ਸੰਤਾਮਾਨਉਦੂਤਾਡਾਨਉਇਹਕੁਟਵਾਰੀਮੇਰੀ॥
ਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ।
I honor and obey the Saints, and punish the wicked; this is my duty as God's police officer.
संता मानउ दूता डानउ इह कुटवारी मेरी ॥
ਦਿਵਸਰੈਨਿਤੇਰੇਪਾਉਪਲੋਸਉਕੇਸਚਵਰਕਰਿਫੇਰੀ॥੧॥
ਦਿਨ ਰਾਤ, ਹੇ ਪ੍ਰਭੂ! ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਚੌਰ ਤੇਰੇ ਉੱਤੇ ਝੁਲਾਵਾਂ ॥੧॥
Day and night, I wash Your feet, Lord; I wave my hair as the chauree, to brush away the flies. ||1||
दिवस रैनि तेरे पाउ पलोसउ केस चवर करि फेरी ॥१॥
ਹਮਕੂਕਰਤੇਰੇਦਰਬਾਰਿ॥
ਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ,
I am a dog at Your Court, Lord.
हम कूकर तेरे दरबारि ॥
ਭਉਕਹਿਆਗੈਬਦਨੁਪਸਾਰਿ॥੧॥ਰਹਾਉ॥
ਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ {ਭਾਵ, ਤੇਰੇ ਦਰ ਤੇ ਮੈਂ ਜੋ ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ, ਇਹ ਆਪਣੇ ਸਰੀਰ ਨੂੰ ਵਿਕਾਰ-ਕੁੱਤਿਆਂ ਤੋਂ ਬਚਾਉਣ ਲਈ ਹੈ, ਜਿਵੇਂ ਇਕ ਕੁੱਤਾ ਕਿਸੇ ਪਰਾਈ ਗਲੀ ਦੇ ਕੁੱਤਿਆਂ ਤੋਂ ਆਪਣੇ ਆਪ ਦੀ ਰਾਖੀ ਕਰਨ ਲਈ ਭੌਂਕਦਾ ਹੈ। ਇਹੀ ਗੱਲ ਸਤਿਗੁਰੂ ਨਾਨਕ ਦੇਵ ਜੀ ਨੇ ਆਖੀ ਹੈ: ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥੧॥ ਰਹਾਉ ॥
I open my snout and bark before it. ||1||Pause||
भउकहि आगै बदनु पसारि ॥१॥ रहाउ ॥
ਪੂਰਬਜਨਮਹਮਤੁਮੑਰੇਸੇਵਕਅਬਤਉਮਿਟਿਆਨਜਾਈ॥
ਹੇ ਪ੍ਰਭੂ! ਮੈਂ ਤਾਂ ਪਹਿਲੇ ਜਨਮਾਂ ਵਿਚ ਭੀ ਤੇਰਾ ਹੀ ਸੇਵਕ ਰਿਹਾ ਹਾਂ, ਹੁਣ ਭੀ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ।
In my past life, I was Your servant; now, I cannot leave You.
पूरब जनम हम तुमरे सेवक अब तउ मिटिआ न जाई ॥
ਤੇਰੇਦੁਆਰੈਧੁਨਿਸਹਜਕੀਮਾਥੈਮੇਰੇਦਗਾਈ॥੨॥
ਤੇਰੇ ਦਰ ਤੇ ਰਿਹਾਂ (ਮਨੁੱਖ ਦੇ ਅੰਦਰ) ਅਡੋਲ ਅਵਸਥਾ ਦੀ ਰੌ (ਚਲ ਪੈਂਦੀ ਹੈ, ਉਹ ਰੌ) ਮੈਨੂੰ ਭੀ ਪ੍ਰਾਪਤ ਹੋ ਗਈ ਹੈ ॥੨॥
The celestial sound current resounds at Your Door. Your insignia is stamped upon my forehead. ||2||
तेरे दुआरै धुनि सहज की माथै मेरे दगाई ॥२॥
ਦਾਗੇਹੋਹਿਸੁਰਨਮਹਿਜੂਝਹਿਬਿਨੁਦਾਗੇਭਗਿਜਾਈ॥
ਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ (ਇਹ ਭਗਤੀ ਦਾ) ਨਿਸ਼ਾਨ ਹੁੰਦਾ ਹੈ, ਉਹ ਰਣ-ਭੂਮੀ ਵਿਚ ਲੜ ਮਰਦੇ ਹਨ। ਜੋ ਇਸ ਨਿਸ਼ਾਨ ਤੋਂ ਸੱਖਣੇ ਹਨ ਉਹ (ਟਾਕਰਾ ਪੈਣ ਤੇ) ਭਾਂਜ ਖਾ ਜਾਂਦੇ ਹਨ।
Those who are branded with Your brand fight bravely in battle; those without Your brand run away.
दागे होहि सु रन महि जूझहि बिनु दागे भगि जाई ॥
ਸਾਧੂਹੋਇਸੁਭਗਤਿਪਛਾਨੈਹਰਿਲਏਖਜਾਨੈਪਾਈ॥੩॥
(ਭਾਵ) ਜੋ ਮਨੁੱਖ ਪ੍ਰਭੂ ਦਾ ਭਗਤ ਬਣਦਾ ਹੈ, ਉਹ ਭਗਤੀ ਨਾਲ ਸਾਂਝ ਪਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ ॥੩॥
One who becomes a Holy person, appreciates the value of devotional worship to the Lord. The Lord places him in His treasury. ||3||
साधू होइ सु भगति पछानै हरि लए खजानै पाई ॥३॥
ਕੋਠਰੇਮਹਿਕੋਠਰੀਪਰਮਕੋਠੀਬੀਚਾਰਿ॥
(ਮਨੁੱਖਾ-ਸਰੀਰ, ਮਾਨੋ, ਇਕ ਨਿੱਕਾ ਜਿਹਾ ਕੋਠਾ ਹੈ, ਇਸ) ਨਿੱਕੇ ਜਿਹੇ ਸੁਹਣੇ ਕੋਠੇ ਵਿਚ (ਦਿਮਾਗ਼ ਇਕ ਹੋਰ) ਨਿੱਕੀ ਜਿਹੀ ਕੋਠੜੀ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਦੀ ਬਰਕਤਿ ਨਾਲ ਇਹ ਨਿੱਕੀ ਕੋਠੜੀ ਸੁਹਣੀ ਬਣਦੀ ਜਾਂਦੀ ਹੈ।
In the fortress is the chamber; by contemplative meditation it becomes the supreme chamber.
कोठरे महि कोठरी परम कोठी बीचारि ॥
ਗੁਰਿਦੀਨੀਬਸਤੁਕਬੀਰਕਉਲੇਵਹੁਬਸਤੁਸਮੑਾਰਿ॥੪॥
ਮੈਨੂੰ ਕਬੀਰ ਨੂੰ ਮੇਰੇ ਗੁਰੂ ਨੇ ਨਾਮ-ਵਸਤ ਦਿੱਤੀ (ਤੇ, ਆਖਣ ਲੱਗਾ) ਇਹ ਵਸਤ (ਇਕ ਨਿੱਕੀ ਕੋਠੜੀ ਵਿਚ) ਸਾਂਭ ਕੇ ਰੱਖ ਲੈ ॥੪॥
The Guru has blessed Kabeer with the commodity, saying, "Take this commodity; cherish it and keep it secure." ||4||
गुरि दीनी बसतु कबीर कउ लेवहु बसतु समारि ॥४॥
ਕਬੀਰਿਦੀਈਸੰਸਾਰਕਉਲੀਨੀਜਿਸੁਮਸਤਕਿਭਾਗੁ॥
ਮੈਂ ਕਬੀਰ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ (ਭੀ ਵੰਡ) ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹਾਸਲ ਕੀਤੀ।
Kabeer gives it to the world, but he alone receives it, upon whose forehead such destiny is recorded.
कबीरि दीई संसार कउ लीनी जिसु मसतकि भागु ॥
ਅੰਮ੍ਰਿਤਰਸੁਜਿਨਿਪਾਇਆਥਿਰੁਤਾਕਾਸੋਹਾਗੁ॥੫॥੪॥
ਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ ॥੫॥੪॥
Permanent is the marriage, of one who receives this ambrosial essence. ||5||4||
अंम्रित रसु जिनि पाइआ थिरु ता का सोहागु ॥५॥४॥
WWW.GURBANI.WORLD