ਤੀਨਿਭਵਨਿਭਰਪੂਰਿਰਹਿਓਸੋਈ॥
(ਜਿਹੜਾ) ਅਕਾਲ ਪੁਰਖ ਆਪ ਹੀ ਤਿੰਨਾਂ ਭਵਨਾਂ ਵਿਚ ਵਿਆਪਕ ਹੈ,
He is totally pervading and permeating the three realms;
तीनि भवनि भरपूरि रहिओ सोई ॥
ਅਪਨਸਰਸੁਕੀਅਉਨਜਗਤਿਕੋਈ॥
ਜਗਤ ਦਾ ਕੋਈ ਦੂਜਾ ਜੀਵ (ਜਿਸ ਨੇ) ਆਪਣੇ ਵਰਗਾ ਪੈਦਾ ਨਹੀਂ ਕੀਤਾ,
in all the world, He has not created another like Himself.
अपन सरसु कीअउ न जगति कोई ॥
ਆਪੁਨਆਪੁਆਪਿਹੀਉਪਾਯਉ॥
ਆਪਣਾ ਆਪ (ਜਿਸ ਨੇ) ਆਪ ਹੀ ਪੈਦਾ ਕੀਤਾ ਹੈ,
He Himself created Himself.
आपुन आपु आपि ही उपायउ ॥
ਸੁਰਿਨਰਿਅਸੁਰਿਅੰਤੁਨਹੀਪਾਯਉ॥
ਦੇਵਤੇ, ਮਨੁੱਖ, ਦੈਂਤ, ਕਿਸੇ ਨੇ (ਜਿਸ ਦਾ) ਅੰਤ ਨਹੀਂ ਪਾਇਆ;
The angels, human beings and demons have not found His limits.
सुरि नरि असुरि अंतु नही पायउ ॥
ਪਾਯਉਨਹੀਅੰਤੁਸੁਰੇਅਸੁਰਹਨਰਗਣਗੰਧ੍ਰਬਖੋਜੰਤਫਿਰੇ॥
ਦੇਵਤੇ, ਦੈਂਤ, ਮਨੁੱਖ, ਗਣ ਗੰਧਰਬ-ਸਭ ਜਿਸ ਨੂੰ ਖੋਜਦੇ ਫਿਰਦੇ ਹਨ, (ਕਿਸੇ ਨੇ ਜਿਸ ਦਾ) ਅੰਤ ਨਹੀਂ ਪਾਇਆ,
The angels, demons and human beings have not found His limits; the heavenly heralds and celestial singers wander around, searching for Him.
पायउ नही अंतु सुरे असुरह नर गण गंध्रब खोजंत फिरे ॥
ਅਬਿਨਾਸੀਅਚਲੁਅਜੋਨੀਸੰਭਉਪੁਰਖੋਤਮੁਅਪਾਰਪਰੇ॥
ਜਿਹੜਾ ਅਕਾਲ ਪੁਰਖ ਅਬਿਨਾਸ਼ੀ ਹੈ, ਅਡੋਲ ਹੈ, ਜੂਨਾਂ ਤੋਂ ਰਹਤ ਹੈ, ਆਪਣੇ ਆਪ ਤੋਂ ਪਰਗਟ ਹੋਇਆ ਹੈ, ਉੱਤਮ ਪੁਰਖ ਹੈ ਤੇ ਬਹੁਤ ਬੇਅੰਤ ਹੈ।
The Eternal, Imperishable, Unmoving and Unchanging, Unborn, Self-Existent, Primal Being of the Soul, the Infinity of the Infinite,
अबिनासी अचलु अजोनी संभउ पुरखोतमु अपार परे ॥
ਕਰਣਕਾਰਣਸਮਰਥੁਸਦਾਸੋਈਸਰਬਜੀਅਮਨਿਧੵਾਇਯਉ॥
(ਜਿਹੜਾ) ਹਰੀ ਸ੍ਰਿਸ਼ਟੀ ਦਾ ਮੂਲ ਹੈ, (ਜੋ) ਆਪ ਹੀ ਸਦਾ ਸਮਰੱਥ ਹੈ, ਸਾਰੇ ਜੀਆਂ ਨੇ (ਜਿਸ ਨੂੰ) ਮਨ ਵਿਚ ਸਿਮਰਿਆ ਹੈ,
the Eternal All-powerful Cause of causes - all beings meditate on Him in their minds.
करण कारण समरथु सदा सोई सरब जीअ मनि ध्याइयउ ॥
ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੧॥
ਹੇ ਗੁਰੂ ਰਾਮਦਾਸ ਜੀ! (ਆਪ ਦੀ) ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ ਕਿ ਆਪ ਨੇ ਉਸ ਹਰੀ ਦੀ ਉੱਚੀ ਪਦਵੀ ਪਾ ਲਈ ਹੈ ॥੧॥
O Great and Supreme Guru Raam Daas, Your Victory resounds across the universe. You have attained the supreme status of the Lord. ||1||
स्री गुर रामदास जयो जय जग महि तै हरि परम पदु पाइयउ ॥१॥
WWW.GURBANI.WORLD