ਮਾਰੂਮਹਲਾ੧॥
Maaroo, First Mahalaa:
मारू महला १ ॥
ਅਰਬਦਨਰਬਦਧੁੰਧੂਕਾਰਾ॥
(ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ।
For endless eons, there was only utter darkness.
अरबद नरबद धुंधूकारा ॥
ਧਰਣਿਨਗਗਨਾਹੁਕਮੁਅਪਾਰਾ॥
ਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ।
There was no earth or sky; there was only the infinite Command of His Hukam.
धरणि न गगना हुकमु अपारा ॥
ਨਾਦਿਨੁਰੈਨਿਨਚੰਦੁਨਸੂਰਜੁਸੁੰਨਸਮਾਧਿਲਗਾਇਦਾ॥੧॥
ਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ॥੧॥
There was no day or night, no moon or sun; God sat in primal, profound Samaadhi. ||1||
ना दिनु रैनि न चंदु न सूरजु सुंन समाधि लगाइदा ॥१॥
ਖਾਣੀਨਬਾਣੀਪਉਣਨਪਾਣੀ॥
ਤਦੋਂ ਨਾਹ ਜਗਤ-ਰਚਨਾ ਦੀਆਂ ਚਾਰ ਖਾਣੀਆਂ ਸਨ, ਨਾਹ ਜੀਵਾਂ ਦੀਆਂ ਬਾਣੀਆਂ ਸਨ, ਨਾਹ ਹਵਾ ਸੀ, ਨਾਹ ਪਾਣੀ ਸੀ,
There were no sources of creation or powers of speech, no air or water.
खाणी न बाणी पउण न पाणी ॥
ਓਪਤਿਖਪਤਿਨਆਵਣਜਾਣੀ॥
ਨਾਹ ਉਤਪੱਤੀ ਸੀ ਨਾਹ ਪਰਲੌ ਸੀ, ਨਾਹ ਜੰਮਣ ਸੀ ਨਾਹ ਮਰਨ ਸੀ।
There was no creation or destruction, no coming or going.
ओपति खपति न आवण जाणी ॥
ਖੰਡਪਤਾਲਸਪਤਨਹੀਸਾਗਰਨਦੀਨਨੀਰੁਵਹਾਇਦਾ॥੨॥
ਤਦੋਂ ਨਾਹ ਧਰਤੀ ਦੇ ਨੌ ਖੰਡ ਸਨ ਨਾਹ ਪਾਤਾਲ ਸੀ, ਨਾਹ ਸਤ ਸਮੁੰਦਰ ਸਨ ਤੇ ਨਾਹ ਹੀ ਨਦੀਆਂ ਵਿਚ ਪਾਣੀ ਵਹਿ ਰਿਹਾ ਸੀ ॥੨॥
There were no continents, nether regions, seven seas, rivers or flowing water. ||2||
खंड पताल सपत नही सागर नदी न नीरु वहाइदा ॥२॥
ਨਾਤਦਿਸੁਰਗੁਮਛੁਪਇਆਲਾ॥
ਤਦੋਂ ਨਾਹ ਸੁਰਗ-ਲੋਕ ਸੀ, ਨਾਹ ਮਾਤ-ਲੋਕ ਸੀ ਤੇ ਨਾਹ ਹੀ ਪਤਾਲ ਸੀ।
There were no heavenly realms, earth or nether regions of the underworld.
ना तदि सुरगु मछु पइआला ॥
ਦੋਜਕੁਭਿਸਤੁਨਹੀਖੈਕਾਲਾ॥
ਤਦੋਂ ਨਾਹ ਕੋਈ ਦੋਜ਼ਖ਼ ਸੀ ਨਾਹ ਬਹਿਸ਼ਤ ਸੀ, ਤੇ ਨਾਹ ਹੀ ਮੌਤ ਲਿਆਉਣ ਵਾਲਾ ਕਾਲ ਸੀ।
There was no heaven or hell, no death or time.
दोजकु भिसतु नही खै काला ॥
ਨਰਕੁਸੁਰਗੁਨਹੀਜੰਮਣੁਮਰਣਾਨਾਕੋਆਇਨਜਾਇਦਾ॥੩॥
ਤਦੋਂ ਨਾਹ ਸੁਰਗ ਸੀ ਨਾਹ ਨਰਕ ਸੀ, ਨਾਹ ਜੰਮਣ ਸੀ ਨਾਹ ਮਰਨ ਸੀ, ਨਾਹ ਕੋਈ ਜੰਮਦਾ ਸੀ ਨਾਹ ਮਰਦਾ ਸੀ ॥੩॥
There was no hell or heaven, no birth or death, no coming or going in reincarnation. ||3||
नरकु सुरगु नही जंमणु मरणा ना को आइ न जाइदा ॥३॥
ਬ੍ਰਹਮਾਬਿਸਨੁਮਹੇਸੁਨਕੋਈ॥
ਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ।
There was no Brahma, Vishnu or Shiva.
ब्रहमा बिसनु महेसु न कोई ॥
ਅਵਰੁਨਦੀਸੈਏਕੋਸੋਈ॥
ਤਦੋਂ ਇਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ।
No one was seen, except the One Lord.
अवरु न दीसै एको सोई ॥
ਨਾਰਿਪੁਰਖੁਨਹੀਜਾਤਿਨਜਨਮਾਨਾਕੋਦੁਖੁਸੁਖੁਪਾਇਦਾ॥੪॥
ਤਦੋਂ ਨਾਹ ਕੋਈ ਇਸਤ੍ਰੀ ਸੀ ਨਾਹ ਕੋਈ ਮਰਦ ਸੀ ਤਦੋਂ ਨਾਹ ਕੋਈ ਜਾਤਿ ਸੀ ਨਾਹ ਕਿਸੇ ਜਾਤਿ ਵਿਚ ਕੋਈ ਜਨਮ ਹੀ ਲੈਂਦਾ ਸੀ। ਨਾਹ ਕੋਈ ਦੁੱਖ ਸੁਖ ਭੋਗਣ ਵਾਲਾ ਜੀਵ ਹੀ ਸੀ ॥੪॥
There was no female or male, no social class or caste of birth; no one experienced pain or pleasure. ||4||
नारि पुरखु नही जाति न जनमा ना को दुखु सुखु पाइदा ॥४॥
ਨਾਤਦਿਜਤੀਸਤੀਬਨਵਾਸੀ॥
ਤਦੋਂ ਨਾਹ ਕੋਈ ਜਤੀ ਸੀ ਨਾਹ ਕੋਈ ਸਤੀ ਸੀ ਤੇ ਨਾਹ ਕੋਈ ਤਿਆਗੀ ਸੀ।
There were no people of celibacy or charity; no one lived in the forests.
ना तदि जती सती बनवासी ॥
ਨਾਤਦਿਸਿਧਸਾਧਿਕਸੁਖਵਾਸੀ॥
ਤਦੋਂ ਨਾਹ ਕੋਈ ਸਿੱਧ ਸਨ ਨਾਹ ਸਾਧਿਕ ਸਨ ਤੇ ਨਾਹ ਹੀ ਕੋਈ ਗ੍ਰਿਹਸਤੀ ਸਨ।
There were no Siddhas or seekers, no one living in peace.
ना तदि सिध साधिक सुखवासी ॥
ਜੋਗੀਜੰਗਮਭੇਖੁਨਕੋਈਨਾਕੋਨਾਥੁਕਹਾਇਦਾ॥੫॥
ਤਦੋਂ ਨਾਹ ਕੋਈ ਜੋਗੀਆਂ ਦਾ ਤੇ ਨਾਹ ਕੋਈ ਜੰਗਮਾਂ ਦਾ ਭੇਖ ਸੀ, ਤੇ ਨਾਹ ਹੀ ਕੋਈ ਜੋਗੀਆਂ ਦਾ ਗੁਰੂ ਅਖਵਾਣ ਵਾਲਾ ਸੀ ॥੫॥
There were no Yogis, no wandering pilgrims, no religious robes; no one called himself the master. ||5||
जोगी जंगम भेखु न कोई ना को नाथु कहाइदा ॥५॥
ਜਪਤਪਸੰਜਮਨਾਬ੍ਰਤਪੂਜਾ॥
ਤਦੋਂ ਨਾਹ ਕਿਤੇ ਜਪ ਹੋ ਰਹੇ ਸਨ ਨਾਹ ਤਪ ਹੋ ਰਹੇ ਸਨ, ਨਾਹ ਕਿਤੇ ਸੰਜਮ ਸਾਧੇ ਜਾ ਰਹੇ ਸਨ ਨਾਹ ਵਰਤ ਰੱਖੇ ਜਾ ਰਹੇ ਸਨ ਤੇ ਨਾਹ ਹੀ ਪੂਜਾ ਕੀਤੀ ਜਾ ਰਹੀ ਸੀ।
There was no chanting or meditation, no self-discipline, fasting or worship.
जप तप संजम ना ब्रत पूजा ॥
ਨਾਕੋਆਖਿਵਖਾਣੈਦੂਜਾ॥
ਤਦੋਂ ਕੋਈ ਐਸਾ ਜੀਵ ਨਹੀਂ ਸੀ ਜੋ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ।
No one spoke or talked in duality.
ना को आखि वखाणै दूजा ॥
ਆਪੇਆਪਿਉਪਾਇਵਿਗਸੈਆਪੇਕੀਮਤਿਪਾਇਦਾ॥੬॥
ਤਦੋਂ ਪਰਮਾਤਮਾ ਆਪ ਹੀ ਆਪਣੇ ਆਪ ਵਿਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਂਦਾ ਸੀ ॥੬॥
He created Himself, and rejoiced; He evaluates Himself. ||6||
आपे आपि उपाइ विगसै आपे कीमति पाइदा ॥६॥
ਨਾਸੁਚਿਸੰਜਮੁਤੁਲਸੀਮਾਲਾ॥
ਤਦੋਂ ਨਾਹ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾਹ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾਹ ਹੀ ਕਿਤੇ ਤੁਲਸੀ ਦੀ ਮਾਲਾ ਸੀ।
There was no purification, no self-restraint, no malas of basil seeds.
ना सुचि संजमु तुलसी माला ॥
ਗੋਪੀਕਾਨੁਨਗਊਗੋੁਆਲਾ॥
ਤਦੋਂ ਨਾਹ ਕਿਤੇ ਕੋਈ ਗੋਪੀ ਸੀ ਨਾਹ ਕੋਈ ਕਾਨ੍ਹ ਸੀ, ਨਾਹ ਕੋਈ ਗਊ ਸੀ ਨਾਹ ਗਊਆਂ ਦਾ ਰਾਖਾ ਸੀ।
There were no Gopis, no Krishna, no cows or cowherds.
गोपी कानु न गऊ गुोआला ॥
ਤੰਤੁਮੰਤੁਪਾਖੰਡੁਨਕੋਈਨਾਕੋਵੰਸੁਵਜਾਇਦਾ॥੭॥
ਤਦੋਂ ਨਾਹ ਕੋਈ ਤੰਤ੍ਰ ਮੰਤ੍ਰ ਆਦਿਕ ਪਖੰਡ ਸੀ ਤੇ ਨਾਹ ਕੋਈ ਬੰਸਰੀ ਵਜਾ ਰਿਹਾ ਸੀ ॥੭॥
There were no tantras, no mantras and no hypocrisy; no one played the flute. ||7||
तंतु मंतु पाखंडु न कोई ना को वंसु वजाइदा ॥७॥
ਕਰਮਧਰਮਨਹੀਮਾਇਆਮਾਖੀ॥
ਤਦੋਂ ਨਾਹ ਕਿਤੇ ਧਾਰਮਿਕ ਕਰਮ-ਕਾਂਡ ਸੀ ਨਾਹ ਕਿਤੇ ਮਿੱਠੀ ਮਾਇਆ ਸੀ।
There was no karma, no Dharma, no buzzing fly of Maya.
करम धरम नही माइआ माखी ॥
ਜਾਤਿਜਨਮੁਨਹੀਦੀਸੈਆਖੀ॥
ਤਦੋਂ ਨਾਹ ਕਿਤੇ ਕੋਈ (ਉੱਚੀ ਨੀਵੀਂ) ਜਾਤਿ ਸੀ ਤੇ ਨਾਹ ਹੀ ਕਿਸੇ ਜਾਤਿ ਵਿਚ ਕੋਈ ਜਨਮ ਲੈਂਦਾ ਅੱਖੀਂ ਦਿੱਸਦਾ ਸੀ।
Social class and birth were not seen with any eyes.
जाति जनमु नही दीसै आखी ॥
ਮਮਤਾਜਾਲੁਕਾਲੁਨਹੀਮਾਥੈਨਾਕੋਕਿਸੈਧਿਆਇਦਾ॥੮॥
ਤਦੋਂ ਨਾਹ ਕਿਤੇ ਮਾਇਆ ਦੀ ਮਮਤਾ ਦਾ ਜਾਲ ਸੀ, ਨਾਹ ਕਿਤੇ ਕਿਸੇ ਦੇ ਸਿਰ ਉਤੇ ਕਾਲ (ਕੂਕਦਾ ਸੀ)। ਨਾਹ ਕੋਈ ਜੀਵ ਕਿਸੇ ਦਾ ਸਿਮਰਨ-ਧਿਆਨ ਧਰਦਾ ਸੀ ॥੮॥
There was no noose of attachment, no death inscribed upon the forehead; no one meditated on anything. ||8||
ममता जालु कालु नही माथै ना को किसै धिआइदा ॥८॥
ਨਿੰਦੁਬਿੰਦੁਨਹੀਜੀਉਨਜਿੰਦੋ॥
ਤਦੋਂ ਨਾਹ ਕਿਤੇ ਨਿੰਦਿਆ ਸੀ ਨਾਹ ਖ਼ੁਸ਼ਾਮਦ ਸੀ, ਨਾਹ ਕੋਈ ਜੀਵਾਤਮਾ ਸੀ ਨਾਹ ਕੋਈ ਜਿੰਦ ਸੀ।
There was no slander, no seed, no soul and no life.
निंदु बिंदु नही जीउ न जिंदो ॥
ਨਾਤਦਿਗੋਰਖੁਨਾਮਾਛਿੰਦੋ॥
ਤਦੋਂ ਨਾਹ ਗੋਰਖ ਸੀ ਨਾਹ ਮਾਛਿੰਦ੍ਰ ਨਾਥ ਸੀ।
There was no Gorakh and no Maachhindra.
ना तदि गोरखु ना माछिंदो ॥
ਨਾਤਦਿਗਿਆਨੁਧਿਆਨੁਕੁਲਓਪਤਿਨਾਕੋਗਣਤਗਣਾਇਦਾ॥੯॥
ਤਦੋਂ ਨਾਹ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ ਨਾਹ ਕਿਤੇ ਸਮਾਧੀ-ਇਸਥਿਤ ਧਿਆਨ ਸੀ, ਤਦੋਂ ਨਾਹ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾਹ ਹੀ ਕੋਈ (ਚੰਗੀ ਕੁਲ ਵਿਚ ਜੰਮਣ ਦਾ) ਮਾਣ ਕਰਦਾ ਸੀ ॥੯॥
There was no spiritual wisdom or meditation, no ancestry or creation, no reckoning of accounts. ||9||
ना तदि गिआनु धिआनु कुल ओपति ना को गणत गणाइदा ॥९॥
ਵਰਨਭੇਖਨਹੀਬ੍ਰਹਮਣਖਤ੍ਰੀ॥
ਤਦੋਂ ਨਾਹ ਕੋਈ ਬ੍ਰਾਹਮਣ ਖੱਤ੍ਰੀ ਆਦਿਕ ਵਰਨ ਸਨ ਨਾਹ ਕਿਤੇ ਜੋਗੀ ਜੰਗਮ ਆਦਿਕ ਭੇਖ ਸਨ।
There were no castes or social classes, no religious robes, no Brahmin or Kh'shaatriya.
वरन भेख नही ब्रहमण खत्री ॥
ਦੇਉਨਦੇਹੁਰਾਗਊਗਾਇਤ੍ਰੀ॥
ਤਦੋਂ ਨਾਹ ਕੋਈ ਦੇਵਤਾ ਸੀ ਤੇ ਨਾਹ ਦੇਵਤੇ ਦਾ ਮੰਦਰ ਸੀ। ਤਦੋਂ ਨਾਹ ਕੋਈ ਗਊ ਸੀ, ਨਾਹ ਕਿਤੇ ਗਾਇਤ੍ਰੀ ਸੀ।
There were no demi-gods or temples, no cows or Gaayatri prayer.
देउ न देहुरा गऊ गाइत्री ॥
ਹੋਮਜਗਨਹੀਤੀਰਥਿਨਾਵਣੁਨਾਕੋਪੂਜਾਲਾਇਦਾ॥੧੦॥
ਨਾਹ ਕਿਤੇ ਹਵਨ ਸਨ ਨਾਹ ਜੱਗ ਹੋ ਰਹੇ ਸਨ, ਨਾਹ ਕਿਤੇ ਤੀਰਥਾਂ ਦਾ ਇਸ਼ਨਾਨ ਸੀ ਤੇ ਨਾਹ ਕੋਈ (ਦੇਵ-) ਪੂਜਾ ਕਰ ਰਿਹਾ ਸੀ ॥੧੦॥
There were no burnt offerings, no ceremonial feasts, no cleansing rituals at sacred shrines of pilgrimage; no one worshipped in adoration. ||10||
होम जग नही तीरथि नावणु ना को पूजा लाइदा ॥१०॥
ਨਾਕੋਮੁਲਾਨਾਕੋਕਾਜੀ॥
ਤਦੋਂ ਨਾਹ ਕੋਈ ਮੌਲਵੀ ਸੀ ਨਾਹ ਕਾਜ਼ੀ ਸੀ,
There was no Mullah, there was no Qazi.
ना को मुला ना को काजी ॥
ਨਾਕੋਸੇਖੁਮਸਾਇਕੁਹਾਜੀ॥
ਨਾਹ ਕੋਈ ਸ਼ੇਖ਼ ਸੀ ਨਾਹ ਹਾਜੀ ਸੀ।
There was no Shaykh, or pilgrims to Mecca.
ना को सेखु मसाइकु हाजी ॥
ਰਈਅਤਿਰਾਉਨਹਉਮੈਦੁਨੀਆਨਾਕੋਕਹਣੁਕਹਾਇਦਾ॥੧੧॥
ਤਦੋਂ ਨਾਹ ਕਿਤੇ ਪਰਜਾ ਸੀ ਨਾਹ ਕੋਈ ਰਾਜਾ ਸੀ, ਨਾਹ ਕਿਤੇ ਦੁਨੀਆ ਵਾਲੀ ਹਉਮੈ ਹੀ ਸੀ, ਨਾਹ ਕੋਈ ਇਹੋ ਜਿਹੀ ਗੱਲ ਹੀ ਕਰਨ ਵਾਲਾ ਸੀ ॥੧੧॥
There was no king or subjects, and no worldly egotism; no one spoke of himself. ||11||
रईअति राउ न हउमै दुनीआ ना को कहणु कहाइदा ॥११॥
ਭਾਉਨਭਗਤੀਨਾਸਿਵਸਕਤੀ॥
ਤਦੋਂ ਨਾਹ ਕਿਤੇ ਪ੍ਰੇਮ ਸੀ ਨਾਹ ਕਿਤੇ ਭਗਤੀ ਸੀ, ਨਾਹ ਕਿਤੇ ਜੜ੍ਹ ਸੀ ਨਾਹ ਚੇਤਨ ਸੀ।
There was no love or devotion, no Shiva or Shakti - no energy or matter.
भाउ न भगती ना सिव सकती ॥
ਸਾਜਨੁਮੀਤੁਬਿੰਦੁਨਹੀਰਕਤੀ॥
ਤਦੋਂ ਨਾਹ ਕਿਤੇ ਕੋਈ ਸੱਜਣ ਸੀ ਨਾਹ ਮਿੱਤਰ ਸੀ, ਨਾਹ ਕਿਤੇ ਪਿਤਾ ਦਾ ਵੀਰਜ ਸੀ ਨਾਹ ਮਾਂ ਦੀ ਰੱਤ ਸੀ।
There were no friends or companions, no semen or blood.
साजनु मीतु बिंदु नही रकती ॥
ਆਪੇਸਾਹੁਆਪੇਵਣਜਾਰਾਸਾਚੇਏਹੋਭਾਇਦਾ॥੧੨॥
ਤਦੋਂ ਪਰਮਾਤਮਾ ਆਪ ਹੀ ਸ਼ਾਹ ਸੀ, ਆਪ ਹੀ ਵਣਜ ਕਰਨ ਵਾਲਾ ਸੀ, ਤਦੋਂ ਉਸ ਸਦਾ-ਥਿਰ ਪ੍ਰਭੂ ਨੂੰ ਇਹੋ ਕੁਝ ਚੰਗਾ ਲੱਗਦਾ ਸੀ ॥੧੨॥
He Himself is the banker, and He Himself is the merchant. Such is the Pleasure of the Will of the True Lord. ||12||
आपे साहु आपे वणजारा साचे एहो भाइदा ॥१२॥
ਬੇਦਕਤੇਬਨਸਿੰਮ੍ਰਿਤਿਸਾਸਤ॥
ਤਦੋਂ ਨਾਹ ਕਿਤੇ ਸ਼ਾਸਤ੍ਰ ਸਿੰਮ੍ਰਿਤੀਆਂ ਤੇ ਵੇਦ ਸਨ, ਨਾਹ ਕਿਤੇ ਕੁਰਾਨ ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ।
There were no Vedas, Korans or Bibles, no Simritees or Shaastras.
बेद कतेब न सिंम्रिति सासत ॥
ਪਾਠਪੁਰਾਣਉਦੈਨਹੀਆਸਤ॥
ਤਦੋਂ ਕਿਤੇ ਪੁਰਾਣਾਂ ਦੇ ਪਾਠ ਭੀ ਨਹੀਂ ਸਨ। ਤਦੋਂ ਨਾਹ ਕਿਤੇ ਸੂਰਜ ਦਾ ਚੜ੍ਹਨਾ ਸੀ ਨਾਹ ਡੁੱਬਣਾ ਸੀ।
There was no recitation of the Puraanas, no sunrise or sunset.
पाठ पुराण उदै नही आसत ॥
ਕਹਤਾਬਕਤਾਆਪਿਅਗੋਚਰੁਆਪੇਅਲਖੁਲਖਾਇਦਾ॥੧੩॥
ਤਦੋਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪਰਮਾਤਮਾ ਆਪ ਹੀ ਬੋਲਣ ਚਾਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ ਤੇ ਆਪ ਹੀ ਆਪਣੇ ਆਪ ਨੂੰ ਪਰਗਟ ਕਰਨ ਵਾਲਾ ਸੀ ॥੧੩॥
The Unfathomable Lord Himself was the speaker and the preacher; the unseen Lord Himself saw everything. ||13||
कहता बकता आपि अगोचरु आपे अलखु लखाइदा ॥१३॥
ਜਾਤਿਸੁਭਾਣਾਤਾਜਗਤੁਉਪਾਇਆ॥
ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਾ ਤਾਂ ਉਸ ਨੇ ਜਗਤ ਪੈਦਾ ਕਰ ਦਿੱਤਾ।
When He so willed, He created the world.
जा तिसु भाणा ता जगतु उपाइआ ॥
ਬਾਝੁਕਲਾਆਡਾਣੁਰਹਾਇਆ॥
ਇਸ ਸਾਰੇ ਜਗਤ-ਖਿਲਾਰੇ ਨੂੰ ਉਸ ਨੇ (ਕਿਸੇ ਦਿੱਸਦੇ) ਸਹਾਰੇ ਤੋਂ ਬਿਨਾ ਹੀ (ਆਪੋ ਆਪਣੇ ਥਾਂ) ਟਿਕਾ ਦਿੱਤਾ।
Without any supporting power, He sustained the universe.
बाझु कला आडाणु रहाइआ ॥
ਬ੍ਰਹਮਾਬਿਸਨੁਮਹੇਸੁਉਪਾਏਮਾਇਆਮੋਹੁਵਧਾਇਦਾ॥੧੪॥
ਤਦੋਂ ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਭੀ ਪੈਦਾ ਕਰ ਦਿੱਤੇ, (ਜਗਤ ਵਿਚ) ਮਾਇਆ ਦਾ ਮੋਹ ਭੀ ਵਧਾ ਦਿੱਤਾ ॥੧੪॥
He created Brahma, Vishnu and Shiva; He fostered enticement and attachment to Maya. ||14||
ब्रहमा बिसनु महेसु उपाए माइआ मोहु वधाइदा ॥१४॥
ਵਿਰਲੇਕਉਗੁਰਿਸਬਦੁਸੁਣਾਇਆ॥
ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਨੇ ਉਪਦੇਸ਼ ਸੁਣਾਇਆ।
How rare is that person who listens to the Word of the Guru's Shabad.
विरले कउ गुरि सबदु सुणाइआ ॥
ਕਰਿਕਰਿਦੇਖੈਹੁਕਮੁਸਬਾਇਆ॥
(ਉਸ ਨੂੰ ਸਮਝ ਆ ਗਈ ਕਿ) ਪਰਮਾਤਮਾ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਉਸ ਦਾ ਹੁਕਮ ਚੱਲ ਰਿਹਾ ਹੈ।
He created the creation, and watches over it; the Hukam of His Command is over all.
करि करि देखै हुकमु सबाइआ ॥
ਖੰਡਬ੍ਰਹਮੰਡਪਾਤਾਲਅਰੰਭੇਗੁਪਤਹੁਪਰਗਟੀਆਇਦਾ॥੧੫॥
ਉਸ ਪਰਮਾਤਮਾ ਨੇ ਆਪ ਹੀ ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਹਨ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ ਹੋਇਆ ਹੈ ॥੧੫॥
He formed the planets, solar systems and nether regions, and brought what was hidden to manifestation. ||15||
खंड ब्रहमंड पाताल अरंभे गुपतहु परगटी आइदा ॥१५॥
ਤਾਕਾਅੰਤੁਨਜਾਣੈਕੋਈ॥
ਕੋਈ ਭੀ ਜੀਵ ਪਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ,
No one knows His limits.
ता का अंतु न जाणै कोई ॥
ਪੂਰੇਗੁਰਤੇਸੋਝੀਹੋਈ॥
ਇਹ ਸਮਝ ਪੂਰੇ ਗੁਰੂ ਤੋਂ ਪੈਂਦੀ ਹੈ।
This understanding comes from the Perfect Guru.
पूरे गुर ते सोझी होई ॥
ਨਾਨਕਸਾਚਿਰਤੇਬਿਸਮਾਦੀਬਿਸਮਭਏਗੁਣਗਾਇਦਾ॥੧੬॥੩॥੧੫॥
ਹੇ ਨਾਨਕ! ਜੇਹੜੇ ਬੰਦੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ (ਉਸ ਦੀ ਬੇਅੰਤ ਤਾਕਤ ਦੇ ਕੌਤਕ ਵੇਖ ਵੇਖ ਕੇ) ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਦੇ ਗੁਣ ਗਾਂਦੇ ਰਹਿੰਦੇ ਹਨ ॥੧੬॥੩॥੧੫॥
O Nanak, those who are attuned to the Truth are wonderstruck; singing His Glorious Praises, they are filled with wonder. ||16||3||15||
नानक साचि रते बिसमादी बिसम भए गुण गाइदा ॥१६॥३॥१५॥
WWW.GURBANI.WORLD