GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਭਗਤ ਕਬੀਰ ਜੀ
ਅੰਗ 970
Display Settings
Translations
ਜਿਹਮੁਖਬੇਦੁਗਾਇਤ੍ਰੀਨਿਕਸੈਸੋਕਿਉਬ੍ਰਹਮਨੁਬਿਸਰੁਕਰੈ
ਬ੍ਰਾਹਮਣ ਉਸ ਪ੍ਰਭੂ ਨੂੰ ਕਿਉਂ ਵਿਸਾਰਦਾ ਹੈ, ਜਿਸ ਦੇ ਮੂੰਹ ਵਿਚੋਂ ਵੇਦ ਤੇ ਗਾਇਤ੍ਰੀ (ਆਦਿਕ) ਨਿਕਲੇ (ਮੰਨਦਾ) ਹੈ?
O Brahmin, how can you forget the One, from whose mouth the Vedas and the Gayitri prayer issued forth?
जिह मुख बेदु गाइत्री निकसै सो किउ ब्रहमनु बिसरु करै ॥
ਜਾਕੈਪਾਇਜਗਤੁਸਭੁਲਾਗੈਸੋਕਿਉਪੰਡਿਤੁਹਰਿਕਹੈ॥੧॥
ਪੰਡਿਤ ਉਸ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ, ਜਿਸ ਦੇ ਚਰਨਾਂ ਤੇ ਸਾਰਾ ਸੰਸਾਰ ਪੈਂਦਾ ਹੈ? ॥੧॥
The whole world falls at His feet; why don't you chant the Name of that Lord, O Pandit? ||1||
जा कै पाइ जगतु सभु लागै सो किउ पंडितु हरि न कहै ॥१॥
ਕਾਹੇਮੇਰੇਬਾਮੑਨਹਰਿਕਹਹਿ
ਹੇ ਮੇਰੇ ਬ੍ਰਾਹਮਣ! ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?
Why, O my Brahmin, do you not chant the Lord's Name?
काहे मेरे बामन हरि न कहहि ॥
ਰਾਮੁਬੋਲਹਿਪਾਡੇਦੋਜਕੁਭਰਹਿ॥੧॥ਰਹਾਉ
ਹੇ ਪੰਡਿਤ! ਤੂੰ ਰਾਮ ਨਹੀਂ ਬੋਲਦਾ, ਤੇ ਦੋਜਕ (ਦਾ ਦੁੱਖ) ਸਹਾਰ ਰਿਹਾ ਹੈਂ ॥੧॥ ਰਹਾਉ ॥
If you don't chant the Lord's Name, O Pandit, you will only suffer in hell. ||1||Pause||
रामु न बोलहि पाडे दोजकु भरहि ॥१॥ रहाउ ॥
ਆਪਨਊਚਨੀਚਘਰਿਭੋਜਨੁਹਠੇਕਰਮਕਰਿਉਦਰੁਭਰਹਿ
ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ), ਪਰ ਭੋਜਨ ਪਾਂਦਾ ਹੈਂ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿਚ। ਤੂੰ ਹਠ ਵਾਲੇ ਕਰਮ ਕਰ ਕੇ (ਤੇ ਲੋਕਾਂ ਨੂੰ ਵਿਖਾ ਵਿਖਾ ਕੇ) ਆਪਣਾ ਪੇਟ ਪਾਲਦਾ ਹੈਂ।
You think that you are high, but you take food from the houses of the lowly; you fill up your belly by forcibly practicing your rituals.
आपन ऊच नीच घरि भोजनु हठे करम करि उदरु भरहि ॥
ਚਉਦਸਅਮਾਵਸਰਚਿਰਚਿਮਾਂਗਹਿਕਰਦੀਪਕੁਲੈਕੂਪਿਪਰਹਿ॥੨॥
ਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ ॥੨॥
On the fourteenth day, and the night of the new moon, you go out begging; even though you hold the lamp in your hands, still, you fall into the pit. ||2||
चउदस अमावस रचि रचि मांगहि कर दीपकु लै कूपि परहि ॥२॥
ਤੂੰਬ੍ਰਹਮਨੁਮੈਕਾਸੀਕਜੁਲਹਾਮੁਹਿਤੋਹਿਬਰਾਬਰੀਕੈਸੇਕੈਬਨਹਿ
ਤੂੰ (ਆਪਣੇ ਆਪ ਨੂੰ ਉੱਚੀ ਕੁਲ ਦਾ) ਬ੍ਰਹਮਣ (ਸਮਝਦਾ ਹੈਂ), ਮੈਂ (ਤੇਰੀਆਂ ਨਜ਼ਰਾਂ ਵਿਚ) ਕਾਸ਼ੀ ਦਾ (ਗ਼ਰੀਬ) ਜੁਲਾਹ ਹਾਂ। ਸੋ, ਮੇਰੀ ਤੇਰੀ ਬਰਾਬਰੀ ਕਿਵੇਂ ਹੋ ਸਕਦੀ ਹੈ? (ਭਾਵ, ਤੂੰ ਮੇਰੀ ਗੱਲ ਆਪਣੇ ਮਾਣ ਵਿਚ ਗਹੁ ਨਾਲ ਸੁਣਨ ਨੂੰ ਤਿਆਰ ਨਹੀਂ ਹੋ ਸਕਦਾ)।
You are a Brahmin, and I am only a weaver from Benares. How can I compare to you?
तूं ब्रहमनु मै कासीक जुलहा मुहि तोहि बराबरी कैसे कै बनहि ॥
ਹਮਰੇਰਾਮਨਾਮਕਹਿਉਬਰੇਬੇਦਭਰੋਸੇਪਾਂਡੇਡੂਬਿਮਰਹਿ॥੩॥੫॥
ਪਰ ਅਸੀਂ (ਜੁਲਾਹੇ ਤਾਂ) ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ) ਬਚ ਰਹੇ ਹਾਂ, ਤੇ ਤੁਸੀਂ, ਹੇ ਪਾਂਡੇ! ਵੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ ਰਹਿ ਕੇ ਹੀ ਡੁੱਬ ਕੇ ਮਰ ਰਹੇ ਹੋ ॥੩॥੫॥
Chanting the Lord's Name, I have been saved; relying on the Vedas, O Brahmin, you shall drown and die. ||3||5||
हमरे राम नाम कहि उबरे बेद भरोसे पांडे डूबि मरहि ॥३॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ