ਰਾਗੁਪ੍ਰਭਾਤੀਮਹਲਾ੩ਚਉਪਦੇ॥
ਰਾਗ ਪ੍ਰਭਾਤੀ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Prabhaatee, Third Mahalaa, Chau-Padas:
रागु प्रभाती महला ३ चउपदे ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਗੁਰਮੁਖਿਵਿਰਲਾਕੋਈਬੂਝੈਸਬਦੇਰਹਿਆਸਮਾਈ॥
ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਇਹ) ਸਮਝ ਲੈਂਦਾ ਹੈ ਕਿ ਪਰਮਾਤਮਾ ਸਭ ਥਾਈਂ ਵਿਆਪਕ ਹੈ।
Those who become Gurmukh and understand are very rare; God is permeating and pervading through the Word of His Shabad.
गुरमुखि विरला कोई बूझै सबदे रहिआ समाई ॥
ਨਾਮਿਰਤੇਸਦਾਸੁਖੁਪਾਵੈਸਾਚਿਰਹੈਲਿਵਲਾਈ॥੧॥
ਪਰਮਾਤਮਾ ਦੇ ਨਾਮ ਵਿਚ ਰੱਤਾ ਰਹਿ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥
Those who are imbued with the Naam, the Name of the Lord, find everlasting peace; they remain lovingly attuned to the True One. ||1||
नामि रते सदा सुखु पावै साचि रहै लिव लाई ॥१॥
ਹਰਿਹਰਿਨਾਮੁਜਪਹੁਜਨਭਾਈ॥
ਹੇ ਭਾਈ ਜਨੋ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ।
Chant the Name of the Lord, Har, Har, O Siblings of Destiny.
हरि हरि नामु जपहु जन भाई ॥
ਗੁਰਪ੍ਰਸਾਦਿਮਨੁਅਸਥਿਰੁਹੋਵੈਅਨਦਿਨੁਹਰਿਰਸਿਰਹਿਆਅਘਾਈ॥੧॥ਰਹਾਉ॥
(ਨਾਮ ਜਪਣ ਦੀ ਰਾਹੀਂ) ਗੁਰੂ ਦੀ ਕਿਰਪਾ ਨਾਲ (ਮਨੁੱਖ ਦਾ) ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ। ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਨੁੱਖ) ਹਰ ਵੇਲੇ (ਮਾਇਆ ਦੇ ਲਾਲਚ ਵਲੋਂ) ਰੱਜਿਆ ਰਹਿੰਦਾ ਹੈ ॥੧॥ ਰਹਾਉ ॥
By Guru's Grace, the mind becomes steady and stable; night and day, it remains satisfied with the Sublime Essence of the Lord. ||1||Pause||
गुर प्रसादि मनु असथिरु होवै अनदिनु हरि रसि रहिआ अघाई ॥१॥ रहाउ ॥
ਅਨਦਿਨੁਭਗਤਿਕਰਹੁਦਿਨੁਰਾਤੀਇਸੁਜੁਗਕਾਲਾਹਾਭਾਈ॥
ਹੇ ਭਾਈ! ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹੋ। ਇਹੀ ਹੈ ਇਸ ਮਨੁੱਖਾ ਜੀਵਨ ਦਾ ਲਾਭ।
Night and day, perform devotional worship service to the Lord, day and night; this is the profit to be obtained in this Dark Age of Kali Yuga, O Siblings of Destiny.
अनदिनु भगति करहु दिनु राती इसु जुग का लाहा भाई ॥
ਸਦਾਜਨਨਿਰਮਲਮੈਲੁਨਲਾਗੈਸਚਿਨਾਮਿਚਿਤੁਲਾਈ॥੨॥
(ਭਗਤੀ ਕਰਨ ਵਾਲੇ) ਮਨੁੱਖ ਸਦਾ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜਦਾ ਹੈ (ਉਸ ਦੇ ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ॥੨॥
The humble beings are forever immaculate; no filth ever sticks to them. They focus their consciousness on the True Name. ||2||
सदा जन निरमल मैलु न लागै सचि नामि चितु लाई ॥२॥
ਸੁਖੁਸੀਗਾਰੁਸਤਿਗੁਰੂਦਿਖਾਇਆਨਾਮਿਵਡੀਵਡਿਆਈ॥
ਆਤਮਕ ਆਨੰਦ (ਮਨੁੱਖਾ ਜੀਵਨ ਵਾਸਤੇ ਇਕ) ਗਹਿਣਾ ਹੈ। (ਜਿਸ ਮਨੁੱਖ ਨੂੰ) ਗੁਰੂ ਨੇ (ਇਹ ਗਹਿਣਾ) ਵਿਖਾ ਦਿੱਤਾ, ਉਸ ਨੇ ਹਰਿ-ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟ ਲਈ।
The True Guru has revealed the ornamentation of peace; the Glorious Greatness of the Naam is Great!
सुखु सीगारु सतिगुरू दिखाइआ नामि वडी वडिआई ॥
ਅਖੁਟਭੰਡਾਰਭਰੇਕਦੇਤੋਟਿਨਆਵੈਸਦਾਹਰਿਸੇਵਹੁਭਾਈ॥੩॥
ਹੇ ਭਾਈ! ਸਦਾ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹੋ (ਸਦਾ ਭਗਤੀ ਕਰਦੇ ਰਿਹਾਂ ਇਹ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਮਨੁੱਖ ਦੇ ਅੰਦਰ) ਭਰੇ ਰਹਿੰਦੇ ਹਨ, (ਇਹਨਾਂ ਖ਼ਜ਼ਾਨਿਆਂ ਵਿਚ) ਕਦੇ ਕਮੀ ਨਹੀਂ ਹੁੰਦੀ ॥੩॥
The Inexhaustible Treasures are overflowing; they are never exhausted. So serve the Lord forever, O Siblings of Destiny. ||3||
अखुट भंडार भरे कदे तोटि न आवै सदा हरि सेवहु भाई ॥३॥
ਆਪੇਕਰਤਾਜਿਸਨੋਦੇਵੈਤਿਸੁਵਸੈਮਨਿਆਈ॥
ਪਰ, ਇਹ ਨਾਮ-ਖ਼ਜ਼ਾਨਾ ਜਿਸ ਮਨੁੱਖ ਨੂੰ ਕਰਤਾਰ ਆਪ ਹੀ ਦੇਂਦਾ ਹੈ, ਉਸ ਦੇ ਮਨ ਵਿਚ ਆ ਵੱਸਦਾ ਹੈ।
The Creator comes to abide in the minds of those whom He Himself has blessed.
आपे करता जिस नो देवै तिसु वसै मनि आई ॥
ਨਾਨਕਨਾਮੁਧਿਆਇਸਦਾਤੂਸਤਿਗੁਰਿਦੀਆਦਿਖਾਈ॥੪॥੧॥
ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਭਗਤੀ-ਸਿਮਰਨ ਦਾ ਇਹ ਰਸਤਾ) ਗੁਰੂ ਨੇ (ਹੀ) ਵਿਖਾਇਆ ਹੈ (ਇਹ ਰਸਤਾ ਗੁਰੂ ਦੀ ਰਾਹੀਂ ਹੀ ਲੱਭਦਾ ਹੈ) ॥੪॥੧॥
O Nanak, meditate forever on the Naam, which the True Guru has revealed. ||4||1||
नानक नामु धिआइ सदा तू सतिगुरि दीआ दिखाई ॥४॥१॥
WWW.GURBANI.WORLD