ਕਬੀਰਮਨੁਮੂੰਡਿਆਨਹੀਕੇਸਮੁੰਡਾਏਕਾਂਇ॥
ਹੇ ਕਬੀਰ! (ਇਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ 'ਸਾਧ' ਸਮਝਦਾ ਫਿਰਦਾ ਹੈ, ਇਸ ਨੇ) ਆਪਣਾ ਮਨ ਨਹੀਂ ਮੁੰਨਿਆ (ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ) ਸਿਰ ਦੇ ਕੇਸ ਮੁਨਾਇਆਂ ਤਾਂ ਇਹ 'ਸਾਧੂ' ਨਹੀਂ ਬਣ ਗਿਆ।
Kabeer, you have not shaved your mind, so why do you shave your head?
कबीर मनु मूंडिआ नही केस मुंडाए कांइ ॥
ਜੋਕਿਛੁਕੀਆਸੋਮਨਕੀਆਮੂੰਡਾਮੂੰਡੁਅਜਾਂਇ॥੧੦੧॥
ਜਿਸ ਭੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ (ਜੇ 'ਸਾਧੂ' ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ ਤਾਂ) ਸਿਰ ਮੁਨਾਉਣਾ ਵਿਅਰਥ ਹੈ ॥੧੦੧॥
Whatever is done, is done by the mind; it is useless to shave your head. ||101||
जो किछु कीआ सो मन कीआ मूंडा मूंडु अजांइ ॥१०१॥