ਸਤਿਗੁਰਿਨਾਨਕਿਭਗਤਿਕਰੀਇਕਮਨਿਤਨੁਮਨੁਧਨੁਗੋਬਿੰਦਦੀਅਉ॥
ਗੁਰੂ ਨਾਨਕ ਦੇਵ ਜੀ ਨੇ ਇਕ-ਮਨ ਹੋ ਕੇ ਭਗਤੀ ਕੀਤੀ, ਤੇ (ਆਪਣਾ) ਤਨ ਮਨ ਧਨ ਗੋਬਿੰਦ ਨੂੰ ਅਰਪਨ ਕਰ ਦਿੱਤਾ।
Nanak, the True Guru, worships God single-mindedly; He surrenders His body, mind and wealth to the Lord of the Universe.
सतिगुरि नानकि भगति करी इक मनि तनु मनु धनु गोबिंद दीअउ ॥
ਅੰਗਦਿਅਨੰਤਮੂਰਤਿਨਿਜਧਾਰੀਅਗਮਗੵਾਨਿਰਸਿਰਸੵਉਹੀਅਉ॥
(ਗੁਰੂ) ਅੰਗਦ (ਸਾਹਿਬ ਜੀ) ਨੇ 'ਅਨੰਤ ਮੂਰਤਿ' ਹਰੀ ਨੂੰ ਆਪਣੇ ਅੰਦਰ ਟਿਕਾਇਆ, ਅਪਹੁੰਚ ਹਰੀ ਦੇ ਗਿਆਨ ਦੀ ਬਰਕਤਿ ਨਾਲ ਆਪ ਦਾ ਹਿਰਦਾ ਪ੍ਰੇਮ ਵਿਚ ਭਿੱਜ ਗਿਆ।
The Infinite Lord enshrined His Own Image in Guru Angad. In His heart, He delights in the spiritual wisdom of the Unfathomable Lord.
अंगदि अनंत मूरति निज धारी अगम ग्यानि रसि रस्यउ हीअउ ॥
ਗੁਰਿਅਮਰਦਾਸਿਕਰਤਾਰੁਕੀਅਉਵਸਿਵਾਹੁਵਾਹੁਕਰਿਧੵਾਇਯਉ॥
ਗੁਰੂ ਅਮਰਦਾਸ ਜੀ ਨੇ ਕਰਤਾਰ ਨੂੰ ਆਪਣੇ ਵੱਸ ਵਿਚ ਕੀਤਾ। 'ਤੂੰ ਧੰਨ ਹੈਂ, ਤੂੰ ਧੰਨ ਹੈਂ'- ਇਹ ਆਖ ਕੇ ਆਪ ਨੇ ਕਰਤਾਰ ਨੂੰ ਸਿਮਰਿਆ।
Guru Amar Daas brought the Creator Lord under His control. Waaho! Waaho! Meditate on Him!
गुरि अमरदासि करतारु कीअउ वसि वाहु वाहु करि ध्याइयउ ॥
ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੨॥
ਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ; ਆਪ ਨੇ ਅਕਾਲ ਪੁਰਖ ਦੇ ਮਿਲਾਪ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਿਆ ਹੈ ॥੨॥
O Great and Supreme Guru Raam Daas, Your Victory resounds across the universe. You have attained the supreme status of the Lord. ||2||
स्री गुर रामदास जयो जय जग महि तै हरि परम पदु पाइयउ ॥२॥
WWW.GURBANI.WORLD