰਦ੍ਰੇ ਵਿਚ ਇਹ ਨਾਚ ਹੋ ਰਿਹਾ ਹੈ। ਹਰੇਕ ਸਰੀਰ ਵਿਚ ਮਾਇਆ ਦਾ ਵਾਜਾ ਵੱਜ ਰਿਹਾ ਹੈ।
In each and every home there is dancing, day and night; in each and every home, the bugles blow.
घरि घरि निरति होवै दिनु राती घटि घटि वाजै तूरा ॥
ਏਕਿਨਚਾਵਹਿਏਕਿਭਵਾਵਹਿਇਕਿਆਇਜਾਇਹੋਇਧੂਰਾ॥
ਮਾਇਆ ਦੇ ਕਈ ਵਾਜੇ ਜੀਵਾਂ ਨੂੰ ਨਚਾ ਰਹੇ ਹਨ, ਕਈ ਵਾਜੇ ਜੀਵਾਂ ਨੂੰ ਭਟਕਾਂਦੇ ਫਿਰਦੇ ਹਨ, ਬੇਅੰਤ ਜੀਵ (ਇਹਨਾਂ ਦੇ ਪ੍ਰਭਾਵ ਹੇਠ) ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ।
Some are made to dance, and some are whirled around; some come and some go, and some are reduced to dust.
एकि नचावहि एकि भवावहि इकि आइ जाइ होइ धूरा ॥
ਕਹੁਨਾਨਕਸੋਬਹੁਰਿਨਨਾਚੈਜਿਸੁਗੁਰੁਭੇਟੈਪੂਰਾ॥੪॥੭॥
ਨਾਨਕ ਆਖਦਾ ਹੈ- ਜਿਸ ਜੀਵ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ (ਮਾਇਆ ਦੇ ਹੱਥਾਂ ਤੇ) ਮੁੜ ਮੁੜ ਨਹੀਂ ਨੱਚਦਾ ॥੪॥੭॥
Says Nanak, one who meets with the True Guru, does not have to dance the dance of reincarnation again. ||4||7||
कहु नानक सो बहुरि न नाचै जिसु गुरु भेटै पूरा ॥४॥७॥
WWW.GURBANI.WORLD