ਮਾਰੂਮਹਲਾ੧॥
Maaroo, First Mahalaa:
मारू महला १ ॥
ਆਪੇਆਪੁਉਪਾਇਨਿਰਾਲਾ॥
(ਪਰਮਾਤਮਾ) ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪੈਦਾ ਕਰ ਕੇ (ਮਾਇਆ ਦੇ ਮੋਹ ਤੋਂ) ਨਿਰਲੇਪ (ਭੀ) ਰਹਿੰਦਾ ਹੈ।
He Himself created the creation, remaining unattached.
आपे आपु उपाइ निराला ॥
ਸਾਚਾਥਾਨੁਕੀਓਦਇਆਲਾ॥
ਸਦਾ-ਥਿਰ ਦਇਆਲ ਪ੍ਰਭੂ ਇਸ ਸਰੀਰ ਨੂੰ (ਆਪਣੇ ਰਹਿਣ ਲਈ) ਥਾਂ ਬਣਾਂਦਾ ਹੈ।
The Merciful Lord has established His True Home.
साचा थानु कीओ दइआला ॥
ਪਉਣਪਾਣੀਅਗਨੀਕਾਬੰਧਨੁਕਾਇਆਕੋਟੁਰਚਾਇਦਾ॥੧॥
ਹਵਾ ਪਾਣੀ ਅੱਗ (ਆਦਿਕ ਤੱਤਾਂ) ਦਾ ਮੇਲ ਕਰ ਕੇ ਉਹ ਪਰਮਾਤਮਾ ਸਰੀਰ-ਕਿਲ੍ਹਾ ਰਚਦਾ ਹੈ ॥੧॥
Binding together air, water and fire, He created the fortress of the body. ||1||
पउण पाणी अगनी का बंधनु काइआ कोटु रचाइदा ॥१॥
ਨਉਘਰਥਾਪੇਥਾਪਣਹਾਰੈ॥
ਬਣਾਣ ਦੀ ਤਾਕਤ ਰੱਖਣ ਵਾਲੇ ਪ੍ਰਭੂ ਨੇ ਇਸ ਸਰੀਰ ਦੇ ਨੌ ਘਰ (ਕਰਮ ਇੰਦ੍ਰੇ) ਬਣਾਏ ਹਨ।
The Creator established the nine gates.
नउ घर थापे थापणहारै ॥
ਦਸਵੈਵਾਸਾਅਲਖਅਪਾਰੈ॥
ਦਸਵੇਂ ਘਰ (ਦਸਵੇਂ ਦੁਆਰ) ਵਿਚ ਉਸ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦੀ ਰਿਹੈਸ਼ ਹੈ।
In the Tenth Gate, is the dwelling of the infinite, unseen Lord.
दसवै वासा अलख अपारै ॥
ਸਾਇਰਸਪਤਭਰੇਜਲਿਨਿਰਮਲਿਗੁਰਮੁਖਿਮੈਲੁਨਲਾਇਦਾ॥੨॥
(ਜੀਵ ਮਾਇਆ ਦੇ ਮੋਹ ਵਿਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ, ਪਰ) ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦਾ ਮਨ ਉਸ ਦੀ ਬੁੱਧੀ-ਇਹ ਸੱਤੇ ਹੀ ਸਰੋਵਰ ਪ੍ਰਭੂ ਦੇ ਨਾਮ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ, ਇਸ ਵਾਸਤੇ ਉਸ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ ॥੨॥
The seven seas are overflowing with the Ambrosial Water; the Gurmukhs are not stained with filth. ||2||
साइर सपत भरे जलि निरमलि गुरमुखि मैलु न लाइदा ॥२॥
ਰਵਿਸਸਿਦੀਪਕਜੋਤਿਸਬਾਈ॥
ਪਰਮਾਤਮਾ ਨੇ ਆਪ ਹੀ ਸੂਰਜ ਚੰਦ੍ਰਮਾ (ਜਗਤ ਦੇ) ਦੀਵੇ ਬਣਾਏ ਹਨ। ਇਹਨਾਂ ਸੂਰਜ ਚੰਦ੍ਰਮਾ (ਆਦਿਕ) ਦੀਵਿਆਂ ਵਿਚ ਸਾਰੀ ਸ੍ਰਿਸ਼ਟੀ ਵਿਚ ਉਸ ਦੀ ਆਪਣੀ ਹੀ ਜੋਤਿ (ਚਾਨਣ ਕਰ ਰਹੀ) ਹੈ।
The lamps of the sun and the moon fill all with light.
रवि ससि दीपक जोति सबाई ॥
ਆਪੇਕਰਿਵੇਖੈਵਡਿਆਈ॥
ਉਹ ਪਰਮਾਤਮਾ ਆਪਣੀ ਵਡਿਆਈ ਆਪ ਵੇਖਦਾ ਹੈ।
Creating them, He beholds His own glorious greatness.
आपे करि वेखै वडिआई ॥
ਜੋਤਿਸਰੂਪਸਦਾਸੁਖਦਾਤਾਸਚੇਸੋਭਾਪਾਇਦਾ॥੩॥
ਉਹ ਪ੍ਰਭੂ ਸਦਾ ਚਾਨਣ ਹੀ ਚਾਨਣ ਹੈ, ਉਹ ਸਦਾ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ। ਜੇਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਸੋਭਾ ਦੇਂਦਾ ਹੈ ॥੩॥
The Giver of peace is forever the embodiment of Light; from the True Lord, glory is obtained. ||3||
जोति सरूप सदा सुखदाता सचे सोभा पाइदा ॥३॥
ਗੜਮਹਿਹਾਟਪਟਣਵਾਪਾਰਾ॥
(ਪ੍ਰਭੂ ਦੇ ਰਚੇ ਹੋਏ ਇਸ ਸਰੀਰ-) ਕਿਲ੍ਹੇ ਵਿਚ (ਗਿਆਨ-ਇੰਦ੍ਰੇ, ਮਾਨੋ) ਸ਼ਹਰ ਦੇ ਹੱਟ ਹਨ ਜਿਥੇ (ਪ੍ਰਭੂ ਆਪ ਹੀ) ਵਾਪਾਰ ਕਰ ਰਿਹਾ ਹੈ।
Within the fortress are the stores and markets; the business is transacted there.
गड़ महि हाट पटण वापारा ॥
ਪੂਰੈਤੋਲਿਤੋਲੈਵਣਜਾਰਾ॥
(ਪ੍ਰਭੂ ਦਾ ਨਾਮ ਹੀ ਇਕ ਐਸਾ ਤੋਲ ਹੈ ਜਿਸ ਦੀ ਰਾਹੀਂ ਕੀਤੇ ਵਣਜ ਵਿਚ ਕੋਈ ਘਾਟਾ ਨਹੀਂ ਪੈਂਦਾ, ਇਸ) ਪੂਰੇ ਤੋਲ ਦੀ ਰਾਹੀਂ ਪ੍ਰਭੂ-ਵਣਜਾਰਾ (ਸਰੀਰ-ਕਿਲ੍ਹੇ ਵਿਚ ਬੈਠ ਕੇ) ਆਪ ਹੀ ਨਾਮ-ਵੱਖਰ ਤੋਲਦਾ ਹੈ।
The Supreme Merchant weighs with the perfect weights.
पूरै तोलि तोलै वणजारा ॥
ਆਪੇਰਤਨੁਵਿਸਾਹੇਲੇਵੈਆਪੇਕੀਮਤਿਪਾਇਦਾ॥੪॥
ਪ੍ਰਭੂ ਆਪ ਹੀ ਨਾਮ-ਰਤਨ ਵਿਹਾਝਦਾ ਹੈ, ਆਪ ਹੀ ਨਾਮ ਰਤਨ ਦਾ (ਠੀਕ) ਮੁੱਲ ਪਾਂਦਾ ਹੈ ॥੪॥
He Himself buys the jewel, and He Himself appraises its value. ||4||
आपे रतनु विसाहे लेवै आपे कीमति पाइदा ॥४॥
ਕੀਮਤਿਪਾਈਪਾਵਣਹਾਰੈ॥
ਕਦਰ ਸਮਝਣ ਵਾਲਾ ਪ੍ਰਭੂ ਹੀ ਆਪਣੇ ਨਾਮ-ਰਤਨ ਦੀ ਕਦਰ ਪਾ ਰਿਹਾ ਹੈ।
The Appraiser appraises its value.
कीमति पाई पावणहारै ॥
ਵੇਪਰਵਾਹਪੂਰੇਭੰਡਾਰੈ॥
(ਜਿਸ ਨੂੰ ਇਹ ਸਮਝ ਦੇਂਦਾ ਹੈ ਉਹ) ਉਸ ਵੇ-ਪਰਵਾਹ ਪਰਮਾਤਮਾ ਦੇ ਭਰੇ ਖ਼ਜ਼ਾਨੇ ਵਿਚੋਂ ਨਾਮ-ਰਤਨ ਪ੍ਰਾਪਤ ਕਰਦਾ ਹੈ।
The Independent Lord is overflowing with His treasures.
वेपरवाह पूरे भंडारै ॥
ਸਰਬਕਲਾਲੇਆਪੇਰਹਿਆਗੁਰਮੁਖਿਕਿਸੈਬੁਝਾਇਦਾ॥੫॥
ਪ੍ਰਭੂ ਕਿਸੇ (ਵਿਰਲੇ ਭਾਗਾਂ ਵਾਲੇ) ਨੂੰ ਗੁਰੂ ਦੀ ਰਾਹੀਂ ਇਹ ਸਮਝ ਬਖ਼ਸ਼ਦਾ ਹੈ ਕਿ ਉਹ ਆਪ ਹੀ ਆਪਣੀ ਸਾਰੀ ਸੱਤਿਆ (ਆਪਣੇ ਅੰਦਰ) ਰੱਖ ਕੇ ਸਭ ਜੀਵਾਂ ਵਿਚ ਵਿਆਪ ਰਿਹਾ ਹੈ ॥੫॥
He holds all powers, He is all-pervading; how few are those who, as Gurmukh, understand this. ||5||
सरब कला ले आपे रहिआ गुरमुखि किसै बुझाइदा ॥५॥
ਨਦਰਿਕਰੇਪੂਰਾਗੁਰੁਭੇਟੈ॥
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਪੂਰਾ ਸਤਿਗੁਰ ਮਿਲ ਪੈਂਦਾ ਹੈ,
When He bestows His Glance of Grace, one meets the Perfect Guru.
नदरि करे पूरा गुरु भेटै ॥
ਜਮਜੰਦਾਰੁਨਮਾਰੈਫੇਟੈ॥
ਜ਼ਾਲਮ ਜਮ ਉਸ ਉਤੇ ਕੋਈ ਸੱਟ-ਫੇਟ ਨਹੀਂ ਕਰ ਕਰਦਾ।
The tyrannical Messenger of Death cannot strike him then.
जम जंदारु न मारै फेटै ॥
ਜਿਉਜਲਅੰਤਰਿਕਮਲੁਬਿਗਾਸੀਆਪੇਬਿਗਸਿਧਿਆਇਦਾ॥੬॥
ਜਿਵੇਂ ਪਾਣੀ ਵਿਚ ਕਉਲ ਫੁੱਲ ਖਿੜਦਾ ਹੈ (ਨਿਰਲੇਪ ਰਹਿੰਦਾ ਹੈ) ਤਿਵੇਂ ਪ੍ਰਭੂ ਆਪ ਹੀ ਉਸ ਮਨੁੱਖ ਦੇ ਅੰਦਰ ਖਿੜ ਕੇ (ਆਪਣੇ ਆਪ ਨੂੰ) ਸਿਮਰਦਾ ਹੈ ॥੬॥
He blossoms forth like the lotus flower in the water; he blossoms forth in joyful meditation. ||6||
जिउ जल अंतरि कमलु बिगासी आपे बिगसि धिआइदा ॥६॥
ਆਪੇਵਰਖੈਅੰਮ੍ਰਿਤਧਾਰਾ॥
(ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਸ ਦੇ ਅੰਦਰ ਪ੍ਰਭੂ) ਆਪ ਹੀ ਨਾਮ-ਅੰਮ੍ਰਿਤ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ,
He Himself rains down the Ambrosial Stream of jewels,
आपे वरखै अंम्रित धारा ॥
ਰਤਨਜਵੇਹਰਲਾਲਅਪਾਰਾ॥
ਜਿਸ ਵਿਚ ਪ੍ਰਭੂ ਦੇ ਬੇਅੰਤ ਗੁਣ-ਰੂਪ ਰਤਨ ਜਵਾਹਰ ਤੇ ਲਾਲ ਹੁੰਦੇ ਹਨ।
diamonds, and rubies of priceless value.
रतन जवेहर लाल अपारा ॥
ਸਤਿਗੁਰੁਮਿਲੈਤਪੂਰਾਪਾਈਐਪ੍ਰੇਮਪਦਾਰਥੁਪਾਇਦਾ॥੭॥
ਗੁਰੂ ਮਿਲ ਪਏ ਤਾਂ ਪੂਰਾ ਪ੍ਰਭੂ ਮਿਲ ਪੈਂਦਾ ਹੈ। (ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਪੂਰਨ ਪਰਮਾਤਮਾ ਮਿਲਦਾ ਹੈ ਉਹ) ਪ੍ਰਭੂ-ਪ੍ਰੇਮ ਦਾ ਅਮੋਲਕ ਵੱਖਰ ਪ੍ਰਾਪਤ ਕਰ ਲੈਂਦਾ ਹੈ ॥੭॥
When they meet the True Guru, then they find the Perfect Lord; they obtain the treasure of Love. ||7||
सतिगुरु मिलै त पूरा पाईऐ प्रेम पदारथु पाइदा ॥७॥
ਪ੍ਰੇਮਪਦਾਰਥੁਲਹੈਅਮੋਲੋ॥
(ਗੁਰੂ ਦੀ ਸਰਨ ਪੈ ਕੇ) ਜੇਹੜਾ ਮਨੁੱਖ ਪ੍ਰਭੂ-ਪ੍ਰੇਮ ਦਾ ਕੀਮਤੀ ਸੌਦਾ ਹਾਸਲ ਕਰ ਲੈਂਦਾ ਹੈ,
Whoever receives the priceless treasure of Love
प्रेम पदारथु लहै अमोलो ॥
ਕਬਹੀਨਘਾਟਸਿਪੂਰਾਤੋਲੋ॥
ਉਸ ਦਾ ਇਹ ਸੌਦਾ ਘਟਦਾ ਨਹੀਂ, (ਜਦ ਕਦੇ ਭੀ ਤੋਲਿਆ ਜਾਏ ਉਸ ਦਾ) ਤੋਲ ਪੂਰਾ ਹੀ ਨਿਕਲੇਗਾ (ਭਾਵ, ਮਾਇਆ ਦੇ ਭਾਵੇਂ ਕਈ ਹੱਲੇ ਪਏ ਹੋਣ, ਉਸ ਦਾ ਪ੍ਰਭੂ-ਚਰਨਾਂ ਵਾਲਾ ਪ੍ਰੇਮ ਡੋਲਦਾ ਨਹੀਂ)।
- his weight never decreases; he has perfect weight.
कब ही न घाटसि पूरा तोलो ॥
ਸਚੇਕਾਵਾਪਾਰੀਹੋਵੈਸਚੋਸਉਦਾਪਾਇਦਾ॥੮॥
ਜੇਹੜਾ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਲੱਗ ਪੈਂਦਾ ਹੈ, ਉਹ ਇਹ ਸਦਾ-ਥਿਰ ਨਾਮ ਦਾ ਸੌਦਾ ਹੀ ਲੱਦਦਾ ਹੈ ॥੮॥
The trader of Truth becomes true, and obtains the merchandise. ||8||
सचे का वापारी होवै सचो सउदा पाइदा ॥८॥
ਸਚਾਸਉਦਾਵਿਰਲਾਕੋਪਾਏ॥
(ਪਰ ਜਗਤ ਵਿਚ) ਕੋਈ ਵਿਰਲਾ ਬੰਦਾ ਸਦਾ-ਥਿਰ ਰਹਿਣ ਵਾਲਾ ਇਹ ਸੌਦਾ ਪ੍ਰਾਪਤ ਕਰਦਾ ਹੈ।
How rare are those who obtain the true merchandise.
सचा सउदा विरला को पाए ॥
ਪੂਰਾਸਤਿਗੁਰੁਮਿਲੈਮਿਲਾਏ॥
ਜਿਸ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਇਹ ਸੌਦਾ ਦਿਵਾ ਦੇਂਦਾ ਹੈ।
Meeting the Perfect True Guru, one meets with the Lord.
पूरा सतिगुरु मिलै मिलाए ॥
ਗੁਰਮੁਖਿਹੋਇਸੁਹੁਕਮੁਪਛਾਣੈਮਾਨੈਹੁਕਮੁਸਮਾਇਦਾ॥੯॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤੇ ਜੇਹੜਾ ਰਜ਼ਾ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ਉਹ (ਰਜ਼ਾ ਦੇ ਮਾਲਕ ਵਿਚ ਹੀ) ਲੀਨ ਹੋ ਜਾਂਦਾ ਹੈ ॥੯॥
One who becomes Gurmukh realizes the Hukam of His command; surrendering to His Command, one merges in the Lord. ||9||
गुरमुखि होइ सु हुकमु पछाणै मानै हुकमु समाइदा ॥९॥
ਹੁਕਮੇਆਇਆਹੁਕਮਿਸਮਾਇਆ॥
(ਰਜ਼ਾ ਨੂੰ ਮੰਨ ਲੈਣ ਵਾਲੇ ਬੰਦੇ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ ਹੁਕਮ ਅਨੁਸਾਰ ਸਮਾ ਜਾਂਦਾ ਹੈ (ਜਗਤ ਤੋਂ ਚਲਾ ਜਾਂਦਾ ਹੈ)।
By His Command we come, and by His command we merge into Him again.
हुकमे आइआ हुकमि समाइआ ॥
ਹੁਕਮੇਦੀਸੈਜਗਤੁਉਪਾਇਆ॥
ਉਸ ਨੂੰ ਇਹ ਦਿੱਸਦਾ ਹੈ ਕਿ ਸਾਰਾ ਜਗਤ ਹੁਕਮ ਵਿਚ ਹੀ ਪੈਦਾ ਹੁੰਦਾ ਹੈ।
By His Command, the world was formed.
हुकमे दीसै जगतु उपाइआ ॥
ਹੁਕਮੇਸੁਰਗੁਮਛੁਪਇਆਲਾਹੁਕਮੇਕਲਾਰਹਾਇਦਾ॥੧੦॥
ਪ੍ਰਭੂ ਦੇ ਹੁਕਮ ਅਨੁਸਾਰ ਹੀ ਸੁਰਗ-ਲੋਕ ਮਾਤ-ਲੋਕ ਤੇ ਪਤਾਲ-ਲੋਕ ਬਣਦਾ ਹੈ, ਪ੍ਰਭੂ ਆਪਣੇ ਹੁਕਮ ਵਿਚ ਹੀ ਆਪਣੀ ਸੱਤਿਆ ਨਾਲ ਇਸ (ਜਗਤ) ਨੂੰ ਆਸਰਾ ਦੇਈ ਰੱਖਦਾ ਹੈ ॥੧੦॥
By His Command, the heavens, this world and the nether regions were created; by His Command, His Power supports them. ||10||
हुकमे सुरगु मछु पइआला हुकमे कला रहाइदा ॥१०॥
ਹੁਕਮੇਧਰਤੀਧਉਲਸਿਰਿਭਾਰੰ॥
ਪ੍ਰਭੂ ਦੇ ਹੁਕਮ ਵਿਚ ਹੀ ਧਰਤੀ ਬਣੀ ਜਿਸ ਦਾ ਡਰ ਬਲਦ ਦੇ ਸਿਰ ਉਤੇ (ਸਮਝਿਆ ਜਾਂਦਾ ਹੈ)।
The Hukam of His Command is the mythical bull which supports the burden of the earth on its head.
हुकमे धरती धउल सिरि भारं ॥
ਹੁਕਮੇਪਉਣਪਾਣੀਗੈਣਾਰੰ॥
ਹੁਕਮ ਵਿਚ ਹੀ ਹਵਾ ਪਾਣੀ (ਆਦਿਕ ਤੱਤ ਬਣੇ) ਤੇ ਆਕਾਸ਼ ਬਣਿਆ।
By His Hukam, air, water and fire came into being.
हुकमे पउण पाणी गैणारं ॥
ਹੁਕਮੇਸਿਵਸਕਤੀਘਰਿਵਾਸਾਹੁਕਮੇਖੇਲਖੇਲਾਇਦਾ॥੧੧॥
ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਦਾ ਮਾਇਆ ਦੇ ਘਰ ਵਿਚ ਵਾਸ ਹੋਇਆ। ਪ੍ਰਭੂ ਆਪਣੇ ਹੁਕਮ ਵਿਚ ਹੀ (ਜਗਤ ਦੇ ਸਾਰੇ) ਕੌਤਕ ਵਰਤਾ ਰਿਹਾ ਹੈ ॥੧੧॥
By His Hukam, one dwells in the house of matter and energy - Shiva and Shakti. By His Hukam, He plays His plays. ||11||
हुकमे सिव सकती घरि वासा हुकमे खेल खेलाइदा ॥११॥
ਹੁਕਮੇਆਡਾਣੇਆਗਾਸੀ॥
ਪ੍ਰਭੂ ਦੇ ਹੁਕਮ ਵਿਚ ਹੀ ਆਕਾਸ਼ ਤਣੇ ਗਏ,
By the Hukam of His command, the sky is spread above.
हुकमे आडाणे आगासी ॥
ਹੁਕਮੇਜਲਥਲਤ੍ਰਿਭਵਣਵਾਸੀ॥
ਹੁਕਮ ਵਿਚ ਹੀ ਪਾਣੀ ਧਰਤੀ ਤਿੰਨੇ ਭਵਨ ਬਣੇ ਜਿਨ੍ਹਾਂ ਵਿਚ ਉਹ ਆਪ ਹੀ ਵਿਆਪਕ ਹੈ।
By His Hukam, His creatures dwell in the water, on the land and throughout the three worlds.
हुकमे जल थल त्रिभवण वासी ॥
ਹੁਕਮੇਸਾਸਗਿਰਾਸਸਦਾਫੁਨਿਹੁਕਮੇਦੇਖਿਦਿਖਾਇਦਾ॥੧੨॥
ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਸਾਹ ਦੇਂਦਾ ਹੈ ਤੇ ਸਦਾ ਰਿਜ਼ਕ ਦੇਂਦਾ ਹੈ। ਪ੍ਰਭੂ ਆਪਣੀ ਰਜ਼ਾ ਵਿਚ ਹੀ ਜੀਵਾਂ ਦੀ ਸੰਭਾਲ ਕਰ ਕੇ ਸਭ ਨੂੰ ਵੇਖਣ ਦੀ ਤਾਕਤ ਦੇਂਦਾ ਹੈ ॥੧੨॥
By His Hukam, we draw our breath and receive our food; by His Hukam, He watches over us, and inspires us to see. ||12||
हुकमे सास गिरास सदा फुनि हुकमे देखि दिखाइदा ॥१२॥
ਹੁਕਮਿਉਪਾਏਦਸਅਉਤਾਰਾ॥
ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਕੀਤੇ,
By His Hukam, He created His ten incarnations,
हुकमि उपाए दस अउतारा ॥
ਦੇਵਦਾਨਵਅਗਣਤਅਪਾਰਾ॥
ਅਣਗਿਣਤ ਤੇ ਬੇਅੰਤ ਦੇਵਤੇ ਬਣਾਏ ਤੇ ਦੈਂਤ ਬਣਾਏ।
and the uncounted and infinite gods and devils.
देव दानव अगणत अपारा ॥
ਮਾਨੈਹੁਕਮੁਸੁਦਰਗਹਪੈਝੈਸਾਚਿਮਿਲਾਇਸਮਾਇਦਾ॥੧੩॥
ਜੇਹੜਾ ਜੀਵ ਪ੍ਰਭੂ ਦੇ ਹੁਕਮ ਨੂੰ ਮੰਨ ਲੈਂਦਾ ਹੈ ਉਹ ਉਸ ਦੀ ਦਰਗਾਹ ਵਿਚ ਆਦਰ ਪਾਂਦਾ ਹੈ। ਪ੍ਰਭੂ ਉਸ ਨੂੰ ਆਪਣੇ ਸਦਾ-ਥਿਰ ਨਾਮ ਵਿਚ ਜੋੜ ਕੇ ਆਪਣੇ (ਚਰਨਾਂ) ਵਿਚ ਲੀਨ ਕਰ ਲੈਂਦਾ ਹੈ ॥੧੩॥
Whoever obeys the Hukam of His Command, is robed with honor in the Court of the Lord; united with the Truth, He merges in the Lord. ||13||
मानै हुकमु सु दरगह पैझै साचि मिलाइ समाइदा ॥१३॥
ਹੁਕਮੇਜੁਗਛਤੀਹਗੁਦਾਰੇ॥
ਪ੍ਰਭੂ ਨੇ ਆਪਣੇ ਹੁਕਮ ਅਨੁਸਾਰ ਹੀ ('ਧੁੰਧੂਕਾਰਾਂ' ਦੇ) ਛੱਤੀ ਜੁਗ ਗੁਜ਼ਾਰ ਦਿੱਤੇ,
By the Hukam of His Command, the thirty-six ages passed.
हुकमे जुग छतीह गुदारे ॥
ਹੁਕਮੇਸਿਧਸਾਧਿਕਵੀਚਾਰੇ॥
ਆਪਣੇ ਹੁਕਮ ਵਿਚ ਹੀ ਉਹ ਸਿੱਧ ਸਾਧਿਕ ਤੇ ਵਿਚਾਰਵਾਨ ਪੈਦਾ ਕਰ ਦੇਂਦਾ ਹੈ।
By His Hukam, the Siddhas and seekers contemplate Him.
हुकमे सिध साधिक वीचारे ॥
ਆਪਿਨਾਥੁਨਥਂੀਸਭਜਾਕੀਬਖਸੇਮੁਕਤਿਕਰਾਇਦਾ॥੧੪॥
ਸਾਰੀ ਸ੍ਰਿਸ਼ਟੀ ਦਾ ਉਹ ਆਪ ਹੀ ਖਸਮ ਹੈ, ਸਾਰੀ ਸ੍ਰਿਸ਼ਟੀ ਉਸੇ ਦੇ ਹੁਕਮ ਵਿਚ ਬੱਝੀ ਹੋਈ ਹੈ। ਜਿਸ ਜੀਵ ਉਤੇ ਉਹ ਮੇਹਰ ਕਰਦਾ ਹੈ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇ ਦੇਂਦਾ ਹੈ ॥੧੪॥
The Lord Himself has brought all under His control. Whoever He forgives, is liberated. ||14||
आपि नाथु नथीं सभ जा की बखसे मुकति कराइदा ॥१४॥
ਕਾਇਆਕੋਟੁਗੜੈਮਹਿਰਾਜਾ॥
(ਪ੍ਰਭੂ ਦੇ ਹੁਕਮ ਵਿਚ ਹੀ) ਸਰੀਰ ਕਿਲ੍ਹਾ ਬਣਿਆ ਹੈ, ਇਸ ਕਿਲ੍ਹੇ ਵਿਚ ਆਪ ਹੀ ਰਾਜਾ ਹੈ।
In the strong fortress of the body with its beautiful doors,
काइआ कोटु गड़ै महि राजा ॥
ਨੇਬਖਵਾਸਭਲਾਦਰਵਾਜਾ॥
ਇਸ ਨੂੰ (ਮੂੰਹ) ਸੋਹਣਾ ਦਰਵਾਜ਼ਾ ਲੱਗਾ ਹੋਇਆ ਹੈ। ਕਰਮ ਇੰਦ੍ਰੇ ਤੇ ਗਿਆਨ ਇੰਦ੍ਰੇ ਉਸ ਦੇ ਦਰਬਾਰੀ ਹਨ।
is the king, with his special assistants and ministers.
नेब खवास भला दरवाजा ॥
ਮਿਥਿਆਲੋਭੁਨਾਹੀਘਰਿਵਾਸਾਲਬਿਪਾਪਿਪਛੁਤਾਇਦਾ॥੧੫॥
ਪਰ ਝੂਠਾ ਲੋਭ (ਚੌਕੀਦਾਰ ਹੋਣ ਕਰਕੇ) ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਅੱਪੜਨਾ ਨਹੀਂ ਮਿਲਦਾ। ਲੋਭ ਦੇ ਕਾਰਨ ਪਾਪ ਦੇ ਕਾਰਨ ਜੀਵ ਪਛੁਤਾਂਦਾ ਰਹਿੰਦਾ ਹੈ ॥੧੫॥
Those gripped by falsehood and greed do not dwell in the celestial home; engrossed in greed and sin, they come to regret and repent. ||15||
मिथिआ लोभु नाही घरि वासा लबि पापि पछुताइदा ॥१५॥
ਸਤੁਸੰਤੋਖੁਨਗਰਮਹਿਕਾਰੀ॥
ਜਿਸ ਸਰੀਰ-ਨਗਰ ਵਿਚ ਸੇਵਾ, ਸੰਤੋਖ, ਕਾਰਿੰਦੇ ਹਨ।
Truth and contentment govern this body-village.
सतु संतोखु नगर महि कारी ॥
ਜਤੁਸਤੁਸੰਜਮੁਸਰਣਿਮੁਰਾਰੀ॥
ਜਤ, ਉੱਚਾ ਆਚਰਨ ਤੇ ਸੰਜਮ ਸਹਿਤ (ਉਸ ਵਿਚ ਵੱਸਦਾ ਜੀਵ) ਪਰਮਾਤਮਾ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ।
Chastity, truth and self-control are in the Sanctuary of the Lord.
जतु सतु संजमु सरणि मुरारी ॥
ਨਾਨਕਸਹਜਿਮਿਲੈਜਗਜੀਵਨੁਗੁਰਸਬਦੀਪਤਿਪਾਇਦਾ॥੧੬॥੪॥੧੬॥
ਹੇ ਨਾਨਕ! ਅਡੋਲ ਆਤਮਕ ਅਵਸਥਾ ਵਿਚ ਟਿਕੇ ਉਸ ਜੀਵ ਨੂੰ ਜਗਤ ਦਾ ਜੀਵਨ ਪ੍ਰਭੂ ਮਿਲ ਪੈਂਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ॥੧੬॥੪॥੧੬॥
O Nanak, one intuitively meets the Lord, the Life of the World; the Word of the Guru's Shabad brings honor. ||16||4||16||
नानक सहजि मिलै जगजीवनु गुर सबदी पति पाइदा ॥१६॥४॥१६॥
WWW.GURBANI.WORLD